17 ਜੁਲਾਈ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 29 ਜੂਨ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ, ਜਿਸਨੂੰ ਚੱਲਦਿਆ ਹੋਇਆ ਇਕ ਸਾਲ ਦਾ ਸਮਾਂ ਪੂਰਨ ਹੋ ਗਿਆ ਹੈ ਇਸ ਵਿਚ 17 ਜੁਲਾਈ ਨੂੰ ਜਤਿੰਦਰ ਸਿੰਘ ਥਿੰਦ ਫਿਰੋਜ਼ਪੁਰ, 18 ਜੁਲਾਈ ਨੂੰ ਪਰਮਜੀਤ ਸਿੰਘ ਫਾਜਿਲਕਾ, 19 ਜੁਲਾਈ ਨੂੰ ਪਰਮਿੰਦਰ ਸਿੰਘ ਬਾਲਿਆਵਾਲੀ, 20 ਜੁਲਾਈ ਨੂੰ ਸੁਖਜਿੰਦਰ ਸਿੰਘ ਕਾਜਮਪੁਰ, 21 ਜੁਲਾਈ ਨੂੰ ਬੀਬੀ ਤੇਜ ਕੌਰ ਰੋਪੜ੍ਹ, 22 ਜੁਲਾਈ ਨੂੰ ਬਲਕਾਰ ਸਿੰਘ ਭੁੱਲਰ, 23 ਜੁਲਾਈ ਨੂੰ ਸੁਖਵਿੰਦਰ ਸਿੰਘ ਭਾਟੀਆ ਮੋਹਾਲੀ, 24 ਜੁਲਾਈ ਨੂੰ ਸਿੰਗਾਰਾ ਸਿੰਘ ਬਡਲਾ ਫਤਹਿਗੜ੍ਹ ਸਾਹਿਬ, 25 ਜੁਲਾਈ ਨੂੰ ਸੁਰਜੀਤ ਸਿੰਘ ਤਲਵੰਡੀ ਜਗਰਾਓ, 26 ਜੁਲਾਈ ਨੂੰ ਭੁਪਿੰਦਰ ਸਿੰਘ ਗੂਹਲਾ ਹਰਿਆਣਾ, 27 ਜੁਲਾਈ ਨੂੰ ਹਰਜੀਤ ਸਿੰਘ ਵਿਰਕ ਹਰਿਆਣਾ, 28 ਜੁਲਾਈ ਨੂੰ ਗੁਰਮੁੱਖ ਸਿੰਘ ਜਲੰਧਰ, 29 ਜੁਲਾਈ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 30 ਜੁਲਾਈ ਨੂੰ ਰਣਜੀਤ ਸਿੰਘ ਸੰਤੋਖਗੜ੍ਹ, 31 ਜੁਲਾਈ ਨੂੰ ਭੁਪਿੰਦਰ ਸਿੰਘ ਫਤਹਿਪੁਰ ਫਤਹਿਗੜ੍ਹ ਸਾਹਿਬ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *