ਬੀਬੀ ਸੁਰਿੰਦਰ ਕੌਰ ਸਪਤਨੀ ਸ. ਫਤਹਿ ਸਿੰਘ ਕੋਟਲਾ ਦੇ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 06 ਜਨਵਰੀ ( ) “ਸਰਦਾਰਨੀ ਸੁਰਿੰਦਰ ਕੌਰ ਬੀਤੇ 02 ਜਨਵਰੀ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸ. ਫਤਹਿ ਸਿੰਘ ਅਤੇ ਸ. ਲਖਵੀਰ ਸਿੰਘ ਕੋਟਲਾ ਦੇ ਪਰਿਵਾਰ ਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਗਹਿਰਾ ਸਦਮਾ ਪਹੁੰਚਿਆ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਉਪਰੋਕਤ ਕੋਟਲਾ ਪਰਿਵਾਰ ਦੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਕੋਟਲਾ ਪਰਿਵਾਰ, ਸੰਬੰਧੀਆਂ, ਇਲਾਕਾ ਨਿਵਾਸੀਆ ਤੇ ਪਾਰਟੀ ਅਹੁਦੇ ਤੇ ਮੈਬਰਾਂ ਨੂੰ ਭਾਣੇ ਵਿਚ ਵਿਚਰਣ ਹਿੱਤ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਫਤਹਿ ਸਿੰਘ ਤੇ ਸ. ਲਖਵੀਰ ਸਿੰਘ ਕੋਟਲਾ ਦੇ ਸਮੁੱਚੇ ਪਰਿਵਾਰ ਨਾਲ ਇਸ ਵੱਡੇ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਇਹ ਪਰਿਵਾਰ ਲੰਮੇ ਸਮੇ ਤੋ ਖ਼ਾਲਸਾ ਪੰਥ ਦੀ ਨਿਰਸਵਾਰਥ ਹੋ ਕੇ ਸੇਵਾ ਕਰਦਾ ਆ ਰਿਹਾ ਹੈ । ਸ. ਫਤਹਿ ਸਿੰਘ, ਲਖਵੀਰ ਸਿੰਘ ਕੋਟਲਾ ਨੇ ਮੇਰੇ ਨਾਲ ਨਿੱਜੀ ਤੌਰ ਤੇ ਲੰਮੀ ਸੇਵਾ ਕੀਤੀ ਹੈ । ਸਮੁੱਚਾ ਪਰਿਵਾਰ ਪੰਥਕ ਗੁਣਾਂ ਅਤੇ ਸਮਾਜਿਕ ਕਦਰਾਂ ਕੀਮਤਾਂ ਨਾਲ ਭਰਪੂਰ ਹਰ ਵਕਤ ਮਨੁੱਖਤਾ ਦੀ ਸੇਵਾ ਵਿਚ ਹਾਜਰ ਰਹਿਣ ਵਾਲਾ ਪਰਿਵਾਰ ਹੈ । ਅਜਿਹੀ ਸੇਵਾ ਇਹ ਤਦ ਹੀ ਕਰ ਰਹੇ ਹਨ ਜਦੋ ਇਨ੍ਹਾਂ ਦੇ ਪਰਿਵਾਰ ਵਿਚ ਬੀਬੀ ਸੁਰਿੰਦਰ ਕੌਰ ਵਰਗੀਆਂ ਸੇਵਾ ਭਾਵ ਵਾਲੀਆ ਬੀਬੀਆ ਨੇ ਯੋਗਦਾਨ ਪਾਇਆ ਹੈ ਅਤੇ ਆਪਣੇ ਪਰਿਵਾਰਿਕ ਮੈਬਰਾਂ, ਬੱਚਿਆਂ ਨੂੰ ਖਾਲਸਾ ਪੰਥ ਦੀ ਸੇਵਾ ਵਿਚ ਹਾਜਰ ਰਹਿਣ ਲਈ ਪ੍ਰੇਰਦੀਆ ਆ ਰਹੀਆ ਹਨ । ਅਜਿਹੀਆ ਆਤਮਾਵਾ ਦੀ ਖਾਲਸਾ ਪੰਥ ਅਤੇ ਸਮਾਜ ਨੂੰ ਹਮੇਸ਼ਾਂ ਲੋੜ ਹੁੰਦੀ ਹੈ । ਸਾਡੇ ਲਈ ਵੀ ਇਹ ਘਾਟਾ ਅਸਹਿ ਹੈ । ਉਪਰੋਕਤ ਗੁਰਸਿੱਖ ਬੀਬੀ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋ ਰਖਾਏ ਗਏ ਸਹਿਜ ਪਾਠ ਜੀ ਦੇ ਭੋਗ ਦੀ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਰਾਏਪੁਰ ਨਜਦੀਕ ਦਾਊ ਜਿ਼ਲ੍ਹਾ ਮੋਹਾਲੀ ਵਿਖੇ 12 ਤੋ 1 ਵਜੇ ਤੱਕ, ਮਿਤੀ 12 ਜਨਵਰੀ ਨੂੰ ਹੋਵੇਗੀ । ਸਭ ਪੰਥਦਰਦੀਆਂ ਤੇ ਪਾਰਟੀ ਮੈਬਰਾਂ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ । ਵਿਛੜੀ ਆਤਮਾ ਦੀ ਅਰਦਾਸ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਮਾਨ ਤੋ ਇਲਾਵਾ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਅੰਮ੍ਰਿਤਪਾਲ ਸਿੰਘ ਛੰਦੜਾ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਦਫਤਰ, ਗੋਪਾਲ ਸਿੰਘ ਝਾੜੋ, ਰਣਜੀਤ ਸਿੰਘ ਸੰਤੋਖਗੜ੍ਹ, ਗੁਰਪ੍ਰੀਤ ਸਿੰਘ ਮੜੌਲੀ, ਹਰਜੀਤ ਸਿੰਘ ਚਤਾਮਲਾ, ਸੁਖਵਿੰਦਰ ਸਿੰਘ ਭਾਟੀਆ, ਦਲਜੀਤ ਸਿੰਘ ਕੁੰਭੜਾ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *