ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਨੂੰ ਪਾਰਟੀ ਨੇ ਕਦੀ ਜ਼ਲੀਲ ਨਹੀ ਕੀਤਾ: ਟਿਵਾਣਾ

ਫ਼ਤਹਿਗੜ੍ਹ ਸਾਹਿਬ, 26 ਜੁਲਾਈ ( ) “ਜੋ 23 ਜੁਲਾਈ ਨੂੰ ਸ. ਜਸਕਰਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਲੁਧਿਆਣਾ ਵਿਖੇ ਆਪਣੀ ਨਵੀ ਪਾਰਟੀ ਬਣਾਉਦੇ ਹੋਏ ਇਕੱਠ ਕੀਤਾ ਹੈ, ਜਿਸ ਵਿਚ ਬੁਲਾਰਿਆ ਵੱਲੋਂ ਇਹ ਕਿਹਾ ਗਿਆ ਹੈ ਕਿ ਸਾਨੂੰ ਪਾਰਟੀ ਨੇ ਜ਼ਲੀਲ ਕੀਤਾ ਹੈ, ਅਸੀ ਜ਼ਲਾਲਤ ਵਾਲੀ ਜਿੰਦਗੀ ਨਹੀ ਜੀ ਸਕਦੇ । ਪਾਰਟੀ ਸਪੱਸਟ ਕਰਦੀ ਹੈ ਕਿ ਪਾਰਟੀ ਪ੍ਰਧਾਨ ਜਾਂ ਪਾਰਟੀ ਨੇ ਸ. ਜਸਕਰਨ ਸਿੰਘ ਨੂੰ ਕਦੇ ਵੀ ਜ਼ਲੀਲ ਨਹੀ ਕੀਤਾ । ਕਿਉਂਕਿ ਉਹ ਪਾਰਟੀ ਦੇ ਸਭ ਤੋ ਸੀਨੀਅਰ ਅਤੇ ਸ. ਮਾਨ ਤੋ ਬਾਅਦ ਦੂਜੇ ਨੰਬਰ ਦੇ ਅਹੁਦੇਦਾਰ ਸਨ ਅਤੇ ਉਨ੍ਹਾਂ ਦੀ ਹਰ ਗੱਲ ਮੰਨੀ ਜਾਂਦੀ ਸੀ । ਉਨ੍ਹਾਂ ਨੇ ਪਾਰਟੀ ਲਈ ਬਹੁਤ ਵਧੀਆ ਕੰਮ ਕੀਤੇ ਹਨ ਅਤੇ ਕਰਦੇ ਰਹੇ ਹਨ । ਉਹ ਪੰਜਾਬ ਤੋ ਬਾਹਰ ਦੂਸਰੇ ਸੂਬਿਆਂ ਵਿਚ ਜਦੋ ਵੀ ਕੋਈ ਇਖਲਾਕੀ ਜਾਂ ਸਮਾਜ ਪੱਖੀ ਗੱਲ ਹੁੰਦੀ ਸੀ ਜਾਂ ਹੁਕਮਰਾਨਾਂ ਵੱਲੋ ਕਿਸੇ ਫਿਰਕੇ, ਕਬੀਲੇ ਨਾਲ ਵਧੀਕੀ ਹੁੰਦੀ ਸੀ, ਤਾਂ ਉਹ ਖੁਦ ਵੀ ਜੰਮੁ ਕਸਮੀਰ, ਹਿਮਾਚਲ, ਯੂਪੀ, ਦਿੱਲੀ, ਰਾਜਸਥਾਂਨ, ਹਰਿਆਣਾ, ਨੇਪਾਲ ਆਦਿ ਸੂਬਿਆਂ ਵਿਚ ਇਨ੍ਹਾਂ ਪ੍ਰੌਗਰਾਮਾਂ ਤੇ ਜਾਂਦੇ ਰਹਿੰਦੇ ਸਨ ਅਤੇ ਪਾਰਟੀ ਪ੍ਰਧਾਨ ਦੇ ਨਾਲ ਵੀ ਜਾਂਦੇ ਰਹਿੰਦੇ ਸਨ । ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਗੱਲ ਨਹੀ ਹੋਈ । ਪਤਾ ਨਹੀ ਉਹ ਕਿਉ ਛੱਡਕੇ ਚਲੇ ਗਏ ?”

ਇਹ ਪਾਰਟੀ ਨੀਤੀ ਬਿਆਨ ਅੱਜ ਮੁੱਖ ਦਫਤਰ ਤੋ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਦੇ ਦਸਤਖਤਾਂ ਹੇਠ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਜਿਥੋ ਤੱਕ ਪਾਰਟੀ ਵੱਲੋ ਸ. ਜਸਕਰਨ ਸਿੰਘ ਨੂੰ ਨੋਟਿਸ ਭੇਜਣ ਦੀ ਗੱਲ ਹੈ ਉਹ ਤਾਂ ਲੁਧਿਆਣਾ ਜਿ਼ਲ੍ਹੇ ਦੇ ਪ੍ਰਧਾਨ ਸ. ਜਸਵੰਤ ਸਿੰਘ ਚੀਮਾਂ ਵੱਲੋ ਰੱਖੀ ਗਈ ਗੈਰ ਕਾਨੂੰਨੀ ਮੀਟਿੰਗ ਵਿਚ ਸਮੂਲੀਅਤ ਕਰਨ ਦੀ ਬਦੌਲਤ ਭੇਜਿਆ ਗਿਆ ਸੀ । ਜੋ ਕਿ ਦੇਣਾ ਹੀ ਪੈਣਾ ਸੀ । ਕਿਉਂਕਿ ਸ. ਜਸਵੰਤ ਸਿੰਘ ਚੀਮਾਂ ਉਤੇ ਬੀਬੀਆਂ ਦੇ ਸੰਬੰਧ ਵਿਚ ਇਲਜਾਮ ਲੱਗੇ ਸਨ ਜਿਸ ਨਾਲ ਪਾਰਟੀ ਦੀ ਸਫਾ ਵਿਚ ਗਹਿਰੀ ਚਿੰਤਾ ਉੱਠ ਖੜੀ ਹੋਈ ਸੀ । ਜਦੋਕਿ ਸ. ਜਸਵੰਤ ਸਿੰਘ ਚੀਮਾਂ ਨੂੰ ਸ. ਜਸਕਰਨ ਸਿੰਘ ਦੇ ਕਹਿਣ ਤੇ ਹੀ ਪੀ.ਏ.ਸੀ ਵਿਚ ਸਾਮਿਲ ਕੀਤਾ ਗਿਆ ਸੀ । ਸ. ਚੀਮਾਂ ਉਤੇ ਲੱਗੇ ਇਲਜਾਮ ਤੇ ਵਿਵਾਦ ਛਿੜਨ ਕਾਰਨ ਉਨ੍ਹਾਂ ਤੋ ਅਸਤੀਫਾ ਲਿਆ ਗਿਆ ਸੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿਉਕਿ ਲੁਧਿਆਣੇ ਦੇ ਸ. ਸਿਮਰਨਜੀਤ ਸਿੰਘ ਬੈਂਸ ਉਤੇ ਵੀ ਅਜਿਹੇ ਇਲਜਾਮ ਲੱਗੇ ਸਨ ਫਿਰ ਅੱਜ ਮਨੀਪੁਰ ਵਿਚ ਵੀ ਅਜਿਹਾ ਕੁਝ ਹੋ ਰਿਹਾ ਹੈ ਇਕ ਮਿਲਟਰੀ ਵਿਚ ਸੇਵਾ ਕਰਨ ਵਾਲੇ ਸੂਬੇਦਾਰ ਦੀ ਪਤਨੀ ਤੇ ਇਕ ਹੋਰ ਬੀਬੀ ਨਾਲ ਮਨੀਪੁਰ ਵਿਚ ਅਤਿ ਸ਼ਰਮਨਾਕ ਢੰਗ ਨਾਲ ਜਬਰ ਜਨਾਹ ਕੀਤੇ ਗਏ ਅਤੇ ਬੀਬੀਆਂ ਨੂੰ ਨਗਨ ਕਰਕੇ ਗਲੀਆ ਵਿਚ ਘੁਮਾਇਆ ਗਿਆ । ਇਸ ਲਈ ਪਾਰਟੀ ਵਿਚ ਅਨੁਸਾਸਨ ਅਤੇ ਸਿਧਾਤ ਨੂੰ ਮੁੱਖ ਰੱਖਦੇ ਹੋਏ ਹੀ ਕੋਈ ਨੋਟਿਸ ਜਾਰੀ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਜੋ ਲੁਧਿਆਣਾ ਦੀ ਹੋਈ ਇਕੱਤਰਤਾ ਵਿਚ ਇਹ ਗੱਲ ਕਹੀ ਗਈ ਕਿ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਦਾ ਦਲਜੀਤ ਸਿੰਘ ਬਿੱਟੂ, ਸ. ਚਰਨ ਸਿੰਘ ਲੋਹਾਰਾ, ਸ. ਵਰਿੰਦਰ ਸਿੰਘ ਮਾਨ, ਜਗੀਰ ਸਿੰਘ ਵਡਾਲਾ ਆਦਿ ਵਰਗਾਂ ਹੋਵੇਗਾ, ਅਜਿਹਾ ਅਸੀ ਕਿਉ ਕਹਾਂਗੇ ? ਉਨ੍ਹਾਂ ਨੇ ਜਾਣਾ ਸੀ ਚਲੇ ਗਏ । ਅਜਿਹਾ ਨਾ ਪਹਿਲਾ ਕਦੇ ਕਿਹਾ ਗਿਆ ਹੈ ਨਾ ਹੀ ਸ. ਜਸਕਰਨ ਸਿੰਘ ਦੇ ਮਾਮਲੇ ਵਿਚ ਅਜਿਹਾ ਕੁਝ ਕਿਹਾ ਗਿਆ ਹੈ ।

ਉਨ੍ਹਾਂ ਕਿਹਾ ਕਿ ਜਦੋਂ 2013 ਵਿਚ ਗੁਜਰਾਤ ਵਿਚ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਸ੍ਰੀ ਮੋਦੀ ਨੇ ਮੁੱਖ ਮੰਤਰੀ ਗੁਜਰਾਤ ਹੁੰਦੇ ਹੋਏ ਬੇਜਮੀਨੇ ਤੇ ਬੇਘਰ ਕਰ ਦਿੱਤਾ ਸੀ, ਉਸ ਗੰਭੀਰ ਵਿਸੇ ਉਤੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਹੀ ਗੁਜਰਾਤ ਗਏ ਸਨ । ਕਸਮੀਰੀਆਂ ਉਤੇ ਹੋ ਰਹੇ ਜਬਰ ਜੁਲਮ ਸਮੇ ਵੀ ਕਸਮੀਰ ਜਾਂਦੇ ਰਹੇ ਹਨ । ਜਦੋਂ ਪਹਿਲਾ ਬਰਗਾੜੀ ਮੋਰਚਾ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਲਗਾਇਆ ਗਿਆ ਸੀ ਉਹ ਵੀ ਇਨ੍ਹਾਂ ਵੱਲੋ ਦਿੱਤੀ ਸਲਾਹ ਅਨੁਸਾਰ ਹੀ ਲਗਾਇਆ ਗਿਆ ਸੀ । ਦੂਸਰਾ ਬਰਗਾੜੀ ਮੋਰਚਾ ਵੀ ਇਨ੍ਹਾਂ ਨੇ ਸੁਰੂ ਕਰਵਾਇਆ, ਜੋ ਅੱਜ ਵੀ ਨਿਰੰਤਰ ਚੱਲ ਰਿਹਾ ਹੈ । ਦਿੱਲੀ ਦੇ ਬੁਰਾੜੀ ਵਿਖੇ ਲਗਾਏ ਗਏ ਕਿਸਾਨ ਮੋਰਚੇ ਦੀ ਅਗਵਾਈ ਵੀ ਇਨ੍ਹਾਂ ਨੇ ਹੀ ਕੀਤੀ ਸੀ । ਲਾਲ ਕਿਲ੍ਹੇ ਵਿਖੇ ਝੁਲਾਏ ਜਾਣ ਵਾਲੇ ਕੇਸਰੀ ਨਿਸਾਨ ਸਾਹਿਬ ਦੀ ਟੀਮ ਦੀ ਅਗਵਾਈ ਕਰਨ ਵਾਲੇ ਵੀ ਸ. ਜਸਕਰਨ ਸਿੰਘ ਹੀ ਸਨ । ਸੰਭੂ ਵਿਖੇ ਕਿਸਾਨ ਅੰਦੋਲਨ ਸੁਰੂ ਹੋਣ ਸਮੇ ਲਗਾਏ ਗਏ ਕਿਸਾਨ ਮੋਰਚੇ ਦੀ ਅਗਵਾਈ ਵੀ ਸ. ਜਸਕਰਨ ਸਿੰਘ ਨੇ ਹੀ ਕੀਤੀ । ਜਲੰਧਰ ਦੇ ਲਤੀਫਪੁਰਾ ਵਿਖੇ ਸਿੱਖਾਂ ਦੇ ਜ਼ਬਰੀ ਢਾਹੇ ਗਏ ਘਰਾਂ ਵਿਰੁੱਧ ਲਗਾਏ ਗਏ ਪਾਰਟੀ ਮੋਰਚੇ ਦੀ ਅਗਵਾਈ ਵੀ ਜਸਕਰਨ ਸਿੰਘ ਨੇ ਹੀ ਕੀਤੀ ਸੀ । ਸਭ ਹੋਣ ਵਾਲੇ ਅਹਿਮ ਫੈਸਲਿਆ ਵਿਚ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਯੋਗਦਾਨ ਪਾਉਦੇ ਰਹੇ ਹਨ । ਪਾਰਟੀ ਵਿਚ ਆਪਣੀ ਉਮਰ ਦਾ ਲੰਮਾਂ ਹਿੱਸਾ ਸੇਵਾ ਵਿਚ ਲਗਾਇਆ ਹੈ ਕਦੇ ਕੋਈ ਗੱਲ ਨਹੀ ਹੋਈ । ਇਨ੍ਹਾਂ ਦੀਆਂ ਸੇਵਾਵਾਂ ਤੋ ਅਸੀ ਕਦੀ ਮੁਨਕਰ ਨਹੀ ਹੋਏ । ਪਰ ਹੁਣ ਉਨ੍ਹਾਂ ਨੇ ਪਾਰਟੀ ਤੋ ਵੱਖ ਹੋਣ ਦਾ ਫੈਸਲਾ ਕਿਉਂ ਕਰ ਲਿਆ ਇਸਦੀ ਸਮਝ ਸਾਨੂੰ ਵੀ ਨਹੀ ਆਈ ।

Leave a Reply

Your email address will not be published. Required fields are marked *