ਸ੍ਰੀ ਮੋਦੀ ਦੀਆਂ ਦਿਸ਼ਾਹੀਣ ਨੀਤੀਆ ਤੇ ਅਮਲਾਂ ਦੀ ਬਦੌਲਤ ਵੱਧ ਚੁੱਕੀ ਮਹਿੰਗਾਈ ਵਿਚ ਪਿਸ ਰਹੇ ਹਨ, ਸ੍ਰੀ ਟਰੰਪ ਨੇ ਜੋ ਇੰਡੀਆ ਦੇ ਸੰਬੰਧ ਵਿਚ ਪਾਲਸੀ ਬਣਾਈ ਹੈ, ਸਵਾਗਤਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਸੈਟਰ ਵਿਚ ਕਾਬਜ ਬੀਜੇਪੀ-ਆਰ.ਐਸ.ਐਸ ਹਕੂਮਤ ਦੀਆਂ ਦਿਸ਼ਾਹੀਣ ਫਿਰਕੂ ਨੀਤੀਆ ਦੀ ਬਦੌਲਤ ਸਮੁੱਚੇ ਮੁਲਕ ਵਿਚ, ਹਰ ਨਾਗਰਿਕ ਦੀ ਰਸੋਈ ਵਿਚ ਵਰਤੋ ਆਉਣ ਵਾਲੀਆ ਵਸਤਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆ ਹਨ ਅਤੇ ਇਨ੍ਹਾਂ ਨੇ ਇਥੋ ਦੇ ਨਾਗਰਿਕਾਂ ਦਾ ਕਚੂਮਰ ਕੱਢਿਆ ਪਿਆ ਹੈ । ਇਸ ਲਈ ਜੋ ਅਮਰੀਕਾ ਦੇ ਸਦਰ ਸ੍ਰੀ ਡੋਨਾਲਡ ਟਰੰਪ ਨੇ ਇੰਡੀਆ ਦੇ ਸੰਬੰਧ ਵਿਚ ਟੈਰਿਫ ਲਗਾਉਦੇ ਹੋਏ ਨਵੀ ਨੀਤੀ ਲਾਗੂ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦਾ ਜਿਥੇ ਸਵਾਗਤ ਕਰਦਾ ਹੈ, ਉਥੇ ਅਮਰੀਕਾ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਉਹ ਹਰ ਤਰ੍ਹਾਂ ਦੀਆਂ ਵਸਤਾਂ ਫ਼ਲ, ਬਿਜਲਈ ਉਪਕਰਨ, ਬੂਟ, ਕੱਪੜੇ ਅਤੇ ਰਸੋਈ ਵਿਚ ਵਰਤੋ ਆਉਣ ਵਾਲੀਆ ਵਸਤਾਂ ਸਭ ਦੀ ਨਿਰੰਤਰ ਸਪਲਾਈ ਇੰਡੀਆ ਵਿਚ ਹੋਣੀ ਚਾਹੀਦੀ ਹੈ ਤਾਂ ਕਿ ਇਥੋ ਦੇ ਨਿਵਾਸੀਆ ਨੂੰ ਮਿਲਾਵਟ ਤੋ ਰਹਿਤ ਸਹੀ ਕੀਮਤ ਤੇ ਇਹ ਵਸਤਾਂ ਉਪਲੱਬਧ ਹੋਣ ਅਤੇ ਲੋਕ ਹੁਕਮਰਾਨਾਂ ਵੱਲੋ ਪੈਦਾ ਕੀਤੀ ਗਈ ਮਹਿੰਗਾਈ ਦੀ ਮਾਰ ਤੋ ਬਚ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜੀਡੈਟ ਵੱਲੋ ਇੰਡੀਆ ਵਿਚ ਭੇਜੀਆ ਜਾਣ ਵਾਲੀਆ ਅਮਰੀਕਨ ਲੋੜੀਦੀਆ ਵਸਤਾਂ ਦੇ ਸੰਬੰਧ ਵਿਚ ਬਣਾਈ ਗਈ ਨੀਤੀ ਦਾ ਸਵਾਗਤ ਕਰਦੇ ਹੋਏ ਅਤੇ ਮੋਦੀ ਹਕੂਮਤ ਵੱਲੋ ਭ੍ਰਿਸਟਾਚਾਰੀ ਦੀ ਬਦੌਲਤ ਮਹਿੰਗਾਈ ਪੈਦਾ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਜਦੋ ਵਰਲਡ ਟਰੇਡ ਆਗਰੇਨਾਈਜੇਸਨ ਕੌਮਾਂਤਰੀ ਪੱਧਰ ਤੇ ਸਭ ਮੁਲਕਾਂ ਦੀਆਂ ਸਰਹੱਦਾਂ ਖੋਲਕੇ ਹਰ ਤਰ੍ਹਾਂ ਦੀ ਵਸਤੂ ਦਾ ਅਦਾਨ-ਪ੍ਰਦਾਨ ਤੇ ਵਪਾਰ ਕਰਨ ਦੇ ਸੁਝਾਅ ਦਿੰਦੀ ਹੋਈ ਸਮੁੱਚੇ ਮੁਲਕਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਦੀ ਗੱਲ ਕਰ ਰਹੀ ਹੈ ਤਾਂ ਸਾਡੇ ਇਹ ਫਿਰਕੂ ਹੁਕਮਰਾਨ ਪੰਜਾਬ ਦੀਆਂ ਸਰਹੱਦਾਂ ਸੁਲੇਮਾਨਕੀ, ਅਟਾਰੀ, ਵਾਹਗਾ, ਹੁਸੈਨੀਵਾਲਾ ਨੂੰ ਵਪਾਰ ਲਈ ਖੋਲਣ ਦੀ ਬਜਾਇ ਇਸ ਉਤੇ ਹੋਰ ਸਖਤੀ ਤੇ ਪਾਬੰਦੀਆ ਲਗਾਕੇ ਸਾਡੀ ਆਰਥਿਕਤਾ ਨੂੰ ਮੰਦਭਾਵਨਾ ਅਧੀਨ ਸੱਟ ਮਾਰਨ ਦੇ ਅਮਲ ਕਰ ਰਹੀਆ ਹਨ । ਕਿਉਂਕਿ ਜੋ ਸਾਡੇ ਪੰਜਾਬ ਦੀ ਜਿੰਮੀਦਾਰਾਂ ਦੀ ਝੋਨੇ ਦੀ ਫਸਲ ਹੈ ਉਸਦੀ ਕੀਮਤ ਇਥੇ 2500 ਰੁਪਏ ਮਿਲਦੀ ਹੈ । ਜਦੋਕਿ ਪਾਕਿਸਤਾਨ ਵਿਚ 8000 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ । ਇਸੇ ਤਰ੍ਹਾਂ ਹੋਰ ਖੇਤੀ ਵਸਤਾਂ ਅਤੇ ਫੂਡ ਪ੍ਰੋਸੈਸਿੰਗ ਵਾਲੇ ਫਲ-ਫੁੱਲ ਵੀ ਇਨ੍ਹਾਂ ਮੁਲਕਾਂ ਵਿਚ ਭੇਜਕੇ ਇਥੋ ਦੇ ਜਿੰਮੀਦਾਰ, ਮਜਦੂਰ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾ ਸਕਦਾ ਹੈ । ਜਿਸ ਵਿਚ ਸੈਟਰ ਦੀ ਮੋਦੀ ਹਕੂਮਤ ਜਾਣਬੁੱਝ ਕੇ ਰੁਕਾਵਟ ਪਾ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਡੋਨਾਲਡ ਟਰੰਪ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਵਸਤਾਂ ਦੀ ਉੱਚ ਕੁਆਲਟੀ ਨੂੰ ਮੁੱਖ ਰੱਖਦੇ ਹੋਏ ਸਾਡੇ ਇੰਡੀਅਨ ਤੇ ਪੰਜਾਬੀਆ ਨੂੰ ਸਹੀ ਕੀਮਤ ਤੇ ਭੇਜਣ ਦਾ ਪ੍ਰਬੰਧ ਕਰਨ ਤਾਂ ਕਿ ਜਿਥੇ ਸਾਫ ਸੁਥਰੀਆ ਵਸਤਾਂ ਮਿਲ ਸਕਣ, ਉਥੇ ਇੰਡੀਅਨ ਕੀਮਤਾਂ ਨਾਲੋ ਘੱਟ ਕੀਮਤ ਤੇ ਇਹ ਵਸਤਾਂ ਇਥੋ ਦੇ ਨਾਗਰਿਕਾਂ ਨੂੰ ਪ੍ਰਾਪਤ ਹੋ ਸਕਣ ।