ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ ਦੇ ਪਿਤਾ ਸ. ਅਤਰ ਸਿੰਘ ਦੇ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ) “ਸ. ਅਤਰ ਸਿੰਘ ਜੋ ਕਿ ਦਲ ਖ਼ਾਲਸਾ ਜਥੇਬੰਦੀ ਦੇ ਜਰਨਲ ਸਕੱਤਰ ਸ. ਕੰਵਰਪਾਲ ਸਿੰਘ ਬਿੱਟੂ ਦੇ ਸਤਿਕਾਰਯੋਗ ਪਿਤਾ ਜੀ ਸਨ, ਉਹ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸ. ਕੰਵਰਪਾਲ ਸਿੰਘ ਬਿੱਟੂ ਦੇ ਸਮੁੱਚੇ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਇਸ ਵੱਡੇ ਦੁੱਖ ਦੀ ਘੜੀ ਵਿਚ ਸਾਨੂੰ ਵੀ ਇਹ ਖਬਰ ਸੁਣਕੇ ਗਹਿਰਾ ਸਦਮਾ ਪਹੁੰਚਿਆ ਹੈ। ਅਸੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਸ. ਕੰਵਰਪਾਲ ਸਿੰਘ ਬਿੱਟੂ ਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਸਾਨੂੰ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਵੀ ਅਰਜੋਈ ਕਰਦੇ ਹਾਂ । ਤਾਂ ਜੋ ਅਸੀ ਸਭ ਇਸ ਸਦਮੇ ਨੂੰ ਸਹਿਣ ਕਰਦੇ ਹੋਏ ਜਿਵੇ ਪਹਿਲੇ ਪੰਥਕ ਅਤੇ ਕੌਮੀ ਸੇਵਾਵਾਂ ਨਿਰੰਤਰ ਕਰਦੇ ਆ ਰਹੇ ਹਾਂ, ਉਨ੍ਹਾਂ ਦੇ ਜੀਵਨ ਤੋ ਸੇਧ ਲੈਦੇ ਹੋਏ ਆਪਣੇ ਮਿਲੇ ਸਵਾਸਾਂ ਨੂੰ ਵੀ ਮਨੁੱਖਤਾ ਦੀ ਸੇਵਾ ਵਿਚ ਲਗਾ ਸਕੀਏ ਅਤੇ ਆਪਣੀਆ ਕੌਮੀ ਤੇ ਇਨਸਾਨੀ ਜਿੰਮੇਵਾਰੀਆ ਨੂੰ ਨਿਰੰਤਰ ਪੂਰਾ ਕਰਦੇ ਰਹੀਏ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ ਨੇ ਭਾਈ ਕੰਵਰਪਾਲ ਸਿੰਘ ਬਿੱਟੂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਸ. ਅਤਰ ਸਿੰਘ ਇਕ ਬਹੁਤ ਹੀ ਸੂਝਵਾਨ, ਗੁਰਮੁੱਖ ਖਿਆਲਾਂ ਦੇ ਧਾਰਨੀ, ਕੌਮੀ, ਪੰਥਕ ਅਤੇ ਸਮਾਜਿਕ ਸੇਵਾਵਾਂ ਵਿਚ ਲੀਨ ਰਹਿਣ ਵਾਲੀ ਨਿਰਸਵਾਰਥ ਉਹ ਪਵਿੱਤਰ ਆਤਮਾ ਸਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਮਿਲੇ ਸਵਾਸਾਂ ਨੂੰ ਅਰਥ ਭਰਪੂਰ ਮਨੁੱਖਤਾ ਪੱਖੀ ਕੰਮਾਂ ਵਿਚ ਲਗਾਉਦੇ ਹੋਏ ਆਪਣਾ ਜੀਵਨ ਬਸਰ ਕੀਤਾ ਅਤੇ ਆਪਣੇ ਪਰਿਵਾਰਿਕ ਬੱਚਿਆਂ ਨੂੰ ਕੌਮੀ ਤੇ ਸਿੱਖੀ ਵਾਲੀ ਗੁੜਤੀ ਦੇ ਕੇ ਸਦਾ ਲਈ ਪੰਥਕ ਕੰਮਾਂ ਵਿਚ ਸਰਗਰਮ ਰਹਿਣ ਦੀ ਪ੍ਰੇਰਣਾ ਦਿੰਦੇ ਰਹੇ ਹਨ । ਇਹੀ ਵਜਹ ਹੈ ਕਿ ਬੀਤੇ ਲੰਮੇ ਸਮੇ ਤੋ ਸ. ਕੰਵਰਪਾਲ ਸਿੰਘ ਬਿੱਟੂ ਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਆਪੋ ਆਪਣੇ ਕਾਰੋਬਾਰਾਂ ਨੂੰ ਕਰਦੇ ਹੋਏ ਪੰਥਕ ਅਤੇ ਸਮਾਜਿਕ ਸੇਵਾਵਾਂ ਵਿਚ ਸਰਗਰਮ ਰਹਿੰਦੇ ਹਨ । ਅਜਿਹਾ ਅਮਲ ਕਰਦੇ ਹੋਏ ਆਤਮਿਕ ਖੁਸ਼ੀ ਪ੍ਰਾਪਤ ਕਰਦੇ ਹਨ । ਸ. ਅਤਰ ਸਿੰਘ ਜੀ ਨੇ ਲੰਮਾਂ ਸਮਾਂ ਕੌਮੀ, ਪੰਥਕ ਵਿਦਿਅਕ ਸੰਸਥਾਵਾਂ ਨਾਲ ਜੁੜਕੇ ਵਿਦਵਤਾ ਦੇ ਖੇਤਰ ਵਿਚ ਚੌਖੀ ਸੇਵਾ ਕੀਤੀ । ਉਹ ਚੀਫ਼ ਖ਼ਾਲਸਾ ਦੀਵਾਨ ਜੋ ਖ਼ਾਲਸਾ ਪੰਥ ਦੀ ਇਕ ਮਹੱਤਵਪੂਰਨ ਜਥੇਬੰਦੀ ਹੈ, ਉਸ ਨਾਲ ਲੰਮਾਂ ਸਮਾਂ ਜੁੜੇ ਰਹੇ ਅਤੇ ਸੇਵਾ ਕਰਦੇ ਰਹੇ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 2 ਦਸੰਬਰ ਸ਼ਨੀਵਾਰ ਨੂੰ ਦੁਪਹਿਰ 1:30 ਤੋਂ 3:00 ਵਜੇ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਚੀਫ਼ ਖ਼ਾਲਸਾ ਦੀਵਾਨ ਜੀ.ਟੀ. ਰੋਡ ਅੰਮ੍ਰਿਤਸਰ ਵਿਖੇ ਪਾਏ ਜਾਣਗੇ । ਸਮੁੱਚੇ ਪੰਥਦਰਦੀਆਂ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *