17 ਮਾਰਚ ਨੂੰ ਚੀਮਾਂ (ਸੰਗਰੂਰ) ਵਿਖੇ ਰੱਖੇ ਪ੍ਰੋਗਰਾਮ ਵਿਚ ਦਾਸ ਨਹੀਂ ਬਲਕਿ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਪਹੁੰਚਣਗੇ : ਮਾਨ

ਸਮੁੱਚਾ ਖ਼ਾਲਸਾ ਪੰਥ, ਪਾਰਟੀ ਅਹੁਦੇਦਾਰ ਅਤੇ ਚੋਣਾਂ ਲੜ੍ਹ ਚੁੱਕੇ ਉਮੀਦਵਾਰ ਸੰਗਤਾਂ ਨੂੰ ਨਾਲ ਲੈਕੇ 18 ਮਾਰਚ ਨੂੰ ਹੋਲੇ-ਮਹੱਲੇ ਦੇ ਮੌਕੇ ਤੇ ਪਹੁੰਚਣ 

ਫ਼ਤਹਿਗੜ੍ਹ ਸਾਹਿਬ, 15 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਗਰੂਰ ਦੇ ਸਿਰਕੱਢ ਆਗੂਆਂ ਅਤੇ ਵਰਕਰਾਂ ਵੱਲੋਂ 17 ਮਾਰਚ ਨੂੰ ਜੋ ਪਿੰਡ ਚੀਮਾਂ (ਸੰਗਰੂਰ) ਵਿਖੇ ਵੱਡਾ ਪ੍ਰੋਗਰਾਮ ਰੱਖਿਆ ਗਿਆ ਹੈ, 18 ਮਾਰਚ ਨੂੰ ਹੋਲੇ-ਮਹੱਲੇ ਦੇ ਵੱਡੇ ਕੌਮੀ ਇਕੱਠ ਅਤੇ ਇਤਿਹਾਸਿਕ ਕਾਨਫਰੰਸ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਹਿੱਤ ਦਾਸ ਇਸ ਚੀਮਾਂ ਪਿੰਡ ਵਾਲੇ ਪ੍ਰੋਗਰਾਮ ਵਿਚ ਨਹੀਂ ਪਹੁੰਚ ਸਕੇਗਾ । ਪਾਰਟੀ ਵੱਲੋਂ ਅਤੇ ਮੇਰੇ ਵੱਲੋਂ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਜਰਨਲ ਸਕੱਤਰ, ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਦਲ ਹਾਜਰੀ ਲਗਵਾਉਣਗੇ । ਕਿਉਂਕਿ ਮੈਂ ਉਸ ਦਿਨ ਸ੍ਰੀ ਆਨੰਦਪੁਰ ਸਾਹਿਬ ਦੇ ਕਾਨਫਰੰਸ ਦੇ ਪੰਡਾਲ ਅਤੇ ਪ੍ਰੋਗਰਾਮ ਦੀ ਦੇਖਰੇਖ ਕਰਨ ਅਤੇ ਜਿ਼ੰਮੇਵਾਰੀਆਂ ਦੇਣ ਵਿਚ ਮਸਰੂਫ ਹੋਵਾਂਗਾ । ਇਸ ਲਈ ਚੀਮਾਂ (ਸੰਗਰੂਰ) ਦੇ ਨਿਵਾਸੀ ਮੇਰੀ ਗੈਰ-ਸਮੂਲੀਅਤ ਨੂੰ ਮਹਿਸੂਸ ਨਾ ਕਰਦੇ ਹੋਏ ਸ. ਕਾਹਨਸਿੰਘਵਾਲਾ ਅਤੇ ਪ੍ਰਬੰਧਕਾਂ ਨੂੰ ਸਹਿਯੋਗ ਦਿੰਦੇ ਹੋਏ ਸਮੁੱਚਾ ਜਿ਼ਲ੍ਹਾ ਇਸ ਪ੍ਰੋਗਰਾਮ ਵਿਚ ਪਹੁੰਚੇ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 17 ਮਾਰਚ ਦੇ ਪਿੰਡ ਚੀਮਾਂ ਵਿਖੇ ਰੱਖੇ ਗਏ ਪਾਰਟੀ ਪ੍ਰੋਗਰਾਮ ਦੇ ਸੰਬੰਧ ਵਿਚ ਹੋਈ ਤਬਦੀਲੀ ਤੋਂ ਸੰਗਰੂਰ-ਬਰਨਾਲਾ ਨਿਵਾਸੀਆ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਪਾਰਟੀ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ, ਸਮਰੱਥਕ, ਸਿੱਖ ਨੌਜ਼ਵਾਨੀ, ਹੁਣੇ ਹੀ ਚੋਣਾਂ ਲੜ੍ਹ ਚੁੱਕੇ ਪਾਰਟੀ ਦੇ 85 ਉਮੀਦਵਾਰਾਂ ਅਤੇ ਸਮੁੱਚੇ ਖ਼ਾਲਸਾ ਪੰਥ ਨੂੰ 18 ਮਾਰਚ ਨੂੰ ਹੋਲੇ-ਮਹੱਲੇ ਦੇ ਕੌਮ ਦੇ ਮਹਾਨ ਦਿਹਾੜੇ ਉਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਸਰੋਵਰ ਦੇ ਨਜਦੀਕ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਤਿਹਾਸਿਕ ਕਾਨਫਰੰਸ ਵਿਚ ਆਪੋ-ਆਪਣੇ ਸਮਰੱਥਕਾਂ, ਮੈਬਰਾਂ ਅਤੇ ਹਮਦਰਦਾਂ ਨੂੰ ਨਾਲ ਲੈਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਅੱਜ ਤੱਕ ਨਾ ਤਾਂ ਕਿਸੇ ਹੁਕਮਰਾਨ ਦੀ ਗੁਲਾਮੀਅਤ ਨੂੰ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਕਦੀ ਹਾਰ ਮੰਨੀ ਹੈ, ਬਲਕਿ ਦੁਸ਼ਮਣ ਤਾਕਤਾਂ ਨਾਲ ਪੂਰੀ ਸਿੱਦਤ ਅਤੇ ਹੌਸਲੇ ਨਾਲ ਜੂਝਦੇ ਹੋਏ ਆਖਿਰ ਫ਼ਤਹਿ ਪ੍ਰਾਪਤ ਕਰਦੀ ਆਈ ਹੈ । ਜੋ ਹੁਣ ਹੁਕਮਰਾਨਾਂ ਨੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਾਜ਼ਸੀ ਢੰਗਾਂ ਰਾਹੀ ਨੁਕਸਾਨ ਪਹੁੰਚਾਉਣ ਅਤੇ ਸਾਡੇ ਕੌਮੀ ਵਿਰਸੇ-ਵਿਰਾਸਤ ਦਾ ਰੂਪ ਵਿਗਾੜਨ ਲਈ ਅਮਲ ਸੁਰੂ ਕੀਤੇ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਚੁਣੋਤੀ ਨੂੰ ਜਿਥੇ ਪ੍ਰਵਾਨ ਕਰਦਾ ਹੈ, ਉਥੇ ਇਸ ਨਵੀ ਪਾਈ ਜਾ ਰਹੀ ਭਾਜੀ ਦਾ ਆਉਣ ਵਾਲੇ ਸਮੇ ਵਿਚ ਆਪਣੀਆ ਇਤਿਹਾਸਿਕ ਰਵਾਇਤਾ ਤੇ ਸੋਚ ਉਤੇ ਪਹਿਰਾ ਦਿੰਦੇ ਹੋਏ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਜੁਆਬ ਵੀ ਦੇਵੇਗਾ ਅਤੇ ਆਪਣੀ ਮੰਜਿ਼ਲ ਦੀ ਪ੍ਰਾਪਤੀ ਕਰਕੇ ਰਹੇਗਾ । ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਮੰਜਿ਼ਲਾਂ ਨੂੰ ਸਰ ਕਰਨ ਵਾਲੀ ਕੌਮ ਦੇ ਰਸਤੇ ਵਿਚ ਬੇਸ਼ੱਕ ਬੀਤੇ ਸਮੇਂ ਵਿਚ ਵੀ ਵੱਡੀਆ ਰੁਕਾਵਟਾਂ ਅਤੇ ਸਾਜਿ਼ਸਾਂ ਨੇ ਸਾਡੇ ਹੌਸਲੇ ਡੇਗਣ ਦੇ ਅਮਲ ਕੀਤੇ ਹਨ ਲੇਕਿਨ ਸਿੱਖ ਕੌਮ ਨੇ ਸਭ ਰੁਕਾਵਟਾਂ ਅਤੇ ਸਾਜਿ਼ਸਾਂ ਦਾ ਮੁਕਾਬਲਾ ਕਰਦੇ ਹੋਏ ਹਮੇਸ਼ਾਂ ਫ਼ਤਹਿ ਪ੍ਰਾਪਤ ਕੀਤੀ ਹੈ । ਹੁਣ ਵੀ ਚੱਲ ਰਹੇ ਪੰਜਾਬ ਦੀ ਅਣਖ਼-ਗੈਰਤ ਅਤੇ ਸਵੈਮਾਨ ਦੀ ਲੜਾਈ ਵਿਚ ਦੁਸ਼ਮਣ ਤਾਕਤਾਂ ਕਿੰਨੇ ਵੀ ਹੱਥਕੰਡੇ ਕਿਉਂ ਨਾ ਵਰਤਣ ਲੇਕਿਨ ਆਖਿਰ ਫਤਹਿ ਸਾਡੀ ਹੀ ਹੋਵੇਗੀ ਅਤੇ ਹਰ ਕੀਮਤ ਤੇ ਪ੍ਰਾਪਤ ਕਰਕੇ ਰਹਾਂਗੇ । ਜਿਸ ਲਈ ਸਿੱਖ ਕੌਮ ਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦੀ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *