ਜੇਕਰ ਫ਼ੌਜ ਆਪਣੇ ਆਪ ਨੂੰ ਸਾਂਭ ਨਹੀ ਸਕਦੀ ਫਿਰ ਉਹ ਮੁਲਕ ਅਤੇ ਮੁਲਕ ਨਿਵਾਸੀਆ ਦੀ ਰੱਖਿਆ ਕਿਵੇਂ ਕਰੇਗੀ ? : ਮਾਨ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ ( ) “ਇਹ ਬਹੁਤ ਹੀ ਸ਼ਰਮਨਾਕ ਤੇ ਨਮੋਸੀ ਵਾਲੀ ਕਾਰਵਾਈ ਹੈ ਕਿ ਹਿੰਦੂ ਇੰਡੀਆ ਦੀ ਫ਼ੌਜ ਆਪਣੇ ਆਪ ਨੂੰ ਆਪਣੇ ਫ਼ੌਜੀ ਕੈਪਾਂ, ਬੈਰਕਾਂ ਵਿਚ ਸਹੀ ਢੰਗ ਨਾਲ ਨਾ ਤਾਂ ਅਨੁਸਾਸਿਤ ਹੈ ਅਤੇ ਨਾ ਹੀ ਆਪਣੇ ਆਪ ਵਿਚ ਸੁਰੱਖਿਅਤ ਹੈ । ਜਿਸਦੀ ਪ੍ਰਤੱਖ ਉਦਾਹਰਣ ਬੀਤੇ ਦਿਨੀਂ ਬਠਿੰਡਾ ਦੇ ਫ਼ੌਜੀ ਕੈਂਪ ਵਿਚ 4 ਜਵਾਨਾਂ ਦੀ ਗੋਲੀ ਮਾਰਕੇ ਹੱਤਿਆ ਕਰਨਾ ਆਪਣੇ ਆਪ ਵਿਚ ਸੱਚ ਨੂੰ ਉਜਾਗਰ ਕਰਦਾ ਹੈ । ਇਥੋ ਤੱਕ ਇਨ੍ਹਾਂ ਦੇ ਆਪਣੇ ਆਰਮੀ ਦੇ ਮੁੱਖ ਜਰਨੈਲ ਮਨੋਜ ਪਾਂਡੇ ਦਾ ਕਥਨ ਹੈ ਕਿ ਫ਼ੌਜ ਦਾ 45% ਅਸਲਾਂ ਬੇਫਾਇਦਾ ਤੇ ਕਬਾੜ ਹੋ ਚੁੱਕਾ ਹੈ । ਹਵਾਈ ਫ਼ੌਜ ਵਿਚ ਸਟੈਲਥ ਲੜਾਕੂ ਜਹਾਜ ਨਹੀ ਹਨ, ਇਹ ਫ਼ੌਜ ਦੇ ਪ੍ਰਬੰਧ ਵਿਚ ਕੀ ਹੋ ਰਿਹਾ ਹੈ ? ਅਸੀ ਇਹ ਮਹਿਸੂਸ ਕਰਦੇ ਹਾਂ ਕਿ ਅਜਿਹੀਆ ਮੂਕਦਰਸ਼ਕ ਬਣਕੇ ਹੋ ਰਹੀਆ ਕਾਰਵਾਈਆ ਫ਼ੌਜ ਦੇ ਉੱਚੇ ਇਖਲਾਕ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀਆ ਹਨ । ਇਹੀ ਵਜਹ ਹੈ ਕਿ ਉੱਤਰੀ ਕਸ਼ਮੀਰ ਦਾ ਵੱਡਾ ਹਿੱਸਾ ਕਾਮਰੇਡ ਚੀਨ ਨੇ ਘੇਰਿਆ ਹੋਇਆ ਹੈ । ਇਸੇ ਤਰ੍ਹਾਂ 2019 ਵਿਚ ਏਅਰਫੋਰਸ ਦੇ ਆਪਣੇ ਐਮ.ਆਈ-17 ਹੈਲੀਕਪਟਰ ਨੂੰ ਨਿਸ਼ਾਨਾਂ ਬਣਾਉਦੇ ਹੋਏ ਸ੍ਰੀਨਗਰ, ਕਸ਼ਮੀਰ ਅਤੇ ਏਅਰਫੋਰਸ ਦੇ 6 ਨਿਵਾਸੀਆ ਨੂੰ ਮਾਰ ਦਿੱਤਾ ਗਿਆ ਸੀ । ਇਨ੍ਹਾਂ ਨੇ ਆਪਣੇ ਬ੍ਰਹਮੋਸ ਨਾਮ ਦੀ ਮਿਜਾਇਲ ਨੂੰ ਆਪਣੇ ਗੁਆਢੀ ਮੁਲਕ ਪਾਕਿਸਤਾਨ ਵਿਚ ਬਿਨ੍ਹਾਂ ਕਿਸੇ ਰਜਾਮੰਦੀ ਦੇ ਭੇਜ ਦਿੱਤੀ ਸੀ । ਪਰ ਇਹ ਹੁਕਮਰਾਨ ਭੁੱਲ ਜਾਂਦੇ ਹਨ ਕਿ ਨੌਰਥ ਕੋਰੀਆ ਦੇ ਪ੍ਰੈਜੀਡੈਟ ਮਿਸਟਰ ਕਿਮ ਜੋਗ ਉਨ ਨੇ ਸਮੁੰਦਰੀ ਤੱਟ ਵਿਚ ਲੰਮੀ ਮਾਰ ਵਾਲੀ ਮਿਜਾਇਲ ਫਿਟ ਕਰ ਦਿੱਤੀ ਹੈ ਜੋ ਜਪਾਨ ਅਤੇ ਕੌਮਾਂਤਰੀ ਪੱਧਰ ਲਈ ਖ਼ਤਰੇ ਦੀ ਘੰਟੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਮੀਆਮਾਰ ਦੇ ਜੂਟਾ ਜਰਨਲ ਨੇ ਆਪਣੇ ਹੀ ਨਿਵਾਸੀਆ ਉਤੇ ਬੰਬ ਸੁੱਟਕੇ ਸੈਕੜੇ ਮੁਲਕ ਨਿਵਾਸੀ ਮਾਰ ਦਿੱਤੇ ਸਨ। ਇਸੇ ਤਰ੍ਹਾਂ 05 ਮਾਰਚ 1966 ਨੂੰ ਇੰਦਰਾ ਗਾਂਧੀ ਨੇ ਮਿਜੋਆ ਉਤੇ ਅੱਗ ਲਗਾਉਣ ਵਾਲੇ ਬੰਬ ਸੁੱਟਕੇ ਮਿਜੋਆ ਦਾ ਨੁਕਸਾਨ ਕੀਤਾ ਸੀ । ਫਿਰ ਜਦੋਂ ਹਿੰਦੂਤਵ ਵੱਲੋ ਸਿੱਖਾਂ ਤੇ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਗਿਆ ਤਾਂ ਇਹ ਇੰਡੀਅਨ ਫ਼ੌਜ ਆਪਣੀ ਜਿੰਮੇਵਾਰੀ ਪੂਰੀ ਕਰਨ ਲਈ ਬੈਰਕਾਂ ਵਿਚੋ ਬਾਹਰ ਹੀ ਨਹੀ ਆਈ । ਜਿਸ ਤੋ ਮੁਤੱਸਵੀ ਹੁਕਮਰਾਨਾਂ ਦੇ ਮਨੁੱਖਤਾ ਵਿਰੋਧੀ ਅਮਲ ਪ੍ਰਤੱਖ ਜਾਹਰ ਹੁੰਦੇ ਹਨ ਜੋ ਅਤਿ ਨਿੰਦਣਯੋਗ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਹੀ ਮੁਲਕ ਦੇ ਨਿਵਾਸੀਆ ਉਤੇ ਆਪਣੀਆ ਹੀ ਫ਼ੌਜਾਂ, ਅਰਧ ਸੈਨਿਕ ਬਲਾਂ, ਪੁਲਿਸ, ਫ਼ੌਜੀ ਹਥਿਆਰਾਂ ਰਾਹੀ ਅਣਮਨੁੱਖੀ ਢੰਗ ਨਾਲ ਹਮਲੇ ਕਰਕੇ ਵੱਡੀ ਗਿਣਤੀ ਵਿਚ ਮਨੁੱਖੀ ਸਰੀਰਾਂ ਦਾ ਨੁਕਸਾਨ ਕਰਨ ਦੇ ਅਤਿ ਸ਼ਰਮਨਾਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਕਾਰਵਾਈ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ, ਨਿਯਮਾਂ ਦਾ ਉਲੰਘਣ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜਦੋਕਿ ਫ਼ੌਜ ਦੀ ਮੁੱਢਲੀ ਜਿੰਮੇਵਾਰੀ ਹੈ ਕਿ ਆਪਣੀਆ ਸਰਹੱਦਾਂ ਉਤੇ ਰਾਖੀ ਕਰਨਾ ਜਿਸ ਵਿਚ ਇੰਡੀਅਨ ਫ਼ੌਜ ਇਸ ਲਈ ਫੇਲ੍ਹ ਹੋਈ ਹੈ ਕਿ 1962 ਵਿਚ ਲਦਾਖ ਦਾ ਉਹ 39000 ਸਕੇਅਰ ਵਰਗ ਕਿਲੋਮੀਟਰ ਦਾ ਖੇਤਰਫਲ ਜਿਸਨੂੰ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਂਨੇ 1834 ਵਿਚ ਅਤੇ ਕਸ਼ਮੀਰ ਦਾ ਉਹ ਹਿੱਸਾ ਜੋ ਸਾਡੀਆ ਖਾਲਸਾਈ ਫ਼ੌਜਾਂ ਨੇ 1819 ਵਿਚ ਅਫਗਾਨੀਸਤਾਨ ਤੋ ਫਤਹਿ ਕੀਤਾ ਸੀ, ਉਹ ਚੀਨ ਦੇ ਹਵਾਲੇ ਕਰ ਦਿੱਤੇ ਸਨ । ਇਸ ਤੋ ਇਲਾਵਾ 2020 ਅਤੇ 2022 ਵਿਚ 2000 ਸਕੇਅਰ ਵਰਗ ਕਿਲੋਮੀਟਰ ਹੋਰ ਇਲਾਕਾ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਹੈ ਜੋ ਅਜੇ ਤੱਕ ਵਾਪਸ ਨਹੀ ਲੈ ਸਕੇ ।  

ਉਨ੍ਹਾਂ ਕਿਹਾ ਕਿ ਜਿਨ੍ਹਾਂ ਹਿੰਦੂਤਵ ਹੁਕਮਰਾਨਾਂ ਦਾ ਅਯੁੱਧਿਆ ਤੋ ਬਗੈਰ ਕਦੀ ਵੀ ਰਾਜ ਭਾਗ ਨਹੀ ਰਿਹਾ, ਜੋ ਕਿ ਖੁਦ ਹੀ ਆਪਣੇ ਆਪ ਵਿਚ ਇਕ ਮਥਿਹਾਸ ਹੀ ਹੈ ਅਤੇ ਜਿਨ੍ਹਾਂ ਨੂੰ ਨਿਜਾਮੀ ਪ੍ਰਬੰਧ ਚਲਾਉਣ ਅਤੇ ਫ਼ੌਜ ਦੇ ਕੁਸਲਪੂਰਵਕ ਪ੍ਰਬੰਧ ਦਾ ਕੋਈ ਤੁਜਰਬਾ ਹੀ ਨਹੀ, ਜੇਕਰ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਇਕ ਮਹੀਨੇ ਲਈ ਇੰਡੀਅਨ ਫ਼ੌਜ ਦੇ ਪ੍ਰਬੰਧ ਦੀ ਦੇਖਭਾਲ ਦੀ ਜਿੰਮੇਵਾਰੀ ਦੇ ਦੇਣ ਤਾਂ ਉਹ ਜਾਹਿਰਾ ਤੌਰ ਤੇ ਦਰਸਾਅ ਦੇਣਗੇ ਕਿ ਲਾਹੌਰ ਖ਼ਾਲਸਾ ਰਾਜ ਦਰਬਾਰ ਦਾ ਪ੍ਰਬੰਧ ਤੇ ਫੌ਼ਜ ਦਾ ਅਨੁਸਾਸਨ ਕਿਹੋ ਜਿਹਾ ਸੀ ਅਤੇ ਇਸ ਉੱਗੜ-ਦੁੱਗੜ ਹੋਏ ਫ਼ੌਜ ਦੇ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਨਿਯਮਤ ਕਰ ਦੇਣਗੇ । ਸ. ਮਾਨ ਨੇ ਬਠਿੰਡਾ ਵਿਖੇ ਘਟਨਾ ਵਿਚ ਮ੍ਰਿਤਕ ਹੋਏ ਫ਼ੌਜੀਆਂ ਦੇ ਪਰਿਵਾਰਾਂ ਨੂੰ ਤੁਰੰਤ 10-10 ਕਰੋੜ ਰੁਪਏ ਮਾਲੀ ਸਹਾਇਤਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਖਰਚਿਆ ਉਤੇ ਨਾਭਾ ਅਤੇ ਕਪੂਰਥਲਾ ਦੇ ਸੈਨਿਕ ਸਕੂਲਾਂ ਵਿਚ ਤਾਲੀਮ ਦੇਣ ਦੀ ਜੋਰਦਾਰ ਗੁਜਾਰਿਸ ਕੀਤੀ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਨੇਵੀ, ਆਰਮੀ, ਏਅਰਫੋਰਸ ਵਿਚ ਅੱਜ ਕੋਈ ਵੀ ਸਿੱਖ ਕਮਾਂਡਰ ਤੇ ਜਰਨੈਲ ਨਹੀ ਹੈ । ਸ. ਮਾਨ ਨੇ ਮ੍ਰਿਤਕ ਫੌ਼ਜੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਫ਼ੌਜੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ।

Leave a Reply

Your email address will not be published. Required fields are marked *