‘ਪੰਥਕ ਹੋਕਾ ਵੇਹੜਿਆ ਤੱਕ’ ਦੇ ਪ੍ਰੋਗਰਾਮ ਅਧੀਨ ਗਰੀਬ ਸਿੱਖਾਂ ਨੂੰ ਮਾਣ-ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਅਗਸਤ ( ) “ਗਰੀਬ ਅਤੇ ਰੰਘਰੇਟੇ ਸਿੱਖਾਂ ਦੇ ਵੇਹੜਿਆ ਤੱਕ ਪ੍ਰੋਗਰਾਮ ਅਧੀਨ ਪੰਜਾਬ ਵਿਚ ਵੱਸਦੇ ਗਰੀਬ, ਮਜਲੂਮ, ਲਤਾੜੇ ਵਰਗਾਂ ਦੇ ਵੇਹੜਿਆ ਤੱਕ ਪਾਰਟੀ ਵੱਲੋ ਪਹੁੰਚ ਕਰਦੇ ਹੋਏ ਜਿਥੇ ਉਨ੍ਹਾਂ ਨੂੰ ਲੋਕ ਮਾਣ-ਸਨਮਾਨ ਦਿੱਤਾ ਜਾਵੇਗਾ, ਉਥੇ ਇਨ੍ਹਾਂ ਵਰਗਾਂ ਨੂੰ ਦਰਪੇਸ ਆਉਣ ਵਾਲੀਆ ਹਰ ਖੇਤਰ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਲਈ ਪਾਰਟੀ ਪਹਿਲ ਦੇ ਆਧਾਰ ਤੇ ਉੱਦਮ ਕਰਦੀ ਹੋਈ ਇਨ੍ਹਾਂ ਵਰਗਾਂ ਨਾਲ ਆਪਣੀ ਸਾਂਝ ਨੂੰ ਹੋਰ ਪੀੜਾ ਕਰੇਗੀ । ਇਸਦੇ ਨਾਲ ਹੀ ਆਉਣ ਵਾਲੇ ਸਮੇ ਵਿਚ ਬਰਾਬਰਤਾ ਦੇ ਹੱਕ ਅਧਿਕਾਰ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਲਈ ਬਚਨਬੱਧ ਹੋਵੇਗੀ । ਜਿਸ ਤਹਿਤ ਸਿਆਸੀ ਤੇ ਧਰਮੀ ਨਿਜਾਮ ਪ੍ਰਾਪਤ ਕਰਨ ਉਪਰੰਤ ਪਿੰਡਾਂ, ਕਸਬਿਆ, ਸਹਿਰਾਂ ਵਿਚ ਸਾਂਝੀ ਵਾਲਤਾ ਦੀ ਵੱਡਮੁੱਲੀ ਸੋਚ ਅਧੀਨ ਇਕ ਸ਼ਮਸਾਨਘਾਟ, ਇਕ ਧਰਮਸਾਲਾਂ ਅਤੇ ਇਕ ਸਾਂਝੇ ਗੁਰੂਘਰ ਸਥਾਪਿਤ ਕਰਨ ਦੀ ਜਿੰਮੇਵਾਰੀ ਪੂਰਨ ਕਰਾਂਗੇ । ਇਸ ਉਪਰੋਕਤ ਸਾਂਝੀ ਵਾਲਤਾ ਦੀ ਸੋਚ ਨੂੰ ਆਪਸੀ ਪਿਆਰ, ਮਿਲਵਰਤਣ, ਸਹਿਜ ਰੱਖਦੇ ਹੋਏ ਸਮੂਹਿਕ ਤੌਰ ਤੇ ਇਨ੍ਹਾਂ ਵਰਗਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਵਿਚ ਭੂਮਿਕਾ ਨਿਭਾਈ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਸਥਾਂਨ ਤੇ ਸਮੁੱਚੇ ਪੰਜਾਬ ਦੇ ਜਿਲ੍ਹਿਆ ਤੋ ਆਏ ਇਨ੍ਹਾਂ ਵਰਗਾਂ ਨਾਲ ਸੰਬੰਧਤ ਸੰਗਤਾਂ ਦੇ ਭਰਵੇ ਇਕੱਠ ਨੂੰ ਸੁਬੋਧਨ ਕਰਦੇ ਹੋਏ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ‘ਪੰਥਕ ਹੋਕਾ ਦਲਿਤਾਂ ਦੇ ਵੇਹੜੇ ਤੱਕ’ ਮੁਹਿੰਮ ਦਾ ਅਗਾਜ ਕਰਦੇ ਹੋਏ ਪ੍ਰਗਟ ਕੀਤੇ । ਇਸ ਮੌਕੇ ਸ. ਮਾਨ ਵੱਲੋ ਪਾਰਟੀ ਦੇ ਸੀਨੀਅਰ ਆਗੂ ਡਾ. ਹਰਜਿੰਦਰ ਸਿੰਘ ਜੱਖੂ ਨੂੰ ਇਸ ਉਪਰੋਕਤ ਟੀਮ ਦਾ ਕੰਨਵੀਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ । ਜਿਨ੍ਹਾਂ ਨੇ ਅਗਲੇ ਮਹੀਨੇ ਤੱਕ ਆਪਣੀ 11 ਮੈਬਰੀ ਕਮੇਟੀ ਦਾ ਗਠਨ ਕਰਕੇ ਇਸ ਗੰਭੀਰ ਵਿਸੇ ਉਤੇ ਜਿੰਮੇਵਾਰੀਆ ਪੂਰਨ ਕਰਨ ਦਾ ਤਹੱਈਆ ਕੀਤਾ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੰਗਤਾਂ ਨੇ ਐਸ.ਜੀ.ਪੀ.ਸੀ ਦੇ ਨਿਜਾਮ ਦੀ ਜਿੰਮੇਵਾਰੀ ਸਾਡੀ ਪਾਰਟੀ ਨੂੰ ਸੌਪੀ ਤਾਂ ਗਰੀਬ ਸਿੱਖਾਂ ਦੀ ਅੰਤਿਮ ਅਰਦਾਸ ਸਾਂਝੇ ਤੌਰ ਤੇ ਸਥਾਪਿਤ ਕੀਤੇ ਜਾਣ ਵਾਲੇ ਗੁਰੂਘਰਾਂ ਵਿਚ ਬਿਨ੍ਹਾਂ ਭੇਟਾਂ ਤੋ ਕਰਨ ਅਤੇ ਇਸ ਸਮੇ ਲੰਗਰ ਦੀ ਸੇਵਾ ਕਰਨ ਦੀ ਵੀ ਜਿੰਮੇਵਾਰੀ ਨਿਭਾਈ ਜਾਵੇਗੀ । ਇਸ ਤੋ ਇਲਾਵਾ ਗਰੀਬ ਦਲਿਤ, ਲੜਕੀਆਂ ਦੇ ਆਨੰਦ ਕਾਰਜ ਵੀ ਇਨ੍ਹਾਂ ਗੁਰੂਘਰਾਂ ਵਿਚ ਬਿਨ੍ਹਾਂ ਭੇਟਾਂ ਤੋਂ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਇਸ ਮੌਕੇ ਲੰਗਰ ਵੀ ਵਰਤਾਉਣ ਦੀ ਜਿੰਮੇਵਾਰੀ ਨਿਭਾਵਾਂਗੇ ।
ਸ. ਸਿਮਰਨਜੀਤ ਸਿੰਘ ਮਾਨ ਨੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਮਾਜ ਵਿਰੋਧੀ ਵਰਤਾਰੇ ਤੇ ਸੋਚ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਜਾਤ-ਪਾਤ ਦਾ ਵਰਤਾਰਾ ਗੁਰੂ ਸਾਹਿਬਾਨ ਦੀ ਸੋਚ ਵਿਰੁੱਧ ਹੈ ਅਤੇ ਇਹ ਬਿਪਰਵਾਦ ਹੈ, ਜਿਸ ਨੂੰ ਅਸੀ ਖਤਮ ਕਰਾਂਗੇ । ਐਸ.ਜੀ.ਪੀ.ਸੀ ਅਧੀਨ ਚੱਲਣ ਵਾਲੇ ਕਾਲਜਾਂ ਤੇ ਸਕੂਲਾਂ ਵਿਚ ਇਨ੍ਹਾਂ ਵਰਗਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਪ੍ਰਦਾਨ ਕਰਨ ਦੀ ਸਹੂਲਤ ਦੇਵਾਂਗੇ ਅਤੇ ਹੁਸਿਆਰ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਸਕਾਲਰਸਿਪ ਵੀ ਦੇਵਾਂਗੇ ਅਤੇ ਉਪਰੋਕਤ ਪੰਥਕ ਹੋਕਾ ਵੇਹੜਿਆ ਤੱਕ ਦੀ ਮੁਹਿੰਮ ਨੂੰ ਹਰ ਪਿੰਡ, ਸਹਿਰ, ਗਲੀ ਮੁਹੱਲੇ ਤੱਕ ਪਹੁੰਚਾਉਦੇ ਹੋਏ ਇਨ੍ਹਾਂ ਵਰਗਾਂ ਨਾਲ ਆਪਣੀ ਸਾਂਝ ਨੂੰ ਹੋਰ ਵਧੇਰੇ ਮਜਬੂਤ ਕਰਦੇ ਹੋਏ ਬਰਾਬਰਤਾ ਦੀ ਸੋਚ ਨੂੰ ਮਜਬੂਤ ਕੀਤਾ ਜਾਵੇਗਾ । ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਵੇ ਤਕਰੀਰਾਂ, ਲਿਖਤਾਂ ਤੇ ਹੋਰ ਹੋਣ ਵਾਲੇ ਪ੍ਰੋਗਰਾਮਾਂ ਵਿਚ ਇਨ੍ਹਾਂ ਵਰਗਾਂ ਦੇ ਨਾਲ ਬਰਾਬਰਤਾ ਦੀ ਗੱਲ ਕੀਤੀ ਜਾਂਦੀ ਹੈ, ਪਰ ਅਮਲੀ ਰੂਪ ਵਿਚ ਇਨ੍ਹਾਂ ਵਰਗਾਂ ਨਾਲ ਇਹ ਵਿਤਕਰਾ ਅੱਜ ਵੀ ਜਾਰੀ ਹੈ । ਜਦੋਕਿ ਇਸ ਵਿਸੇ ਉਤੇ ਬਹੁਤ ਉੱਦਮ ਕਰਨ ਦੀ ਲੌੜ ਹੈ । ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਆਪਣੀ ਨੇਕ ਕਮਾਈ ਵਿਚੋ ਦਸਵੰਧ ਕੱਢਕੇ ਇਨ੍ਹਾਂ ਲੋੜਵੰਦਾਂ, ਦਬਲੇ-ਕੁਚਲੇ ਵਰਗਾਂ ਦੀ ਹਰ ਪੱਖੋ ਸਹਿਯੋਗ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਆਦੇਸ ਦਿੱਤੇ ਹਨ ਜਿਸ ਉਤੇ ਇਹ ਸੁਰੂ ਕੀਤੀ ਜਾਣ ਵਾਲੀ ਮੁਹਿੰਮ ਵਿਚ ਪ੍ਰਤੱਖ ਰੂਪ ਵਿਚ ਇਹ ਸਿੱਟੇ ਸਾਹਮਣੇ ਆਉਣਗੇ । ਅਜਿਹਾ ਉੱਦਮ ਕਰਕੇ ਹੀ ਅਸੀ ਗੁਰੂ ਸਾਹਿਬਾਨ ਦੀ ਸੋਚ ਨੂੰ ਸੰਸਾਰ ਪੱਧਰ ਤੇ ਫੈਲਾ ਸਕਦੇ ਹਾਂ। ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ ਨੇ ਇਸ ਮੌਕੇ ਤੇ ਇਤਿਹਾਸਿਕ ਮਿਸਾਲਾਂ ਦਿੰਦੇ ਹੋਏ ਡਾ. ਜੱਖੂ ਨੂੰ ਇਸ ਮਿਸਨ ਦੀ ਪ੍ਰਾਪਤੀ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਅਤੇ ਇਸ ਮਿਸਨ ਨੂੰ ਸਫਲ ਕਰਨ ਦੀ ਗੱਲ ਕਹੀ । ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸ. ਹਰਦੇਵ ਸਿੰਘ ਪੱਪੂ ਅਤੇ ਸ. ਹਰਭਜਨ ਸਿੰਘ ਕਸਮੀਰੀ ਅਤੇ ਬਹਾਦਰ ਸਿੰਘ ਭਸੌੜ ਦੋਵੇ ਪੀ.ਏ.ਸੀ ਮੈਬਰਾਂ ਨੇ ਵੀ ਇਸ ਉਪਰੋਕਤ ਮਨੁੱਖਤਾ ਪੱਖੀ ਮੁਹਿੰਮ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਤੇ ਕਾਮਯਾਬ ਕਰਨ ਦਾ ਬਚਨ ਦਿੱਤਾ । ਅੱਜ ਦੀ ਮੀਟਿੰਗ ਦੀ ਸਟੇਜ ਦੀ ਸੇਵਾ ਸ. ਗੁਰਜੰਟ ਸਿੰਘ ਕੱਟੂ ਨੇ ਨਿਭਾਈ ।