ਇੰਡੀਆਂ ਮੁਤੱਸਵੀ ਸਟੇਟ ਘੱਟ ਗਿਣਤੀ ਕੌਮਾਂ ਉਤੇ ਨਾਜੀਆ ਦੀ ਤਰ੍ਹਾਂ ਨਿਰੰਤਰ ਜੁਲਮ ਕਰ ਰਿਹਾ ਹੈ, ਸ੍ਰੀ ਜੈਸੰਕਰ ਵੱਲੋਂ ਸਿੱਖਾਂ ਨੂੰ ਅੱਤਵਾਦੀ ਕਹਿਕੇ ਬਦਨਾਮ ਕਰਨਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 16 ਨਵੰਬਰ ( ) “ਇੰਡੀਆ ਸਟੇਟ ਦੇ ਹੁਕਮਰਾਨ ਨਿਰੰਤਰ ਘੱਟ ਗਿਣਤੀ ਮੁਸਲਿਮ ਤੇ ਸਿੱਖਾਂ ਉਤੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗ ਨਾਲ ਜ਼ਬਰ-ਜੁਲਮ ਹੀ ਨਹੀ ਕਰਦੇ ਆ ਰਹੇ ਹਨ, ਬਲਕਿ ਕਸ਼ਮੀਰੀਆਂ ਤੇ ਪੰਜਾਬੀ ਸਿੱਖਾਂ ਉਤੇ ਨਿਰੰਤਰ ਜ਼ਬਰ ਜਾਰੀ ਹਨ । ਇਥੋ ਤੱਕ ਕਿ ਇੰਡੀਅਨ ਹੁਕਮਰਾਨਾਂ ਵੱਲੋ ਬਾਹਰਲੇ ਮੁਲਕਾਂ ਵਿਚ ਦੌਰੇ ਕਰਕੇ ਉਥੋਂ ਦੀਆਂ ਹਕੂਮਤਾਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ, ਹਰ ਕੁਦਰਤੀ ਆਫਤ ਸਮੇ ਅਤੇ ਦੀਨ ਦੁੱਖੀ ਦੇ ਦਰਦ ਨੂੰ ਦੂਰ ਕਰਨ ਸਮੇ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸਿੱਖ ਕੌਮ ਨੂੰ ਇਨ੍ਹਾਂ ਵੱਲੋ ‘ਅੱਤਵਾਦੀ’ ਦਾ ਨਾਮ ਦੇ ਕੇ ਬਦਨਾਮ ਕਰਨ ਦੇ ਅਤੇ ਪ੍ਰਚਾਰ ਕਰਨ ਦੇ ਸ਼ਰਮਨਾਕ ਅਮਲ ਹੁੰਦੇ ਆ ਰਹੇ ਹਨ । ਜਦੋਕਿ ਕੈਨੇਡਾ ਦੇ ਵਜੀਰ ਏ ਆਜਮ ਜਸਟਿਨ ਟਰੂਡੋ ਨੇ ਦੂਸਰੀ ਵਾਰ ਫਿਰ ਦੁਹਰਾਕੇ ਕਿ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਇੰਡੀਅਨ ਏਜੰਸੀਆ ਨੇ ਕੀਤਾ ਹੈ, ਇਨ੍ਹਾਂ ਦੇ ਜ਼ਬਰ ਨੂੰ ਸੰਸਾਰ ਸਾਹਮਣੇ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ । ਜਿਸ ਕਾਰਨ ਬੁਖਲਾਹਟ ਵਿਚ ਆ ਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਬਦਨਾਮ ਕਰਨ ਦੀ ਜਮਹੂਰੀਅਤ ਪਸ਼ੰਦ ਮੁਲਕ ਵਿਚ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਵੱਲੋਂ ਨਿਰੰਤਰ ਲੰਮੇ ਸਮੇ ਤੋ ਘੱਟ ਗਿਣਤੀ ਸਿੱਖ ਕੌਮ ਅਤੇ ਮੁਸਲਿਮ ਕੌਮ ਉਤੇ ਕੀਤੇ ਜਾਂਦੇ ਆ ਰਹੇ ਨਾਜੀਆ ਦੀ ਤਰ੍ਹਾਂ ਜ਼ਬਰ ਵਿਰੁੱਧ ਸਖਤ ਸਟੈਂਡ ਲੈਦੇ ਹੋਏ ਅਤੇ ਸਿੱਖ ਕੌਮ ਨੂੰ ‘ਅੱਤਵਾਦੀ’ ਨਾਮ ਦੇ ਕੇ ਬਦਨਾਮ ਕਰਨ ਦੀ ਸਾਜਿਸ ਨੂੰ ਜਮਹੂਰੀਅਤ ਅਤੇ ਅਮਨਮਈ ਲੀਹਾਂ ਦਾ ਕਤਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਹੀ ਇਥੇ ਇਹ ਗੈਰ ਇਨਸਾਨੀਅਤ ਅਤੇ ਅਣਮਨੁੱਖੀ ਅਮਲ ਕਰਦੇ ਆ ਰਹੇ ਹਨ । ਇਨ੍ਹਾਂ ਏਜੰਸੀਆ ਵੱਲੋ ਅਜਿਹੇ ਕੰਮਾਂ ਲਈ ਕਰੋੜਾਂ-ਅਰਬਾਂ ਰੁਪਏ ਦੇ ਅਜਿਹੇ ਫੰਡ ਰੱਖੇ ਹੋਏ ਹਨ ਜਿਨ੍ਹਾਂ ਦਾ ਕਦੇ ਵੀ ਕੋਈ ਆਡਿਟ ਨਹੀ ਹੁੰਦਾ ਅਤੇ ਨਾ ਹੀ ਇਹ ਏਜੰਸੀਆ ਮੁਲਕ ਦੀ ਪਾਰਲੀਮੈਟ ਨੂੰ ਜੁਆਬਦੇਹ ਹਨ । ਇਨ੍ਹਾਂ ਵੱਲੋ ਹੀ ਸਿੱਖਾਂ ਤੇ ਮੁਸਲਿਮ ਕੌਮ ਨੂੰ ਨਿਸ਼ਾਨਾਂ ਬਣਾਕੇ ਜ਼ਬਰ ਢਾਹਿਆ ਜਾਂਦਾ ਆ ਰਿਹਾ ਹੈ । ਇਥੋ ਤੱਕ ਕਿ 32-32 ਸਾਲਾਂ ਤੋ ਸਿੱਖਾਂ ਨੂੰ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਇਆ ਹੋਇਆ ਹੈ । ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੀ ਕੋਈ ਜਾਣਕਾਰੀ ਨਹੀ ਦਿੱਤੀ ਜਾ ਰਹੀ । ਕੋਟਕਪੂਰਾ ਵਿਖੇ ਅਮਨਮਈ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ ਦੋ ਸਿੱਖ ਸ਼ਹੀਦ ਕਰ ਦਿੱਤੇ ਗਏ ਸਨ । ਸੌਦਾ ਸਾਧ ਤੇ ਉਸਦੇ ਚੇਲਿਆ ਵੱਲੋ ਅਨੇਕਾ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕੀਤੇ ਗਏ । ਕਿਸੇ ਵੀ ਮਸਲੇ ਵਿਚ ਸਿੱਖ ਕੌਮ ਨੂੰ ਅੱਜ ਤੱਕ ਇਨਸਾਫ਼ ਨਹੀ ਦਿੱਤਾ ਗਿਆ । ਇਸ ਹੋਈ ਬੇਇਨਸਾਫ਼ੀ ਦੀ ਬਦੌਲਤ ਹੀ ਸਿੱਖ ਨੌਜਵਾਨੀ ਦੇ ਮਨ ਵਿਚ ਰੋਹ ਸੀ ਅਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜ ਗਈ । ਭਾਈ ਅੰਮ੍ਰਿਤਪਾਲ ਸਿੰਘ ਜੋ ਨੌਜਵਾਨੀ ਨੂੰ ਨਸਿਆ ਤੋ ਦੂਰ ਕਰਨ ਅਤੇ ਗੁਰਸਿੱਖ ਬਣਾਉਣ ਦਾ ਜਮਹੂਰੀਅਤ ਢੰਗ ਨਾਲ ਪ੍ਰਚਾਰ ਕਰ ਰਹੇ ਸਨ ਉਨ੍ਹਾਂ ਨੂੰ ਜ਼ਬਰੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਕਾਲੇ ਕਾਨੂੰਨਾਂ ਤਹਿਤ ਬੰਦੀ ਬਣਾ ਦਿੱਤਾ ਗਿਆ । ਜਿਸ ਨਾਲ ਸਿੱਖ ਕੌਮ ਵਿਚ ਰੋਹ ਹੋਰ ਵੀ ਪ੍ਰਚੰਡ ਹੋ ਗਿਆ । ਇਨ੍ਹਾਂ ਹੁਕਮਰਾਨਾਂ ਨੇ ਭਾਈ ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਇਆ । ਕਿਉਂਕਿ ਭਾਈ ਸੁਭਦੀਪ ਸਿੰਘ ਵੀ ਖੁੱਲ੍ਹੇ ਰੂਪ ਵਿਚ ਦਲੀਲ ਨਾਲ ਖਾਲਿਸਤਾਨ ਦੀ ਗੱਲ ਕਰਨ ਲੱਗ ਪਏ ਸਨ । ਭਾਈ ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਆਦਿ ਸਭ ਸਿੱਖ ਨੌਜਵਾਨਾਂ ਦੇ ਕਤਲ ਇਨ੍ਹਾਂ ਏਜੰਸੀਆ ਵੱਲੋ ਕੀਤੇ ਗਏ ਹਨ ।

ਫਿਰ ਆਰਮੀ, ਨੇਵੀ, ਏਅਰਫੋਰਸ ਵਿਚ ਕੋਈ ਵੀ ਸਿੱਖ ਜਰਨੈਲ ਨਹੀ ਲਗਾਇਆ ਜਾ ਰਿਹਾ । ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਹੋਰਨਾਂ ਜੱਜਾਂ ਵਿਚ ਕੋਈ ਵੀ ਸਿੱਖ ਨਹੀ । ਸੂਬਿਆਂ ਦੀਆਂ ਹਾਈਕੋਰਟਾਂ ਦੇ ਮੁੱਖ ਜੱਜਾਂ ਵਿਚ ਕੋਈ ਵੀ ਸਿੱਖ ਨਹੀ । ਚੋਣ ਕਮਿਸਨ ਇੰਡੀਆ ਦੇ ਮੁੱਖ ਚੋਣ ਕਮਿਸਨਰ ਅਤੇ ਦੂਸਰੇ ਚੋਣ ਕਮਿਸਨਰਾਂ ਵਿਚੋ ਕੋਈ ਵੀ ਸਿੱਖ ਨਹੀ । ਸੂਬਿਆਂ ਦੇ ਲਗਾਏ ਗਏ ਗਵਰਨਰਾਂ ਵਿਚੋ ਕਿਸੇ ਵੀ ਸਿੱਖ ਨੂੰ ਅਜਿਹਾ ਸਨਮਾਨ ਨਹੀ ਦਿੱਤਾ ਗਿਆ । ਸੈਟਰ ਸਰਕਾਰ ਦੀ ਕੈਬਨਿਟ ਵਿਚ ਕੋਈ ਸਿੱਖ ਨਹੀ । ਮੈਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਡਿਬਰੂਗੜ੍ਹ ਜੇਲ ਵਿਚ ਮੁਲਾਕਾਤ ਕਰਨਾ ਚਾਹੁੰਦਾ ਸੀ ਜਿਸਦੀ ਇਜਾਜਤ ਨਹੀ ਦਿੱਤੀ ਗਈ । ਇਸੇ ਤਰ੍ਹਾਂ ਮੈਂ ਮੁਸਲਿਮ ਆਗੂ ਯਾਸੀਨ ਮਲਿਕ, ਸਬੀਰ ਸਾਹ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹਾਂ ਵਿਚ ਮਿਲਣਾ ਚਾਹੁੰਦਾ ਸੀ, ਉਸਦੀ ਵੀ ਇਜਾਜਤ ਨਹੀ ਦਿੱਤੀ ਗਈ । ਮੈਨੂੰ ਬਤੌਰ ਐਮ.ਪੀ ਹੁੰਦੇ ਹੋਏ ਨਾ ਤਾਂ ਅਜਿਹੀ ਇਜਾਜਤ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕਸਮੀਰ ਜੋ ਇੰਡੀਆ ਦਾ ਹਿੱਸਾ ਹੈ, ਉਥੇ ਜਾਣ ਦਿੱਤਾ ਜਾਂਦਾ ਹੈ । ਫਿਰ ਲੋਕਤੰਤਰ ਦੀ ਜਮਹੂਰੀਅਤ ਕਿੱਥੇ ਹੈ ? ਇਹ ਹੁਕਮਰਾਨ ਪ੍ਰਚਾਰ ਕਰਦੇ ਹਨ ਕਿ ਸਿੱਖ ਅੱਤਵਾਦੀ ਹਨ । ਸਿੱਖ ਤਾਂ ਇਸ ਮੁਲਕ ਦੀ ਆਜਾਦੀ ਦੇ ਸੰਘਰਸ਼ ਅਤੇ ਮੁਲਕ ਦੀਆਂ ਸਰਹੱਦਾਂ ਉਤੇ ਰਾਖੀ ਕਰਦੇ ਹੋਏ ਕੁਰਬਾਨੀਆ ਦੇਣ ਵਾਲੀ ਕੌਮ ਹੈ । ਫਿਰ ਜਦੋ ਵੀ ਮੁਲਕ ਜਾਂ ਮੁਲਕ ਤੋ ਬਾਹਰ ਕੁਦਰਤੀ ਆਫਤਾ ਆਉਦੀਆ ਹਨ ਜਾਂ ਮਨੁੱਖਤਾ ਉਤੇ ਵੱਡੀ ਭੀੜ ਪੈਦੀ ਹੈ ਤਾਂ ਸਿੱਖ ਕੌਮ ਇਸ ਔਖੀ ਘੜੀ ਵਿਚ ਮੋਹਰੀ ਹੋ ਕੇ ਬਿਨ੍ਹਾਂ ਕਿਸੇ ਭੇਦਭਾਵ ਤੋ ਸੇਵਾ ਕਰਦੀ ਆ ਰਹੀ ਹੈ । ਦੋਵੇ ਸਮੇ ਆਪਣੀ ਅਰਦਾਸ ਵਿਚ ਸਰਬੱਤ ਦਾ ਭਲਾ ਲੋੜਦੀ ਹੈ । ਫਿਰ ਸਿੱਖ ਕੌਮ ਨੂੰ ਕਿਸ ਦਲੀਲ, ਕਾਨੂੰਨ ਨਾਲ ਇਹ ਹੁਕਮਰਾਨ ਅੱਤਵਾਦੀ ਹੋਣ ਦਾ ਠੱਪਾ ਲਗਾਉਣ ਦੀ ਸਾਜਿਸ ਰਚ ਰਹੇ ਹਨ ? ਅਜਿਹੇ ਜ਼ਬਰ ਹੀ ਸਿੱਖ ਕੌਮ ਵਿਚ ਬੈਗਾਨਗੀ ਤੇ ਰੋਹ ਨੂੰ ਉਤਪੰਨ ਕਰਦੇ ਹਨ। ਜੇਕਰ ਇੰਡੀਆ ਇਕ ਜਮਹੂਰੀਅਤ ਪਸ਼ੰਦ ਵਿਧਾਨ ਰਾਹੀ, ਜਮਹੂਰੀਅਤ ਮੁਲਕ ਹੈ ਫਿਰ ਹੁਕਮਰਾਨ ਸਿੱਖਾਂ ਨਾਲ ਗੋਲੀ-ਬੰਦੂਕ ਦੀ ਖੇਡ ਖੇਡਕੇ ਬਦਨਾਮ ਕਿਉਂ ਕਰ ਰਹੇ ਹਨ ? ਉਨ੍ਹਾਂ ਨਾਲ ਟੇਬਲਟਾਕ ਕਰਕੇ ਉਨ੍ਹਾਂ ਦੇ ਮਨ-ਆਤਮਾ ਵਿਚ ਹੋ ਰਹੇ ਵਿਤਕਰਿਆ ਤੇ ਬੇਇਨਸਾਫ਼ੀਆਂ ਨੂੰ ਖਤਮ ਕਰਕੇ ਮਾਹੌਲ ਨੂੰ ਸਾਜਗਰ ਕਿਉਂ ਨਹੀ ਬਣਾਇਆ ਜਾਂਦਾ ?

ਉਨ੍ਹਾਂ ਕਿਹਾ ਕਿ ਹੁਣ ਜਦੋ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਬਰਤਾਨੀਆ ਦੇ 5 ਦਿਨਾਂ ਦੇ ਦੌਰੇ ਤੇ ਗਏ ਹੋਏ ਹਨ, ਜਦੋਕਿ ਐਨੇ ਲੰਮੇ ਸਮੇ ਲਈ ਅੱਜ ਤੱਕ ਕੋਈ ਵੀ ਇੰਡੀਅਨ ਹੁਕਮਰਾਨ ਦਾ ਨੁਮਾਇੰਦਾ ਕਦੀ ਨਹੀ ਗਿਆ । ਉਥੇ ਉਹ ਵਜੀਰ ਏ ਆਜਮ ਸ੍ਰੀ ਸੂਨਕ ਨੂੰ ਮਿਲੇ । ਗ੍ਰਹਿ ਸਕੱਤਰ ਜੇਮਸ ਕਲੈਵਰਲੀ ਅਤੇ ਵਿਦੇਸ਼ ਸਕੱਤਰ ਡੈਵਿਡ ਕੈਮਰੂਨ ਨੂੰ ਵੀ ਮਿਲੇ । ਇਨ੍ਹਾਂ ਸਭਨਾਂ ਨੂੰ ਮਿਲਦੇ ਹੋਏ ਸਿੱਖਾਂ ਪ੍ਰਤੀ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਤੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਿਚ ਸਰਗਰਮ ਰਹੇ । ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਧੂੰਦਲਾ ਕਰਨ ਵਿਚ ਹੀ ਲੱਗੇ ਰਹੇ । ਜੋ ਸ਼ਰਮਨਾਕ ਵਰਤਾਰਾ ਹੈ । ਜੋ ਉਨ੍ਹਾਂ ਨੇ ਫਰੀ ਟਰੇਡ ਐਗਰੀਮੈਟ ਦੀ ਗੱਲ ਕੀਤੀ ਹੈ, ਇਹ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸੰਬੰਧਤ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਅਟਾਰੀ, ਵਾਹਗਾ, ਸੁਲੇਮਾਨਕੀ ਅਤੇ ਹੁਸੈਨੀਵਾਲਾ ਕਿਉਂ ਨਹੀ ਖੋਲ੍ਹੀਆ ਜਾ ਰਹੀਆ ? ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਪਾਕਿਸਤਾਨ ਵਿਚ ਵੱਡੀ ਭੁੱਖਮਰੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਣਕ ਅਤੇ ਹੋਰ ਖਾਂਦ ਪਦਾਰਥਾਂ ਦੀ ਸਖਤ ਲੋੜ ਹੈ । ਪਾਕਿਸਤਾਨ ਨੂੰ ਰੂਸ ਤੋ ਤਾਂ ਕਣਕ ਆ ਰਹੀ ਹੈ, ਲੇਕਿਨ ਨਾਲ ਲੱਗਦੀ ਸਰਹੱਦ ਪੰਜਾਬ ਦੇ ਜਿੰਮੀਦਾਰ ਅਤੇ ਵਪਾਰੀ ਮਾਲੀ ਤੌਰ ਤੇ ਮਜਬੂਤ ਨਾ ਹੋ ਜਾਣ ਇਹ ਵਪਾਰ ਕਰਨ ਦੀ ਖੁੱਲ੍ਹ ਨਹੀ ਦਿੱਤੀ ਜਾ ਰਹੀ । ਦੂਸਰੀ ਗੱਲ ਇਹ ਹੈ ਕਿ ਪੰਜਾਬ ਦਾ ਜਿੰਮੀਦਾਰ ਤੇ ਸਿੱਖ ਤਾਂ ਖੇਤੀ ਕਿੱਤੇ ਨਾਲ ਸੰਬੰਧਤ ਹੈ, ਇਹ ਸਰਹੱਦਾਂ ਖੁੱਲ੍ਹਣ ਨਾਲ ਸਰਕਾਰ ਅਤੇ ਵਪਾਰੀ ਵਰਗ ਨੂੰ ਹੀ ਮਾਲੀ ਫਾਇਦਾ ਹੋਣਾ ਹੈ ਅਤੇ ਇਸ ਨਾਲ ਪੰਜਾਬ ਤੇ ਇੰਡੀਆ ਦੀ ਮਾਲੀ ਹਾਲਤ ਹੋਰ ਬਿਹਤਰ ਹੋਵੇਗੀ । ਫਿਰ ਇਸ ਫਰੀ ਟਰੇਡ ਐਗਰੀਮੈਟ ਨੂੰ ਪੰਜਾਬ ਸੂਬੇ ਦੇ ਨਾਲ ਲੱਗਦੀਆਂ ਸਰਹੱਦਾਂ ਨੂੰ ਖੋਲ੍ਹਕੇ ਲਾਗੂ ਕਰਨ ਵਿਚ ਹੁਕਮਰਾਨਾਂ ਨੂੰ ਕੀ ਮੁਸਕਿਲ ਹੈ ?

Leave a Reply

Your email address will not be published. Required fields are marked *