ਕੌਮੀ ਇਨਸਾਫ਼ ਮਾਰਚ ਵਿਚ ਹਰ ਤਰ੍ਹਾਂ ਸਹਿਯੋਗ ਕਰਨ ਵਾਲੀਆ ਸੰਗਤਾਂ, ਪਾਰਟੀ ਅਹੁਦੇਦਾਰਾਂ, ਮੈਬਰਾਂ ਦਾ ਤਹਿ ਦਿਲੋ ਧੰਨਵਾਦ : ਮਾਨ
ਫ਼ਤਹਿਗੜ੍ਹ ਸਾਹਿਬ, 04 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੋ ਕੁਝ ਦਿਨ ਪਹਿਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋ ਕੌਮੀ ਇਨਸਾਫ਼ ਮਾਰਚ ਸੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਉਸ ਵਿਚ ਪੰਜਾਬ ਦੇ ਹਰ ਜਿ਼ਲ੍ਹੇ, ਪਿੰਡ, ਸ਼ਹਿਰ, ਕਸਬੇ ਦੀਆਂ ਸੰਗਤਾਂ ਵੱਲੋ ਅਤੇ ਪਾਰਟੀ ਦੇ ਹਮਦਰਦਾਂ, ਅਹੁਦੇਦਾਰਾਂ ਤੇ ਮੈਬਰਾਂ ਵੱਲੋ ਜਿਸ ਸਿੱਦਤ ਨਾਲ ਤਨੋ-ਮਨੋ-ਧਨੋ ਸਹਿਯੋਗ ਦੇ ਕੇ ਇਸ ਸ੍ਰੀ ਅਕਾਲ ਤਖ਼ਤ ਸਾਹਿਬ, ਫਿਰ ਸ੍ਰੀ ਕੇਸਗੜ੍ਹ ਸਾਹਿਬ ਅਤੇ ਸਮਾਪਤੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਕੀਤੇ ਇਸ ਮਾਰਚ ਵਿਚ ਯੋਗਦਾਨ ਪਾਇਆ ਹੈ ਅਤੇ ਪਾਰਟੀ ਸੋਚ, ਮਕਸਦ ਨੂੰ ਸਮੁੱਚੇ ਪੰਜਾਬੀਆਂ, ਸਿੱਖ ਕੌਮ ਵਿਚ ਪਹੁੰਚਾਉਣ ਲਈ ਭੂਮਿਕਾ ਨਿਭਾਈ ਹੈ, ਉਨ੍ਹਾਂ ਸਭਨਾਂ ਅਤੇ ਸੰਬੰਧਤ ਤਖਤ ਸਾਹਿਬਾਨ ਅਤੇ ਹੋਰ ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਸਟਾਫ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਹਿ ਦਿਲੋ ਧੰਨਵਾਦ ਕਰਦਾ ਹੈ ਅਤੇ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇ ਵਿਚ ਵੀ ਜੋ ਪੰਜਾਬ ਸੂਬੇ ਦੀ ਬਿਹਤਰੀ ਲਈ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਹਕੂਮਤਾਂ ਕੋਲੋ ਹੱਲ ਕਰਵਾਉਣ ਲਈ ਇਸੇ ਤਰ੍ਹਾਂ ਜੋ ਪ੍ਰੋਗਰਾਮ ਉਲੀਕੇ ਜਾਣਗੇ, ਉਨ੍ਹਾਂ ਪ੍ਰੋਗਰਾਮਾਂ ਵਿਚ ਵੀ ਸਮੁੱਚੇ ਪੰਜਾਬ ਦੇ ਨਿਵਾਸੀ ਅਤੇ ਸਿੱਖ ਕੌਮ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਨੂੰ ਸਹਿਯੋਗ ਕਰਦੀ ਰਹੇਗੀ । ਤਾਂ ਕਿ ਅਸੀ ਸਮੂਹਿਕ ਰੂਪ ਵਿਚ ਇਕਤਾਕਤ ਹੋ ਕੇ ਆਪਣੇ ਕੌਮੀ ਤੇ ਸੂਬੇ ਦੇ ਮਸਲਿਆ ਨੂੰ ਹੱਲ ਵੀ ਕਰਵਾ ਸਕੀਏ ਅਤੇ ਆਪਣੇ ਵਿੱਢੇ ਸੰਪੂਰਨ ਆਜਾਦੀ ਦੇ ਸੰਘਰਸ਼ ਦੀ ਮੰਜਿਲ ਦੀ ਵੀ ਪ੍ਰਾਪਤੀ ਕਰ ਸਕੀਏ ।”
ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਕੌਮੀ ਇਨਸਾਫ਼ ਮਾਰਚ ਵਿਚ ਦਿੱਤੇ ਡੂੰਘੇ ਸਹਿਯੋਗ ਅਤੇ ਪਾਰਟੀ ਸੋਚ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਪਹੁੰਚਾਉਣ ਵਿਚ ਨਿਭਾਈਆ ਕੌਮੀ ਜਿੰਮੇਵਾਰੀਆ ਲਈ ਤਹਿ ਦਿਲੋ ਧੰਨਵਾਦ ਕਰਦੇ ਹੋਏ ਕੀਤਾ ।