ਸ. ਅਮਰੀਕ ਸਿੰਘ ਨੰਗਲ ਸਮੁੱਚੇ ਮਾਝੇ ਖੇਤਰ ਦੇ ਜਥੇਬੰਦਕ ਸਕੱਤਰ ਹੋਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 11 ਦਸੰਬਰ ( ) “ਕਿਉਂਕਿ ਸ. ਅਮਰੀਕ ਸਿੰਘ ਨੰਗਲ ਸਿੱਖ ਸੰਘਰਸ਼ ਦੇ ਸੁਰੂ ਹੋਣ ਤੋਂ ਲੈਕੇ ਲੰਮੇ ਸਮੇ ਤੋ ਸਿੱਦਤ, ਦ੍ਰਿੜਤਾ ਅਤੇ ਇਮਾਨਦਾਰੀ ਨਾਲ ਪੰਥਕ ਸੇਵਾਵਾਂ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਨੇ ਲੰਮਾਂ ਸਮਾਂ ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨਾਲ ਵੀ ਸੇਵਾ ਕੀਤੀ ਹੈ ਅਤੇ ਉਸ ਸਮੇ ਤੋ ਹੀ ਜਦੋਂ ਤੋ ਪਾਰਟੀ ਹੋਦ ਵਿਚ ਆਈ ਹੈ, ਇਹ ਪੰਥ ਨੂੰ ਆਪਣੀਆ ਸੇਵਾਵਾਂ ਨਿਰੰਤਰ ਦਿੰਦੇ ਆ ਰਹੇ ਹਨ ਅਤੇ ਇਨ੍ਹਾਂ ਨੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਦੇ ਖੇਤਰ ਵਿਚ ਸਮੁੱਚੇ ਇਲਾਕੇ ਵਿਚ ਵਿਚਰਦੇ ਹੋਏ ਚੋਖੀ ਸੇਵਾ ਕੀਤੀ ਹੈ ਅਤੇ ਇਨ੍ਹਾਂ ਨੂੰ ਮਾਝੇ ਇਲਾਕੇ ਦੀ ਭਰਪੂਰ ਜਾਣਕਾਰੀ ਅਤੇ ਵਾਕਫੀਅਤ ਹੈ । ਇਨ੍ਹਾਂ ਦੀ ਤੁਜਰਬੇ ਭਰੀ ਲੰਮੀ ਪੰਥਕ ਅਤੇ ਸਿਆਸੀ ਜਿੰਦਗੀ ਨੂੰ ਮੁੱਖ ਰੱਖਦੇ ਹੋਏ ਮਾਝੇ ਖੇਤਰ ਵਿਚ ਪਾਰਟੀ ਨੂੰ ਹਰ ਜਿ਼ਲ੍ਹਾ, ਸ਼ਹਿਰ, ਪਿੰਡ ਪੱਧਰ ਤੱਕ ਮਜਬੂਤੀ ਕਰਨ ਲਈ ਬਤੌਰ ਪਾਰਟੀ ਦੇ ਮਾਝੇ ਖੇਤਰ ਦੇ ਜਥੇਬੰਦਕ ਸਕੱਤਰ ਦੇ ਅਹੁਦੇ ਦੀ ਮੁੱਖ ਸੇਵਾ ਉਤੇ ਨਿਯੁਕਤ ਕਰਦੇ ਹੋਏ ਪਾਰਟੀ ਖੁਸ਼ੀ ਤੇ ਫਖ਼ਰ ਮਹਿਸੂਸ ਕਰਦੀ ਹੈ। ਉਥੇ ਇਹ ਵੀ ਉਮੀਦ ਕਰਦੀ ਹੈ ਕਿ ਸ. ਅਮਰੀਕ ਸਿੰਘ ਨੰਗਲ ਆਪਣੀ ਮਿਲੀ ਨਵੀ ਵੱਡੀ ਸੰਜ਼ੀਦਾ ਜਿੰਮੇਵਾਰੀ ਨੂੰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਇਲਾਕੇ ਵਿਚ ਪਾਰਟੀ ਦੀ ਹੋਰ ਲੀਡਰਸਿ਼ਪ ਨਾਲ ਪੂਰਾ ਤਾਲਮੇਲ ਰੱਖਦੇ ਹੋਏ ਮਾਝੇ ਖੇਤਰ ਵਿਚ ਮਜਬੂਤੀ ਦੇਣ ਦੀ ਜਿੰਮੇਵਾਰੀ ਨੂੰ ਪੂਰਨ ਕਰਨਗੇ ।”

ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਤੋ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਦਿੱਤੀ ਗਈ । ਸ. ਮਾਨ ਨੇ ਮਾਝੇ ਇਲਕਾੇ ਨਾਲ ਸੰਬੰਧਤ ਸਮੁੱਚੀ ਸੀਨੀਅਰ ਲੀਡਰਸਿ਼ਪ, ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ, ਸ਼ਹਿਰੀ, ਪਿੰਡਾਂ ਦੇ ਪ੍ਰਧਾਨਾਂ ਅਤੇ ਹੋਰ ਛੋਟੇ-ਵੱਡੇ ਸਭ ਅਹੁਦੇਦਾਰ ਸਾਹਿਬਾਨ ਨੂੰ ਇਹ ਅਪੀਲ ਵੀ ਕੀਤੀ ਕਿ ਸ. ਅਮਰੀਕ ਸਿੰਘ ਨੰਗਲ ਦੀ ਬਤੌਰ ਮਾਝੇ ਖੇਤਰ ਦੇ ਜਥੇਬੰਦਕ ਸਕੱਤਰ ਦੀ ਕੀਤੀ ਗਈ ਨਿਯੁਕਤੀ ਦੀ ਜਿੰਮੇਵਾਰੀ ਨੂੰ ਪੂਰਨ ਰੂਪ ਵਿਚ ਕਾਮਯਾਬ ਕਰਨ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਸਹਿਯੋਗ ਕੀਤਾ ਜਾਵੇ ਅਤੇ ਪਾਰਟੀ ਦੀ ਮਜਬੂਤੀ ਲਈ ਆਪਸੀ ਤਾਲਮੇਲ ਰਾਹੀ ਕੰਮ ਕੀਤਾ ਜਾਵੇ । ਉਨ੍ਹਾਂ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੀਆ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਲਈ ਜਿਥੇ ਸਮੁੱਚੇ ਅਹੁਦੇਦਾਰ ਸਾਹਿਬਾਨ ਆਪੋ ਆਪਣੇ ਇਲਾਕਿਆ ਵਿਚ ਸ. ਅਮਰੀਕ ਸਿੰਘ ਨੰਗਲ ਦਾ ਸਹਿਯੋਗ ਲੈਦੇ ਹੋਏ ਹਲਕੇ ਵਾਇਜ ਪੰਥਕ ਅਤੇ ਦ੍ਰਿੜਤਾ ਪੱਖੀ ਸੋਚ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਵਿਚ ਵੀ ਯੋਗਦਾਨ ਪਾਉਣਗੇ, ਉਥੇ ਹਰ ਪਿੰਡ, ਸਹਿਰ ਵਿਚ 29 ਫਰਵਰੀ ਤੋ ਪਹਿਲੇ-ਪਹਿਲੇ ਪੰਥਕ ਵੋਟਾਂ ਬਣਾਉਣ ਦੀ ਜਿੰਮੇਵਾਰੀ ਨਿਭਾਉਣਗੇ । ਸ. ਮਾਨ ਨੇ ਪਾਰਟੀ ਵੱਲੋ ਹੋਈ ਇਸ ਨਵੀ ਨਿਯੁਕਤੀ ਉਤੇ ਸ. ਅਮਰੀਕ ਸਿੰਘ ਨੰਗਲ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜਿਵੇ ਉਹ ਬਹੁਤ ਲੰਮੇ ਸਮੇ ਤੋ ਅਤਿ ਸਿੱਦਤ ਅਤੇ ਜਿੰਮੇਵਾਰੀ ਨਾਲ ਆਪਣੀਆ ਪੰਥਕ, ਪਾਰਟੀ ਪ੍ਰਤੀ ਅਤੇ ਕੌਮ ਪ੍ਰਤੀ ਜਿੰਮੇਵਾਰੀਆ ਨੂੰ ਨਿਭਾਉਦੇ ਆ ਰਹੇ ਹਨ ਅਤੇ ਹੁਣ ਇਸ ਮਿਲੀ ਨਵੀ ਜਿੰਮੇਵਾਰੀ ਨੂੰ ਵੀ ਇਸੇ ਤਰ੍ਹਾਂ ਤਨਦੇਹੀ ਨਾਲ ਪੂਰਾ ਕਰਦੇ ਹੋਏ ਪਾਰਟੀ ਨੂੰ ਮਾਝੇ ਵਿਚ ਮਜਬੂਤੀ ਵੱਲ ਲਿਜਾਣ ਵਿਚ ਯੋਗਦਾਨ ਪਾਉਣਗੇ ।

Leave a Reply

Your email address will not be published. Required fields are marked *