ਬਿਲਕਿਸ ਬਾਨੋ ਪਰਿਵਾਰਿਕ ਕਤਲ ਕੇਸ ਵਿਚ ਰਿਹਾਅ ਹੋਏ 11 ਦੋਸ਼ੀਆਂ ਨੂੰ ਸੁਪਰੀਮ ਕੋਰਟ ਵੱਲੋ ਰੱਦ ਕਰਨ ਦੀ ਕਾਰਵਾਈ ਮਨੁੱਖਤਾ ਪੱਖੀ, 60 ਹਜਾਰ ਸਿੱਖ ਜਿੰਮੀਦਾਰਾਂ ਦੇ ਕੇਸ ਸੰਬੰਧੀ ਵੀ ਅਮਲ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 09 ਜਨਵਰੀ ( ) “ਗੁਜਰਾਤ ਦੀ ਉਸ ਸਮੇ ਦੀ ਮੋਦੀ ਸਰਕਾਰ ਵੱਲੋ ਜੋ ਬੀਬੀ ਬਿਲਕਿਸ ਬਾਨੋ ਬਲਾਤਕਾਰ ਤੇ ਕਤਲ ਕੇਸ ਵਿਚ ਦੋਸ਼ੀ ਪਾਏ ਜਾਣ ਵਾਲੇ 11 ਦੋਸ਼ੀਆਂ ਨੂੰ ਸਿਆਸੀ ਫੈਸਲੇ ਅਨੁਸਾਰ ਰਿਹਾਅ ਕਰ ਦਿੱਤਾ ਸੀ, ਜਿਸ ਨਾਲ ਇੰਡੀਆਂ ਦੀ ਅਦਾਲਤੀ ਪ੍ਰਕਿਰਿਆ ਉਤੇ ਉਸ ਸਮੇ ਤੋ ਹੀ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਸੀ । ਕਿਉਂਕਿ ਇਸ ਵੱਡੇ ਅਪਰਾਧ ਵਿਚ ਸਰਕਾਰ ਨੇ ਪੱਖਪਾਤੀ ਹਿੰਦੂਤਵ ਸੋਚ ਅਧੀਨ ਫੈਸਲਾ ਕਰਕੇ ਸਮੁੱਚੇ ਮੁਲਕ ਦੀਆਂ ਘੱਟ ਗਿਣਤੀ ਕੌਮਾਂ ਦੇ ਨਿਵਾਸੀਆਂ ਦੀ ਸਹੀ ਢੰਗ ਨਾਲ ਜਿੰਦਗੀ ਜਿਊਣ ਅਤੇ ਉਨ੍ਹਾਂ ਨੂੰ ਮਿਲੇ ਵਿਧਾਨਿਕ ਹੱਕਾਂ ਦੀ ਉਲੰਘਣਾ ਹੋਣ ਉਸੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਸੀ । ਲੇਕਿਨ ਜੋ ਅੱਜ ਸੁਪਰੀਮ ਕੋਰਟ ਇੰਡੀਆਂ ਨੇ ਉਸ ਵੱਡੇ ਬਲਾਤਕਾਰੀ ਤੇ ਕਤਲ ਕੇਸ ਵਿਚ ਉਨ੍ਹਾਂ ਦੀਆਂ ਰਿਹਾਈਆ ਨੂੰ ਰੱਦ ਕਰਕੇ ਉਨ੍ਹਾਂ ਨੂੰ ਦੋਸ਼ੀ ਪ੍ਰਵਾਨ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਕੀਤੇ ਹਨ, ਇਹ ਮਨੁੱਖਤਾ ਪੱਖੀ ਤੇ ਇਨਸਾਫ਼ ਪੱਖੀ ਸਹੀ ਫੈਸਲਾ ਕੀਤਾ ਗਿਆ ਹੈ । ਜੋ ਕਿ ਪਹਿਲੋ ਹੀ ਹੋ ਜਾਣਾ ਚਾਹੀਦਾ ਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਪਰੀਮ ਕੋਰਟ ਵੱਲੋ ਬਿਲਕਿਸ ਬਾਨੋ ਕੇਸ ਵਿਚ ਕਾਨੂੰਨੀ ਬਿਨ੍ਹਾਂ ਅਤੇ ਇਨਸਾਫ਼ ਦੇ ਬਿਨ੍ਹਾਂ ਤੇ ਅੱਜ ਲਏ ਗਏ ਸਟੈਂਡ ਨੂੰ ਸਹੀ ਕਰਾਰ ਦਿੰਦੇ ਹੋਏ ਅਤੇ ਇਸੇ ਸੰਬੰਧ ਵਿਚ ਜੋ 2013 ਵਿਚ ਸ੍ਰੀ ਮੋਦੀ ਦੀ ਦੂਜੇ ਸਮੇ ਦੀ ਗੁਜਰਾਤ ਸਰਕਾਰ ਸਮੇ ਗੁਜਰਾਤ ਵਿਚ ਵੱਸਣ ਵਾਲੇ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਆਪਣੀਆ ਕਾਨੂੰਨੀ ਜਾਇਦਾਦਾਂ, ਜਮੀਨਾਂ ਅਤੇ ਘਰਾਂ ਤੋ ਬੇਘਰ ਕਰ ਦਿੱਤਾ ਸੀ ਅਤੇ ਜਿਨ੍ਹਾਂ ਦਾ ਅੱਜ ਤੱਕ ਕੋਈ ਮੁੜ ਵਸੇਬਾ ਨਹੀ ਹੋਇਆ ਅਤੇ ਉਨ੍ਹਾਂ ਨਾਲ ਉਸ ਸਮੇ ਦੀ ਮੋਦੀ ਸਰਕਾਰ ਨੇ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਜੋ ਅਮਲ ਕੀਤਾ ਸੀ, ਉਸ ਸੰਬੰਧੀ ਵੀ ਸੁਪਰੀਮ ਕੋਰਟ ਨੂੰ ਇਸੇ ਤਰ੍ਹਾਂ ਅਗਲੇਰੀ ਕਾਰਵਾਈ ਕਰਨ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਲਾਤਕਾਰ ਤੇ ਕਤਲ ਵਰਗੇ ਵੱਡੇ ਜੁਰਮ ਵਿਚ ਜੇਕਰ ਕੋਈ ਮੁਤੱਸਵੀ ਸਰਕਾਰ ਦੋਸ਼ੀਆਂ ਨੂੰ ਸਿਆਸੀ ਫੈਸਲੇ ਅਧੀਨ ਰਿਹਾਅ ਕਰ ਦਿੰਦੀ ਹੈ, ਤਾਂ ਅਜਿਹੇ ਅਮਲ ਨਾਲ ਸਮੁੱਚੇ ਮੁਲਕ ਨਿਵਾਸੀਆਂ ਵਿਚ ਕਾਨੂੰਨੀ ਤੇ ਇਨਸਾਫ਼ ਦੇ ਪੱਖ ਤੋਂ ਬਹੁਤ ਮਾੜਾ ਪ੍ਰਭਾਵ ਗਿਆ ਸੀ । ਇਸ ਲਈ ਜੋ ਸੁਪਰੀਮ ਕੋਰਟ ਨੇ ਕਾਨੂੰਨੀ ਪੱਖ ਨੂੰ ਵਾਚਦਿਆ ਨਿਰਪੱਖਤਾ ਨਾਲ ਉਨ੍ਹਾਂ ਰਿਹਾਅ ਕੀਤੇ ਗਏ 11 ਦੋਸ਼ੀਆਂ ਦੀ ਰਿਹਾਈ ਰੱਦ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਕੀਤੇ ਹਨ, ਇਸ ਵਿਚੋ ਕੁਝ ਇਨਸਾਫ਼ ਤਾਂ ਪ੍ਰਤੱਖ ਹੋ ਰਿਹਾ ਹੈ । ਵਰਨਾ ਸੁਪਰੀਮ ਕੋਰਟ ਤੇ ਇਥੋ ਦੀਆਂ ਅਦਾਲਤਾਂ, ਜੱਜਾਂ ਉਤੇ ਵੱਡਾ ਇਖਲਾਕੀ ਪ੍ਰਸ਼ਨ ਚਿੰਨ੍ਹ ਲੱਗਣ ਤੋ ਇਨਕਾਰ ਨਹੀ ਸੀ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਜੋ ਮੋਦੀ ਦੀ ਦੂਜੀ ਗੁਜਰਾਤ ਸਰਕਾਰ ਨੇ ਫਿਰਕੂ ਸੋਚ ਅਧੀਨ 50-50 ਸਾਲਾਂ ਤੋ ਪੱਕੇ ਤੌਰ ਤੇ ਗੁਜਰਾਤ ਦੇ ਵਸਨੀਕ ਬਣੇ ਅਤੇ ਕਾਨੂੰਨੀ ਤੌਰ ਤੇ ਆਪਣੀਆ ਜਮੀਨਾਂ ਤੇ ਘਰਾਂ ਦੇ ਮਾਲਕ ਬਣੇ 60 ਹਜਾਰ ਸਿੱਖਾਂ ਨੂੰ ਜ਼ਬਰੀ ਬੇਘਰ ਤੇ ਬੇਜਮੀਨੇ ਕਰਕੇ ਉਸ ਸਮੇ ਦੀ ਮੋਦੀ ਸਰਕਾਰ ਨੇ ਵਿਧਾਨ ਅਤੇ ਜ਼ਮਹੂਰੀਅਤ ਪ੍ਰਣਾਲੀ ਦੀ ਘੋਰ ਉਲੰਘਣਾ ਕੀਤੀ ਸੀ । ਜਿਸ ਸੰਬੰਧੀ ਉਹ 60 ਹਜਾਰ ਸਿੱਖ ਜਿੰਮੀਦਾਰ ਪਰਿਵਾਰ ਅੱਜ ਤੱਕ ਡੂੰਘੀ ਪੀੜ੍ਹਾਂ ਵਿਚ ਗੁਜਰ ਰਹੇ ਹਨ। ਕਿਉਂਕਿ ਨਾ ਗੁਜਰਾਤ ਸਰਕਾਰ ਨੇ ਅਤੇ ਨਾ ਹੀ ਸੈਟਰ ਦੀ ਸਰਕਾਰ ਨੇ ਉਨ੍ਹਾਂ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਬਣਦਾ ਇਨਸਾਫ਼ ਦੇਣ ਲਈ ਕੋਈ ਅਮਲ ਨਹੀ ਕੀਤਾ । ਜਿਵੇਕਿ ਜਿੰਮਵਾਬੇ ਦੇ ਪ੍ਰੈਜੀਡੈਟ ਮਿਸਟਰ ਮੂਜਾਬੇ ਨੇ ਉਥੋ ਦੇ ਚਿੱਟੇ ਕਿਸਾਨਾਂ ਨੂੰ ਕੋਈ ਰਾਹਤ ਨਹੀ ਦਿੱਤੀ, ਉਸੇ ਤਰ੍ਹਾਂ ਮੋਦੀ ਨੇ ਗੁਜਰਾਤ ਦੇ 60 ਹਜਾਰ ਸਿੱਖਾਂ ਦੇ ਮੁੜ ਵਸੇਬੇ ਲਈ ਕੁਝ ਨਹੀ ਕੀਤਾ । ਜਿਸ ਤੋ ਇਹ ਵੀ ਪ੍ਰਤੱਖ ਹੋ ਰਿਹਾ ਹੈ ਕਿ ਇਕ ਵਿਧਾਨ ਦੇ ਅਧੀਨ ਹੁਕਮਰਾਨ ਇਥੇ ਘੱਟ ਗਿਣਤੀ ਕੌਮਾਂ ਨਾਲ ਵਿਸੇਸ ਤੌਰ ਤੇ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਦੇ ਹੋਏ ਜ਼ਬਰ ਤੇ ਬੇਇਨਸਾਫ਼ੀਆਂ ਕਰ ਰਹੇ ਹਨ । ਜਿਸ ਉਤੇ ਸੁਪਰੀਮ ਕੋਰਟ ਤੁਰੰਤ ਵਿਚਾਰ ਕਰਦੇ ਹੋਏ ਬਿਲਕਿਸ ਬਾਨੋ ਦੇ ਕੇਸ ਦੀ ਤਰ੍ਹਾਂ ਸਹੀ ਢੰਗ ਨਾਲ ਸਟੈਂਡ ਲੈਕੇ ਉਨ੍ਹਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਜਿੰਮੇਵਾਰੀ ਨਿਭਾਏ ।

ਸ. ਮਾਨ ਨੇ ਸ੍ਰੀ ਮੋਦੀ ਵੱਲੋ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਜੋ ਬਹੁਤ ਬੇਰਹਿੰਮੀ ਨਾਲ ਦਰਦਨਾਕ ਜੁਲਮ ਕੀਤੇ ਅਤੇ ਜੋ ਗੁਜਰਾਤ ਸਰਕਾਰ ਨੇ ਅਪਰਾਧੀਆ ਨੂੰ ਰਿਹਾਅ ਕੀਤਾ ਸੀ, ਦੇ ਸੰਬੰਧ ਵਿਚ ਸੁਪਰੀਮ ਕੋਰਟ ਵੱਲੋ ਇਹ ਕਹਿਣਾ ਕਿ ਗੁਜਰਾਤ ਸਰਕਾਰ ਨੂੰ ਕਿਸੇ ਅਪਰਾਧੀ ਨੂੰ ਪੈਰੋਲ ਦੇਣਾ, ਜਮਾਨਤ ਦੇਣ ਦਾ ਕੋਈ ਹੱਕ ਨਹੀ । ਇਹ ਕੇਵਲ ਬੰਬੇ ਹਾਈਕੋਰਟ ਦੀ ਜਿੰਮੇਵਾਰੀ ਹੈ । ਇਸ ਕਾਨੂੰਨੀ ਪ੍ਰਕਿਰਿਆ ਨੂੰ ਸਹੀ ਗਰਦਾਨਿਆ ।

ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਸਰਕਾਰ ਸਿੱਖਾਂ ਨੂੰ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਅਤੇ ਪੰਜਾਬ ਵਿਚ ਕਤਲ ਕਰ ਰਹੀ ਹੈ ਜਿਵੇ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੀਤੇ ਹਨ । ਉਨ੍ਹਾਂ ਕਿਹਾ ਕਿ ਜੋ ਸਿੱਖ ਕੌਮ ਦੀ ਆਜਾਦੀ ਦੀ ਗੱਲ ਕਰਦੇ ਹਨ ਅਤੇ ਸੰਪੂਰਨ ਪ੍ਰਭੂਸਤਾ ਵਾਲਾ ਰਾਜ ਭਾਗ ਕੌਮਾਂਤਰੀ ਕਾਨੂੰਨਾਂ ਅਧੀਨ ਲੋੜਦੇ ਹਨ ਉਨ੍ਹਾਂ ਨੂੰ ਮੋਦੀ ਸਰਕਾਰ ਕਤਲ ਕਰ ਰਹੀ ਹੈ । ਬੀਤੇ ਸਮੇ ਵਿਚ ਸਿੱਖਾਂ ਨੇ ਇਸ ਮੁਲਕ ਦੀ ਆਜਾਦੀ ਲਈ ਆਪਣੀਆ ਜਾਨਾਂ ਦਿੱਤੀਆ । ਇਨ੍ਹਾਂ ਨੇ ਮੁਗਲ ਹਕੂਮਤ ਸਮੇ, ਅਫਗਾਨ ਹਕੂਮਤ ਸਮੇ, ਬ੍ਰਿਟਿਸ ਹਕੂਮਤ ਸਮੇ ਅਤੇ ਹੁਣ 1984 ਵਿਚ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਹਕੂਮਤ ਸਮੇ ਜਬਰ ਜੁਲਮ ਦਾ ਸਾਹਮਣਾ ਕੀਤਾ । ਇਨ੍ਹਾਂ ਹਕੂਮਤਾਂ ਨੇ ਸਿੱਖਾਂ ਦੀ ਨਸਲਕੁਸੀ, ਕਤਲੇਆਮ, ਨਸਲੀ ਸਫਾਈ ਕੀਤੀ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਤੇ ਸ਼ਾਹ ਜੋ ਸੈਟਰ ਦੀ ਵਿਜਾਰਤ ਵਿਚ ਵਜੀਰ ਹਨ, ਇਹ ਦੋਵੇ ਬੀਬੀ ਬਾਨੋ ਦੇ ਕਾਤਲਾਂ ਦੇ ਮਗਰ ਖੜ੍ਹੇ ਹਨ । ਸਾਡੀ ਪਾਰਟੀ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੀ ਹੈ ਕਿ ਜੋ ਬੀਬੀ ਬਾਨੋ ਦੀ ਧੀ ਅਤੇ ਉਸਦੇ ਰਿਸਤੇਦਾਰਾਂ ਨੂੰ ਕਤਲ ਕੀਤਾ ਗਿਆ ਹੈ, ਉਨ੍ਹਾਂ ਦੇ ਸੰਬੰਧ ਵਿਚ ਇਨ੍ਹਾਂ ਨੂੰ ਇਨਸਾਫ਼ ਮਿਲੇ ਅਤੇ ਅਸੀ ਇਨ੍ਹਾਂ ਬੁਰਾਈਆ ਵਿਰੁੱਧ ਇਸ ਪਰਿਵਾਰ ਨਾਲ ਖੜ੍ਹੇ ਹਾਂ ਤਾਂ ਕਿ ਇਨ੍ਹਾਂ ਮਾਸੂਮਾਂ ਨੂੰ ਇਨਸਾਫ਼ ਮਿਲ ਸਕੇ ਅਤੇ ਇਥੇ ਜਮਹੂਰੀਅਤ ਤੇ ਅਮਨ ਚੈਨ ਕਾਇਮ ਹੋ ਸਕੇ ।

ਸ. ਮਾਨ ਨੇ ਕਿਹਾ ਜਿਵੇ ਇਜਰਾਇਲ ਦੀ ਖੂਫੀਆ ਏਜੰਸੀ ਮੂਸਾਦ ਵੱਲੋ ਬਾਹਰਲੇ ਮੁਲਕਾਂ ਵਿਚ ਕਤਲ ਕੀਤੇ ਜਾਂਦੇ ਰਹੇ ਹਨ, ਉਸੇ ਤਰ੍ਹਾਂ ਮੋਦੀ ਅਤੇ ਸ਼ਾਹ ਵੱਲੋ ਮੂਸਾਦ ਦੀ ਨਕਲ ਕਰਦੇ ਹੋਏ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਕਤਲ ਕੀਤਾ ਜਾ ਰਿਹਾ ਹੈ । ਅਸੀ ਇਹ ਮਹਿਸੂਸ ਕਰਦੇ ਹਾਂ ਕਿ ਕੌਮੀ ਸੁਰੱਖਿਆ ਸਲਾਹਕਾਰ, ਕੈਬਨਿਟ ਸਕੱਤਰ, ਡਾਈਰੈਕਟਰ ਰਾਅ, ਆਈ.ਬੀ ਅਤੇ ਮਿਲਟਰੀ ਇੰਨਟੈਲੀਜੈਸ ਇਨ੍ਹਾਂ ਸਭਨਾਂ ਵੱਲੋ ਜੋ ਸਿੱਖਾਂ ਨੂੰ ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਕਤਲ ਕਰਨ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਇਹ ਅਣਮਨੁੱਖੀ ਅਪਰਾਧ ਹਨ । ਜਿਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਿੱਝਣਾ ਬਣਦਾ ਹੈ ।

Leave a Reply

Your email address will not be published. Required fields are marked *