16 ਫਰਵਰੀ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਫਰਵਰੀ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 16 ਫਰਵਰੀ ਨੂੰ ਮੋਗਾ ਬਲਰਾਜ ਸਿੰਘ ਖ਼ਾਲਸਾ, 17 ਫਰਵਰੀ ਨੂੰ ਜਲੰਧਰ ਸੁਖਜੀਤ ਸਿੰਘ ਡਰੋਲੀ, 18 ਫਰਵਰੀ ਨੂੰ ਕੋਟਕਪੂਰਾ ਜਸਕਰਨ ਸਿੰਘ ਕਾਹਨਸਿੰਘਵਾਲਾ, 19 ਫਰਵਰੀ ਨੂੰ ਸੰਗਰੂਰ ਗੁਰਨੈਬ ਸਿੰਘ ਰਾਮਪੁਰਾ, 20 ਫਰਵਰੀ ਨੂੰ ਫਰੀਦਕੋਟ ਗੁਰਦੀਪ ਸਿੰਘ ਢੁੱਡੀ, 21 ਫਰਵਰੀ ਨੂੰ ਮੁਕਤਸਰ ਇਕਬਾਲ ਸਿੰਘ ਬਰੀਵਾਲਾ, 22 ਫਰਵਰੀ ਨੂੰ ਮਾਨਸਾ ਬਲਵੀਰ ਸਿੰਘ ਬੱਛੋਆਣਾ, 23 ਫਰਵਰੀ ਨੂੰ ਅੰਮ੍ਰਿਤਸਰ ਬੀਬੀ ਗੁਰਦੀਪ ਕੌਰ ਚੱਠਾ, 24 ਫਰਵਰੀ ਨੂੰ ਰਾਜਪੁਰਾ ਜਗਜੀਤ ਸਿੰਘ ਖਾਲਸਾ, 25 ਫਰਵਰੀ ਨੂੰ ਖੰਨਾ ਪਰਮਜੀਤ ਸਿੰਘ ਰੀਕਾ, 26 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਗੁਰਪ੍ਰੀਤ ਸਿੰਘ ਦੁੱਲਵਾ, 27 ਫਰਵਰੀ ਨੂੰ ਕਪੂਰਥਲਾ ਰਜਿੰਦਰ ਸਿੰਘ ਫ਼ੌਜੀ, 28 ਫਰਵਰੀ ਨੂੰ ਲੁਧਿਆਣਾ ਜਸਵੰਤ ਸਿੰਘ ਚੀਮਾਂ ਦੇ ਜਥੇ ਗ੍ਰਿਫ਼ਤਾਰੀ ਦੇਣ ਲਈ ਜਾਣਗੇ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਜਥੇ ਆਪੋ-ਆਪਣੀ ਵਾਰੀ ਅਨੁਸਾਰ ਸਮੇਂ ਨਾਲ ਪਹੁੰਚਕੇ ਗ੍ਰਿਫ਼ਤਾਰੀ ਵੀ ਦੇਣਗੇ ਅਤੇ ਬਰਗਾੜੀ ਮੋਰਚੇ ਦੇ ਮਕਸਦ ਨੂੰ ਵੀ ਆਪੋ-ਆਪਣੇ ਇਲਾਕਿਆ ਵਿਚ ਉਜਾਗਰ ਕਰਦੇ ਹੋਏ ਪਾਰਟੀ ਜਿ਼ੰਮੇਵਾਰੀ ਨੂੰ ਨਿਰੰਤਰ ਨਿਭਾਉਦੇ ਰਹਿਣਗੇ ।