ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਤੇ ਬਾਦਲ ਦਲ ਨੂੰ ਵੋਟਾਂ ਪਾਉਣ ਦੀ ਗੁਸਤਾਖੀ ਕਰਕੇ ਆਪਣੀ ਜ਼ਮੀਰ ਨੂੰ ਦੋਸ਼ੀ ਨਾ ਬਣਾਇਆ ਜਾਵੇ : ਟਿਵਾਣਾ
ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਨਹੀਂ ਹਨ, ਉਥੇ ਪੰਜਾਬੀ ਅਤੇ ਸਿੱਖ ਕੌਮ ‘ਨੋਟਾ’ ਦਾ ਬਟਨ ਦਬਾਉਣ
ਫ਼ਤਹਿਗੜ੍ਹ ਸਾਹਿਬ, 19 ਫਰਵਰੀ ( ) “ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇਂ ਸਮੇਂ ਤੋਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੋ ਰਹੀਆ ਹਕੂਮਤੀ ਜਿਆਦਤੀਆ, ਜ਼ਬਰ-ਜੁਲਮ, ਬੇਇਨਸਾਫ਼ੀਆ ਵਿਰੁੱਧ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਜੂਝਦਾ ਆ ਰਿਹਾ ਹੈ ਅਤੇ ਪੰਜਾਬੀਆ ਤੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਬਰਕਰਾਰ ਰੱਖਣ ਲਈ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਯਤਨ ਕਰਦਾ ਆ ਰਿਹਾ ਹੈ । ਪਰ ਬੀਤੇ ਸਮੇਂ ਵਿਚ ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਵਿਚ ਬੈਠੇ ਵੱਖ-ਵੱਖ ਸੰਗਠਨਾਂ, ਜਥੇਬੰਦੀਆਂ ਨਾਲ ਜੁੜੇ ਸਿੱਖਾਂ ਨੇ ਸਾਡੀ ਕੌਮ ਪੱਖੀ ਆਜਾਦ ਸੋਚ ਨੂੰ ਮਜਬੂਤ ਕਰਨ ਲਈ ਯੋਗਦਾਨ ਪਾਉਣ ਵਿਚ ਗੈਰ-ਜਿ਼ੰਮੇਵਰਾਨਾ ਅਮਲ ਕੀਤੇ । ਜਿਸਦੀ ਬਦੌਲਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਵੱਲੋ ਖੜ੍ਹੇ ਕੀਤੇ ਜਾਣ ਵਾਲੇ ਬੀਤੇ ਸਮੇ ਦੇ ਉਮੀਦਵਾਰਾਂ ਨੂੰ ਸਫਲਤਾ ਨਾ ਮਿਲ ਸਕੀ । ਲੇਕਿਨ ਸਾਡੇ ਵਿਚੋਂ ਬੀਤੇ ਕੁਝ ਦਿਨ ਪਹਿਲੇ ਵਿਛੜੀ ਕੌਮ ਅਤੇ ਪੰਜਾਬ ਪੱਖੀ ਆਤਮਾ ਸ. ਦੀਪ ਸਿੰਘ ਸਿੱਧੂ ਦੇ ਬਾਦਲੀਲ ਢੰਗ ਤੇ ਪ੍ਰਭਾਵਸਾਲੀ ਪ੍ਰਚਾਰ ਦੀ ਬਦੌਲਤ ਕੇਵਲ ਅਮਰਗੜ੍ਹ ਵਿਧਾਨ ਸਭਾ ਹਲਕੇ ਵਿਚ ਹੀ ਨਹੀਂ, ਬਲਕਿ ਸਮੁੱਚੇ ਪੰਜਾਬ ਤੇ ਬਾਹਰਲੇ ਮੁਲਕਾਂ ਵਿਚ ਇਕ ਅਰਥ ਭਰਪੂਰ ਤਬਦੀਲੀ ਦੇਖਣ ਨੂੰ ਮਿਲੀ ਹੈ । ਜਿਸਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ । ਲੇਕਿਨ ਸਾਨੂੰ ਇਸ ਗੱਲ ਦਾ ਗਹਿਰਾ ਸਦਮਾ ਅਤੇ ਅਫ਼ਸੋਸ ਹੋਇਆ ਹੈ ਕਿ ਜਿਸ ਨੌਜ਼ਵਾਨ ਦੀਪ ਸਿੰਘ ਸਿੱਧੂ ਵਰਗੀ ਆਤਮਾ ਦੀ ਸਾਨੂੰ ਬਹੁਤ ਵੱਡੀ ਲੋੜ ਸੀ, ਉਹ ਅਚਾਨਕ ਹੁਕਮਰਾਨਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਲਾਤਕਾਰੀ ਕਾਤਲ ਸਿਰਸੇਵਾਲੇ ਸਾਧ ਵੱਲੋ ਸਾਂਝੇ ਤੌਰ ਤੇ ਰਚੀ ਸਾਜਿ਼ਸ ਦੀ ਬਦੌਲਤ ਸ. ਦੀਪ ਸਿੰਘ ਸਿੱਧੂ ਸਰੀਰਕ ਤੌਰ ਤੇ ਸਾਡੇ ਵਿਚ ਨਹੀਂ ਰਹੇ । ਜੋ ਕਿ ਬਹੁਤ ਵੱਡਾ ਅਸਹਿ ਤੇ ਅਕਹਿ ਘਾਟਾ ਪਿਆ ਹੈ । ਲੇਕਿਨ ਉਨ੍ਹਾਂ ਨੇ ਆਪਣੇ ਥੋੜੇ ਸਮੇ ਦੇ ਪ੍ਰਭਾਵਸਾਲੀ ਵਿਚਾਰਾਂ ਰਾਹੀ ਜਿਥੇ ਸਮੁੱਚੇ ਪੰਜਾਬ ਦੇ ਮਾਹੌਲ ਨੂੰ ਵਿਸ਼ੇਸ਼ ਤੌਰ ਤੇ ਨੌਜ਼ਵਾਨੀ ਨੂੰ ਅਰਥ ਭਰਪੂਰ ਸੁਨੇਹਾ ਦਿੱਤਾ ਹੈ, ਉਥੇ ਬਾਹਰਲੇ ਮੁਲਕਾਂ ਵਿਚ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਵਰਗੀਆ ਜਾਲਮ ਜਮਾਤਾਂ ਨੂੰ ਮਾਇਕ ਅਤੇ ਹੋਰ ਸਹਾਇੱਤਾ ਦੇਣ ਵਾਲੇ ਸਿੱਖਾਂ ਨੂੰ ਵੀ ਆਪਣੇ ਵੱਲੋ ਕੀਤੀ ਬੀਤੇ ਸਮੇ ਵਿਚ ਗੁਸਤਾਖੀ ਦਾ ਅਹਿਸਾਸ ਹੋਇਆ ਹੈ । ਅੱਜ ਸਮੁੱਚੇ ਸੰਸਾਰ ਵਿਚ ਵਿਚਰ ਰਿਹਾ ਪੰਜਾਬੀ ਤੇ ਸਿੱਖ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵਿੱਢੇ ਆਜਾਦੀ ਦੇ ਸੰਘਰਸ਼ ਵਿਚ ਜਿਸ ਤਰ੍ਹਾਂ ਸ. ਦੀਪ ਸਿੰਘ ਸਿੱਧੂ ਨੇ ਦਿਨ-ਰਾਤ ਇਕ ਕਰਕੇ ਪੰਜਾਬੀਆ ਅਤੇ ਸਿੱਖ ਕੌਮ ਨੂੰ ਅਰਥ ਭਰਪੂਰ ਸੁਨੇਹਾ ਦਿੱਤਾ ਹੈ, ਉਸ ਦੀ ਬਦੌਲਤ ਅੱਜ ਸਮੁੱਚੇ ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਜਿਥੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ ਨੂੰ ਸਮੁੱਚੇ ਸਿੱਖਾਂ ਤੇ ਪੰਜਾਬੀਆਂ ਨੇ ਪ੍ਰਵਾਨ ਕਰਕੇ ਸ. ਮਾਨ ਨੂੰ ਅਮਰਗੜ੍ਹ ਹਲਕੇ ਤੋਂ ਅਤੇ ਬਾਕੀ ਉਮੀਦਵਾਰਾਂ ਨੂੰ ਦੂਜਿਆ ਹਲਕਿਆ ਤੋ ਸਾਨਦਾਰ ਜਿੱਤ ਦਿਵਾਉਣ ਦਾ ਤਹੱਈਆ ਕਰ ਲਿਆ ਹੈ, ਉਥੇ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਦਲ, ਸਿਰਸੇਵਾਲਾ ਸਾਧ ਅਤੇ ਹੋਰ ਪੰਜਾਬ ਵਿਰੋਧੀ ਸ਼ਕਤੀਆਂ ਦੇ ਪੰਜਾਬ ਸੂਬੇ ਨੂੰ ਆਉਣ ਵਾਲੇ ਸਮੇਂ ਵਿਚ ਨੁਕਸਾਨ ਪਹੁੰਚਾਉਣ ਦੇ ਮੰਦਭਾਵਨਾ ਭਰੇ ਮਕਸਦ ਨੂੰ ਵੀ ਅੱਛੀ ਤਰ੍ਹਾਂ ਸਮਝ ਲਿਆ ਹੈ । ਜੋ ਸਮੁੱਚੀ ਦੇਣ ਸਾਡੇ ਵਿਛੜੇ ਨੌਜ਼ਵਾਨ ਵੀਰ ਸ. ਦੀਪ ਸਿੰਘ ਸਿੱਧੂ ਦੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆ ਪੰਜਾਬ ਵਿਰੋਧੀ ਜਾਲਮ ਜਮਾਤਾਂ ਨੂੰ ਕਰਾਰੀ ਹਾਰ ਦੇਣ ਅਤੇ ਸ. ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਵੱਲੋ ਖੜ੍ਹੇ ਕੀਤੇ ਗਏ 93 ਉਮੀਦਵਾਰਾਂ ਨੂੰ ਜਿਤਾਉਣ ਦੀ ਦ੍ਰਿੜਤਾ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਪਾਰਟੀ ਪਾਲਸੀ ਬਿਆਨ ਨੂੰ ਜਾਰੀ ਕਰਦੇ ਹੋਏ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਵੀ ਅਪੀਲ ਕੀਤੀ ਕਿ ਜਿਥੇ ਪਾਰਟੀ ਦੇ ਉਮੀਦਵਾਰ ਖੜ੍ਹੇ ਹਨ, ਉਥੇ ਸਭ ਆਪਣੇ ਵੋਟ ਹੱਕ ਦੀ ਵਰਤੋ ਕਰਕੇ ਸ. ਦੀਪ ਸਿੰਘ ਸਿੱਧੂ ਦੇ ਮਿਸਨ ਨੂੰ ਮੰਜਿਲ ਤੱਕ ਪਹੁੰਚਣ ਵਿਚ ਸਹਿਯੋਗ ਕਰਨ ਅਤੇ ਜਿਨ੍ਹਾਂ ਵਿਧਾਨ ਸਭਾ ਹਲਕਿਆ ਵਿਚ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਹੈ ਜਾਂ ਜਿਨ੍ਹਾਂ ਦੇ ਕਾਗਜ ਰੱਦ ਹੋ ਗਏ ਹਨ, ਉਨ੍ਹਾਂ ਵਿਧਾਨ ਸਭਾ ਹਲਕਿਆ ਵਿਚ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਈ.ਵੀ.ਐਮ. ਵਿਚ ਦਰਜ ਨੋਟਾ ਦਾ ਬਟਨ ਦਬਾਕੇ ਇਨ੍ਹਾਂ ਸਭ ਜ਼ਾਬਰ ਤੇ ਜਾਲਮ ਪੰਜਾਬ ਵਿਰੋਧੀ ਜਮਾਤਾਂ ਨੂੰ ਨਕਾਰ ਦੇਣ। ਉਨ੍ਹਾਂ ਇਸਦੇ ਨਾਲ ਹੀ ਸਿੱਖ ਫਾਰ ਜਸਟਿਸ ਜੋ ਬਾਹਰਲੇ ਮੁਲਕ ਵਿਚ ਵਿਚਰ ਰਹੀ ਹੈ ਅਤੇ ਜਿਨ੍ਹਾਂ ਨੇ ਬੀਤੇ ਸਮੇ ਵਿਚ ਸਿਰਾਫਤ ਦਾ ਨਕਾਬ ਚਾੜੇ ਹੋਏ ਆਰ.ਐਸ.ਐਸ. ਦੇ ਏਜੰਟ ਸ੍ਰੀ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਨਾ ਸਮਝਦੇ ਹੋਏ ਵੱਡੇ ਪੱਧਰ ਤੇ ਮਦਦ ਕਰਨ ਦੀ ਗੁਸਤਾਖੀ ਕੀਤੀ ਸੀ, ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਜੋ ਝੂਠ ਤੇ ਅਧਾਰਿਤ ਪੰਜਾਬ ਵਿਚ ਪ੍ਰਚਾਰ ਕਰਦੀ ਆ ਰਹੀ ਸੀ, ਉਸਨੂੰ ਨਕਾਰਨ, ਸ੍ਰੀ ਕੇਜਰੀਵਾਲ ਤੇ ਭਗਵੰਤ ਮਾਨ ਵੱਲੋ ਉਨ੍ਹਾਂ ਦੇ ਲੈਟਰਪੈਡ ਉਤੇ ਜਾਅਲੀ ਸ਼ਬਦਾਂ ਵਿਚ ਪੰਜਾਬੀਆਂ ਅਤੇ ਸਿੱਖਾਂ ਨੂੰ ਵੋਟ ਪਾਉਣ ਦਾ ਝੂਠਾਂ ਪੱਤਰ ਜਾਰੀ ਕਰਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਸੀ । ਉਸ ਸੰਬੰਧੀ ਵੀਡੀਓ ਜਾਰੀ ਕਰਕੇ ਅਤੇ ਪੰਜਾਬੀਆਂ ਤੇ ਸਿੱਖਾਂ ਨੂੰ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਭਗਵੰਤ ਮਾਨ ਤੋ ਹਰ ਤਰ੍ਹਾਂ ਦੀ ਦੂਰੀ ਬਣਾਕੇ ਰੱਖਣ ਲਈ ਜੋ ਸੁਚੇਤ ਕੀਤਾ ਹੈ, ਉਸ ਲਈ ਪਾਰਟੀ ਸ. ਗੁਰਪਤਵੰਤ ਸਿੰਘ ਪੰਨੂੰ ਅਤੇ ਸਿੱਖ ਫਾਰ ਜਸਟਿਸ ਜਥੇਬੰਦੀ ਦਾ ਜਿਥੇ ਤਹਿ ਦਿਲੋ ਧੰਨਵਾਦ ਕਰਦੀ ਹੈ, ਉਥੇ ਇਹ ਉਮੀਦ ਵੀ ਪ੍ਰਗਟ ਕਰਦੀ ਹੈ ਕਿ ਉਹ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਨੂੰ ਕੱਲ੍ਹ ਮਿਤੀ 20 ਫਰਵਰੀ ਨੂੰ ਪੈਣ ਵਾਲੀਆ ਪੰਜਾਬ ਦੀਆਂ ਵੋਟਾਂ ਵਿਚ ਆਪਣੇ ਹਮਦਰਦਾਂ ਤੇ ਸਮਰੱਥਕਾਂ ਨੂੰ ਵੋਟਾਂ ਪਾਉਣ ਲਈ ਖੁੱਲ੍ਹੀ ਸੰਜ਼ੀਦਾ ਅਪੀਲ ਵੀ ਕਰ ਦੇਣਗੇ ।
ਸ. ਟਿਵਾਣਾ ਨੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਦੇ ਮਿਲਣ ਵਾਲੇ ਵੱਡੇ ਤੇ ਡੂੰਘੇ ਸਹਿਯੋਗ ਦੀ ਬਦੌਲਤ ਆਮ ਆਦਮੀ ਪਾਰਟੀ ਤੇ ਕੇਜਰੀਵਾਲ, ਬੀਜੇਪੀ-ਆਰ.ਐਸ.ਐਸ, ਕਾਂਗਰਸ ਦੀਆਂ ਸਾਂਝੀਆ ਪੰਜਾਬ ਮਾਰੂ ਨੀਤੀਆਂ ਦਾ ਪੰਜਾਬੀਆਂ ਨੂੰ ਗਿਆਨ ਹੋ ਜਾਣ ਉਤੇ ਜਿਥੇ ਵੱਡੀ ਖੁਸ਼ੀ ਦਾ ਇਜਹਾਰ ਕੀਤਾ, ਉਥੇ ਉਨ੍ਹਾਂ ਪੰਜਾਬੀਆ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਪੂਰਨ ਵਿਸਵਾਸ ਨਾਲ ਦਾਅਵਾ ਕੀਤਾ ਕਿ ਅਮਰਗੜ੍ਹ ਹਲਕੇ ਤੋਂ ਸ. ਸਿਮਰਨਜੀਤ ਸਿੰਘ ਮਾਨ ਵੱਡੇ ਫਰਕ ਨਾਲ ਜਿਥੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ, ਉਥੇ ਉਨ੍ਹਾਂ ਵੱਲੋ ਖੜ੍ਹੇ ਕੀਤੇ ਗਏ ਬਹੁਗਿਣਤੀ ਦੇ ਉਮੀਦਵਾਰ ਬਹੁਮੱਤ ਨਾਲ ਜਿੱਤਕੇ ਪੰਜਾਬੀਆਂ ਅਤੇ ਸਿੱਖ ਕੌਮ ਸਰਬੱਤ ਦੇ ਭਲੇ ਲਈ 10 ਮਾਰਚ ਤੋਂ ਬਾਅਦ ਸਰਕਾਰ ਬਣਾਉਣ ਵਿਚ ਵੀ ਪੂਰਨ ਕਾਮਯਾਬ ਹੋਣਗੇ ।