ਸਿੱਖ ਆਗੂ ਸ. ਹਰਦੀਪ ਸਿੰਘ ਨਿੱਝਰ ਦੀ ਹੋਈ ਮੌਤ ਵੀ, ਦੀਪ ਸਿੱਧੂ ਤੋਂ ਲੈਕੇ ਅੱਜ ਤੱਕ ਹੋਈਆਂ ਮੌਤਾਂ ਦੀ ਤਰ੍ਹਾਂ ਹਕੂਮਤੀ ਸਾਜਿ਼ਸ ਦਾ ਹਿੱਸਾ : ਮਾਨ

ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਜਿਵੇਂ ਬੀਤੇ ਸਮੇਂ ਵਿਚ ਸਾਡੇ ਸਿੱਖ ਨੌਜਵਾਨ ਸੂਝਵਾਨ ਆਗੂ ਭਾਈ ਦੀਪ ਸਿੰਘ ਸਿੱਧੂ, ਸਿੱਧੂ ਮੂਸੇਵਾਲਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਨੂੰ ਹੁਕਮਰਾਨਾਂ ਨੇ ਸਾਜਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਕੇ ਸ਼ਹੀਦ ਕੀਤੇ ਹਨ, ਉਸੇ ਤਰ੍ਹਾਂ ਦਾ ਦੁੱਖਦਾਇਕ ਵਰਤਾਰਾ ਸਾਡੇ ਸੂਝਵਾਨ ਸਿੱਖ ਆਗੂ ਸ. ਹਰਦੀਪ ਸਿੰਘ ਨਿੱਝਰ ਨਾਲ ਵਾਪਰਿਆ ਹੈ । ਜਿਸਨੂੰ ਸਿੱਖ ਕੌਮ ਹਕੂਮਤੀ ਸਾਜਿਸ ਦੇ ਸੰਕੇ ਤੋਂ ਕਤਈ ਦੂਰ ਨਹੀ ਕਰ ਸਕਦੀ । ਕਿਉਂਕਿ ਹੁਕਮਰਾਨਾਂ ਨੇ ਸਿੱਖ ਕੌਮ ਦੀ ਆਜਾਦੀ ਦੇ ਸੰਘਰਸ਼ ਵਿਚ ਮੋਹਰਲੀਆ ਕਤਾਰਾਂ ਵਿਚ ਯੋਗਦਾਨ ਪਾਉਣ ਵਾਲਿਆ ਨੂੰ ਹੁਣ ਇਸੇ ਤਰ੍ਹਾਂ ਨਵੀਆਂ-ਨਵੀਆਂ ਤਕਨੀਕਾਂ ਤੇ ਢੰਗਾਂ ਰਾਹੀ ਸਰੀਰਕ ਤੌਰ ਤੇ ਖਤਮ ਕਰਨ ਦੇ ਮਨਸੂਬਿਆਂ ਤੇ ਅਮਲ ਕਰ ਰਹੇ ਹਨ । ਇਹ ਉਸੇ ਤਰ੍ਹਾਂ ਦਾ ਵਰਤਾਰਾ ਹੈ ਜਿਵੇ 27 ਦਸੰਬਰ 2022 ਨੂੰ ਰੂਸ ਦੇ 2 ਨਿਵਾਸੀ ਪਾਵੇਲ ਐਨਟੋਵ ਅਤੇ ਵਾਲਦਮੀਰ ਬਿਦਨੋਵ ਨੂੰ ਉੜੀਸਾ ਵਿਚ ਬਹੁਤ ਭੇਦਭਰੇ ਢੰਗ ਨਾਲ ਮਾਰ ਦਿੱਤਾ ਗਿਆ ਸੀ । ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਨ੍ਹਾਂ ਦੋਵਾਂ ਰੂਸ ਨਿਵਾਸੀਆ ਦੀ ਹੋਈ ਮੌਤ ਦੀ ਜਾਂਚ ਦੀ ਮੰਗ ਕੀਤੀ ਸੀ । ਜੋ ਪੂਰਨ ਨਹੀ ਕੀਤੀ ਗਈ । ਇਸੇ ਤਰ੍ਹਾਂ ਜੋ ਸ. ਅਵਤਾਰ ਸਿੰਘ ਖੰਡਾ ਦੀ ਇੰਗਲੈਡ ਵਿਚ, ਸ. ਹਰਦੀਪ ਸਿੰਘ ਨਿੱਝਰ ਦੀ ਸਰੀ ਵਿਚ ਮੌਤਾਂ ਹੋਈਆਂ ਹਨ, ਉਸੇ ਤਰ੍ਹਾਂ ਦੀ ਮੌਤ ਰੂਸ ਦੇ ਵਿਰੋਧੀ, ਲੈਫਟੀਨੈਟ ਕਰਨਲ ਅਲੈਗਜੈਡਰ ਲਿਟਵਿਨੇਨਕੋ ਨੂੰ ਰੂਸ ਦੀ ਖੂਫੀਆ ਪੁਲਿਸ ਵੱਲੋਂ 2006 ਵਿਚ ਭੇਦਭਰੇ ਢੰਗ ਨਾਲ ਮਾਰ ਦਿੱਤਾ ਗਿਆ ਸੀ । ਜੋ ਹੁਕਮਰਾਨਾਂ ਦੇ ਖੂੰਖਾਰ ਚੇਹਰੇ ਉਤੇ ਕੌਮਾਂਤਰੀ ਪੱਧਰ ਤੇ ਕਾਲਾ ਧੱਬਾ ਹਨ । ਜੋ ਸਿੱਖ ਕੌਮ ਲਈ ਅਸਹਿ ਤੇ ਅਕਹਿ ਹੈ । ਭਾਵੇ ਹੁਕਮਰਾਨ ਸਾਡੀ ਕੌਮੀ ਆਜਾਦੀ ਦੇ ਮਿਸਨ ਵਿਚ ਰੁਕਾਵਟਾ ਪਾਉਣ ਲਈ ਕਿੰਨੇ ਵੀ ਘਿਣੋਨੇ ਹੱਥਕੰਡੇ ਕਿਉਂ ਨਾ ਅਪਣਾ ਲੈਣ, ਪਰ ਸਿੱਖ ਕੌਮ ਦੀ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਕਰਨ ਵਿਚ ਸਾਨੂੰ ਦੁਨੀਆ ਦੀ ਕੋਈ ਵੀ ਤਾਕਤ ਨਾ ਤਾਂ ਰੋਕ ਸਕੇਗੀ ਨਾ ਹੀ ਸਾਡੇ ਹੌਸਲਿਆ ਨੂੰ ਪਸਤ ਕਰ ਸਕੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਦੀਪ ਸਿੰਘ ਨਿੱਝਰ ਦੀ ਸਰੀ ਵਿਖੇ ਗੋਲੀਆਂ ਨਾਲ ਹਮਲਾ ਕਰਕੇ ਮੌਤ ਦੇ ਮੂੰਹ ਵਿਚ ਧਕੇਲਣ ਦੀ ਅਤਿ ਦੁੱਖਦਾਇਕ ਕਾਰਵਾਈ ਉਤੇ ਡੂੰਘਾਂ ਅਫਸੋਸ ਜਾਹਰ ਕਰਦੇ ਹੋਏ ਅਤੇ ਇਸ ਦੁਖਾਂਤ ਨੂੰ ਭਾਈ ਦੀਪ ਸਿੰਘ ਸਿੱਧੂ ਵਾਲੀ ਸਾਜਿਸ ਦੀ ਲੜੀ ਨਾਲ ਜੋੜਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਜੋ ਕਸ਼ਮੀਰ ਵਿਚ ਨੀਤੀ ਅਪਣਾਉਦੇ ਹੋਏ ਅਗਸਤ 2019 ਵਿਚ ਜੰਮੂ-ਕਸਮੀਰ ਦੀ ਖੁਦਮੁਖਤਿਆਰੀ ਨੂੰ ਖਤਮ ਕਰਨ ਲਈ ਵਿਧਾਨ ਦੀ ਧਾਰਾ 370 ਅਤੇ ਆਰਟੀਕਲ 35ਏ ਨੂੰ ਜ਼ਬਰੀ ਰੱਦ ਕਰਕੇ ਬੀਜੇਪੀ-ਆਰ.ਐਸ.ਐਸ. ਦੇ ਜਿਸ ਦਿਮਾਗ ਨੇ ਇਹ ਅਣਮਨੁੱਖੀ ਅਮਲ ਕਰਵਾਇਆ, ਕਸਮੀਰ ਵਿਚ ਕਸਮੀਰੀਆਂ ਨੂੰ ਬੰਦੀ ਨਾ ਬਣਾਕੇ ਗੋਲੀਆ ਦਾ ਨਿਸ਼ਾਨਾਂ ਬਣਾਉਦੇ ਰਹੇ ਹਨ, ਉਹੀ ਨੀਤੀ ਹੁਣ ਹੁਕਮਰਾਨਾਂ ਨੇ ਸਿੱਖਾਂ ਪ੍ਰਤੀ ਅਪਣਾਈ ਹੋਈ ਹੈ । ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਕਿ ਇਸ ਨੀਤੀ ਨੂੰ ਲਾਗੂ ਕਰਨ ਲਈ ਕਿਸਦਾ ਦਿਮਾਗ ਚੱਲ ਰਿਹਾ ਹੈ, ਪਰ ਇਸ ਸਮੇ ਉਸਦਾ ਨਸਰ ਕਰਨਾ ਠੀਕ ਨਹੀ ਹੋਵੇਗਾ । ਜੇਕਰ ਹੁਕਮਰਾਨ ਕਸਮੀਰ ਵਾਲੀ ਮਨੁੱਖਤਾ ਮਾਰੂ ਨੀਤੀ ਨੂੰ ਪੰਜਾਬੀਆਂ ਤੇ ਸਿੱਖਾਂ ਉਤੇ ਲਾਗੂ ਕਰਨ ਤੋ ਬੰਦ ਕਰਦੇ ਇਸ ਨੀਤੀ ਨੂੰ ਵਾਪਸ ਲੈ ਲੈਣ ਤਾਂ ਬਿਹਤਰ ਹੋਵੇਗਾ, ਵਰਨਾ ਸਾਨੂੰ ਉਸ ਸਰਾਰਤਮਈ ਸਿੱਖ ਵਿਰੋਧੀ ਦਿਮਾਗ ਦੀ ਜਾਣਕਾਰੀ ਕੌਮਾਂਤਰੀ ਪੱਧਰ ਤੇ ਸਮੁੱਚੇ ਮੁਲਕਾਂ ਨੂੰ ਦੇਣ ਲਈ ਮਜਬੂਰ ਹੋਣਾ ਪਵੇਗਾ । ਜਿਸਦੇ ਨਤੀਜੇ ਕਦਾਚਿੱਤ ਸਹੀ ਨਹੀ ਨਿਕਲਣਗੇ । ਉਨ੍ਹਾਂ ਕਿਹਾ ਕਿ ਇੰਡੀਆ ਅਤੇ ਪੰਜਾਬ ਵਿਚ ਤਾਂ ਹਿੰਦੂਤਵ ਹੁਕਮਰਾਨਾਂ ਦੀਆਂ ਖੂਫੀਆ ਏਜੰਸੀਆ ਪਹਿਲੋ ਹੀ ਨਿਰੰਤਰ ਸਾਡੀ ਦੂਰ ਅੰਦੇਸ਼ੀ ਰੱਖਣ ਵਾਲੀ ਸਿੱਖ ਨੌਜਵਾਨੀ ਅਤੇ ਲੀਡਰਸਿ਼ਪ ਨੂੰ ਸਾਜਿਸਾਂ ਦਾ ਨਿਸ਼ਾਨਾਂ ਬਣਾਉਦੀ ਆ ਰਹੀ ਹੈ । ਲੇਕਿਨ ਹੁਣ ਇਨ੍ਹਾਂ ਮਨੁੱਖਤਾ ਵਿਰੋਧੀ ਤੇ ਇਨਸਾਨੀਅਤ ਵਿਰੋਧੀ ਹੁਕਮਰਾਨਾਂ ਨੇ ਬਾਹਰਲੇ ਮੁਲਕਾਂ ਵਿਚ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਆਜਾਦੀ ਦੀ ਬਾਦਲੀਲ ਢੰਗ ਨਾਲ ਉੱਠ ਰਹੀ ਆਵਾਜ ਨੂੰ ਬੰਦ ਕਰਨ ਲਈ ਅਤੇ ਸਾਡੇ ਖ਼ਾਲਿਸਤਾਨ ਦੇ ਮਿਸਨ ਵਿਚ ਯੋਗਦਾਨ ਪਾਉਣ ਵਾਲੀਆ ਸਖਸ਼ੀਅਤਾਂ ਨੂੰ ਨਿਸ਼ਾਨਾਂ ਬਣਾਉਣਾ ਸੁਰੂ ਕਰ ਦਿੱਤਾ ਹੈ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਜਰਮਨ, ਫਰਾਂਸ ਅਤੇ ਹੋਰ ਯੂਰਪਿੰਨ ਮੁਲਕਾਂ ਦੀਆਂ ਜਮਹੂਰੀਅਤ ਪਸ਼ੰਦ ਹਕੂਮਤਾਂ ਅਤੇ ਉਥੋ ਦੇ ਪ੍ਰੈਜੀਡੈਟ ਜਾਂ ਵਜੀਰ ਏ ਆਜਮਜ਼ ਨੂੰ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਸੰਜ਼ੀਦਗੀ ਭਰੀ ਅਪੀਲ ਕਰਨੀ ਚਾਹੇਗਾ ਕਿ ਜੋ ਉਨ੍ਹਾਂ ਮੁਲਕਾਂ ਵਿਚ ਹਿੰਦੂਤਵ ਹੁਕਮਰਾਨ ਆਪਣੇ ਸਫਾਰਤਖਾਨਿਆ ਅਤੇ ਏਜੰਸੀਆ ਰਾਹੀ ਇਨ੍ਹਾਂ ਜਮਹੂਰੀਅਤ ਪਸੰਦ ਮੁਲਕਾਂ ਵਿਚ ਵੀ ਸਿੱਖ ਕੌਮ ਦੇ ਖੂਨ ਨਾਲ ਹੋਲੀ ਖੇਡਣ ਦੀਆਂ ਅਤਿ ਸ਼ਰਮਨਾਕ ਕਾਰਵਾਈਆ ਵਿਚ ਮਸਰੂਫ ਹੋ ਗਏ ਹਨ, ਉਸ ਨੂੰ ਸੰਪੂਰਨ ਰੂਪ ਵਿਚ ਰੋਕਣ ਲਈ ਉਹ ਆਪਣੇ ਹਕੂਮਤੀ ਪੱਧਰ ਤੇ ਅਜਿਹਾ ਪ੍ਰਬੰਧ ਕਰਨ ਕਿ ਹਿੰਦੂਤਵ ਹੁਕਮਰਾਨ ਤੇ ਏਜੰਸੀਆ ਉਨ੍ਹਾਂ ਮੁਲਕਾਂ ਵਿਚ ਰਹਿਣ ਵਾਲੇ ਉਨ੍ਹਾਂ ਸਿੱਖਾਂ ਜੋ ਉਥੋ ਦੇ ਨਾਗਰਿਕ ਹਨ ਅਤੇ ਉਨ੍ਹਾਂ ਦੀ ਚਹੁਪੱਖੀ ਤਰਕੀ ਵਿਚ ਯੋਗਦਾਨ ਪਾਉਦੇ ਹੋਏ ਸਿੱਖ ਧਰਮ ਤੇ ਸਿੱਖ ਕੌਮ ਦੇ ਨਿਯਮਾਂ ਅਨੁਸਾਰ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਜਿਥੇ ਯਤਨਸ਼ੀਲ ਹਨ, ਉਥੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਆਪਣੀ ਜਮਹੂਰੀਅਤ ਨੂੰ ‘ਖ਼ਾਲਿਸਤਾਨ’ ਦੇ ਮੁਲਕ ਨੂੰ ਹੋਦ ਵਿਚ ਲਿਆਉਣ ਲਈ ਸਰਗਰਮ ਹਨ । ਉਨ੍ਹਾਂ ਦੀਆਂ ਕੀਮਤੀ ਜਾਨਾਂ ਦੀ ਰੱਖਿਆ ਕਰਨ ਨੂੰ ਵੀ ਹੁਕਮਰਾਨ ਯਕੀਨੀ ਬਣਾਉਣ ਅਤੇ ਜੋ ਸਰੀ ਵਿਚ ਸ. ਹਰਦੀਪ ਸਿੰਘ ਨਿੱਝਰ ਨਾਲ ਦੁਖਾਂਤ ਵਾਪਰਿਆ ਹੈ ਅਤੇ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਇਸਦੀ ਨਿਰਪੱਖਤਾ ਨਾਲ ਆਪਣੀਆ ਏਜੰਸੀਆ ਰਾਹੀ ਜਾਂਚ ਕਰਵਾਕੇ ਸੱਚ ਨੂੰ ਸਾਹਮਣੇ ਵੀ ਲਿਆਉਣ ਅਤੇ ਦੋਸ਼ੀ ਪਾਏ ਜਾਣ ਵਾਲੇ ਕਾਤਲਾਂ ਨੂੰ ਆਪਣੇ ਕੈਨੇਡਾ ਦੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦਾ ਪ੍ਰਬੰਧ ਵੀ ਕਰਨ ।

Leave a Reply

Your email address will not be published. Required fields are marked *