ਕਰਮਵੀਰ ਸਿੰਘ ਉਰਫ ਲਵਲੀ ਗੋਬਿੰਦਗੜ੍ਹੀਆ ਨੂੰ ਸ਼ਰਾਰਤੀ ਅਨਸਰਾਂ ਵੱਲੋ ਮੰਦਭਾਵਨਾ ਅਧੀਨ ਤੰਗ ਪ੍ਰੇਸਾਨ ਕਰਨ ਨੂੰ ਸਹਿਣ ਨਹੀ ਕੀਤਾ ਜਾਵੇਗਾ : ਬਡਲਾ, ਸਿਵਦੇਵ ਫ਼ੌਜੀ
ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਮਾਤ ਆਪਣੀ ਰਾਜਨੀਤਿਕ ਜਮਹੂਰੀਅਤ ਅਤੇ ਅਮਨਮਈ ਕਾਰਵਾਈਆ ਦੇ ਨਾਲ-ਨਾਲ ਆਪਣੀਆ ਸਮਾਜਿਕ ਅਤੇ ਇਖਲਾਕੀ ਸਰਗਰਮੀਆਂ ਵੀ ਪੂਰੀ ਜਿੰਮੇਵਾਰੀ ਨਾਲ ਨਿਭਾਉਦੀ ਆ ਰਹੀ ਹੈ । ਸ. ਕਰਮਵੀਰ ਸਿੰਘ ਉਰਫ ਲਵਲੀ ਗੋਬਿੰਦਗੜੀਆ ਜੋ ਸਾਡੀ ਜਿ਼ਲ੍ਹਾ ਜਥੇਬੰਦੀ ਵੱਲੋ ਗੋਬਿੰਦਗੜ੍ਹ ਸਹਿਰ ਦੀ ਬਾਲਮੀਕ ਸਭਾ ਦੇ ਪ੍ਰਧਾਨ ਦੇ ਤੌਰ ਤੇ ਕੁਝ ਸਮੇ ਪਹਿਲ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਵੱਲੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ, ਨੌਜਵਾਨੀ ਨੂੰ ਨਸਿਆ ਤੋ ਦੂਰ ਕਰਨ, ਅੱਛੇ ਗੁਰਸਿੱਖੀ ਗੁਣਾਂ ਦੇ ਧਾਰਨੀ ਬਣਾਕੇ ਸਮਾਜ ਵਿਚ ਵਿਚਰਣ ਅਤੇ ਬੱਚਿਆਂ ਨੂੰ ਤਾਲੀਮ ਦਿਵਾਉਣ ਦੀਆਂ ਜਿੰਮੇਵਾਰੀਆ ਪੂਰਨ ਕਰਦੇ ਆ ਰਹੇ ਹਨ । ਜਿਸਦੀ ਬਦੌਲਤ ਗੋਬਿੰਦਗੜ੍ਹ ਦੇ ਕੁਝ ਮੋਹਤਬਰ ਅਤੇ ਸਰਾਰਤੀ ਅਨਸਰ ਰਲਕੇ ਉਪਰੋਕਤ ਸ. ਕਰਮਵੀਰ ਸਿੰਘ ਨੂੰ ਮੰਦਭਾਵਨਾ ਅਧੀਨ ਬਿਨ੍ਹਾਂ ਵਜਹ ਤੰਗ ਪ੍ਰੇਸਾਨ ਵੀ ਕਰ ਰਹੇ ਹਨ ਅਤੇ ਪੁਲਿਸ ਕੋਲ ਝੂਠੀਆ ਸਿਕਾਇਤਾ ਕਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਅਤੇ ਜਿੰਮੇਵਾਰ ਸੱਜਣਾਂ ਨੂੰ ਬਦਨਾਮ ਕਰਨ ਦੀਆਂ ਅਸਫਲ ਕੋਸਿਸਾ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਜਿਹੇ ਅਨਸਰਾਂ ਦੇ ਅਜਿਹੇ ਸਮਾਜ ਵਿਰੋਧੀ ਅਤੇ ਸਾਨੂੰ ਬਦਨਾਮ ਕਰਨ ਦੀਆਂ ਕਾਰਵਾਈਆ ਨੂੰ ਬਿਲਕੁਲ ਸਹਿਣ ਨਹੀ ਕਰੇਗਾ । ਇਸ ਲਈ ਬਿਹਤਰ ਹੋਵੇਗਾ ਕਿ ਉਹ ਸਾਡੀ ਪਾਰਟੀ ਦੇ ਅਹੁਦੇਦਾਰਾਂ ਵੱਲੋ ਕੀਤੇ ਜਾ ਰਹੇ ਸਮਾਜ ਪੱਖੀ ਉੱਦਮਾਂ ਤੋ ਵੈਰ ਵਿਰੋਧ ਰੱਖਣ ਦੇ ਅਮਲ ਦਾ ਤਿਆਗ ਕਰਕੇ ਇਨ੍ਹਾਂ ਨੇਕ ਕੰਮਾਂ ਵਿਚ ਸਹਿਯੋਗ ਕਰਨ ।”
ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੀ ਸੈਕੜਿਆ ਦੀ ਗਿਣਤੀ ਵਿਚ ਅਹੁਦੇਦਾਰਾਂ ਦੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈ ਇਕੱਤਰਤਾ ਵਿਚ ਸਰਬਸੰਮਤੀ ਨਾਲ ਕਰਮਵੀਰ ਸਿੰਘ ਉਤੇ ਝੂਠੇ ਕੇਸ ਦਰਜ ਕਰਵਾਉਣ ਵਾਲਿਆ ਨੂੰ ਸਖਤ ਤਾੜਨਾ ਕਰਦੇ ਹੋਏ ਅਤੇ ਸਾਡੀ ਪਾਰਟੀ ਨੂੰ ਨਿਸ਼ਾਨਾਂ ਬਣਾਉਣ ਵਾਲਿਆ ਨੂੰ ਖਬਰਦਾਰ ਕਰਦੇ ਹੋਏ ਸ. ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ, ਸ. ਸਿਵਦੇਵ ਸਿੰਘ ਫ਼ੌਜੀ ਜਿ਼ਲ੍ਹਾ ਜਰਨਲ ਸਕੱਤਰ ਨੇ ਪ੍ਰੈਸ ਨੋਟ ਰਾਹੀ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੋਦ ਵਿਚ ਆਈ ਹੈ, ਇਸਦੇ ਅਹੁਦੇਦਾਰਾਂ ਨੇ ਕਦੀ ਵੀ ਕਾਨੂੰਨ ਨੂੰ ਆਪਣੇ ਹੱਥ ਵਿਚ ਨਹੀ ਲਿਆ ਅਤੇ ਨਾ ਹੀ ਕਦੀ ਕੋਈ ਸਮਾਜ ਤੇ ਧਰਮ ਵਿਰੋਧੀ ਅਮਲ ਕੀਤਾ ਹੈ । ਬਲਕਿ ਸਮਾਜ ਵਿਚ ਵਿਚਰਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਦਰਪੇਸ ਆਉਣ ਵਾਲੀਆ ਮੁਸਕਿਲਾਂ ਨੂੰ ਹੱਲ ਕਰਨ ਲਈ ਹੀ ਉਦਮ ਕਰਦੇ ਹਨ । ਸ. ਕਰਮਵੀਰ ਸਿੰਘ ਉਰਫ ਲਵਲੀ ਗੋਬਿੰਦਗੜੀਆ ਵੀ ਅਜਿਹੀਆ ਜਿੰਮੇਵਾਰੀਆ ਨਿਭਾਉਣ ਵਾਲਿਆ ਵਿਚੋ ਇਕ ਹਨ ਇਸ ਲਈ ਜਿਸ ਕਿਸੇ ਨੇ ਮੰਦਭਾਵਨਾ ਅਧੀਨ ਸਾਡੇ ਅਹੁਦੇਦਾਰਾਂ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਦੀ ਕੋਸਿਸ ਕੀਤੀ ਹੈ, ਉਹ ਇਸ ਤੋ ਬਾਜ ਆਉਣ ਕਿਉਂਕਿ ਅਸੀ ਅਮਨ ਚੈਨ ਦੇ ਹਾਮੀ ਹਾਂ ।