ਹਜ਼ਰਤ ਮੁਹੰਮਦ ਸਾਹਿਬ ਲਈ ਅਪਮਾਨਜ਼ਨਕ ਸ਼ਬਦਾਂ ਦੀ ਵਰਤੋਂ ਉਪਰੰਤ ਮੁਸਲਿਮ ਕੌਮ ਵਿਚ ਉੱਠੇ ਰੋਹ ਨੂੰ ਦਬਾਉਣ ਲਈ ਹੁਕਮਰਾਨਾਂ ਵੱਲੋਂ ਬੁਲਡੋਜਰ ਨੀਤੀ “ਬਲਦੀ ਤੇ ਤੇਲ ਪਾਉਣ ਵਾਲੀ” : ਮਾਨ

ਫ਼ਤਹਿਗੜ੍ਹ ਸਾਹਿਬ, 13 ਜੂਨ ( ) “ਜਿਨ੍ਹਾਂ ਹਿੰਦੂਤਵ ਬੀਜੇਪੀ ਦੇ ਬੁਲਾਰਿਆ ਬੀਬੀ ਨੂਪੁਰ ਸ਼ਰਮਾ ਅਤੇ ਸ੍ਰੀ ਜਿੰਦਲ ਵੱਲੋ ਸਮੁੱਚੀ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਦੇ ਹੋਏ ਹਜ਼ਰਤ ਮੁਹੰਮਦ ਸਾਹਿਬ ਦੀ ਮਹਾਨ ਸਖਸ਼ੀਅਤ ਲਈ ਅਪਮਾਨਜ਼ਨਕ ਸ਼ਬਦਾਵਲੀ ਦੀ ਵਰਤੋ ਕਰਕੇ ਸਮੁੱਚੇ ਮੁਲਕ ਵਿਚ ਮਾਹੌਲ ਵਿਸਫੋਟਕ ਬਣਾ ਦਿੱਤਾ ਹੈ । ਜਦੋ ਮੁਸਲਿਮ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਫਿਰਕੂ ਆਗੂਆਂ ਦੀ ਇਸ ਕਾਰਵਾਈ ਵਿਰੁੱਧ ਵੱਡੇ ਰੋਹ ਵਿਚ ਹਨ, ਤਾਂ ਉਤਰਾਖੰਡ, ਯੂ.ਪੀ, ਝਾਂਰਖੰਡ, ਕਸ਼ਮੀਰ, ਛੱਤੀਸਗੜ੍ਹ ਆਦਿ ਕਈ ਸੂਬਿਆਂ ਦੀਆਂ ਸਰਕਾਰਾਂ ਅਤੇ ਨਿਜਾਮ ਵੱਲੋ ਸਹੀ ਢੰਗ ਨਾਲ ਪਹੁੰਚ ਅਪਣਾਉਦੇ ਹੋਏ ਮੁਸਲਿਮ ਕੌਮ ਦੇ ਰੋਹ ਨੂੰ ਠੰਡਾ ਕਰਨ ਦੀ ਬਜਾਇ ਉਨ੍ਹਾਂ ਉਤੇ ਜ਼ਬਰ-ਜੁਲਮ ਢਾਹਕੇ ਉਨ੍ਹਾਂ ਦੇ ਕਾਰੋਬਾਰਾਂ ਅਤੇ ਰਿਹਾਇਸ਼ਾਂ ਨੂੰ ਜ਼ਬਰੀ ਜੇ.ਸੀ.ਬੀ. ਮਸੀਨਾਂ ਤੇ ਹੋਰ ਉਪਕਰਨਾਂ ਰਾਹੀ ਢਾਹੁਣ ਦੀ ਗੈਰ ਵਿਧਾਨਿਕ ਕਾਰਵਾਈ ਅਸਲੀਅਤ ਵਿਚ ਬਲਦੀ ਉਤੇ ਤੇਲ ਪਾਉਣ ਵਾਲੀ ਗੁਸਤਾਖੀ ਕਰ ਰਹੇ ਹਨ । ਜਿਸ ਦੇ ਨਤੀਜੇ ਕਦੇ ਵੀ ਇਥੋ ਦੇ ਅਮਨ-ਚੈਨ, ਜਮਹੂਰੀਅਤ ਲਈ ਲਾਹੇਵੰਦ ਨਹੀਂ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਬੀਜੇਪੀ ਦੇ ਫਿਰਕੂ ਆਗੂਆਂ ਵੱਲੋਂ ਪਹਿਲੇ ਹਜ਼ਰਤ ਮੁਹੰਮਦ ਸਾਹਿਬ ਸੰਬੰਧੀ ਅਪਮਾਨਜ਼ਨਕ ਸ਼ਬਦਾਂ ਦੀ ਵਰਤੋ ਕਰਕੇ ਸਮੁੱਚੇ ਸੰਸਾਰ ਦੇ ਮੁਸਲਮਾਨਾਂ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਈ । ਜਦੋ ਹੁਣ ਇਸ ਗੰਭੀਰ ਵਿਸ਼ੇ ਤੇ ਮੁਸਲਿਮ ਕੌਮ ਵਿਚ ਰੋਹ ਉੱਠ ਖੜ੍ਹਾ ਹੋਇਆ ਹੈ ਤਾਂ ਇਸ ਰੋਹ ਦੇ ਮੁੱਖ ਕਾਰਨ ਨੂੰ ਸਮਝਕੇ ਸਹੀ ਸੋਚ ਅਪਣਾਉਦੇ ਹੋਏ ਮਾਹੌਲ ਨੂੰ ਸ਼ਾਂਤ ਕਰਨ ਦੀ ਬਜਾਇ ਹੁਕਮਰਾਨਾਂ ਵੱਲੋ ਪੀੜ੍ਹਤ ਮੁਸਲਿਮ ਕੌਮ ਉਤੇ ਜ਼ਬਰ ਜੁਲਮ ਢਾਹਕੇ, ਤਸੱਦਦ ਕਰਕੇ, ਉਨ੍ਹਾਂ ਦੀਆਂ ਰਿਹਾਇਸੀ ਅਤੇ ਕਾਰੋਬਾਰੀ ਬਿਲਡਿੰਗਾਂ ਉਤੇ ਤਾਨਾਸਾਹੀ ਸੋਚ ਅਧੀਨ ਬੁਲਡੋਜਰ ਚਲਾਕੇ ਢਾਹੁਣ ਦੇ ਹੋ ਰਹੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੇ ਮਾਹੌਲ ਬਣਾਉਣ ਲਈ ਫਿਰਕੂ ਬੀਜੇਪੀ ਜਮਾਤ ਅਤੇ ਉਨ੍ਹਾਂ ਦੇ ਆਗੂਆਂ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਝਾਂਰਖੰਡ ਸੂਬੇ ਦੇ ਰਾਂਚੀ ਵਿਖੇ, ਉਤਰਾਖੰਡ ਦੇ ਪ੍ਰਯਾਗਰਾਜ ਵਿਖੇ ਅਤੇ ਯੂ.ਪੀ. ਵਿਚ ਮੁਸਲਿਮ ਆਗੂ ਜਾਵੇਦ ਅਹਿਮਦ ਦੀ ਰਿਹਾਇਸ ਉਤੇ ਬੁਲਡੋਜਰ ਚਲਾਕੇ ਨਿੱਜੀ ਮਾਲਕੀ ਵਾਲੀਆ ਇਮਾਰਤਾਂ ਨੂੰ ਗਿਰਾਉਣ ਦੇ ਕੀਤੇ ਜਾ ਰਹੇ ਗੈਰ ਕਾਨੂੰਨੀ ਅਮਲ ਹੁਕਮਰਾਨਾਂ ਵੱਲੋ ਖੁਦ ਅਰਾਜਕਤਾ ਫੈਲਾਉਣ ਵਾਲੇ ਹਨ । ਉਨ੍ਹਾਂ ਕਿਹਾ ਕਿ ਇਥੋ ਦੇ ਹੁਕਮਰਾਨ ਆਪਣੀ ਹਿੰਦੂਰਾਸਟਰਵਾਦੀ ਫਿਰਕੂ ਸੋਚ ਨੂੰ ਮੁੱਖ ਰੱਖਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਸਮਾਜਿਕ, ਧਾਰਮਿਕ, ਇਖਲਾਕੀ ਅਤੇ ਭੂਗੋਲਿਕ ਹੱਕ-ਹਕੂਕਾ ਨੂੰ ਕੇਵਲ ਕੁੱਚਲਦੇ ਹੀ ਨਹੀ ਆ ਰਹੇ ਬਲਕਿ ਉਨ੍ਹਾਂ ਉਤੇ ਅਣਮਨੁੱਖੀ ਤਸੱਦਦ, ਜੁਲਮ ਢਾਹਕੇ ‘ਜੰਗਲ ਰਾਜ’ ਹੋਣ ਦਾ ਪ੍ਰਤੱਖ ਕਰ ਰਹੇ ਹਨ । ਇਹੀ ਵਜਹ ਹੈ ਕਿ ਅੱਜ ਸਮੁੱਚੇ ਮੁਲਕ ਵਿਚ ਵਿਸ਼ੇਸ਼ ਤੌਰ ਤੇ ਕਸ਼ਮੀਰ, ਯੂ.ਪੀ, ਝਾਂਰਖੰਡ, ਬਿਹਾਰ, ਛੱਤੀਸਗੜ੍ਹ ਅਤੇ ਮੁਸਲਿਮ ਬਹੁਗਿਣਤੀ ਵਸੋ ਵਾਲੇ ਸੂਬਿਆਂ ਤੇ ਸ਼ਹਿਰਾਂ ਵਿਚ ਕਾਨੂੰਨੀ ਵਿਵਸਥਾਂ ਅਤੇ ਨਿਜਾਮੀ ਪ੍ਰਬੰਧ ਫੇਲ੍ਹ ਹੋ ਚੁੱਕਿਆ ਹੈ । ਕਿਉਂਕਿ ਹੁਕਮਰਾਨਾਂ ਵੱਲੋ ਵਿਧਾਨਿਕ ਲੀਹਾਂ ਦੀ ਉਲੰਘਣਾ ਕਰਕੇ ਸਭ ਫਿਰਕੂ ਜਮਾਤਾਂ ਦੀ ਸਾਂਝ ਨਾਲ ਇਥੇ ਹਿੰਦੂ ਰਾਸਟਰ ਦੀ ਫਿਰਕੂ ਸੋਚ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਅਤਿ ਔਖੀ ਅਤੇ ਨਫਰਤ ਭਰੇ ਮਾਹੌਲ ਵਿਚ ਸਮੁੱਚੀਆਂ ਘੱਟ ਗਿਣਤੀਆਂ ਵਿਸ਼ੇਸ਼ ਤੌਰ ਤੇ ਮੁਸਲਿਮ ਕੌਮ ਦੇ ਇਸ ਡੂੰਘੇ ਮਾਨਸਿਕ ਪੀੜ੍ਹਾਂ ਵਿਚ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਉਤੇ ਹੁਕਮਰਾਨਾਂ ਵੱਲੋ ਢਾਹੇ ਜਾ ਰਹੇ ਜ਼ਬਰ ਅਤੇ ਉਨ੍ਹਾਂ ਦੇ ਘਰਾਂ ਤੇ ਕਾਰੋਬਾਰੀ ਇਮਾਰਤਾਂ ਨੂੰ ਨਿਸ਼ਾਨਾਂ ਬਣਾਉਣ ਦੇ ਦੁੱਖਦਾਇਕ ਅਮਲਾਂ ਨੂੰ ਕੌਮਾਂਤਰੀ ਅਤੇ ਇੰਡੀਅਨ ਕਾਨੂੰਨਾਂ ਦੀ ਘੋਰ ਉਲੰਘਣਾ ਕਰਾਰ ਦਿੰਦਾ ਹੈ । 

ਸ. ਮਾਨ ਨੇ ਹੁਕਮਰਾਨਾਂ ਵਿਸ਼ੇਸ਼ ਤੌਰ ਤੇ ਫਿਰਕੂ ਜਮਾਤਾਂ ਬੀਜੇਪੀ-ਆਰ.ਐਸ.ਐਸ. ਅਤੇ ਮੋਦੀ ਹਕੂਮਤ ਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਸਾਜ਼ਸੀ ਢੰਗ ਨਾਲ ਪੈਦਾ ਕੀਤੇ ਗਏ ਮੁਸਲਮਾਨਾਂ ਦੇ ਮਨਾਂ ਨੂੰ ਪੀੜ੍ਹਾਂ ਪਹੁੰਚਾਉਣ ਵਾਲੇ ਅਮਲਾਂ ਉਤੇ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਹੁਕਮਰਾਨ ਆਪਣੀ ਸੌੜੀ ਅਤੇ ਫਿਰਕੂ ਸੋਚ ਨੂੰ ਜਿ਼ੰਨੀ ਜਲਦੀ ਅਲਵਿਦਾ ਕਹਿਕੇ ਇਥੇ ਵਿਧਾਨਿਕ ਲੀਹਾਂ ਉਤੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਵੇਖਣ ਅਤੇ ਅਮਲ ਕਰਨਾਂ ਸੁਰੂ ਕਰ ਦੇਣਗੇ ਉਹ ਹੁਕਮਰਾਨਾਂ ਲਈ ਅਤੇ ਇਥੋ ਦੇ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਬਿਹਤਰ ਹੋਵੇਗਾ ਵਰਨਾ ਅਜਿਹੀਆ ਜਾਬਰਨਾਂ ਗੈਰ ਵਿਧਾਨਿਕ ਕਾਰਵਾਈਆ ਦੀ ਬਦੌਲਤ ਇੰਡੀਆਂ ਦੇ ਟੁੱਟਣ ਤੋ ਕੋਈ ਵੀ ਤਾਕਤ ਨਹੀ ਰੋਕ ਸਕੇਗੀ ਅਤੇ ਜੋ ਜੰਗਾਂ-ਯੁੱਧਾਂ ਜਾਂ ਬਣਾਉਟੀ ਫਸਾਦਾਂ ਰਾਹੀ ਮਨੁੱਖਤਾ ਦਾ ਘਾਣ ਹੋਣ ਜਾ ਰਿਹਾ ਹੈ ਉਸ ਲਈ ਸਿੱਧੇ ਤੌਰ ਤੇ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਆਦਿ ਫਿਰਕੂ ਜਮਾਤਾਂ ਅਤੇ ਇਨ੍ਹਾਂ ਦੀਆਂ ਸਾਜਿ਼ਸਾਂ ਜਿ਼ੰਮੇਵਾਰ ਹੋਣਗੀਆ । ਸ. ਮਾਨ ਨੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਆਪਣੇ ਵਿਧਾਨਿਕ ਤੇ ਸਮਾਜਿਕ ਹੱਕਾਂ ਦੀ ਰਾਖੀ ਲਈ ਇਕ ਹੋਣ ਅਤੇ ਸੰਗਰੂਰ ਦੀ ਹੋ ਰਹੀ ਜਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਨੂੰ ਜਿਤਾਉਣ ਦੀ ਵੀ ਸੰਜ਼ੀਦਾ ਅਪੀਲ ਕੀਤੀ ਤਾਂ ਕਿ ਇਥੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਆਉਣ ਵਾਲੇ ਸਮੇਂ ਵਿਚ ਰਾਜਪ੍ਰਬੰਧ ਪ੍ਰਦਾਨ ਕੀਤਾ ਜਾ ਸਕੇ, ਸਥਾਈ ਤੌਰ ਤੇ ਅਮਨ ਚੈਨ ਕਾਇਮ ਰਹਿ ਸਕੇ ।

Leave a Reply

Your email address will not be published. Required fields are marked *