ਮਨੀਪੁਰ ਵਿਚ ਹੋਏ ਅਤਿ ਸ਼ਰਮਨਾਕ ਕਾਰੇ ਦੀ ਸਰਪ੍ਰਸਤੀ ਸ੍ਰੀ ਮੋਦੀ ਹਕੂਮਤ ਨੇ ਹੀ ਕੀਤੀ, ਹੁਣ ਮਗਰਮੱਛ ਦੇ ਹੰਝੂ ਵਹਾਕੇ ਗੁੰਮਰਾਹ ਹੀ ਕਰ ਰਹੇ ਹਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਜੁਲਾਈ ( ) “ਜਿਵੇ ਇਕ ਗਿਣੀ ਮਿੱਥੀ ਸਾਜਿਸ ਅਧੀਨ ਸ੍ਰੀ ਮੋਦੀ ਨੇ 2002 ਵਿਚ ਗੋਧਰਾ ਕਾਂਡ ਸਮੇ ਉਥੇ ਵੱਸਦੀ ਘੱਟ ਗਿਣਤੀ ਮੁਸਲਿਮ ਕੌਮ ਅਤੇ ਉਨ੍ਹਾਂ ਦੀਆਂ ਬੀਬੀਆਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕਰਵਾਇਆ ਸੀ ਅਤੇ ਮੁਸਲਿਮ ਬੀਬੀਆ ਨਾਲ ਜ਼ਬਰ ਜਨਾਹ ਕਰਵਾਏ ਸਨ, ਉਸੇ ਤਰ੍ਹਾਂ ਦਾ ਅਤਿ ਸ਼ਰਮਨਾਕ ਕਾਰਾਂ ਮਨੀਪੁਰ ਦੀ ਬੀਜੇਪੀ-ਆਰ.ਐਸ.ਐਸ ਦੀ ਸ੍ਰੀ ਬੀਰੇਨ ਦੀ ਸਰਕਾਰ ਵੱਲੋ ਮੋਦੀ ਦੀ ਸਰਪ੍ਰਸਤੀ ਰਾਹੀ ਹੀ ਹੋਇਆ ਹੈ । ਇਹੀ ਵਜਹ ਹੈ ਕਿ 04 ਮਈ 2023 ਨੂੰ ਮਨੀਪੁਰ ਵਿਚ ਇਹ ਵਾਪਰੀ ਘਿਣੋਨੀ ਕਾਰਵਾਈ ਜੋ ਇਕ ਕੂਕੀ ਫਿਰਕੇ ਦੀਆਂ ਬੀਬੀਆਂ ਨਾਲ ਬਹੁਗਿਣਤੀ ਮੈਤਈ ਹਿੰਦੂਤਵੀਆਂ ਵੱਲੋ ਜ਼ਬਰ-ਜਨਾਹ ਹੀ ਨਹੀ ਕੀਤੇ ਗਏ ਬਲਕਿ ਉਨ੍ਹਾਂ ਨੂੰ ਅਤਿ ਦਰਿੰਦਗੀ ਅਤੇ ਵੈਹਸੀਆਣਾ ਢੰਗ ਨਾਲ ਨਗਨ ਕਰਕੇ ਬਜਾਰਾਂ ਅਤੇ ਗਲੀਆਂ ਵਿਚ ਘੁੰਮਾਉਣ ਦੀ ਸ਼ਰਮਨਾਕ ਕਾਰਵਾਈ ਕਰਕੇ ਅਸਲੀਅਤ ਵਿਚ ਇਨ੍ਹਾਂ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਜਿਸ ‘ਹਿੰਦੂਤਵ ਰਾਸਟਰ’ ਦਾ ਇਹ ਰਾਗ ਅਲਾਪ ਰਹੇ ਹਨ, ਜੇਕਰ ਘੱਟ ਗਿਣਤੀ ਕੌਮਾਂ ਅਤੇ ਇਥੇ ਵੱਸਣ ਵਾਲੀਆ ਇਖਲਾਕੀ ਸਖਸ਼ੀਅਤਾਂ ਅਜਿਹੇ ਜ਼ਬਰ ਵਿਰੁੱਧ ਇਕੱਤਰ ਨਾ ਹੋਈਆ ਤਾਂ ਇਨ੍ਹਾਂ ਵੱਲੋ ਜ਼ਬਰੀ ਬਣਾਏ ਜਾ ਰਹੇ ਹਿੰਦੂਤਵ ਰਾਸਟਰ ਵਿਚ ਮੰਨੂਸਮ੍ਰਿਤੀ ਦੇ ਰਾਜ ਦੀ ਤਰ੍ਹਾਂ ਅਜਿਹੇ ਸ਼ਰਮਨਾਕ ਜ਼ਬਰ ਜੁਲਮ ਹੀ ਹੋਣਗੇ । ਇਸ ਕਾਰਵਾਈ ਹੋਣ ਉਪਰੰਤ 2 ਮਹੀਨੇ ਮਗਰੋ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਵੱਲੋ ਇਹ ਕਹਿਣਾ ਕਿ ਕੋਈ ਦੋਸ਼ੀ ਨਹੀ ਬਖਸਿਆ ਜਾਵੇਗਾ ਕਿਉਕਿ ਮੇਰੇ ਮਨ ਵਿਚ ਇਸਦਾ ਗੁੱਸਾ ਹੈ । ਇਹ ਤਾਂ ਕੇਵਲ ਮਗਰਮੱਛ ਦੇ ਹੰਝੂ ਵਹਾਉਣ ਵਾਲੀ ਕਾਰਵਾਈ ਹੈ । ਜਦੋਕਿ ਮੈਤਈ ਫਿਰਕੇ ਦੇ ਹਕੂਮਤੀ ਸਰਪ੍ਰਸਤੀ ਵਾਲੇ ਲੋਕਾਂ ਵੱਲੋ ਇਹ ਕੀਤਾ ਗਿਆ ਕਾਰਾਂ ਅਤਿ ਸ਼ਰਮਨਾਕ ਅਤੇ ਨਿੰਦਣਯੋਗ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਨੀਪੁਰ ਵਿਚ ਕੂਕੀ ਵਰਗ ਨਾਲ ਸੰਬੰਧਤ ਬੀਬੀਆ ਨਾਲ ਹੋਏ ਜ਼ਬਰ ਜਨਾਹ ਅਤੇ ਉਨ੍ਹਾਂ ਨੂੰ ਨਗਨ ਕਰਕੇ ਘੁਮਾਉਣ ਦੀ ਕਾਰਵਾਈ ਨੂੰ ਅਤਿ ਸਰਮਨਾਕ, ਹੈਵਾਨੀਅਤ ਅਤੇ ਦਰਿੰਦਗੀ ਵਾਲਾ ਕਰਾਰ ਦਿੰਦੇ ਹੋਏ ਹੁਕਮਰਾਨਾਂ ਦੇ ਮੂੰਹ ਉਤੇ ਕਾਲਾ ਧੱਬਾ ਕਰਾਰ ਦਿੰਦੇ ਹੋਏ ਸਖਤ ਸਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਸਮੇ ਜਦੋ ਹੁਕਮਰਾਨ ਫਿਰਕੂ ਸੋਚ ਅਧੀਨ ਜਾਂ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਅਤੇ ਦੂਜੇ ਦਰਜੇ ਦੇ ਸਹਿਰੀ ਪ੍ਰਗਟਾਉਣ ਲਈ ਅਣਮਨੁੱਖੀ ਤੇ ਗੈਰ ਇਨਸਾਨੀਅਤ ਜਬਰ ਕਰਦਾ ਦਿਸੇ, ਤਾਂ ਸੁਪਰੀਮ ਕੋਰਟ ਇੰਡੀਆ ਨੂੰ ਫੌਰੀ ਹਰਕਤ ਵਿਚ ਆਉਦੇ ਹੋਏ ਵਿਧਾਨ ਅਨੁਸਾਰ ਆਪਣੀ ਜਿੰਮੇਵਾਰੀ ਪੂਰਨ ਕਰਨੀ ਬਣਦੀ ਹੈ । ਇਹ ਠੀਕ ਹੈ ਕਿ ਚੀਫ ਜਸਟਿਸ ਸੁਪਰੀਮ ਕੋਰਟ ਨੇ ਇਸਦਾ ਸਖਤ ਨੋਟਿਸ ਲਿਆ ਹੈ, ਪਰ ਜਦੋ ਫਿਰਕੂ ਸੋਚ ਅਧੀਨ ਸਾਜਸੀ ਢੰਗ ਨਾਲ ਅਜਿਹਾ ਕੁਝ ਨਿਰੰਤਰ ਹੁੰਦਾ ਆ ਰਿਹਾ ਹੈ, ਤਾਂ ਹੁਕਮਰਾਨਾਂ ਨੂੰ ਚੇਤਾਵਨੀ ਦੇਣ ਦੀ ਬਜਾਇ ਸੁਪਰੀਮ ਕੋਰਟ ਸੂਔਮੋਟੋ ਅਧੀਨ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ । ਉਨ੍ਹਾਂ ਪੰਜਾਬ ਦੀ ਸਿਆਸਤ ਵਿਚ ਬਦਲ ਦੀਆ ਮੌਕਾਪ੍ਰਸਤ ਪ੍ਰਸਥਿਤੀਆ ਉਤੇ ਖਿਆਲਾਤ ਪ੍ਰਗਟਾਉਦੇ ਹੋਏ ਕਿਹਾ ਕਿ ਜਦੋ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਵਿਚ ਬਾਦਲ ਦਲ ਸਿਆਸੀ ਤੇ ਇਖਲਾਕੀ ਤੌਰ ਤੇ ਮਨਫੀ ਹੋ ਚੁੱਕਿਆ ਹੈ । ਦਿੱਲੀ ਤਖਤ ਵੱਲੋ ਬਾਦਲ ਦਲ ਦਾ ਬਦਲ ਵੱਜੋ ਜੋ ਸੰਯੁਕਤ ਅਕਾਲੀ ਦਲ ਦੇ ਮੁੱਖੀ ਸ. ਸੁਖਦੇਵ ਸਿੰਘ ਢੀਂਡਸਾ ਨੂੰ ਹੁਣ ਮੋਹਰੀ ਬਣਾਕੇ ਪੇਸ ਕੀਤਾ ਜਾ ਰਿਹਾ ਹੈ, ਇਹ ਕੇਵਲ ਬੀਜੇਪੀ-ਆਰ.ਐਸ.ਐਸ ਵੱਲੋ ਅਤੇ ਸ. ਢੀਂਡਸਾ ਵੱਲੋ ਆਪੋ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਦਾ ਹੀ ਇਕ ਢਕਵੌਜ ਹੈ । ਕਿਉਂਕਿ ਸ. ਢੀਂਡਸਾ ਵੀ ਆਪਣੇ ਆਪ ਨੂੰ ਸਿਆਸੀ ਤੌਰ ਤੇ ਜਿਊਂਦਾ ਰੱਖਣ ਹਿੱਤ ਬੀਜੇਪੀ-ਆਰ.ਐਸ.ਐਸ ਦੇ ਗੁਲਾਮ ਬਣ ਚੁੱਕੇ ਹਨ ਅਤੇ ਬੀਜੇਪੀ-ਆਰ.ਐਸ.ਐਸ. ਦੀ ਹੁਣ ਇਨ੍ਹਾਂ ਰਾਹੀ ਪੰਜਾਬ ਦੀ ਸਿਆਸਤ ਵਿਚ ਖੱਲਰ ਪਾ ਕੇ ਦੁਰਵਰਤੋ ਹੀ ਕਰੇਗੀ ਨਾ ਕਿ ਪੰਜਾਬ ਤੇ ਪੰਜਾਬੀਆਂ ਦੇ ਮਸਲੇ ਦਾ ਹੱਲ ਕਰਨਗੇ । ਇਸ ਲਈ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਬਾਦਲ ਦਲ ਦੇ ਬਦਲ ਵੱਜੋ ਉਭਾਰੇ ਜਾ ਰਹੇ ਸ. ਸੁਖਦੇਵ ਸਿੰਘ ਢੀਂਡਸਾ ਜਿਸਦੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਕੋਈ ਰਤੀਭਰ ਵੀ ਦੇਣ ਨਹੀ ਅਤੇ ਜਿਨ੍ਹਾਂ ਨੇ ਆਪਣੇ ਵੱਡੇ-ਵੱਡੇ ਅਹੁਦਿਆ ਤੇ ਵਿਜਾਰਤਾਂ ਦੀ ਤਾਕਤ ਨੂੰ ਪੰਜਾਬ ਤੇ ਪੰਜਾਬੀਆਂ ਲਈ ਕਦੀ ਨਹੀ ਵਰਤਿਆ । ਕੇਵਲ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਸੈਟਰ ਦੀਆਂ ਜਮਾਤਾਂ ਦੀ ਹੀ ਹਾਮੀ ਭਰਦੇ ਰਹੇ ਹਨ । ਇਸ ਲਈ ਅਜਿਹੇ ਗੱਠਜੋੜ ਨੂੰ ਪੰਜਾਬੀਆਂ ਨੂੰ ਕਦਾਚਿਤ ਪ੍ਰਵਾਨ ਨਹੀ ਕਰਨਾ ਚਾਹੀਦਾ । ਬਲਕਿ ਪੰਥ ਦੀ ਉੱਚੀ ਸੁੱਚੀ ਸੋਚ ਰੱਖਣ ਵਾਲੀਆ ਧਿਰਾਂ ਅਤੇ ਸੰਜੀਦਗੀ ਨਾਲ ਕੰਮ ਕਰਨ ਵਾਲੀਆ ਸਖਸੀਅਤਾਂ ਨੂੰ ਇਕ ਹੋ ਕੇ ਪੰਜਾਬ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਬੀਜੇਪੀ-ਆਰ.ਐਸ.ਐਸ. ਦੀਆਂ ਫੌੜੀਆ ਨਾਲ ਚੱਲਣ ਵਾਲੇ ਕਿਸੇ ਨਿਰਾਰਥਕ ਆਗੂ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਆ ਕੇ ਕੋਈ ਵੀ ਤਾਕਤ ਸਾਡੀ ਕੌਮੀ ਸ਼ਕਤੀ, ਸਾਧਨਾਂ ਅਤੇ ਵਿਦਵਤਾ ਪੂਰਨ ਖਜਾਨੇ ਦੀ ਦੁਰਵਰਤੋ ਸਾਡੇ ਹੀ ਵਿਰੁੱਧ ਨਾ ਕਰ ਸਕੇ । ਇਹ ਵੀ ਪ੍ਰਤੱਖ ਹੈ ਕਿ ਪੰਜਾਬੀਆਂ ਨੇ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ, ਬਾਦਲ ਦਲ, ਸੀ.ਪੀ.ਐਮ ਸਭ ਨੂੰ ਪਰਖ ਲਿਆ ਹੈ ਜੋ ਆਪਣੀਆ ਜਿੰਮੇਵਾਰੀਆ ਨਿਭਾਉਣ ਵਿਚ ਫੇਲ ਸਾਬਤ ਹੋਏ ਹਨ ਇਨ੍ਹਾਂ ਦੇ ਚੁੰਗਲ ਵਿਚ ਪੰਜਾਬੀਆਂ ਨੂੰ ਕਤਈ ਨਹੀ ਆਉਣਾ ਚਾਹੀਦਾ । 

Leave a Reply

Your email address will not be published. Required fields are marked *