ਭਾਈ ਨਿੱਝਰ ਦੇ ਕੇਸ ਵਿਚ ਅਮਰੀਕਾ ਵੱਲੋਂ ਕੈਨੇਡਾ ਦਾ ਸਾਥ ਦੇਣ ਦਾ ਐਲਾਨ ਮਨੁੱਖਤਾ ਤੇ ਇਨਸਾਫ ਪੱਖੀ ਉੱਦਮ : ਮਾਨa

ਫ਼ਤਹਿਗੜ੍ਹ ਸਾਹਿਬ, 23 ਸਤੰਬਰ ( ) “ਜਦੋਂ ਕੈਨੇਡਾ ਦੇ ਵਜ਼ੀਰ-ਏ-ਆਜਮ ਮਿਸਟਰ ਜਸਟਿਨ ਟਰੂਡੋ ਨੇ ਦਿੱਲੀ ਵਿਖੇ ਜੀ-20 ਮੁਲਕਾਂ ਦੀ ਇਕੱਤਰਤਾ ਵਿਖੇ ਇੰਡੀਆ ਦੇ ਵਜ਼ੀਰ-ਏ-ਆਜਮ ਸ੍ਰੀ ਮੋਦੀ ਨਾਲ ਉਨ੍ਹਾਂ ਦੇ ਕੈਨੇਡਾ ਮੁਲਕ ਦੇ ਸਰੀ ਵਿਚ ਸਿੱਖ ਨੌਜਵਾਨ ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਏਜੰਟਾਂ ਵੱਲੋ ਕਤਲ ਹੋਣ ਦੀ ਗੱਲ ਸਾਂਝੀ ਕੀਤੀ ਸੀ । ਜਿਸ ਨੂੰ ਸ੍ਰੀ ਮੋਦੀ ਨੇ ਗੰਭੀਰਤਾ ਨਾਲ ਨਾ ਲਿਆ, ਤਾਂ ਮਿਸਟਰ ਟਰੂਡੋ ਨੇ ਜੋ ਆਪਣੇ ਪੱਧਰ ਤੇ ਆਪਣੇ ਹਕੂਮਤੀ ਸਾਧਨਾਂ ਰਾਹੀ ਇਸ ਹੋਏ ਕਤਲ ਦੀ ਜਾਂਚ ਕੀਤੀ ਜਾ ਰਹੀ ਸੀ, ਉਸਦੇ ਕੁਝ ਕੁ ਵੇਰਵੇ ਦਿੰਦੇ ਹੋਏ ਆਪਣੀ ਪਾਰਲੀਮੈਟ ਹਾਊਂਸ ਵਿਚ ਭਾਈ ਨਿੱਝਰ ਦੇ ਹੋਏ ਕਤਲ ਲਈ ਇੰਡੀਅਨ ਏਜੰਸੀਆ ਨੂੰ ਦੋਸ਼ੀ ਠਹਿਰਾਉਦੇ ਹੋਏ ਜਾਣਕਾਰੀ ਦਿੱਤੀ ਸੀ । ਜਿਸ ਨਾਲ ਸਮੁੱਚੇ ਸੰਸਾਰ ਦੇ ਵੱਡੇ ਜਮਹੂਰੀਅਤ ਤੇ ਇਨਸਾਫ਼ ਪਸ਼ੰਦ ਮੁਲਕਾਂ ਨੂੰ ਵੀ ਇਸ ਸੱਚ ਨੂੰ ਕੱਢਣ ਲਈ ਆਪਣੀਆ ਕਾਰਵਾਈਆ ਸੁਰੂ ਕਰ ਦਿੱਤੀਆ ਸਨ। ਲੇਕਿਨ ਇਸਦੇ ਬਾਵਜੂਦ ਵੀ ਇੰਡੀਆ ਦੇ ਸਿੱਖ ਕੌਮ ਵਿਰੋਧੀ ਹੁਕਮਰਾਨ ਪੰਜਾਬੀ ਕਹਾਵਤ ‘ਮੈ ਨਾ ਮਾਨੂ’ ਅਨੁਸਾਰ ਇਸਨੂੰ ਝੁਠਲਾਉਦੇ ਹੀ ਨਹੀ ਰਹੇ, ਬਲਕਿ ਸਿੱਖ ਕੌਮ ਨੂੰ ਸਮੁੱਚੇ ਸੰਸਾਰ ਵਿਚ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ, ਗਰਮਦਲੀਏ ਆਦਿ ਗਰਦਾਨਕੇ ਆਪਣੇ ਮੀਡੀਏ ਰਾਹੀ ਬਦਨਾਮ ਵੀ ਕਰਦੇ ਆ ਰਹੇ ਹਨ । ਹੁਣ ਜਦੋ ਆਈ-5 ਦੇ ਵੱਡੇ ਮੁਲਕਾਂ ਅਮਰੀਕਾ, ਬਰਤਾਨੀਆ, ਨਿਊਜੀਲੈਡ, ਆਸਟ੍ਰੇਲੀਆ ਵੱਲੋ ਵੀ ਇਸ ਗੰਭੀਰ ਵਿਸੇ ਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਸੁਹਿਰਦ ਯਤਨ ਸੁਰੂ ਹੋ ਗਏ ਹਨ, ਇਨ੍ਹਾਂ ਵਿਚ ਅਮਰੀਕਾ ਨੇ ਕੈਨੇਡਾ ਦੀ ਡੱਟਕੇ ਹਮਾਇਤ ਕਰਦੇ ਹੋਏ ਜੋ ਇਸ ਵਿਸੇ ਤੇ ਹਰ ਤਰ੍ਹਾਂ ਸਾਥ ਦੇਣ ਦਾ ਐਲਾਨ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਜਿਥੇ ਅਮਰੀਕਾ ਵਰਗੇ ਵੱਡੇ ਜਮਹੂਰੀਅਤ ਅਤੇ ਇਨਸਾਫ ਪਸ਼ੰਦ ਮੁਲਕ ਦੇ ਇਸ ਮਨੁੱਖਤਾ ਪੱਖੀ ਉੱਦਮ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੀ ਹੈ, ਉਥੇ ਦੂਸਰੇ ਆਈ-5 ਦੇ ਆਸਟ੍ਰੇਲੀਆ, ਨਿਊਜੀਲੈਡ, ਬਰਤਾਨੀਆ ਦੇ ਮੁਲਕਾਂ ਤੋ ਵੀ ਇਹ ਵੱਡੀ ਉਮੀਦ ਰੱਖਦੀ ਹੈ ਕਿ ਉਹ ਇੰਡੀਅਨ ਹੁਕਮਰਾਨਾਂ ਵੱਲੋ ਸਿੱਖਾਂ ਦੇ ਕੀਤੇ ਜਾ ਰਹੇ ਸਾਜਸੀ ਕਤਲਾਂ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਆਪੋ ਆਪਣੀਆ ਭੂਮਿਕਾਵਾ ਨਿਭਾਉਣਗੇ ਅਤੇ ਜੋ ਆਪਣੇ ਆਪ ਨੂੰ ਵਿਸਵ ਗੁਰੂ ਕਹਿਲਾਉਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਦੇ ਮੂਖੋਟੇ ਉਤੇ ਪਾਖੰਡੀ ਸੰਤਾਂ ਦੀ ਤਰ੍ਹਾਂ ਪਾਏ ਭਗਵੇ ਚੋਲੇ ਨੂੰ ਲਾਹਕੇ ਇੰਡੀਆ ਦੇ ਮਨੁੱਖਤਾ ਵਿਰੋਧੀ ਖੂੰਖਾਰ ਚੇਹਰੇ ਨੂੰ ਦੁਨੀਆ ਦੇ ਕਟਹਿਰੇ ਵਿਚ ਨੰਗਾ ਕਰਨ ਦੀ ਜਿੰਮੇਵਾਰੀ ਨਿਭਾਉਣਗੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੁਨੀਆ ਦੇ ਵੱਡੇ ਜਮਹੂਰੀਅਤ ਅਤੇ ਅਮਨ ਪਸ਼ੰਦ ਮੁਲਕ ਅਮਰੀਕਾ ਵੱਲੋ ਕੈਨੇਡਾ ਦੇ ਵਜੀਰ ਏ ਆਜਮ ਵੱਲੋ ਸਿੱਖ ਕੌਮ ਉਤੇ ਇੰਡੀਅਨ ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਵੱਲੋ ਸਾਜਸੀ ਢੰਗਾਂ ਰਾਹੀ ਕੈਨੇਡਾ ਵਰਗੇ ਮੁਲਕ ਵਿਚ ਕਤਲ ਕਰਨ ਦੇ ਦੁੱਖਦਾਇਕ ਕਾਰਵਾਈ ਉਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਅਮਰੀਕਾ ਵੱਲੋ ਕੈਨੇਡਾ ਦਾ ਹਰ ਪੱਖੋ ਸਾਥ ਦੇਣ ਦੇ ਕੀਤੇ ਗਏ ਉੱਦਮ ਦੀ ਭਰਪੂਰ ਸਲਾਘਾ ਕਰਦੇ ਹੋਏ ਅਤੇ ਇਨ੍ਹਾਂ ਮੁਲਕਾਂ ਨੂੰ ਇੰਡੀਆ ਦੇ ਮਨੁੱਖਤਾ ਵਿਰੋਧੀ ਖੂੰਖਾਰ ਚੇਹਰੇ ਨੂੰ ਮੁਕੰਮਲ ਰੂਪ ਵਿਚ ਨੰਗਾ ਕਰਨ ਦੀ ਜੋਰਦਾਰ ਸਮੂਹਿਕ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੰਸਾਰ ਦੇ ਸਮੁੱਚੇ ਮੁਲਕ ਅਤੇ ਸਮੁੱਚੀਆ ਕੌਮਾਂ, ਧਰਮਾਂ ਦੇ ਨਿਵਾਸੀ ਇਸ ਗੱਲ ਤੋ ਭਲੀਭਾਤ ਜਾਣੂ ਹਨ ਕਿ ਸਿੱਖ ਕੌਮ ਕਿਸੇ ਵੀ ਇਨਸਾਨ, ਫਿਰਕੇ, ਕਬੀਲੇ, ਕੌਮ ਜਾਂ ਵਰਗ ਨਾਲ ਕਦੀ ਵੀ ਕਿਸੇ ਤਰ੍ਹਾਂ ਦੀ ਵਧੀਕੀ, ਜ਼ਬਰ ਜੁਲਮ ਜਾਂ ਬੇਇਨਸਾਫੀ ਨਹੀ ਕਰਦੀ । ਬਲਕਿ ਜਦੋ ਵੀ ਸੰਸਾਰ ਦੇ ਕਿਸੇ ਹਿੱਸੇ ਵਿਚ ਮਨੁੱਖਤਾ ਉਤੇ ਕੋਈ ਕੁਦਰਤੀ ਜਾਂ ਹਕੂਮਤੀ ਭੀੜ ਪੈਦੀ ਹੈ ਤਾਂ ਸਿੱਖ ਕੌਮ ਉਸ ਸੰਕਟ ਦੀ ਘੜੀ ਵਿਚ ਆਪਣਾ ਸਭ ਕੁਝ ਭੁੱਲਕੇ ਲੰਗਰ, ਕੱਪੜੇ, ਦਵਾਈਆ ਅਤੇ ਹੋਰ ਲੋੜਵੰਦ ਵਸਤਾਂ ਮੁਫਤ ਵਿਚ ਲੋੜਵੰਦਾਂ ਨੂੰ ਵੰਡਣ ਦੀ ਆਪਣੀ ਇਨਸਾਨੀਅਤ ਪੱਖੀ ਜਿੰਮੇਵਾਰੀ ਨਿਭਾਕੇ ਅਥਾਂਹ ਖੁਸ਼ੀ ਮਹਿਸੂਸ ਕਰਦੀ ਹੈ । ਕਿਉਂਕਿ ਇਹੋ ਹੀ ਆਦੇਸ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨੇ ਦਿੱਤਾ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਹਿੰਦੂਤਵ ਹੁਕਮਰਾਨ ਲੰਮੇ ਸਮੇ ਤੋ, ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੋਮ ਦੇ ਸੰਸਾਰ ਪੱਧਰ ਦੇ ਅਤਿ ਸਤਿਕਾਰਿਤ ਅਕਸ ਨੂੰ ਬਦਨਾਮਨੁਮਾ ਨਾਮ ਦੇ ਕੇ ਦਾਗੀ ਕਰਨ ਅਤੇ ਸਿੱਖ ਕੌਮ ਪ੍ਰਤੀ ਦੂਜੀਆ ਕੌਮਾਂ ਵਿਚ ਨਫਰਤ ਪੈਦਾ ਕਰਨ ਦੀਆਂ ਅਸਫਲ ਕੋਸਿ਼ਸ਼ਾਂ ਕਰਦੀ ਆ ਰਹੀ ਹੈ । ਪਰ ਸਦਕੇ ਜਾਈਏ ਮਿਸਟਰ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਮੁਲਕ ਦੇ ਹੁਕਮਰਾਨਾਂ ਦੇ ਜਿਨ੍ਹਾਂ ਨੇ ਨਿਰਪੱਖਤਾ ਅਤੇ ਸੱਚ ਤੇ ਪਹਿਰਾ ਦਿੰਦੇ ਹੋਏ ਇੰਡੀਆ ਦੇ ਜਾਬਰ ਤੇ ਜਾਲਮ ਹੁਕਮਰਾਨਾਂ ਦੇ ਸਿੱਖ ਕੌਮ ਵਿਰੋਧੀ ਜ਼ਬਰ ਨੂੰ ਤੱਥਾਂ ਸਹਿਤ ਸਾਹਮਣੇ ਲਿਆਕੇ ਸਮੁੱਚੇ ਸੰਸਾਰ ਵਿਚ ਉਨ੍ਹਾਂ ਦੇ ਕਰੂਪ ਚੇਹਰੇ ਨੂੰ ਨੰਗਾ ਕਰਨ ਦੀ ਇਖਲਾਕੀ ਤੇ ਇਨਸਾਨੀਅਤ ਪੱਖੀ ਜਿੰਮੇਵਾਰੀ ਨਿਭਾਈ ਹੈ । ਇਸ ਵਿਚ ਦੂਸਰੇ ਸਭ ਮੁਲਕ ਵੀ ਆਪਣੀਆ ਇਖਲਾਕੀ ਜਿੰਮੇਵਾਰੀਆ ਨਿਭਾਕੇ ਸਿੱਖ ਕੌਮ ਨੂੰ ਹੁਕਮਰਾਨਾਂ ਵੱਲੋ ਨਿਸ਼ਾਨਾਂ ਬਣਾਏ ਜਾਣ ਅਤੇ ਕਤਲੇਆਮ ਕਰਨ ਦੇ ਹੋ ਰਹੇ ਦੁੱਖਦਾਇਕ ਅਮਲਾਂ ਨੂੰ ਰੋਕਣ ਅਤੇ ਸਿੱਖ ਕੌਮ ਨੂੰ ਆਜਾਦ ਬਾਦਸਾਹੀ ਸਿੱਖ ਰਾਜ (ਖ਼ਾਲਿਸਤਾਨ) ਕਾਇਮ ਵਿਚ ਭੂਮਿਕਾ ਨਿਭਾਉਣ । ਜਿਸ ਨਾਲ ਸਮੁੱਚੇ ਏਸੀਆ ਖਿੱਤੇ ਵਿਚ ਸਦਾ ਲਈ ਅਮਨ ਚੈਨ ਕਾਇਮ ਹੋਣ ਲਈ ਮਦਦ ਮਿਲੇਗੀ ਅਤੇ ਤਿੰਨੇ ਦੁਸਮਣ ਮੁਲਕਾਂ ਚੀਨ, ਪਾਕਿਸਤਾਨ, ਇੰਡੀਆ ਦੀ ਦੁਸਮਣੀ ਖਤਮ ਕਰਨ ਵਿਚ ਸਿੱਖ ਕੌਮ ਮੋਹਰੀ ਭੂਮਿਕਾ ਨਿਭਾਏਗੀ ।

Leave a Reply

Your email address will not be published. Required fields are marked *