ਯੂਕਰੇਨ ਵਿਚ ਜੋ ਪੰਜਾਬੀ ਅਤੇ ਸਿੱਖ ਵਿਦਿਆਰਥੀ ਡਾਕਟਰੀ ਦੀ ਤਾਲੀਮ ਹਾਸਿਲ ਕਰ ਰਹੇ ਹਨ, ਉਹ ਭਾਈ ਘਨੱਈਆ ਦੇ ਮਿਸ਼ਨ ਦੀ ਪੂਰਤੀ ਲਈ ਉਥੇ ਫੱਟੜਾਂ ਦੀ ਸੇਵਾ ਵਿਚ ਲੱਗਣ : ਮਾਨ
ਫ਼ਤਹਿਗੜ੍ਹ ਸਾਹਿਬ, 28 ਫਰਵਰੀ ( ) “ਜਦੋਂ ਸਮੁੱਚੇ ਸੰਸਾਰ ਦੇ ਮੁਲਕ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ ਯੂਕਰੇਨ ਵਿਚ ਰੂਸ ਵੱਲੋਂ ਮਨੁੱਖਤਾ ਦਾ ਘਾਣ ਕਰਦੇ ਹੋਏ ਜੋ ਜੁਲਮ ਕੀਤਾ ਜਾ ਰਿਹਾ ਹੈ ਅਤੇ ਰੂਸ ਨੂੰ ਇਹ ਜੰਗਬੰਦੀ ਕਰਨ ਲਈ ਵੱਡੇ ਪੱਧਰ ਤੇ ਆਵਾਜ਼ ਉੱਠ ਰਹੀ ਹੈ, ਜਿਥੇ ਪੰਜਾਬੀ ਅਤੇ ਸਿੱਖ ਇਸ ਜੰਗ ਨੂੰ ਬੰਦ ਕਰਵਾਉਣ ਲਈ ਕੌਮਾਂਤਰੀ ਆਵਾਜ਼ ਨੂੰ ਹੋਰ ਮਜ਼ਬੂਤ ਕਰ ਰਹੇ ਹਨ, ਉਥੇ ਯੂਕਰੇਨ ਵਿਚ ਪੰਜਾਬੀ ਅਤੇ ਸਿੱਖ ਡਾਕਟਰੀ ਦੀ ਤਾਲੀਮ ਹਾਸਿਲ ਕਰਨ ਵਾਲੇ ਵਿਦਿਆਰਥੀ ਤੁਰੰਤ ਯੂਕਰੇਨ ਦੀ ਸਰਕਾਰ ਅਤੇ ਮਿਲਟਰੀ ਕਮਾਡਰਾਂ ਨਾਲ ਸੰਪਰਕ ਬਣਾਕੇ ਉਥੇ ਜਖ਼ਮੀਆਂ ਅਤੇ ਫੱਟੜਾਂ ਦੀ ਸੇਵਾ ਵਿਚ ਲੱਗਕੇ ਭਾਈ ਘਨੱਈਆ ਜੀ ਦੇ ਮਿਸ਼ਨ ਦੀ ਪੂਰਤੀ ਕਰਨ ਵਿਚ ਯੋਗਦਾਨ ਪਾ ਸਕਣ ਤਾਂ ਅਜਿਹਾ ਕਰਨ ਨਾਲ ਪੰਜਾਬੀਆਂ ਅਤੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਸਾਂਖ ਤੇ ਸਤਿਕਾਰ ਵਿਚ ਹੋਰ ਵਾਧਾ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਕਰੇਨ ਵਿਚ ਡਾਕਟਰੀ ਦੀ ਵਿਦਿਆ ਹਾਸਿਲ ਕਰ ਰਹੇ ਪੰਜਾਬੀ ਅਤੇ ਸਿੱਖ ਵਿਦਿਆਰਥੀਆਂ ਨੂੰ, ਜੋ ਹਥਿਆਰ ਚਲਾਕੇ ਮਦਦ ਕਰ ਸਕਦੇ ਹਨ, ਉਹ ਇਹ ਸੇਵਾ ਨਿਭਾਉਣ ਅਤੇ ਜੋ ਹਥਿਆਰ ਨਹੀਂ ਚਲਾ ਸਕਦੇ, ਉਹ ਫੱਟੜਾਂ ਅਤੇ ਜਖ਼ਮੀਆਂ ਦੀ ਮਦਦ ਕਰਨ ਅਤੇ ਦਵਾਈ-ਬੂਟੀਆਂ ਦੇ ਫਰਜ ਨਿਭਾਉਣ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਸਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ, ਫਰਾਂਸ, ਜਰਮਨ, ਯੂਰਪ, ਫਿਨਲੈਡ, ਕੈਲੀਫੋਰਨੀਆ ਆਦਿ ਮੁਲਕਾਂ ਦੇ ਪਾਰਟੀ ਪ੍ਰਧਾਨਾਂ ਨੂੰ ਇਸ ਔਖੀ ਘੜੀ ਵਿਚ ਆਪਣੇ ਇਨਸਾਨੀਅਤ ਪੱਖੀ ਫਰਜਾਂ ਦੀ ਪੂਰਤੀ ਕਰਨ ਲਈ ਆਦੇਸ਼ ਦਿੰਦੇ ਹੋਏ ਕਿਹਾ ਕਿ ਜਿਹੜੇ ਪੰਜਾਬੀ ਸਿੱਖ ਯੂਕਰੇਨ ਵਿਚ ਦਵਾਈ-ਬੂਟੀ, ਡਾਕਟਰੀ, ਖਾਂਣ-ਪੀਣ ਅਤੇ ਗਰਮ ਕੱਪੜਿਆ ਦੀ ਸੇਵਾ ਕਰ ਰਹੇ ਹਨ ਅਤੇ ਕਰਨਾ ਚਾਹੁੰਦੇ ਹਨ, ਉਹ ਆਪੋ-ਆਪਣੇ ਮੁਲਕਾਂ ਵਿਚ ਇੰਟਰਨੈਸ਼ਨਲ ਕਮੇਟੀ ਆਫ ਰੈਡਕਰਾਸ ਦੇ ਸਥਿਤ ਦਫਤਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਰਾਹੀਂ ਲੋੜਵੰਦਾਂ ਤੱਕ ਪਹੁੰਚਦਾ ਕਰਨ । ਸਭ ਮੁਲਕਾਂ ਦੇ ਸਿੱਖ ਤੇ ਪੰਜਾਬੀਆਂ ਦੀ ਜਾਣਕਾਰੀ ਲਈ ਅਸੀਂ ਇੰਟਰਨੈਸ਼ਨਲ ਕਮੇਟੀ ਆਫ ਰੈਡਕਰਾਸ ਜਨੇਵਾ (ਸਵਿਟਜਰਲੈਡ) ਦੇ ਦਫ਼ਤਰ ਦੀ ਈਮੇਲ ਐਡਰੈਸ ਦੇ ਰਹੇ ਹਾਂ, [email protected], [email protected] । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਯੂਕਰੇਨ ਵਿਚ ਡਾਕਟਰੀ ਕਰ ਰਹੇ ਪੰਜਾਬੀ ਅਤੇ ਸਿੱਖ ਇਹ ਕੌਮੀ ਜਿ਼ੰਮੇਵਾਰੀ ਸਿੱਦਤ ਨਾਲ ਨਿਭਾਉਣਗੇ । ਸਾਡੀ ਪਾਰਟੀ ਦੇ ਬਾਹਰਲੇ ਮੁਲਕਾਂ ਦੇ ਯੂਨਿਟਾਂ ਦੇ ਮੁੱਖ ਸੇਵਾਦਾਰ ਅਤੇ ਆਫਿਸ ਬੇਰੀਅਰ ਯੂਕਰੇਨ ਵਿਚ ਹੋ ਰਹੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ ਦੇ ਨਾਲ-ਨਾਲ ਉਥੋ ਦੇ ਪੀੜ੍ਹਤਾਂ, ਜਖ਼ਮੀਆਂ, ਫੱਟੜਾਂ ਲਈ ਦਵਾਈ-ਬੂਟੀ, ਡਾਕਟਰੀ ਸਹਾਇਤਾ ਅਤੇ ਉਨ੍ਹਾਂ ਦੇ ਖਾਂਣ-ਪੀਣ ਅਤੇ ਪਹਿਨਣ ਲਈ ਗਰਮ ਕਪੜਿਆ ਦੀ ਸੇਵਾ ਕਰਦੇ ਹੋਏ ਗੁਰੂ ਸਾਹਿਬਾਨ ਵੱਲੋ ਮਨੁੱਖਤਾ ਦੀ ਬਿਹਤਰੀ ਲਈ ਦਿੱਤੇ ਗਏ ਸਾਨੂੰ ਆਦੇਸ਼ਾਂ ਉਤੇ ਪਹਿਰਾ ਦੇ ਕੇ ਆਪਣੇ ਕੌਮੀ ਫਰਜਾਂ ਦੀ ਵੀ ਪੂਰਤੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ । ਜਿਹੜੇ ਡਾਕਟਰ ਯੂਕਰੇਨ ਵਿਚ ਪੰਜਾਬ ਤੋਂ ਗਏ ਹਨ ਜਾਂ ਇਸ ਵਿਸ਼ੇ ਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੀ ਲੋੜ ਹੈ, ਤਾਂ ਉਹ ਸਾਡੀ ਪਾਰਟੀ ਦੇ ਮੁੱਖ ਦਫਤਰ ਸਕੱਤਰ ਅਤੇ ਵੈਬਮਾਸਟਰ ਸ. ਲਖਵੀਰ ਸਿੰਘ ਮਹੇਸ਼ਪੁਰੀਆਂ ਨਾਲ ਉਨ੍ਹਾਂ ਦੇ ਸੰਪਰਕ ਨੰਬਰ 0091-9781222567 ਫੋਨ ਉਤੇ ਅਤੇ ਸਾਡੀ ਈਮੇਲ [email protected] and [email protected] ਉਤੇ ਸੰਪਰਕ ਕਰ ਸਕਦੇ ਹਨ ।
ਉਨ੍ਹਾਂ ਕਿਹਾ ਕਿ ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਸ ਰੂਸ ਦੇ ਮੁਲਕ ਨੇ ਸਮੁੱਚੇ ਮੁਲਕਾਂ ਅਤੇ ਇਨਸਾਨੀਅਤ ਪੱਖੀ ਆਵਾਜ਼ ਨੂੰ ਨਜ਼ਰ ਅੰਦਾਜ ਕਰਕੇ ਯੂਕਰੇਨ ਵਿਚ ਤਬਾਹੀ ਮਚਾਈ ਹੋਈ ਹੈ, ਇਸ ਰੂਸ ਤੇ ਬਰਤਾਨੀਆ ਨੇ ਇੰਡੀਅਨ ਫ਼ੌਜਾਂ ਨਾਲ ਮਿਲਕੇ 1984 ਵਿਚ ਬਲਿਊ ਸਟਾਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕੀਤਾ ਸੀ, ਇਸ ਦੌਰਾਨ ਰੂਸ ਦੇ ਰੱਖਿਆ ਵਜ਼ੀਰ ਮਾਰਸ਼ਲ ਫਿਓਡੋਰੋਵਿਚ ਉਸਤੀਨੋਵ ਡਮਿਟਰੀ ਉਸ ਸਮੇ ਤੱਕ ਦਿੱਲੀ ਬੈਠੇ ਰਹੇ ਜਦੋ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਨਹੀਂ ਹੋ ਗਏ ।