14 ਜੂਨ ਨੂੰ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਗੁਰਦੁਆਰਾ ਜਾਮਨੀ ਸਾਹਿਬ ਬਾਜ਼ੀਦਪੁਰ ਤੋਂ ਸੁਰੂ ਹੋਣ ਵਾਲੀ ‘ਖ਼ਾਲਸਾ ਵਹੀਰ’ ਵਿਚ ਹੁੰਮ-ਹੁੰਮਾਕੇ ਪਹੁੰਚਿਆ ਜਾਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਜੂਨ ( ) “ਬੇਸ਼ੱਕ ਸੈਂਟਰ ਤੇ ਪੰਜਾਬ ਦੀ ਸਿੱਖ ਵਿਰੋਧੀ ਹਕੂਮਤਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਬਹੁਤ ਵੱਡੇ ਉਤਸਾਹ ਅਤੇ ਲੋਕਾਂ ਦੇ ਸਹਿਯੋਗ ਨਾਲ ਸੁਰੂ ਕੀਤੀ ਗਈ ਖ਼ਾਲਸਾ ਵਹੀਰ ਦੇ ਵੱਡੇ ਪ੍ਰਭਾਵ ਤੋ ਡਰਦੇ ਹੋਏ ਅਤੇ ਸਿੱਖ ਕੌਮ ਵਿਚ ਇਸ ਖ਼ਾਲਸਾ ਵਹੀਰ ਨੂੰ ਮਕਬੂਲੀਅਤ ਮਿਲਣ ਦੀ ਬਦੌਲਤ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਉਤੇ ਮੰਦਭਾਵਨਾ ਅਧੀਨ 18 ਮਾਰਚ ਨੂੰ ਇਕ ਸੋਚੀ ਸਮਝੀ ਸਾਜਿਸ ਅਧੀਨ ਪੁਲਿਸ ਕਾਰਵਾਈ ਕਰਦੇ ਹੋਏ ਜ਼ਬਰੀ ਗ੍ਰਿਫਤਾਰ ਕਰਕੇ ਪੰਜਾਬ ਤੋ ਬਾਹਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਐਨ.ਐਸ.ਏ ਵਰਗਾਂ ਕਾਲਾ ਕਾਨੂੰਨ ਥੋਪਕੇ ਬੰਦੀ ਬਣਾ ਲਿਆ ਗਿਆ ਸੀ । ਪਰ ਖ਼ਾਲਸਾ ਪੰਥ ਅਤੇ ਸਮੁੱਚੀ ਸਿੱਖ ਕੌਮ ਨੇ ਇਸ ਕੀਤੇ ਗਏ ਅਤਿ ਸ਼ਰਮਨਾਕ ਕੋਝੇ ਹਮਲੇ ਰਾਹੀ ਸਿੱਖ ਕੌਮ ਦੇ ਪ੍ਰਚਾਰ, ਪ੍ਰਸਾਰ ਨੂੰ ਅਤੇ ਨਸ਼ੀਲੀਆਂ ਵਸਤਾਂ ਦੇ ਵੱਧਦੇ ਜਾ ਰਹੇ ਸੇਵਨ ਨੂੰ ਰੋਕਣ ਦੇ ਅਮਲਾਂ ਵਿਚ ਰੁਕਾਵਟ ਪਾਉਣ ਦੀ ਮੰਦਭਾਵਨਾ ਅਧੀਨ ਇਹ ਸਾਰਾ ਡਰਾਮਾ ਕੀਤਾ ਗਿਆ । ਲੇਕਿਨ ਸਿੱਖ ਕੌਮ ਨੇ ਇਸਨੂੰ ਚੁਣੋਤੀ ਵੱਜੋ ਪ੍ਰਵਾਨ ਕਰਦੇ ਹੋਏ ਖ਼ਾਲਸਾ ਵਹੀਰ ਦੇ ਪ੍ਰੋਗਰਾਮ ਨੂੰ ਪੂਰਨ ਰੂਪ ਵਿਚ ਮਾਨਤਾ ਦੇ ਦਿੱਤੀ ਗਈ ਸੀ । ਜਿਸ ਕੌਮੀ ਜਿੰਮੇਵਾਰੀ ਨੂੰ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ ਵੱਲੋ 13 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਇਹ ਵਹੀਰ ਸੁਰੂ ਕੀਤੀ ਗਈ ਸੀ । ਜਿਸਦਾ ਅਗਲਾ ਪੜਾਅ 14 ਜੂਨ ਨੂੰ ਗੁਰਦੁਆਰਾ ਜਾਮਨੀ ਸਾਹਿਬ ਬਾਜ਼ੀਦਪੁਰ (ਫਿਰੋਜ਼ਪੁਰ) ਤੋਂ ਸੁਰੂ ਹੋ ਰਹੀ ਹੈ । ਜੋ ਗੁਰਦੁਆਰਾ ਸੰਤ ਖ਼ਾਲਸਾ ਰੋਡੇ (ਮੋਗਾ) ਤੱਕ ਆਪਣਾ ਸਫ਼ਰ ਪੂਰਨ ਕਰੇਗੀ । ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਸਮੁੱਚੇ ਖ਼ਾਲਸਾ ਪੰਥ ਨੂੰ ਹੁੰਮ ਹੁੰਮਾਕੇ ਸਮੂਲੀਅਤ ਕਰਨ ਤੇ ਬਾਬਾ ਰਾਮ ਸਿੰਘ ਵੱਲੋ ਕੀਤੇ ਜਾ ਰਹੇ ਕੌਮ ਪੱਖੀ ਉੱਦਮਾਂ ਨੂੰ ਕਾਮਯਾਬ ਕੀਤਾ ਜਾਵੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਦੇ ਬਿਨ੍ਹਾਂ ਤੇ ਸਮੁੱਚੇ ਖ਼ਾਲਸਾ ਪੰਥ ਅਤੇ ਇਥੇ ਸਥਾਈ ਤੌਰ ਤੇ ਅਮਨ ਚੈਨ ਤੇ ਜ਼ਮਹੂਰੀਅਤ ਦੀ ਚਾਹਵਾਨ ਸੋਚ ਵਾਲੀ ਮਨੁੱਖਤਾ ਨੂੰ ਖ਼ਾਲਸਾ ਵਹੀਰ ਵਿਚ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਵੇ ਇੰਡੀਆ ਦੀ ਹਕੂਮਤ ਉਤੇ ਕਾਬਜ ਬੀਜੇਪੀ-ਆਰ.ਐਸ.ਐਸ, ਮੁਤੱਸਵੀ ਜਮਾਤਾਂ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਜੋ ਇਨ੍ਹਾਂ ਮੁਤੱਸਵੀਆਂ ਦੀ ਬੀ-ਟੀਮ ਬਣਕੇ ਵਿਚਰ ਰਹੀ ਹੈ, ਵੱਲੋਂ ਖ਼ਾਲਸਾ ਪੰਥ ਦੇ ਜਮਹੂਰੀਅਤ ਤੇ ਅਮਨਮਈ ਪੱਖੀ ਪ੍ਰੋਗਰਾਮਾਂ ਵਿਚ ਸਾਜਸੀ ਢੰਗਾਂ ਨਾਲ ਰੁਕਾਵਟ ਪਾਉਣ ਅਤੇ ਖ਼ਾਲਸਾ ਪੰਥ ਨੂੰ ਉਸ ਦਿਸ਼ਾ ਵੱਲ ਧਕੇਲਣ ਲਈ ਮਜ਼ਬੂਰ ਕਰ ਰਹੀਆ ਹਨ, ਜਿਸ ਤੋਂ ਇਨ੍ਹਾਂ ਹੁਕਮਰਾਨਾਂ ਦੀ ਸਿੱਖ ਕੌਮ ਤੇ ਪੰਜਾਬੀਆਂ ਪ੍ਰਤੀ ਮੰਦਭਾਵਨਾ ਪ੍ਰਤੱਖ ਤੌਰ ਤੇ ਨਜ਼ਰ ਆ ਰਹੀ ਹੈ । ਜਦੋਕਿ ਖ਼ਾਲਸਾ ਪੰਥ ਨੇ ਆਪਣੇ ਜਨਮ ਤੋ ਲੈਕੇ ਅੱਜ ਤੱਕ ‘ਸਰਬੱਤ ਦੇ ਭਲੇ’ ਅਤੇ ਮਨੁੱਖਤਾ ਦੀ ਬਿਹਤਰੀ ਲਈ ਮੋਹਰਲੀਆਂ ਕਤਾਰਾਂ ਵਿਚ ਵਿਚਰਕੇ ਆਪਣੀਆ ਜਿੰਮੇਵਾਰੀਆ ਪੂਰਨ ਕੀਤੀਆ ਹਨ । ਭਾਵੇਕਿ ਅਜਿਹੀਆ ਇਨਸਾਨੀਅਤ ਪੱਖੀ ਜਿੰਮੇਵਾਰੀਆ ਨੂੰ ਪੂਰਨ ਕਰਦੇ ਹੋਏ ਗੁਰਸਿੱਖਾਂ ਨੂੰ ਜੇਲ੍ਹਾਂ ਦੀਆਂ ਕਾਲਕੋਠੜੀਆਂ ਵਿਚ ਲੰਮਾਂ ਸਮਾਂ ਬੰਦੀ ਬਣਨਾ ਪਿਆ ਹੋਵੇ, ਉਨ੍ਹਾਂ ਉਤੇ ਸਰੀਰਕ ਅਤੇ ਮਾਨਸਿਕ ਤਸੱਦਦ ਸਹਿਣਾ ਪਿਆ ਹੋਵੇ ਅਤੇ ਜਾਬਰ ਹੁਕਮਰਾਨਾਂ ਦੀਆਂ ਸਾਜਿਸਾਂ ਦਾ ਸਿ਼ਕਾਰ ਹੋ ਕੇ ਆਪਣੀਆ ਅਹੁੱਤੀਆ ਕਿਉਂ ਨਾ ਦੇਣੀਆ ਪਈਆ ਹੋਣ । ਪਰ ਖ਼ਾਲਸਾ ਪੰਥ ਨੇ ਗੁਰੂ ਸਾਹਿਬ ਵੱਲੋ ਦਿੱਤੇ ਮਨੁੱਖਤਾ ਪੱਖੀ ਉਪਦੇਸ਼, ਅਮਨਮਈ ਤੇ ਜਮਹੂਰੀਅਤ ਪੱਖੀ ਢੰਗਾਂ ਨੂੰ ਕਦੀ ਵੀ ਪਿੱਠ ਨਹੀ ਦਿੱਤੀ ਅਤੇ ਆਪਣੇ ਸੰਘਰਸ਼ ਨੂੰ ਜਮਹੂਰੀਅਤ ਲੀਹਾਂ ਰਾਹੀ ਹਮੇਸ਼ਾਂ ਅੱਗੇ ਵਧਾਇਆ ਹੈ ਅਤੇ ਫਤਹਿ ਪ੍ਰਾਪਤ ਕਰਦੇ ਰਹੇ ਹਾਂ । ਹੁਣ ਵੀ ਜੋ ਬਾਬਾ ਰਾਮ ਸਿੰਘ ਮੁੱਖੀ ਦਮਦਮੀ ਟਕਸਾਲ ਸੰਗਰਾਵਾਂ ਵੱਲੋ ਸਮੁੱਚੇ ਸਿੱਖਾਂ ਦੀਆਂ ਭਾਵਨਾਵਾ ਦੀ ਤਰਜਮਾਨੀ ਕਰਦੇ ਹੋਏ ਪਹਿਲੇ ਪੜਾਅ ਵਿਚ ਸ੍ਰੀ ਮੁਕਤਸਰ ਸਾਹਿਬ ਤੋ ਖ਼ਾਲਸਾ ਵਹੀਰ ਸੁਰੂ ਕੀਤੀ ਗਈ ਸੀ ਅਤੇ ਹੁਣ ਦੂਜੇ ਪੜਾਅ ਵਿਚ ਗੁਰਦੁਆਰਾ ਬਾਜੀਦਪੁਰ (ਫਿਰੋਜਪੁਰ) ਤੋਂ ਸੁਰੂ ਹੋ ਰਹੀ ਹੈ । ਹਰ ਗੁਰਸਿੱਖ ਦਾ ਪਰਮ-ਧਰਮ ਫਰਜ ਬਣ ਜਾਂਦਾ ਹੈ ਕਿ ਉਹ ਬਿਨ੍ਹਾਂ ਕਿਸੇ ਡਰ ਭੈ, ਵੱਖਰੇਵੇ ਆਦਿ ਤੋਂ ਉਪਰ ਉੱਠਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਖ਼ਾਲਸਾ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਨਸ਼ੀਲੀਆਂ ਵਸਤਾਂ ਦੇ ਸੇਵਨ ਉਤੇ ਪੂਰਨ ਰੂਪ ਵਿਚ ਖਾਤਮਾ ਕਰਨ ਲਈ ਇਹ ਕੌਮੀ ਜਿੰਮੇਵਾਰੀਆਂ ਪੂਰਨ ਕੀਤੀਆ ਜਾਣ ।

Leave a Reply

Your email address will not be published. Required fields are marked *