ਗੁਰਨਾਜ ਸਿੰਘ ਮਾਨ ਦਾ ਐਕਸੀਡੈਟ ਕਰਕੇ ਭੱਜਣ ਵਾਲੇ ਮੁਜਰਿਮਾਂ ਵਿਰੁੱਧ ਤੁਰੰਤ ਐਫ.ਆਈ.ਆਰ. ਦਰਜ ਕਰਕੇ ਜਲੰਧਰ ਪੁਲਿਸ ਕਾਰਵਾਈ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਦੇ ਮੈਬਰ ਅਤੇ ਜਿ਼ਲ੍ਹਾ ਬਠਿੰਡਾ ਦੇ ਪ੍ਰਧਾਨ ਸ. ਪਰਮਿੰਦਰ ਸਿੰਘ ਬਾਲਿਆਵਾਲੀ ਦੇ ਪੁੱਤਰ ਗੁਰਨਾਜ ਸਿੰਘ ਮਾਨ ਜੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਪੜ੍ਹ ਰਿਹਾ ਹੈ, ਉਸਦਾ ਕੁਝ ਬੰਦਿਆਂ ਨੇ ਵਹੀਕਲਜ ਮਾਰਕੇ ਜਵਾੜਾ ਤੋੜਕੇ ਭੱਜ ਗਏ ਹਨ । ਜਿਸ ਨਾਲ ਸ. ਪਰਮਿੰਦਰ ਸਿੰਘ ਬਾਲਿਆਵਾਲੀ ਦੇ ਪੁੱਤਰ ਹਸਪਤਾਲ ਵਿਚ ਆਪ੍ਰੇਟ ਅਧੀਨ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਲੰਧਰ ਪੁਲਿਸ ਵੱਲੋ ਇਸ ਸੰਬੰਧੀ ਅਜੇ ਤੱਕ ਐਫ.ਆਈ.ਆਰ. ਦਰਜ ਨਹੀ ਕੀਤੀ ਗਈ ਅਤੇ ਨਾ ਹੀ ਮੁਜਰਿਮਾਂ ਦੀ ਭਾਲ ਕਰਕੇ ਗ੍ਰਿਫਤਾਰ ਕਰਨ ਦਾ ਕੋਈ ਅਮਲ ਹੋਇਆ ਹੈ । ਪੁਲਿਸ ਦੀ ਇਸ ਅਣਗਹਿਲੀ ਦਾ ਸਖ਼ਤ ਨੋਟਿਸ ਲੈਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਪੁਲਿਸ ਕਮਿਸਨਰ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਹੈ ਕਿ ਇਸ ਵਿਸੇ ਉਤੇ ਆਪਣੀ ਪੁਲਿਸ ਨੂੰ ਹਦਾਇਤ ਕਰਦੇ ਹੋਏ ਸ. ਗੁਰਨਾਜ ਸਿੰਘ ਮਾਨ ਕਾਕੇ ਦਾ ਨੁਕਸਾਨ ਕਰਨ ਵਾਲੇ ਦੋਸ਼ੀਆਂ ਦੀ ਤੁਰੰਤ ਭਾਲ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂ ਸ. ਪਰਮਿੰਦਰ ਸਿੰਘ ਬਾਲਿਆਵਾਲੀ ਦੇ ਸਪੁੱਤਰ ਗੁਰਨਾਜ ਸਿੰਘ ਮਾਨ ਵਿਚ ਵਹੀਕਲ ਮਾਰਕੇ ਉਸਦਾ ਜਵਾੜਾ ਤੋੜਨ ਵਾਲੇ ਦੋਸ਼ੀਆਂ ਦੀ ਭਾਲ ਕਰਕੇ ਤੁਰੰਤ ਗ੍ਰਿਫਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੀ ਜਲੰਧਰ ਪੁਲਿਸ ਕਮਿਸਨਰ ਨੂੰ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਉਮੀਦ ਕਰਦੇ ਹਾਂ ਕਿ ਜਲੰਧਰ ਪੁਲਿਸ ਸਾਡੇ ਇਸ ਪਰਿਵਾਰ ਨੂੰ ਤੁਰੰਤ ਇਨਸਾਫ ਦਿਵਾਉਣ ਵਿਚ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਆਪਣੀ ਜਿੰਮੇਵਾਰੀ ਨੂੰ ਪੂਰਨ ਕਰੇਗੀ ।