16 ਫਰਵਰੀ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 13 ਫਰਵਰੀ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 16 ਫਰਵਰੀ ਨੂੰ ਸ. ਬਲਕਾਰ ਸਿੰਘ ਭੁੱਲਰ ਪਟਿਆਲਾ, 17 ਫਰਵਰੀ ਨੂੰ ਰਣਜੀਤ ਸਿੰਘ ਸੰਤੋਖਗੜ੍ਹ ਰੋਪੜ੍ਹ, 18 ਫਰਵਰੀ ਬਲਵੀਰ ਸਿੰਘ ਬੱਛੋਆਣਾ ਮਾਨਸਾ, 19 ਫਰਵਰੀ ਗੁਰਦਰਸਨ ਸਿੰਘ ਢੀਂਡਸਾ ਅਮਰਗੜ੍ਹ, 20 ਫਰਵਰੀ ਰਜਿੰਦਰ ਸਿੰਘ ਫੌ਼ਜੀ ਫਗਵਾੜਾ, 21 ਫਰਵਰੀ ਬੀਬੀ ਦਲਜੀਤ ਕੌਰ ਡੇਰਾ ਬਾਬਾ ਨਾਨਕ, 22 ਫਰਵਰੀ ਬਲਵਿੰਦਰ ਸਿੰਘ ਮੰਡੇਰ ਬੁਢਲਾਡਾ, 23 ਫਰਵਰੀ ਗੁਰਚਰਨ ਸਿੰਘ ਸਾਹਨੇਵਾਲ, 24 ਫਰਵਰੀ ਸੁਰਜੀਤ ਸਿੰਘ ਤਲਵੰਡੀ ਜਗਰਾਓ, 25 ਫਰਵਰੀ ਹਰਜੀਤ ਸਿੰਘ ਮੀਆਪੁਰ, 26 ਫਰਵਰੀ ਪਰਮਜੀਤ ਸਿੰਘ ਫਾਜਿਲਕਾ, 27 ਫਰਵਰੀ ਮਾਸਟਰ ਕੁਲਦੀਪ ਸਿੰਘ ਮਸੀਤੀ, 28 ਫਰਵਰੀ ਸੂਬੇਦਾਰ ਮੇਜਰ ਸਿੰਘ ਨਕੌਦਰ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *