ਇਮਾਨ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਪੰਜਾਬ, ਸ. ਧਾਲੀਵਾਲ ਕੈਬਨਿਟ ਵਜੀਰ ਉਤੇ ਪਾਏ ਗਏ ਮਾਣਹਾਨੀ ਕੇਸ ਨੂੰ ਚੰਡੀਗੜ੍ਹ ਦੇ ਜੱਜ ਵੱਲੋ ਖਾਰਜ ਕਰਨਾ ਪੱਖਪਾਤੀ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “2022 ਵਿਚ ਮੌਜੂਦਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਕੈਬਨਿਟ ਵਜੀਰ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋ ਜੋ ਮੇਰੇ ਅਤੇ ਮੇਰੇ ਪਰਿਵਾਰਿਕ ਮੈਬਰਾਂ ਦੇ ਇਖਲਾਕ ਨੂੰ ਦਾਗੀ ਕਰਨ ਦੀ ਮੰਦਭਾਵਨਾ ਅਧੀਨ ਮੇਰੇ ਪੁੱਤਰ ਸ. ਇਮਾਨ ਸਿੰਘ ਮਾਨ ਦੇ ਨਾਮ ਛੋਟੀ ਬੜੀ ਨੰਗਲ ਨਜਦੀਕ ਚੰਡੀਗੜ੍ਹ ਵਿਖੇ ਸਵਾ ਕਿੱਲੇ ਦੀ ਜਮੀਨ (5 ਵਿੱਘਾ 4 ਵਿਸਬਾ) ਜਮੀਨ ਨੂੰ 125 ਏਕੜ ਦਿਖਾਕੇ ਮੀਡੀਏ ਅਤੇ ਅਖਬਾਰਾਂ ਵਿਚ ਗੁੰਮਰਾਹਕੁੰਨ ਪ੍ਰਚਾਰ ਕਰਦੇ ਹੋਏ ਮੇਰੇ ਸਿਆਸੀ ਅਤੇ ਸਮਾਜਿਕ ਇਖਲਾਕ ਨੂੰ ਨੁਕਸਾਨ ਪਹੁੰਚਾਉਣ ਹਿੱਤ ਅਮਲ ਕੀਤੇ ਗਏ ਸਨ । ਉਸ ਵਿਰੁੱਧ ਮੇਰੇ ਪੁੱਤਰ ਸ. ਇਮਾਨ ਸਿੰਘ ਮਾਨ ਨੇ ਚੰਡੀਗੜ੍ਹ ਦੀ ਅਦਾਲਤ ਵਿਚ ਉਪਰੋਕਤ ਦੋਵੇ ਮੁੱਖ ਮੰਤਰੀ ਅਤੇ ਪੰਚਾਇਤ ਵਜੀਰ ਧਾਲੀਵਾਲ ਉਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ, ਜਿਸਦਾ ਫੈਸਲਾ ਸੁਣਾਉਦੇ ਹੋਏ ਸੰਬੰਧਤ ਜੱਜ ਨੇ ਪੱਖਪਾਤੀ ਅਮਲ ਕਰਦੇ ਹੋਏ ਇਸ ਅਤਿ ਗੰਭੀਰ ਕੇਸ ਨੂੰ ਖਾਰਜ ਕਰ ਦਿੱਤਾ ਹੈ । ਇਹ ਅਮਲ ਇਨਸਾਫ ਦੇਣ ਦੀ ਬਜਾਇ ਗੈਰ ਕਾਨੂੰਨੀ ਅਮਲ ਕਰਨ ਵਾਲਿਆ ਨੂੰ ਜਿਥੇ ਉਤਸਾਹਿਤ ਕਰਨ ਵਾਲਾ ਹੈ, ਉਥੇ ਹਕੂਮਤੀ ਪ੍ਰਭਾਵ ਨੂੰ ਕਬੂਲਦੇ ਹੋਏ ਬਿਨ੍ਹਾਂ ਕਿਸੇ ਦਲੀਲ ਆਦਿ ਦੇ ਇਸ ਕੇਸ ਨੂੰ ਖਾਰਜ ਕਰਨ ਦੀ ਕਾਰਵਾਈ ਸਾਡੇ ਲਈ ਅਸਹਿ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੰਡੀਗੜ੍ਹ ਦੇ ਜੱਜ ਵੱਲੋ ਮੇਰੇ ਪੁੱਤਰ ਸ. ਇਮਾਨ ਸਿੰਘ ਮਾਨ ਵੱਲੋ ਪਾਈ ਗਈ ਮਾਣਹਾਨੀ ਕੇਸ ਉਤੇ ਮੰਦਭਾਵਨਾ ਅਧੀਨ ਇਨਸਾਫ ਨਾ ਦੇਣ ਅਤੇ ਹਕੂਮਤੀ ਪ੍ਰਭਾਵ ਨੂੰ ਮੰਨਕੇ ਖਾਰਜ ਕਰਨ ਦੀ ਕਾਰਵਾਈ ਨੂੰ ਵੱਡੀ ਬੇਇਨਸਾਫ਼ੀ ਅਤੇ ਅਸਹਿ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮੇਰੇ ਪੁੱਤਰ ਦੀ ਜਮੀਨ ਕੇਵਲ ਸਵਾ ਏਕੜ ਸੀ ਜਿਸ ਨੂੰ ਜਾਣਬੁੱਝ ਕੇ ਮੁੱਖ ਮੰਤਰੀ ਪੰਜਾਬ ਅਤੇ ਸੰਬੰਧਤ ਪੰਚਾਇਤ ਵਜੀਰ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਾਡੇ ਪਰਿਵਾਰਿਕ ਅਤੇ ਮੇਰੇ ਸਿਆਸੀ, ਸਮਾਜਿਕ ਬਣੇ ਸਤਿਕਾਰ ਮਾਣ ਨੂੰ ਸਾਜਿਸ ਰਾਹੀ ਠੇਸ ਪਹੁੰਚਾਉਣ ਹਿੱਤ ਸਾਡੀ ਜਮੀਨ ਉਤੇ ਬੁਲਡੋਜਰ ਤੇ ਪੁਲਿਸ ਲਿਆਕੇ ਨਜਾਇਜ ਜਮੀਨ ਕਰਾਰ ਦਿੰਦੇ ਹੋਏ ਕਬਜਾ ਕਰਨ ਦਾ ਪ੍ਰਚਾਰ ਕੀਤਾ ਸੀ । ਜਦੋਕਿ ਉਪਰੋਕਤ ਜਮੀਨ ਮੇਰੇ ਪੁੱਤਰ ਦੀ ਨਿੱਜੀ ਮਲਕੀਅਤ ਜੋ ਉਸ ਸਮੇ ਵੀ ਸੀ ਅਤੇ ਅੱਜ ਵੀ ਸਾਡੇ ਕੋਲ ਹੈ । ਲੇਕਿਨ ਹੁਕਮਰਾਨਾਂ ਨੇ ਸਾਨੂੰ ਸਿਆਸੀ ਤੇ ਸਮਾਜਿਕ ਤੌਰ ਤੇ ਨੁਕਸਾਨ ਪਹੁੰਚਾਉਣ ਹਿੱਤ ਅਤੇ ਸਾਡੀ ਬਦਨਾਮੀ ਕਰਨ ਹਿੱਤ ਇਹ ਸਾਜਿਸ ਰਚੀ ਸੀ। ਪਰ ਦੁੱਖ ਅਤੇ ਅਫਸੋਸ ਹੈ ਕਿ ਸੰਬੰਧਤ ਜੱਜ ਨੇ ਸਾਡੇ ਇਸ ਪਾਏ ਗਏ ਮਾਣਹਾਨੀ ਕੇਸ ਨੂੰ ਇਹ ਕਹਿਕੇ ਖਾਰਜ ਕਰ ਦਿੱਤਾ ਹੈ ਕਿ ਉਪਰੋਕਤ ਮੁੱਖ ਮੰਤਰੀ ਅਤੇ ਸੰਬੰਧਤ ਵਜੀਰ ਵੱਲੋ ਕਿਸੇ ਮੰਦਭਾਵਨਾ ਅਧੀਨ ਅਜਿਹੀ ਕਾਰਵਾਈ ਕੀਤੀ ਗਈ, ਉਸਦਾ ਕੋਈ ਸਬੂਤ ਨਹੀ ਹੈ । ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਜੱਜ ਸਾਹਿਬਾਨ ਨੇ ਵੀ ਪੱਖਪਾਤੀ ਅਮਲ ਕਰਕੇ ਇਨਸਾਫ ਦੇ ਤਕਾਜੇ ਨੂੰ ਸੱਟ ਮਾਰਨ ਦੇ ਅਮਲ ਕੀਤੇ ਹਨ । ਜਦੋਕਿ ਜੇਕਰ ਸਾਡੇ ਕੋਲ ਕੋਈ ਫਾਲਤੂ ਗੈਰ ਕਾਨੂੰਨੀ ਜਮੀਨ ਹੀ ਨਹੀ ਸੀ, ਫਿਰ ਜਿਨ੍ਹਾਂ ਲੋਕਾਂ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਅਸਫ਼ਲ ਕੋਸਿਸ ਕੀਤੀ ਸੀ ਤਾਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦੇਣੀ ਚਾਹੀਦੀ ਸੀ ਜੋ ਨਹੀ ਦਿੱਤੀ ਗਈ ।
ਸ. ਮਾਨ ਨੇ ਇਨਸਾਫ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਸੈਟਰ ਦੀ ਜਾਂਚ ਏਜੰਸੀ ਸੀ.ਬੀ.ਆਈ ਨੂੰ ਗੁਜਾਰਿਸ ਕਰਦੇ ਹੋਏ ਮੰਗ ਕੀਤੀ ਹੈ ਕਿ ਜਿਨ੍ਹਾਂ ਹੁਕਮਰਾਨਾਂ ਨੇ ਮੈਨੂੰ ਅਤੇ ਮੇਰੇ ਪਰਿਵਾਰਿਕ ਮੈਬਰਾਂ ਨੂੰ ਸਮਾਜ ਵਿਚ ਬਦਨਾਮ ਕਰਨ ਦੀ ਕੋਸਿਸ ਕੀਤੀ ਹੈ ਅਤੇ ਜਿਸ ਸੰਬੰਧਤ ਜੱਜ ਨੇ ਪੱਖਪਾਤੀ ਅਮਲ ਕਰਕੇ ਸਾਨੂੰ ਇਨਸਾਫ ਨਹੀ ਦਿੱਤਾ, ਉਸਦੀ ਉੱਚ ਪੱਧਰੀ ਜਾਂਚ ਕਰਵਾਕੇ ਸਾਡੇ ਕਿਰਦਾਰ ਨੂੰ ਬਿਨ੍ਹਾਂ ਵਜਹ ਦਾਗੀ ਕਰਨ ਵਾਲੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਕੈਬਨਿਟ ਵਜੀਰ ਕੁਲਦੀਪ ਸਿੰਘ ਧਾਲੀਵਾਲ ਨੂੰ ਕਾਨੂੰਨ ਅਨੁਸਾਰ ਸਿੱਝਿਆ ਜਾਵੇ ਅਤੇ ਪੱਖਪਾਤੀ ਅਮਲ ਕਰਨ ਵਾਲੇ ਜੱਜ ਉਤੇ ਵੀ ਕਾਨੂੰਨੀ ਅਮਲ ਹੋਵੇ ।