ਪੱਛਮੀ ਅਤੇ ਕਾਮਨਵੈਲਥ ਮੁਲਕਾਂ ਨੂੰ ਸ੍ਰੀ ਮੋਦੀ ਉਤੇ, ਸਟੇਟਲੈਸ ਸਿੱਖ ਕੌਮ ਦੀਆਂ ਸਿ਼ਕਾਇਤਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਸਥਾਪਿਤ ਕਰਨ ਲਈ ਦਬਾਅ ਪਾਉਣਾ ਜ਼ਰੂਰੀ : ਮਾਨ

ਫਤਹਿਗੜ੍ਹ ਸਾਹਿਬ, 07 ਮਾਰਚ ( ) “ਸਿੱਖ ਕੌਮ, ਕੱਟੜਵਾਦੀ ਹਿੰਦੂ ਇੰਡੀਅਨ ਸਟੇਟ ਵਿਚ ਇਕ ਘੱਟ ਗਿਣਤੀ ਕੌਮ ਹਨ । ਇਸ ਲਈ ਕਾਮਨਵੈਲਥ ਮੁਲਕਾਂ ਨੂੰ ਇਹ ਗੱਲ ਅੱਛੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਹਿੰਦੂ ਇੰਡੀਅਨ ਸਟੇਟ ਵਿਚ ਕੱਟੜਵਾਦੀ ਬੀਜੇਪੀ-ਆਰ.ਐਸ.ਐਸ. ਜਮਾਤਾਂ ਸੈਟਰ ਵਿਚ 1992 ਵਿਚ ਸ੍ਰੀ ਨਰਸਿਮਾਰਾਓ ਸਰਕਾਰ ਨੂੰ ਉਸ ਸਮੇਂ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਲਈ ਹਰ ਤਰ੍ਹਾਂ ਮਦਦ ਕੀਤੀ ਸੀ । ਜੋ ਕਿ ਹਿੰਦੂ ਕੱਟੜਵਾਦੀ ਬਦਲੇ ਦੀ ਭਾਵਨਾ ਅਤੇ ਦੂਸਰੀਆਂ ਘੱਟ ਗਿਣਤੀ ਕੌਮਾਂ ਨੂੰ ਨਿਰੰਤਰ ਨਿਸ਼ਾਨਾਂ ਬਣਾਉਦੀਆ ਆ ਰਹੀਆ ਹਨ, ਉਪਰੰਤ ਅਜੋਕੇ ਸਮੇ ਦੇ ਵਜ਼ੀਰ-ਏ-ਆਜਮ ਅਤੇ ਉਸਦੀ ਬੀਜੇਪੀ-ਆਰ.ਐਸ.ਐਸ ਪਾਰਟੀ ਵੱਲੋ ਉਸੇ ਬਾਬਰੀ ਮਸਜਿਦ ਵਾਲੇ ਸਥਾਂਨ ਤੇ ਹਿੰਦੂ ਰਾਮ ਮੰਦਰ ਬਣਾਇਆ ਗਿਆ ਹੈ, ਜੋ ਆਪਣੇ ਆਪ ਵਿਚ ਕੱਟੜਤਾ ਵਾਲੇ ਅਮਲਾਂ ਨੂੰ ਪ੍ਰਤੱਖ ਕਰਦਾ ਹੈ । ਇਸ ਕੱਟੜਵਾਦੀ ਸੋਚ ਦੇ ਹੋਰ ਵੀ ਸੱਚ ਹਨ । ਜਿਸ ਤੋਂ ਅਸੀ ਜਾਣੂ ਕਰਵਾਉਣਾ ਚਾਹਵਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੱਟੜਵਾਦੀ ਹਿੰਦੂ ਇੰਡੀਅਨ ਸਟੇਟ ਉਤੇ ਰਾਜ ਕਰਦੀਆਂ ਆ ਰਹੀਆ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਆਦਿ ਵੱਲੋ ਘੱਟ ਗਿਣਤੀ ਕੌਮਾਂ ਉਤੇ ਬਦਲੇ ਦੀ ਭਾਵਨਾ ਅਧੀਨ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਜ਼ਬਰੀ ਗੈਰ ਕਾਨੂੰਨੀ ਢੰਗ ਨਾਲ ਢਹਿ-ਢੇਰੀ ਕਰਨ ਅਤੇ ਉਨ੍ਹਾਂ ਦਾ ਯੋਜਨਾਬੰਧ ਢੰਗ ਨਾਲ ਕਤਲੇਆਮ ਕਰਨ ਦੀਆਂ ਕਾਰਵਾਈਆ ਦੇ ਵੇਰਵੇ ਦਿੰਦੇ ਹੋਏ ਪੱਛਮੀ ਮੁਲਕਾਂ ਅਤੇ ਕਾਮਨਵੈਲਥ ਮੁਲਕਾਂ ਨੂੰ ਇੰਡੀਆ ਸਟੇਟ ਉਤੇ ਡਿਪਲੋਮੈਟਿਕ ਦਬਾਅ ਪਾਉਣ ਅਤੇ ਸਟੇਟਲੈਸ ਸਿੱਖ ਕੌਮ ਉਤੇ ਕੀਤੇ ਜਾਣ ਵਾਲੇ ਜ਼ਬਰ ਜੁਲਮਾਂ ਦਾ ਅੰਤ ਕਰਨ, ਉਨ੍ਹਾਂ ਨੂੰ ਸੁਣਨ ਅਤੇ ਉਨ੍ਹਾਂ ਨੂੰ ਹਰ ਪੱਖੋ ਸਥਾਪਿਤ ਕਰਨ ਲਈ ਜੋਰ ਪਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ ਜਿਵੇ ਬਾਬਰੀ ਮਸਜਿਦ ਨੂੰ ਮੁਤੱਸਵੀਆਂ ਨੇ ਢਹਿ-ਢੇਰੀ ਕੀਤਾ, ਉਸੇ ਤਰ੍ਹਾਂ 1984 ਵਿਚ ਇੰਦਰਾ ਗਾਂਧੀ ਦੀ ਸੈਂਟਰ ਸਰਕਾਰ ਨੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸੋਵੀਅਤ ਯੂਨੀਅਨ, ਬਰਤਾਨੀਆ ਅਤੇ ਇੰਡੀਆ ਦੀਆਂ ਤਿੰਨੇ ਫ਼ੌਜਾਂ ਨੇ ਇਕ ਹੋ ਕੇ ਸਾਡੇ ਇਨ੍ਹਾਂ ਧਾਰਮਿਕ ਸਥਾਨਾਂ ਦੀ ਤਬਾਹੀ ਕੀਤੀ । ਇਸ ਹਮਲੇ ਦੌਰਾਨ ਇੰਡੀਅਨ ਫ਼ੌਜਾਂ ਨੇ ਸਿੱਖ ਕੌਮ ਦੀ ਸਿੱਖ ਰੈਫਰੈਸ ਲਾਈਬ੍ਰੇਰੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਵਿਚੋ ਬੇਸ਼ਕੀਮਤੀ ਅਮੁੱਲ ਵਸਤਾਂ ਅਤੇ ਸਾਡਾ ਇਤਿਹਾਸ ਵੀ ਚੋਰੀ ਕਰਕੇ ਲੈ ਗਏ । ਜਿਸਦੀ ਤਬਾਹੀ ਦੀ ਤਸਵੀਰ ਨਿਮਨ ਦੇ ਰਹੇ ਹਾਂ । 

ਇਹ ਹੋਰ ਵੀ ਦੁੱਖਦਾਇਕ ਤੇ ਅਫਸੋਸਨਾਕ ਅਮਲ ਹਨ ਕਿ ਉਪਰੋਕਤ ਘੱਟ ਗਿਣਤੀ ਕੌਮਾਂ ਵਿਰੁੱਧ ਹੋਏ ਜ਼ਬਰ ਵਿਰੁੱਧ ਪੱਛਮੀ ਅਤੇ ਕਾਮਨਵੈਲਥ ਮੁਲਕਾਂ ਨੇ ਕਿਸੇ ਤਰ੍ਹਾਂ ਦੀ ਆਵਾਜ ਨਹੀ ਉਠਾਈ । ਸਾਡੀ ਪਾਰਟੀ ਅਜਿਹੀਆਂ ਗੈਰ ਸਮਾਜਿਕ, ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਅਪਰਾਧਿਕ ਕਾਰਵਾਈਆ ਦੇ ਸਖਤ ਵਿਰੁੱਧ ਹੈ । ਪਰ ਇਨ੍ਹਾਂ ਪੱਛਮੀ ਅਤੇ ਕਾਮਨਵੈਲਥ ਮੁਲਕਾਂ ਲਈ ਇਹ ਵੱਡਾ ਮਹੱਤਵ ਬਣ ਜਾਂਦਾ ਹੈ ਕਿ ਉਹ ਇੰਡੀਆਂ ਦੇ ਵਜ਼ੀਰ-ਏ-ਆਜਮ ਸ੍ਰੀ ਨਰਿੰਦਰ ਮੋਦੀ ਉਤੇ ਦਬਾਅ ਪਾਉਦੇ ਹੋਏ ਉਨ੍ਹਾਂ ਨੂੰ ਦੱਸਣ ਕਿ ਜੋ ਸਿੱਖ ਕੌਮ ਸਟੇਟਲੈਸ ਕੌਮ ਹੈ, ਉਨ੍ਹਾਂ ਦੀਆਂ ਸਿਕਾਇਤਾਂ, ਸਿਕਵੇ ਨੂੰ ਸੁਣਨਾ, ਉਸਦਾ ਸੰਜ਼ੀਦਗੀ ਨਾਲ ਹੱਲ ਕਰਨ ਅਤੇ ਉਨ੍ਹਾਂ ਨੂੰ ਅਣਖ਼-ਗੈਰਤ ਨਾਲ ਜਿੰਦਗੀ ਜਿਊਂਣ ਦੇ ਹੱਕ ਦਿੰਦੇ ਹੋਏ ਇਥੇ ਸਥਾਪਿਤ ਕਰਨਾ ਅਤਿ ਜ਼ਰੂਰੀ ਹੈ । ਅਖੀਰ ਵਿਚ ਸਾਡੀ ਪਾਰਟੀ ਬੀਜੇਪੀ-ਆਰ.ਐਸ.ਐਸ ਆਦਿ ਹਿੰਦੂਤਵ ਮੁਤੱਸਵੀ ਜਮਾਤਾਂ ਦੀਆਂ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਵਿਰੁੱਧ ਕੀਤੀਆ ਜਾਣ ਵਾਲੀਆ ਕਾਰਵਾਈਆ ਅਤੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਕਿ ਉਹ ਗੈਰ ਦਲੀਲ ਢੰਗ ਨਾਲ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀਆ ਕੌਮਾਂ ਤੇ ਹੁਕਮਰਾਨਾਂ ਨੂੰ ਪੰਜਾਬ ਤੇ ਇੰਡੀਆ ਵਿਚ ਵੱਸਣ ਵਾਲੀ ਸਿੱਖ ਕੌਮ ਸੰਬੰਧੀ ਗਲਤ ਰਿਪੋਰਟ ਦੇ ਕੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਵਾਲੀ ਮਹੱਤਵਪੂਰਨ ਸੋਚ ਤੇ ਅਮਲਾਂ ਨੂੰ ਮਨਫ਼ੀ ਕਰਨ ਦੀ ਸਾਜਿਸ ਉਤੇ ਕੰਮ ਕਰ ਰਹੀ ਹੈ । ਜਿਸ ਉਤੇ ਬਾਹਰਲੇ ਮੁਲਕਾਂ ਦੇ ਹੁਕਮਰਾਨਾਂ ਨੂੰ ਸੱਚਾਈ ਦੀ ਜਾਣਕਾਰੀ ਲੈਦੇ ਹੋਏ ਘੱਟ ਗਿਣਤੀ ਸਿੱਖ ਕੌਮ ਦੀ ਪੰਜਾਬ ਤੇ ਇੰਡੀਆ ਵਿਚ ਹੁਕਮਰਾਨਾਂ ਦੀ ਸੌੜੀ ਸੋਚ ਰਾਹੀ ਬਣੇ ਬਦਤਰ ਹਾਲਾਤਾਂ ਨੂੰ ਸਹੀ ਕਰਨ ਲਈ ਉਦਮ ਕਰਨ ਦੀ ਜਿੰਮੇਵਾਰੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਮੋਦੀ ਦੇ ਆਸਟ੍ਰੇਲੀਆ ਦੀ ਕੀਤੀ ਜਾ ਰਹੀ ਯਾਤਰਾ ਦੇ ਮਿਸਨ ਦਾ ਸਵਾਗਤ ਕਰੇਗਾ, ਜੇਕਰ ਇਸ ਇੰਡੀਅਨ ਹਿੰਦੂ ਸਟੇਟ ਦੇ ਵਜ਼ੀਰ-ਏ-ਆਜਮ ਉਥੇ ਵੱਸਣ ਵਾਲੇ ਸਿੱਖਾਂ ਨੂੰ ਕੁਝ ਸਮਾਂ ਦੇ ਕੇ ਸਿੱਖ ਮਸਲਿਆ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਕਰ ਸਕਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਸਕਣ । ਇਸ ਮੌਕੇ ਉਤੇ ਅਸੀ ਆਸਟ੍ਰੇਲੀਆ ਦੇ ਹਾਈਕਮਿਸਨਰ ਨੂੰ ਇਹ ਅਪੀਲ ਕਰਨੀ ਚਾਹਵਾਂਗੇ ਕਿ ਉਹ ਅਜਿਹਾ ਮਾਹੌਲ ਸਿਰਜਣ ਜਿਸ ਨਾਲ ਇੰਡੀਆ ਦੇ ਵਜ਼ੀਰ-ਏ-ਆਜਮ ਦੇ ਇਥੇ ਪਹੁੰਚਣ ਤੇ ਸਾਡੀ ਸਿੱਖ ਕੌਮ ਦਾ ਡੈਲੀਗੇਸਨ ਉਨ੍ਹਾਂ ਨੂੰ ਸਿੱਖ ਮਸਲਿਆ ਬਾਰੇ ਮਿਲਕੇ ਵਿਚਾਰਾਂ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਅਤੇ ਆਸਟ੍ਰੇਲੀਆ ਦੇ ਹਾਈਕਮਿਸਨਰ ਇਸ ਵਿਸੇ ਉਤੇ ਸੰਜੀਦਗੀ ਨਾਲ ਗੌਰ ਕਰਦੇ ਹੋਏ ਆਸਟ੍ਰੇਲੀਅਨ ਸਿੱਖ ਡੈਲੀਗੇਸਨ ਨੂੰ ਆਪਣੇ ਰੁਝੇਵਿਆ ਭਰੇ ਸਮੇ ਵਿਚੋ ਹਰ ਕੀਮਤ ਤੇ ਸਮਾਂ ਦੇ ਕੇ ਉਨ੍ਹਾਂ ਨੂੰ ਸੁਣਨ ਦਾ ਜੇਰਾ ਵਿਖਾਉਣਗੇ ।

Leave a Reply

Your email address will not be published. Required fields are marked *