ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ‘ਕਥਨੀ ਅਤੇ ਕਰਨੀ’ ਵਿਚ ਵੱਡਾ ਅੰਤਰ, ਮਸਤੂਆਣਾ ਵਿਖੇ ਮੈਡੀਕਲ ਕਾਲਜ ਦਾ ਸਥਾਪਿਤ ਨਾ ਹੋਣਾ ਵੱਡੀ ਨਲਾਇਕੀ : ਮਾਨ

ਫ਼ਤਹਿਗੜ੍ਹ ਸਾਹਿਬ, 03 ਅਪ੍ਰੈਲ ( ) “ਜਦੋਂ ਮਸਤੂਆਣਾ ਸਾਹਿਬ ਟਰੱਸਟ ਅਤੇ ਐਸ.ਜੀ.ਪੀ.ਸੀ. ਨੇ ਸਾਂਝੇ ਤੌਰ ਤੇ ਇਕ ਫੈਸਲਾ ਕਰਕੇ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਮਸਤੂਆਣਾ ਵਿਖੇ ਸਰਕਾਰੀ ਮੈਡੀਕਲ ਕਾਲਜ ਬਣਾਉਣ ਲਈ ਜ਼ਮੀਨ ਦੇਣ ਦਾ ਪ੍ਰਬੰਧ ਕਰਦੇ ਹੋਏ ਸਭ ਰੁਕਾਵਟਾਂ ਤੇ ਅਟਕਲਾਂ ਦੂਰ ਕਰ ਦਿੱਤੀਆ ਸਨ, ਤਾਂ ਉਸਦੇ ਬਾਵਜੂਦ ਵੀ ਮਸਤੂਆਣਾ ਵਿਖੇ ਪੰਜਾਬ ਸਰਕਾਰ ਵੱਲੋਂ 05 ਅਗਸਤ 2022 ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨੀਂਹ ਰੱਖਦੇ ਹੋਏ ਇਹ ਕਿਹਾ ਗਿਆ ਸੀ ਕਿ 2023 ਦੀ ਸੁਰੂਆਤ ਵਿਚ ਇਸ ਮੈਡੀਕਲ ਕਾਲਜ ਦੀਆਂ ਕਲਾਸਾਂ ਸੁਰੂ ਹੋ ਜਾਣਗੀਆ । ਪਰ ਅੱਜ ਤੱਕ ਇਸਦੀ ਇਮਾਰਤ ਲਈ ਇਕ ਵੀ ਇੱਟ ਨਾ ਲੱਗਣ ਦੇ ਅਮਲ ਅਤਿ ਦੁੱਖਦਾਇਕ ਹਨ, ਉਥੇ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ‘ਕਥਨੀ ਅਤੇ ਕਰਨੀ’ ਦੇ ਵੱਡੇ ਅੰਤਰ, ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲਾ ਖੁਦ ਸਾਬਤ ਕਰਦੇ ਹਨ । ਜੋ ਕਿ ਪੰਜਾਬੀਆਂ, ਵਿਸ਼ੇਸ਼ ਤੌਰ ਤੇ ਸੰਗਰੂਰ ਜਿ਼ਲ੍ਹੇ ਦੇ ਨਿਵਾਸੀਆਂ ਦੇ ਸਰਕਾਰ ਵਿਚ ਵਿਸਵਾਸ ਨੂੰ ਵੱਡੀ ਸੱਟ ਮਾਰਦੇ ਹਨ । ਸਰਕਾਰ ਵੱਲੋਂ ਇਸ ਸੰਬੰਧਤ ਕਾਲਜ ਦੀ ਇਮਾਰਤ ਨਾ ਬਣਾਉਣ ਅਤੇ ਇਸਨੂੰ ਆਪਣੇ ਬਚਨ ਅਨੁਸਾਰ ਸੁਰੂ ਨਾ ਕਰਨਾ ਅਤਿ ਸ਼ਰਮਨਾਕ, ਪੰਜਾਬੀਆਂ ਤੇ ਸਿੱਖ ਕੌਮ ਨਾਲ ਇਕ ਵੱਡਾ ਧੋਖਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਸਤੂਆਣਾ ਸਾਹਿਬ ਵਿਖੇ, ਮਸਤੂਆਣਾ ਸਾਹਿਬ ਟਰੱਸਟ ਅਤੇ ਐਸ.ਜੀ.ਪੀ.ਸੀ ਵੱਲੋ ਇਸ ਕਾਲਜ ਸੰਬੰਧੀ ਸਭ ਮੁੱਢਲੀਆਂ ਸ਼ਰਤਾਂ ਪੂਰੀਆਂ ਹੋਣ ਉਪਰੰਤ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਕਾਲਜ ਦਾ ਸੁਰੂ ਨਾ ਹੋਣ ਉਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਥਨੀ ਅਤੇ ਕਰਨੀ ਉਤੇ ਵੱਡਾ ਹਮਲਾ ਕਰਦੇ ਹੋਏ ਅਤੇ ਸੰਗਰੂਰ ਨਿਵਾਸੀਆ ਤੇ ਪੰਜਾਬੀਆਂ ਨਾਲ ਇਸ ਵਿਸੇ ਤੇ ਧੋਖਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਸੰਪੂਰਨ ਰੂਪ ਵਿਚ ਤਰੱਕੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਸ ਸੂਬੇ ਦੇ ਨਿਵਾਸੀਆਂ ਵਿਸੇਸ ਤੌਰ ਤੇ ਨੌਜਵਾਨਾਂ ਨੂੰ ਸਹੀ ਢੰਗ ਨਾਲ ਤਾਲੀਮ ਮਿਲ ਰਹੀ ਹੈ ਅਤੇ ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਉਸ ਸੂਬੇ ਦੇ ਸਿਹਤ ਕੇਦਰ ਪੂਰੀ ਜਿੰਮੇਵਾਰੀ ਨਾਲ ਆਪਣਾ ਕੰਮ ਕਰ ਰਹੇ ਹਨ ਅਤੇ ਉਸ ਸੂਬੇ ਦੇ ਨਿਵਾਸੀਆ ਦੀ ਮਾਲੀ ਹਾਲਤ ਨੂੰ ਸਹੀ ਰੱਖਣ ਹਿੱਤ ਸਰਕਾਰ ਵੱਲੋ ਰੁਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਜਾਂ ਨਹੀ । ਜੇਕਰ ਇਨ੍ਹਾਂ ਮੁੱਢਲੀਆਂ ਗੱਲਾਂ ਉਤੇ ਨਿਰਪੱਖਤਾ ਨਾਲ ਗੌਰ ਕੀਤੀ ਜਾਵੇ ਤਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਇਨ੍ਹਾਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਬੁਰੀ ਤਰ੍ਹਾਂ ਅਸਫਲ ਸਾਬਤ ਨਜ਼ਰ ਆ ਰਹੀ ਹੈ । ਇਹੀ ਵਜਹ ਹੈ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਕੂਮਤ ਥੱਲ੍ਹੇ ਇਥੋ ਦੇ ਨਿਵਾਸੀਆਂ ਅਤੇ ਨੌਜਵਾਨੀ ਨੂੰ ਸਹੀ ਰੂਪ ਵਿਚ, ਸਹੀ ਕੀਮਤ ਤੇ ਅਤੇ ਸਹੀ ਸਮੇ ਲੋੜੀਦੀਆਂ ਵਸਤਾਂ, ਵਿਦਿਆ, ਸਿਹਤ, ਰੁਜਗਾਰ ਅਤੇ ਹਰ ਰਸੋਈ ਵਿਚ ਵਰਤੋ ਵਿਚ ਆਉਣ ਵਾਲੀਆ ਵਸਤਾਂ ਉਪਲੱਬਧ ਹੀ ਨਹੀ ਕਰਵਾਈਆ ਜਾ ਰਹੀਆ । ਬਲਕਿ ਆਪਣੀਆ ਅਸਫਲਤਾਵਾਂ ਨੂੰ ਛੁਪਾਉਣ ਲਈ ਸੈਂਟਰ ਦੇ ਹੁਕਮਰਾਨਾਂ ਨਾਲ ਸਾਜਿਸ ਕਰਕੇ ਅਮਨਮਈ ਤੇ ਜ਼ਮਹੂਰੀਅਤ ਵਾਲੇ ਇਸ ਪੰਜਾਬ ਖਿੱਤੇ ਵਿਚ ਅਰਧ ਸੈਨਿਕ ਬਲਾਂ ਤੇ ਫ਼ੌਜ ਦੀਆਂ ਕੰਪਨੀਆਂ ਮੰਗਵਾਕੇ ਮਾਹੌਲ ਨੂੰ ਖੁਦ ਹੀ ਦਹਿਸਤ ਵਾਲਾ ਅਤੇ ਨਫਰਤ ਭਰਿਆ ਬਣਾਇਆ ਜਾ ਰਿਹਾ ਹੈ ਅਤੇ ਇਸਦੀ ਦੁਰਵਰਤੋ ਕਰਕੇ ਨਿਰਦੋਸ਼ ਬੇਕਸੂਰ ਪੰਜਾਬੀ ਅਤੇ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਇਹ ਦੋਵੇ ਸਰਕਾਰਾਂ ਖੁਦ ਹੀ ਪੰਜਾਬ ਨੂੰ ਗਲਤ ਦਿਸ਼ਾ ਵੱਲ ਧਕੇਲਣ ਦੇ ਦੁੱਖਦਾਇਕ ਅਮਲ ਕਰ ਰਹੀਆ ਹਨ । 

ਸ. ਮਾਨ ਨੇ ਜਿਥੇ ਇਹ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਮਸਤੂਆਣਾ ਵਿਖੇ ਮੈਡੀਕਲ ਕਾਲਜ ਦੀ ਇਮਾਰਤ ਉਸਾਰਨ ਤੇ ਇਥੋ ਦੇ ਬੱਚਿਆਂ ਨੂੰ ਇਸ ਵਿਸੇ ਤੇ ਡਿਗਰੀਆਂ ਪ੍ਰਾਪਤ ਕਰਕੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਜਿੰਮੇਵਾਰੀ ਨਾਲ ਉਪਲੱਬਧ ਕਰਵਾਏ, ਉਥੇ ਬਿਨ੍ਹਾਂ ਵਜਹ ਪੰਜਾਬ ਵਿਚ ਮੰਗਵਾਈਆ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਨੂੰ ਸ. ਮਾਨ ਤੁਰੰਤ ਵਾਪਸ ਭੇਜਕੇ ਪੰਜਾਬ ਸੂਬੇ ਦੇ ਸਾਜਸੀ ਢੰਗ ਨਾਲ ਬਣਾਏ ਗਏ ਦਹਿਸਤ ਵਾਲੇ ਮਾਹੌਲ ਨੂੰ ਸਹੀ ਕੀਤਾ ਜਾਵੇ । ਜਿਸ ਨੌਜਵਾਨੀ ਨੂੰ ਝੂਠੇ ਕੇਸਾਂ ਵਿਚ ਵੱਡੀ ਗਿਣਤੀ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਵਾਪਸ ਭੇਜਦੇ ਹੋਏ ਉਨ੍ਹਾਂ ਦੇ ਝੂਠੇ ਕੇਸ ਖਤਮ ਕੀਤੇ ਜਾਣ ਅਤੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਪੱਖੀ ਰੱਖਣ ਵਿਚ ਯੋਗਦਾਨ ਪਾਇਆ ਜਾਵੇ ਨਾ ਕਿ ਸਾਜਸੀ ਢੰਗ ਨਾਲ ਪੰਜਾਬ ਦੀ ਪਵਿੱਤਰ ਧਰਤੀ ਨੂੰ ਅਤੇ ਸਿੱਖ ਕੌਮ ਨੂੰ ਹਊਐ ਵੱਜੋ ਪੇਸ਼ ਕਰਕੇ ਸਮੁੱਚੇ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਬਦਨਾਮ ਕਰਕੇ ਨਿਸਾਨਾਂ ਬਣਾਉਦੇ ਹੋਏ 2024 ਦੀਆਂ ਚੋਣਾਂ ਜਿੱਤਣ ਲਈ ਮੰਦਭਾਵਨਾ ਅਧੀਨ ਇਹ ਗੰਦੀ ਸਿਆਸੀ ਖੇਡ ਖੇਡਣੀ ਤੁਰੰਤ ਬੰਦ ਕੀਤੀ ਜਾਵੇ ।

Leave a Reply

Your email address will not be published. Required fields are marked *