5 ਆਈ ਮੁਲਕ ਅਤੇ ਹੋਰ ਜ਼ਮਹੂਰੀਅਤ ਪਸ਼ੰਦ ਮੁਲਕ, ਇੰਡੀਆ ਵੱਲੋ ਸਿੱਖਾਂ ਨੂੰ ਮਾਰਨ ਦੀ ਪਾਲਸੀ ਨੂੰ ਬਿਲਕੁਲ ਬਣਾਉਣ ਨਾ ਦੇਣ : ਮਾਨ
ਫ਼ਤਹਿਗੜ੍ਹ ਸਾਹਿਬ, 04 ਅਕਤੂਬਰ ( ) “ਜੋ ਇੰਡੀਆ ਦੀ ਵਿਦੇਸ਼ ਨੀਤੀ ਵਿਚ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਆਪਣੀਆ ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ, ਇੰਡੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਵਿਚ ਅਣਮਨੁੱਖੀ, ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗਾਂ ਨਾਲ ਮਾਰ ਮੁਕਾਉਣ ਦੇ ਮਨੁੱਖਤਾ ਵਿਰੋਧੀ ਨਿਰੰਤਰ ਅਮਲ ਕੀਤੇ ਜਾਂਦੇ ਆ ਰਹੇ ਹਨ, ਇਸ ਖਤਰਨਾਕ ਨੀਤੀ ਨੂੰ 5 ਆਈ ਮੁਲਕ ਅਤੇ ਹੋਰ ਜਮਹੂਰੀਅਤ ਪਸ਼ੰਦ ਮੁਲਕ ਨਾ ਤਾਂ ਬਿਲਕੁਲ ਪ੍ਰਵਾਨਗੀ ਦੇਣ ਅਤੇ ਨਾ ਹੀ ਇੰਡੀਆ ਨੂੰ ਅਜਿਹੀ ਨੀਤੀ ਬਣਾਉਣ ਦੇਣ, ਦੀ ਜਿੰਮੇਵਾਰੀ ਨਿਭਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੁਤੱਸਵੀ ਤੇ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਵਾਲੇ ਹੁਕਮਰਾਨਾਂ ਵੱਲੋ ਬਾਹਰਲੇ ਮੁਲਕਾਂ ਵਿਚ ਵੱਸ ਰਹੇ ਸਿੱਖਾਂ ਨੂੰ ਆਪਣੀਆ ਖੂਫੀਆ ਏਜੰਸੀਆ ਦੁਆਰਾ ਗੁਪਤ ਢੰਗ ਨਾਲ ਮਰਵਾਉਣ ਦੇ ਕੀਤੇ ਜਾਂਦੇ ਆ ਰਹੇ ਦੁੱਖਦਾਇਕ ਅਮਲਾਂ ਪ੍ਰਤੀ 5 ਆਈ ਮੁਲਕਾਂ ਅਤੇ ਹੋਰ ਜਮਹੂਰੀਅਤ ਪਸੰਦ ਮੁਲਕਾਂ ਨੂੰ ਇੰਡੀਆ ਦੀ ਇਸ ਵਿਦੇਸ਼ ਨੀਤੀ ਨੂੰ ਪੂਰਨ ਰੂਪ ਵਿਚ ਰੱਦ ਕਰਕੇ ਸਿੱਖ ਕੌਮ ਦੇ ਮਨੁੱਖੀ ਹੱਕਾਂ ਦੀ ਦ੍ਰਿੜਤਾ ਨਾਲ ਰਾਖੀ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਦੇ ਸਿੱਖਾਂ ਦੀਆਂ ਜੋ ਐਕਸਟਾ ਜੂਡੀਸੀਅਲ ਕੀਲਿੰਗ ਹੁੰਦੀਆ ਆ ਰਹੀਆ ਹਨ, ਜਿਵੇ ਭਾਈ ਹਰਦੀਪ ਸਿੰਘ ਨਿੱਝਰ ਸੰਬੰਧੀ ਮਨੁੱਖਤਾ ਵਿਰੋਧੀ ਕਾਰਵਾਈ ਹੋਈ ਹੈ, ਉਸਦਾ ਦ੍ਰਿੜਤਾ ਨਾਲ ਵਿਰੋਧ ਕਰਦੇ ਹੋਏ ਇੰਡੀਆ ਵਿਚ ਸਥਿਤ ਉਪਰੋਕਤ ਸਾਰੇ ਮੁਲਕ ਆਪੋ ਆਪਣੇ ਸਫਾਰਤਖਾਨਿਆ ਵਿਚੋ 5% ਡਿਪਲੋਮੈਟਸ ਨੂੰ ਆਪਣੇ ਮੁਲਕਾਂ ਵਿਚ ਵਾਪਸ ਬੁਲਾਉਣ ਦੇ ਅਮਲ ਕਰਨਗੇ ਚਾਹੀਦੇ ਹਨ ਤਾਂ ਕਿ ਇਸ ਕਾਰਵਾਈ ਨਾਲ ਕੌਮਾਂਤਰੀ ਪੱਧਰ ਤੇ ਇੰਡੀਆ ਦੇ ਇਸ ਜਾਲਮਨਾਂ ਅਮਲ ਦਾ ਹਰ ਪੱਧਰ ਤੇ ਵਿਰੋਧ ਤੇ ਰੋਸ਼ ਉਤਪੰਨ ਹੋਵੇ, ਗੈਰ ਇਨਸਾਨੀਅਤ, ਗੈਰ ਕਾਨੂੰਨੀ ਤੌਰ ਤੇ ਹੋ ਰਹੀਆ ਕਾਰਵਾਈਆ ਇਸ ਉੱਠੀ ਆਵਾਜ ਨਾਲ ਪੂਰਨ ਰੂਪ ਵਿਚ ਬੰਦ ਹੋ ਸਕਣ । ਅਜਿਹਾ ਕਰਨ ਨਾਲ ਸਮੁੱਚੇ ਮੁਲਕਾਂ ਦੇ ਨਿਵਾਸੀਆ ਕੌਮਾਂ, ਧਰਮਾਂ ਵਿਚ ਮਨੁੱਖੀ ਹੱਕਾਂ ਲਈ ਹੋਰ ਵਧੇਰੇ ਜਾਗ੍ਰਿਤੀ ਆਵੇਗੀ ਅਤੇ ਇੰਡੀਆ ਦਾ ਜਾਲਮ ਮਨੁੱਖਤਾ ਵਿਰੋਧੀ ਮੁਲਕ ਸਿੱਖਾਂ ਦੀਆਂ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਕਤਲੇਆਮ ਨਹੀ ਕਰ ਸਕੇਗਾ ।
ਉਨ੍ਹਾਂ 5 ਆਈ ਮੁਲਕ ਅਮਰੀਕਾ, ਕੈਨੇਡਾ, ਨਿਊਜੀਲੈਡ, ਬਰਤਾਨੀਆ ਅਤੇ ਆਸਟ੍ਰੇਲੀਆ ਅਤੇ ਹੋਰ ਜਮਹੂਰੀਅਤ ਪਸੰਦ ਮੁਲਕਾਂ ਨੂੰ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਜਿਵੇ 1935 ਵਿਚ ਹਿਟਲਰ ਨੇ ਯਹੂਦੀਆ ਦੇ ਖਿਲਾਫ ਨਿਊਰਮਬਰਗ ਨਿਯਮ ਬਣਾਏ ਸਨ, ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਅਮਲ ਇੰਡੀਅਨ ਹੁਕਮਰਾਨ ਤੇ ਉਸਦੀਆਂ ਖੂਫੀਆ ਏਜੰਸੀਆ ਨੇ ਸਿੱਖ ਕੌਮ ਵਿਰੁੱਧ ਦੁੱਖਦਾਇਕ ਵਰਤਾਰਾ ਸੁਰੂ ਕੀਤਾ ਹੋਇਆ ਹੈ । ਇਸ ਲਈ ਇਨ੍ਹਾਂ ਸਭ ਮੁਲਕਾਂ ਨੂੰ ਇਸ ਵਿਰੁੱਧ ਸਮੂਹਿਕ ਤੌਰ ਤੇ ਦ੍ਰਿੜਤਾ ਨਾਲ ਸਟੈਂਡ ਲੈਣਾ ਚਾਹੀਦਾ ਹੈ ਅਤੇ ਜਿਹੜੇ ਗੈਰ ਜਮਹੂਰੀਅਤ ਮੁਲਕ ਵੀ ਹਨ, ਉਹ ਵੀ ਇਨਸਾਨੀਅਤ ਕਦਰਾਂ ਕੀਮਤਾਂ ਦੇ ਬਿਨ੍ਹਾਂ ਤੇ ਇੰਡੀਆ ਦੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਇਨ੍ਹਾਂ ਅਮਲਾਂ ਵਿਰੁੱਧ ਆਵਾਜ ਬੁਲੰਦ ਕਰਨ ਉਨ੍ਹਾਂ ਕਿਹਾ ਕਿ ਜਿਹੜੇ ਰੂਸ ਨੇ ਯੂਕਰੇਨ ਉਤੇ ਬੰਬਾਰਮੈਟ ਤੇ ਹਮਲੇ ਕਰਕੇ ਮਨੁੱਖਤਾ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਅਤੇ ਯੂਕਰੇਨ ਦੇ ਕਰੀਮੀਆ ਅਤੇ ਹੋਰ ਸ਼ਹਿਰਾਂ ਉਤੇ ਜ਼ਬਰੀ ਕਬਜੇ ਕੀਤੇ ਹੋਏ ਹਨ, ਉਨ੍ਹਾਂ ਨੂੰ ਆਜਾਦ ਕਰਵਾਉਣ ਲਈ 5 ਆਈ ਮੁਲਕ ਇਸੇ ਤਰ੍ਹਾਂ ਸਮੂਹਿਕ ਤੌਰ ਤੇ ਉੱਦਮ ਕਰਨ ਅਜਿਹਾ ਅਮਲ ਹੋਣਾ ਇਸ ਲਈ ਜਰੂਰੀ ਹੈ ਤਾਂ ਕਿ ਯੂਕਰੇਨ ਵਿਚ ਮਨੁੱਖੀ ਕਦਰਾਂ ਕੀਮਤਾਂ ਦੇ ਹੋ ਰਹੇ ਘਾਣ ਨੂੰ ਵੀ ਰੋਕਿਆ ਜਾ ਸਕੇ ਅਤੇ ਅਜਿਹੇ ਜੰਗਾਂ, ਯੁੱਧਾਂ ਰਾਹੀ ਮਨੁੱਖਤਾ ਦੇ ਵਹਿ ਰਹੇ ਖੂਨ ਨੂੰ ਰੋਕ ਕੇ ਅਮਨ ਚੈਨ ਤੇ ਜਮਹੂਰੀਅਤ ਦਾ ਕੌਮਾਂਤਰੀ ਪੱਧਰ ਤੇ ਬੋਲਬਾਲਾ ਹੋ ਸਕੇ । ਸਭ ਮੁਲਕਾਂ ਦੇ ਨਿਵਾਸੀ ਬਿਨ੍ਹਾਂ ਕਿਸੇ ਡਰ ਭੈ ਤੋਂ ਆਜਾਦੀ ਨਾਲ ਅਤੇ ਬਰਾਬਰਤਾ ਦੀ ਸੋਚ ਦੇ ਆਧਾਰ ਤੇ ਜਿੰਦਗੀ ਜੀ ਸਕਣ ।
ਉਨ੍ਹਾਂ ਕਿਹਾ ਕਿ ਅਮਰੀਕਾ, ਆਸਟ੍ਰੇਲੀਆ, ਜਪਾਨ ਵਰਗੇ ਮੁਲਕਾਂ ਨੂੰ ਇਸ ਗੱਲ ਦੀ ਨਿਰਪੱਖਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਜੋ ਵੀ ਮੁਲਕ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਕੇ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਨੂੰ ਕੁੱਚਲਕੇ ਕਾਰਵਾਈਆ ਕਰ ਰਿਹਾ ਹੈ, ਉਹ ਕੁਆਡ ਮੁਲਕਾਂ ਦੇ ਉਪਰੋਕਤ ਮਨੁੱਖੀ ਅਧਿਕਾਰਾਂ ਤੇ ਕੌਮਾਂਤਰੀ ਕਾਨੂੰਨਾਂ ਦੀਆਂ ਨੀਤੀਆ ਸੰਬੰਧੀ ਸੰਪੂਰਨ ਰੂਪ ਵਿਚ ਵਿਸਵਾਸ ਰੱਖਦੇ ਹਨ ਜਾਂ ਨਹੀ ? ਜਦੋ ਇਕ ਮੁਲਕ ਦੇ ਹੁਕਮਰਾਨ ਆਪਣੇ ਹੀ ਨਿਵਾਸੀਆ ਨੂੰ ਮਾਰ ਮੁਕਾਉਣ ਦੇ ਅਮਲ ਸੁਰੂ ਕਰ ਦੇਣ ਤਾਂ ਅਜਿਹਾ ਮੁਲਕ ਇਕ ਆਦਮਖੋਰ ਦੀ ਮੰਡੀ ਬਣਕੇ ਰਹਿ ਜਾਂਦਾ ਹੈ । ਫਿਰ ਅਜਿਹੇ ਹਾਲਾਤਾਂ ਵਿਚ ਉਸ ਮੁਲਕ ਦੇ ਨਿਵਾਸੀਆ ਦਾ ਵਪਾਰ, ਸੱਭਿਅਤਾ ਅਤੇ ਆਪਸੀ ਸਦਭਾਵਨਾ ਵਾਲੇ ਸੰਬੰਧ ਅਜਿਹੇ ਫ਼ੌਜੀ ਪ੍ਰਬੰਧ ਵਿਚ ਕਿਵੇ ਸੁਰੱਖਿਅਤ ਰਹਿ ਸਕਦੇ ਹਨ ?