ਸ. ਜਸਕਰਨ ਸਿੰਘ ਜੀ ਦੇ ਪੂਜਨੀਕ ਮਾਤਾ ਅਮਰਜੀਤ ਕੌਰ ਸਿੱਧੂ ਦੇ ਅਕਾਲ ਚਲਾਣੇ ਉਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 07 ਜੂਨ ( ) “ਮਾਤਾ ਅਮਰਜੀਤ ਕੌਰ ਸਿੱਧੂ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਜਰਨਲ ਸਕੱਤਰ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਜੀ ਦੇ ਪੂਜਨੀਕ ਸੰਤ ਸੁਭਾਅ ਵਾਲੀ ਨੇਕ ਆਤਮਾ ਸਨ, ਉਹ ਅੱਜ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਕਾਹਨਸਿੰਘਵਾਲਾ ਪਰਿਵਾਰ ਨੂੰ ਹੀ ਇਕ ਅਸਹਿ ਅਤੇ ਅਕਹਿ ਘਾਟਾ ਨਹੀ ਪਿਆ ਬਲਕਿ ਖ਼ਾਲਸਾ ਪੰਥ ਕੋਲੋ ਵੀ ਇਕ ਉਸ ਅਕਾਲ ਪੁਰਖ ਵਿਚ ਵਿਸਵਾਸ ਕਰਨ ਵਾਲੀ ਸੰਤ ਸੁਭਾਅ ਦੀ ਮਾਲਕ ਗੁਰਸਿੱਖ ਨੇਕ ਆਤਮਾ ਦਾ ਵੀ ਵਿਛੋੜਾ ਪੈ ਗਿਆ ਹੈ । ਇਸ ਦੁੱਖ ਦੀ ਘੜੀ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨੇ ਸ. ਜਸਕਰਨ ਸਿੰਘ ਜੀ ਦੇ ਦੋਵੇ ਸਿੱਧੂ, ਢਿੱਲੋ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਵਿਛੜੀ ਬਜੁਰਗ ਨੇਕ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕੀਤੀ ਹੈ, ਉਥੇ ਦੋਵਾਂ ਪਰਿਵਾਰਾਂ ਖ਼ਾਲਸਾ ਪੰਥ ਨੂੰ ਭਾਣੇ ਵਿਚ ਵਿਚਰਨ ਦੀ ਸ਼ਕਤੀ ਬਖਸਣ ਦੀ ਵੀ ਅਰਜੋਈ ਕੀਤੀ ਹੈ ।”

ਇਸ ਦੁੱਖ ਦੀ ਘੜੀ ਵਿਚ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਦੇ ਪਰਿਵਾਰ ਨਾਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅਫਸੋਸ ਜਾਹਰ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ ਗਏ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਮਾਤਾ ਅਮਰਜੀਤ ਕੌਰ ਅਜਿਹੇ ਉੱਚੇ-ਸੁੱਚੇ ਇਨਸਾਨੀਅਤ ਅਤੇ ਕੌਮ ਪੱਖੀ ਵਿਚਾਰਾਂ ਦੇ ਦ੍ਰਿੜ ਮਾਲਕ ਸਨ ਕਿ ਉਨ੍ਹਾਂ ਨੇ ਖ਼ਾਲਸਾ ਪੰਥ ਤੇ ਆਈ ਔਖੀ ਤੋ ਔਖੀ ਘੜੀ ਵਿਚ ਵੀ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਨਾਲ ਕਦੀ ਵੀ ਕਿਸੇ ਤਰ੍ਹਾਂ ਦੀ ਕੰਮਜੋਰ ਗੱਲ ਨਹੀ ਕੀਤੀ ਬਲਕਿ ਜੋ ਉਹ ਸੇਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਬੀਤੇ ਸਾਢੇ 3 ਦਹਾਕਿਆ ਤੋ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਸ. ਮਾਨ ਨਾਲ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਮਾਤਾ ਜੀ ਨੇ ਬਾਖੂਬੀ ਮਜਬੂਤ ਹੀ ਨਹੀ ਕੀਤਾ ਬਲਕਿ ਆਪਣੀ ਮੰਜਿਲ ਵੱਲ ਅਡੋਲ ਵੱਧਦੇ ਰਹਿਣ ਦੀ ਅਗਵਾਈ ਵੀ ਕਰਦੇ ਰਹੇ ਹਨ । ਸ. ਜਸਕਰਨ ਸਿੰਘ ਜੀ ਦੇ ਨਾਨਾ ਸ. ਗੱਜਣ ਸਿੰਘ ਆਜਾਦੀ ਘੁਲਾਟੀਏ ਰਹੇ ਹਨ ਜਿਨ੍ਹਾਂ ਨੂੰ ਕਾਲੇਪਾਣੀ ਦੀ ਸਜ਼ਾ ਹੋਈ ਸੀ । ਮਾਤਾ ਜੀ ਦੇ 3 ਪੁੱਤਰ ਸ. ਜਸਕਰਨ ਸਿੰਘ, ਸ. ਗੁਰਕਰਨ ਸਿੰਘ, ਸ. ਨੌਨਿਹਾਲ ਸਿੰਘ ਅਤੇ ਇਕ ਧੀ ਧੰਨਦੀਪ ਕੌਰ ਹਨ । ਦੋਹਤਿਆ, ਪੋਤਿਆ ਵੱਡੇ ਪਰਿਵਾਰ ਦੀ ਮਾਤਾ ਜੀ ਬਹੁਤ ਹੀ ਸਿਆਣਪ ਨਾਲ ਅਤੇ ਦ੍ਰਿੜਤਾ ਨਾਲ ਸਰਪ੍ਰਸਤੀ ਕਰਦੇ ਰਹੇ ਹਨ ਇਹੀ ਵਜਹ ਹੈ ਕਿ ਇਨ੍ਹਾਂ ਦੇ ਸਮੁੱਚੇ ਪਰਿਵਾਰਿਕ ਮੈਬਰਾਂ ਵਿਚ ਸਿੱਖੀ, ਇਨਸਾਨੀਅਤ ਤੇ ਮਨੁੱਖਤਾ ਦੀ ਸੇਵਾ ਹਰ ਲੋੜਵੰਦ ਤੇ ਦੀਨ ਦੁੱਖੀ ਦੇ ਕੰਮ ਆਉਣ ਵਾਲੇ ਅੱਛੇ ਸਮਾਜਿਕ ਗੁਣਾਂ ਦੀ ਸਮੁੱਚੇ ਪਰਿਵਾਰ ਵਿਚ ਭਰਮਾਰ ਹੈ । ਅਜਿਹੀ ਸਖਸ਼ੀਅਤ ਦੇ ਚਲੇ ਜਾਣ ਨਾਲ ਹਰ ਅੱਖ ਦਾ ਨਮ ਹੋਣਾ ਕੁਦਰਤੀ ਹੈ । ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਅੱਜ ਮਿਤੀ 7 ਜੂਨ ਨੂੰ ਪਿੰਡ ਕਾਹਨਸਿੰਘਵਾਲਾ ਵਿਖੇ ਹੋਵੇਗਾ । ਅੱਜ ਇਸ ਦੁੱਖ ਦੀ ਘੜੀ ਵਿਚ ਸਮੂਹਿਕ ਅਰਦਾਸ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਲਖਵੀਰ ਸਿੰਘ ਮਹੇਸ਼ਪੁਰੀਆ, ਗੁਰਜੰਟ ਸਿੰਘ ਕੱਟੂ, ਗੋਪਾਲ ਸਿੰਘ ਝਾੜੋ, ਲਖਵੀਰ ਸਿੰਘ ਸੌਟੀ, ਬਲਜਿੰਦਰ ਸਿੰਘ ਲਸੋਈ ਆਦਿ ਆਗੂਆਂ ਨੇ ਮਾਤਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ।

Leave a Reply

Your email address will not be published. Required fields are marked *