ਦਾ ਟ੍ਰਿਬਿਊਨ ਨੇ ਸੰਗਰੂਰ ਦੇ ਚੋਣ ਉਮੀਦਵਾਰਾਂ ਦੀਆਂ ਲਗਾਈਆ ਫੋਟੋਆਂ ਵਿਚੋਂ ਸ. ਮਾਨ ਦੀ ਫੋਟੋ ਗਾਇਬ ਕਰਕੇ ਨਿਰਪੱਖਤਾ ਦੀ ਸੋਚ ਨੂੰ ਵੱਡੀ ਸੱਟ ਮਾਰੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 24 ਜੂਨ ( ) “ਅਜੋਕੀ ਪ੍ਰੈਸ, ਮੀਡੀਆਂ ਅਤੇ ਬਿਜਲਈ ਮੀਡੀਆਂ ਦਾ ਜਮਹੂਰੀਅਤ ਵਾਲੇ ਪ੍ਰਬੰਧ ਵਿਚ ਬਹੁਤ ਵੱਡੀ ਸੰਜ਼ੀਦਗੀ ਭਰੀ ਅਤੇ ਨਿਰਪੱਖਤਾ ਵਾਲੀ ਜਿ਼ੰਮੇਵਾਰੀ ਹੁੰਦੀ ਹੈ ਕਿ ਉਹ ਬਿਨ੍ਹਾਂ ਕਿਸੇ ਪੱਖਪਾਤ ਤੋ ਆਪਣੇ ਮੁਲਕ, ਸੂਬੇ ਜਾਂ ਇਲਾਕੇ ਦੇ ਨਿਵਾਸੀਆ ਨੂੰ ਸੱਚ ਤੋਂ ਜਾਣੂ ਕਰਵਾਏ ਅਤੇ ਜਿਥੇ ਵੀ ਪਬਲਿਕ ਨਾਲ ਹੁਕਮਰਾਨਾਂ ਜਾਂ ਅਫਸਰਸਾਹੀ ਵੱਲੋ ਵਧੀਕੀ, ਬੇਇਨਸਾਫ਼ੀ ਹੋਵੇ, ਉਸਦੀ ਆਵਾਜ਼ ਨੂੰ ਬੁਲੰਦ ਕਰਕੇ ਇਨਸਾਫ਼ ਦਿਵਾਉਣ ਵਿਚ ਭੂਮਿਕਾ ਨਿਭਾਵੇ । ਲੇਕਿਨ ਦੁੱਖ ਤੇ ਅਫਸੋਸ ਹੈ ਕਿ ਅੱਜ ਦੇ ਪ੍ਰਚਾਰ ਤੇ ਪ੍ਰਸਾਰ ਸਾਧਨਾਂ ਦੀ ਬਹੁਤਾਤ ਹੋਣ ਤੇ ਜਦੋ ਸਮੁੱਚਾ ਸੰਸਾਰ ਇਕ ਪਿੰਡ ਦੀ ਤਰ੍ਹਾਂ ਹੈ, ਉਸ ਸਮੇ ਵੀ ਕੁਝ ਅਖ਼ਬਾਰ ਅਤੇ ਸੌੜੀ ਸੋਚ ਵਾਲੇ ਕੁਝ ਜਰਨਲਿਸਟ ਹਕੂਮਤ ਪੱਖੀ ਸੋਚ ਅਪਣਾਕੇ ਕੱਟੜਵਾਦੀ ਹਿੰਦੂਤਵ ਸੋਚ ਦਾ ਪੱਖ ਪੂਰ ਰਹੇ ਹਨ । ਜੋ ਕਿ ਜਰਨਲਿਸਟ ਅਤੇ ਅਖ਼ਬਾਰਾਂ ਵਾਲਿਆ ਲਈ ਕਦੀ ਵੀ ਨਾ ਤਾਂ ਲਾਹੇਵੰਦ ਹੋ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਵਿਸਵਾਸ ਨੂੰ ਪੱਕਾ ਕਰ ਸਕਦਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੰਡੀਗੜ੍ਹ ਤੋਂ ਪ੍ਰਕਾਸਿ਼ਤ ਹੋਣ ਵਾਲੇ ਦਾ ਟ੍ਰਿਬਿਊਨ ਅਦਾਰੇ ਵੱਲੋ ਬੀਤੇ ਦਿਨੀਂ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਵਿਚ ਚੋਣ ਲੜ ਰਹੇ ਵੱਖ-ਵੱਖ ਪਾਰਟੀਆ ਦੇ ਉਮੀਦਵਾਰਾਂ ਸੰਬੰਧੀ ਜਾਣਕਾਰੀ ਦੇਣ ਵਾਲੀ ਖ਼ਬਰ ਪ੍ਰਕਾਸਿ਼ਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸ. ਗੁਰਮੇਲ ਸਿੰਘ, ਕਾਂਗਰਸ ਦੇ ਸ. ਦਲਵੀਰ ਸਿੰਘ ਗੋਲਡੀ, ਭਾਜਪਾ ਦੇ ਕੇਵਲ ਸਿੰਘ ਢਿੱਲੋ ਅਤੇ ਬਾਦਲ ਦਲ ਦੀ ਬੀਬੀ ਕਮਲਦੀਪ ਕੌਰ ਦੀਆਂ ਫੋਟੋਆਂ ਤਾਂ ਖਬਰ ਦੇ ਨਾਲ ਪ੍ਰਕਾਸਿਤ ਕੀਤੀਆ ਹਨ, ਲੇਕਿਨ ਸ. ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਸਖਸ਼ੀਅਤ ਕੇਵਲ ਪੰਜਾਬ ਸੂਬੇ ਵਿਚ ਹੀ ਨਹੀ ਇੰਡੀਆ ਤੇ ਬਾਹਰਲੇ ਮੁਲਕਾਂ ਵਿਚ ਸਤਿਕਾਰਿਤ ਹੈ ਅਤੇ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਹੋਣ ਦੇ ਨਾਲ-ਨਾਲ ਪਾਰਟੀ ਪ੍ਰਧਾਨ ਵੀ ਹਨ, ਉਨ੍ਹਾਂ ਦੀ ਫੋਟੋ ਨੂੰ ਜਾਣਬੁੱਝ ਕੇ ਗਾਇਬ ਕਰਕੇ ਦਾ ਟ੍ਰਿਬਿਊਨ ਅਦਾਰੇ ਦੇ ਸੰਬੰਧਤ ਜਰਨਲਿਸਟ ਅਤੇ ਸੰਪਾਦਕ ਸਾਹਿਬਾਨ ਨੇ ਆਪਣੀ ਨਿਰਪੱਖਤਾ ਵਾਲੀ ਛਬੀ ਨੂੰ ਦਾਗੀ ਕੀਤਾ ਹੈ । ਇਹ ਅਮਲ ਇਹ ਵੀ ਪ੍ਰਤੱਖ ਕਰਦੇ ਹਨ ਕਿ ਦਾ ਟ੍ਰਿਬਿਊਨ ਅਦਾਰਾ ਸ੍ਰੀ ਮੋਦੀ ਹਕੂਮਤ ਨਾਲ ਸੰਬੰਧਤ ਬੀਜੇਪੀ ਤੇ ਆਰ.ਐਸ.ਐਸ. ਦੇ ਪ੍ਰਭਾਵ ਹੇਠ ਖ਼ਬਰਾਂ ਤੇ ਲੇਖ ਪ੍ਰਕਾਸਿ਼ਤ ਕਰਦੇ ਹੋਏ ਅਕਸਰ ਹੀ ਕੱਟੜਵਾਦੀ ਹਿੰਦੂਤਵ ਸੋਚ ਜੋ ‘ਹਿੰਦੂਰਾਸਟਰ’ ਵੱਲ ਵੱਧਦੀ ਹੋਈ ਮੁਲਕ ਨਿਵਾਸੀਆ ਲਈ ਖਤਰਾ ਬਣਦੀ ਜਾ ਰਹੀ ਹੈ, ਉਸਦੀ ਪੈਰੋਕਾਰੀ ਕਰ ਰਿਹਾ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੱਖਪਾਤੀ ਰਵੱਈਆ ਕਰਾਰ ਦੇਣ ਦੇ ਨਾਲ-ਨਾਲ ਜਰਨਲਿਸਟ ਦੇ ਵੱਡੇ ਅਸੂਲਾਂ ਤੇ ਨਿਯਮਾਂ ਦਾ ਵੀ ਘੋਰ ਉਲੰਘਣ ਕਰਨ ਦੇ ਤੁੱਲ ਕਰਾਰ ਦਿੰਦਾ ਹੋਇਆ ਨਿਖੇਧੀ ਕਰਦਾ ਹੈ । 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਟ੍ਰਿਬਿਊਨ ਅਦਾਰੇ ਵੱਲੋ ਆਪਣੀਆ ਪੱਖਪਾਤੀ ਖਬਰਾਂ ਅਤੇ ਆਰਟੀਕਲ ਤੇ ਸੰਪਾਦਕੀ ਨੋਟ ਲਿਖੇ ਜਾਣ ਦੀ ਕਾਰਵਾਈ ਨੂੰ ਉਚੇਚੇ ਤੌਰ ਤੇ ਵਸਿੰਗਟਨ ਡੀ.ਸੀ. ਕਾਂਗਰਸ, ਬਰਤਾਨੀਆ, ਕੈਨੇਡੀਅਨ, ਨਿਊਜੀਲੈਡ, ਆਸਟ੍ਰੇਲੀਅਨ, ਜਰਮਨ, ਫਰਾਂਸ ਅਤੇ ਜਪਾਨੀ ਸੰਸਾਰ ਦੀਆਂ ਜਮਹੂਰੀਅਤ ਪੱਖੀ ਪਾਰਲੀਮੈਟਾਂ ਅਤੇ ਯੂ.ਐਨ. ਨਾਲ ਸੰਬੰਧਤ ਮੁਲਕਾਂ ਦੇ ਧਿਆਨ ਵਿਚ ਲਿਖਤੀ ਤੌਰ ਤੇ ਲਿਆਉਦੇ ਹੋਏ ਹਿੰਦੂਤਵ ਹੁਕਮਰਾਨਾਂ ਵੱਲੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾਂਦੇ ਆ ਰਹੇ ਵਿਤਕਰਿਆ ਨੂੰ ਧਿਆਨ ਵਿਚ ਲਿਆਉਦੇ ਹੋਏ ਆਪਣੀ ਇਖਲਾਕੀ ਅਤੇ ਸਮਾਜਿਕ ਜਿ਼ੰਮੇਵਾਰੀ ਨੂੰ ਪੂਰਨ ਕਰੇਗਾ ਤਾਂ ਕਿ ਇਨ੍ਹਾਂ ਮੁਲਕਾਂ ਦੇ ਪਾਰਲੀਮੈਟ ਮੈਬਰਾਂ ਅਤੇ ਹੁਕਮਰਾਨਾਂ ਨੂੰ ਇੰਡੀਆ ਦੇ ਹੁਕਮਰਾਨਾਂ ਅਤੇ ਉਨ੍ਹਾਂ ਪੱਖੀ ਅਖਬਾਰਾਂ ਤੇ ਜਰਨਲਿਸਟਾਂ ਦੀ ਪੱਖਪਾਤੀ ਕਾਰਵਾਈ ਵਿਰੁੱਧ ਨੋਟਿਸ ਲੈ ਸਕਣ ਅਤੇ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਦੀ ਰਾਖੀ ਹੋ ਸਕੇ ।

Leave a Reply

Your email address will not be published. Required fields are marked *