ਮਾਤਾ ਮਨਜੀਤ ਕੌਰ ਸੇਠੀ ਦੇ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ ( ) “ਸਤਿਕਾਰਯੋਗ ਮਾਤਾ ਮਨਜੀਤ ਕੌਰ ਸੇਠੀ ਜੋ ਸਾਡੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਪੁਰਾਤਨ ਅਹੁਦੇਦਾਰ ਅਤੇ ਪੰਥਕ ਖਿਆਲਾ ਦੇ ਧਾਰਨੀ ਸ. ਇੰਦਰਜੀਤ ਸਿੰਘ ਸੇਠੀ ਦੇ ਮਾਤਾ ਜੀ ਸਨ, ਜੋ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ, ਉਸ ਅਕਾਲ ਪੁਰਖ ਵੱਲੋ ਬਖਸਿ਼ਸ਼ ਕੀਤੇ ਗਏ ਸਵਾਸਾਂ ਦੀ ਪੂੰਜੀ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸੇਠੀ ਪਰਿਵਾਰ, ਮੈਬਰ, ਸੰਬੰਧੀਆਂ ਤੇ ਦੋਸਤਾਂ ਨੂੰ ਹੀ ਇਕ ਨਿੱਘਾ ਤੇ ਵੱਡਾ ਘਾਟਾ ਹੀ ਨਹੀ ਪਿਆ ਬਲਕਿ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ, ਹਰ ਦੀਨ ਦੁੱਖੀ, ਲੋੜਵੰਦ, ਬੇਸਹਾਰਾ ਆਦਿ ਨੂੰ ਆਪਣੇ ਦਸਵੰਧ ਵਿਚੋ ਮਦਦ ਕਰਨ ਵਾਲੇ ਇਕ ਪੰਥਕ ਵਿਚਾਰਾਂ ਦੀ ਧਾਰਨੀ ਸਖਸੀਅਤ ਸਾਡੇ ਵਿਚੋ ਚਲੇ ਗਏ ਹਨ ਜਿਸ ਨਾਲ ਸੇਠੀ ਪਰਿਵਾਰ ਅਤੇ ਪੰਥਕ ਹਲਕਿਆ ਨੂੰ ਇਕ ਅਸਹਿ ਤੇ ਅਕਹਿ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਮਾਤਾ ਮਨਜੀਤ ਕੌਰ 90 ਸਾਲ ਦੀ ਵੱਡੀ ਉਮਰ ਭੋਗਕੇ ਇਸ ਫਾਨੀ ਦੁਨੀਆ ਤੋ ਗਏ ਹਨ । ਉਨ੍ਹਾਂ ਨੇ ਆਪਣਾ ਇਕ-ਇਕ ਸਵਾਸ ਜਿਥੇ ਪਰਿਵਾਰ ਦੀ ਦੇਖਭਾਲ ਲਈ ਗੁਜਾਰਿਆ, ਉਥੇ ਸਮਾਜ ਨੂੰ ਅਤੇ ਆਲੇ-ਦੁਆਲੇ ਨੂੰ ਵਿਚਰਦੇ ਹੋਏ ਅੱਛੇ ਗੁਣਾਂ ਦੀ ਅਗਵਾਈ ਵੀ ਦਿੰਦੇ ਰਹੇ । ਜਿਥੇ ਇਹ ਸੇਠੀ ਪਰਿਵਾਰ ਬਸੀ ਪਠਾਣਾ ਵਿਖੇ ਵੱਸਦਾ ਹੈ, ਉਨ੍ਹਾਂ ਦੀ ਮਾਤਾ ਦੇ ਅੱਛੇ ਗੁਣਾਂ ਦੀ ਬਦੌਲਤ ਕੇਵਲ ਉਹ ਮਹੱਲਾ ਤੇ ਗਲੀ ਹੀ ਨਹੀ ਬਲਕਿ ਬਸੀ ਪਠਾਣਾ ਅਤੇ ਇਲਾਕੇ ਦੇ ਆਲੇ ਦੁਆਲੇ ਦੇ ਸਭ ਵਰਗਾਂ ਦੇ ਨਿਵਾਸੀ ਇਸ ਪਰਿਵਾਰ ਨਾਲ ਸਦਭਾਵਨਾ ਭਰੇ ਤੇ ਮਨੁੱਖੀ ਪੱਖੀ ਸੰਬੰਧਾਂ ਨੂੰ ਕਾਇਮ ਰੱਖਦੇ ਹੋਏ ਵੱਡੀ ਖੁਸੀ ਮਹਿਸੂਸ ਕਰਦੇ ਰਹੇ ਹਨ । ਕਿਉਂਕਿ ਇਸ ਪਰਿਵਾਰ ਨਾਲ ਸੰਬੰਧਤ ਉਪਰੋਕਤ ਮਾਤਾ ਜੀ ਨੇ ਆਪਣੇ ਬੱਚਿਆਂ ਦੇ ਨਾਲ-ਨਾਲ ਇਲਾਕੇ ਦੇ ਬੱਚਿਆਂ ਨੂੰ ਵੀ ਉੱਚੇ-ਸੁੱਚੇ ਖਿਆਲਾ ਨਾਲ ਜਿੰਦਗੀ ਜਿਊਣ, ਸੱਚ ਉਤੇ ਪਹਿਰਾ ਦੇਣ ਲਈ ਅਤੇ ਇਮਾਨਦਾਰੀ ਵਾਲੀ ਜਿੰਦਗੀ ਬਤੀਤ ਕਰਨ ਲਈ ਪ੍ਰੇਰਦੇ ਆਏ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੇ ਚਲੇ ਜਾਣ ਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ, ਉਥੇ ਸੇਠੀ ਪਰਿਵਾਰ ਤੇ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਖਤੀ ਦੀ ਬਖਸਿ਼ਸ਼ ਲਈ ਅਰਜੋਈ ਕਰਦਾ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ ਸਾਰੇ ਜਰਨਲ ਸਕੱਤਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਲਖਵੀਰ ਸਿੰਘ, ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਲਲਿਤ ਮੋਹਨ ਸਿੰਘ, ਹਿੰਮਤ ਸਿੰਘ ਆਦਿ ਸਭਨਾਂ ਨੇ ਪਰਿਵਾਰ ਨਾਲ ਸਾਂਝ ਪਾਉਦੇ ਹੋਏ ਕੀਤਾ । ਅੱਜ ਮਾਤਾ ਮਨਜੀਤ ਕੌਰ ਦੇ ਸੰਸਕਾਰ ਸਮੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸ. ਇਕਬਾਲ ਸਿੰਘ ਟਿਵਾਣਾ ਅਤੇ ਸ. ਇਮਾਨ ਸਿੰਘ ਮਾਨ ਨੇ ਸਮੂਲੀਅਤ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ । ਸ. ਟਿਵਾਣਾ ਨੇ ਇਹ ਜਾਣਕਾਰੀ ਦਿੱਤੀ ਕਿ ਮਾਤਾ ਮਨਜੀਤ ਕੌਰ ਜੀ ਦੇ ਫੁੱਲ ਕੱਲ੍ਹ ਮਿਤੀ 11 ਅਪ੍ਰੈਲ ਨੂੰ ਸਵੇਰੇ 9 ਵਜੇ ਰਸਮ ਹੋਵੇਗੀ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਬਸੀ ਪਠਾਣਾ ਵਿਖੇ ਮਿਤੀ 15 ਅਪ੍ਰੈਲ ਨੂੰ 12 ਤੋਂ 1:30 ਵਜੇ ਤੱਕ ਹੋਵੇਗੀ । ਸਭਨਾਂ ਨੂੰ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *