ਜੋ ਸਿੱਖ ਨੌਜ਼ਵਾਨੀ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਇਸਤਿਹਾਰਾਂ ਤੇ ਬੈਨਰਾਂ ਨਾਲ ਫੋਟੋਆਂ ਖਿਚਵਾਉਣ ਦਾ ਰੁਝਾਨ ਵੱਧ ਰਿਹਾ ਹੈ, ਇਹ ਉਨ੍ਹਾਂ ਨੌਜ਼ਵਾਨਾਂ ਦੇ ਚੰਗੇਰੇ ਭਵਿੱਖ ਨੂੰ ਵੀ ਪ੍ਰਤੱਖ ਕਰਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 11 ਫਰਵਰੀ ( ) “ਮੈਂ ਲੰਮੇ ਸਮੇ ਤੋ ਇਹ ਮਹਿਸੂਸ ਕਰ ਰਿਹਾ ਹਾਂ ਕਿ ਕੁਝ ਸਮੇਂ ਤੋਂ ਸਿੱਖ ਨੌਜ਼ਵਾਨੀ ਵਿਚ ਇਹ ਬਹੁਤ ਵੱਡਾ ਰੁਝਾਨ ਉਤਪੰਨ ਹੁੰਦਾ ਆ ਰਿਹਾ ਹੈ ਕਿ ਸਿੱਖ ਨੌਜ਼ਵਾਨੀ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਮੌਕੇ ਵੱਡੇ ਸਮਾਗਮ ਵਿਚ ਪੂਰਨ ਸਰਧਾ ਤੇ ਸਤਿਕਾਰ ਸਹਿਤ ਸਮੂਲੀਅਤ ਕਰਕੇ ਫਖ਼ਰ ਹੀ ਮਹਿਸੂਸ ਨਹੀ ਕਰਦੇ ਬਲਕਿ ਸੰਤ ਭਿੰਡਰਾਂਵਾਲਿਆ ਦੇ ਫਲੈਕਸ ਬੋਰਡਾਂ, ਬੈਨਰਾਂ, ਪੋਸਟਰਾਂ ਨਾਲ ਫੋਟੋਆਂ ਖਿਚਵਾਕੇ ਆਪਣੇ ਆਪ ਨੂੰ ਇਕ ਅਲੌਕਿਕ ਸ਼ਕਤੀ ਅਤੇ ਖੂਸੀ ਨੂੰ ਮਹਿਸੂਸ ਕਰਦੇ ਆ ਰਹੇ ਹਨ । ਇਹ ਰੁਝਾਨ ਇਹ ਵੀ ਪ੍ਰਤੱਖ ਕਰਦਾ ਹੈ ਕਿ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸਿੱਖ ਕੌਮ ਦੀ ਸੰਪੂਰਨ ਬਾਦਸਾਹੀ ਆਜਾਦ ਸਿੱਖ ਰਾਜ ਨੂੰ ਕੌਮਾਂਤਰੀ ਨਕਸੇ ਉਤੇ ਕਾਇਮ ਕਰਨ ਦਾ ਮਿਸਨ ਆਰੰਭ ਕੀਤਾ ਸੀ ਅਤੇ ਕਿਹਾ ਸੀ ਕਿ ਜਦੋ ਵੀ ਹਿੰਦੂਤਵ ਹੁਕਮਰਾਨਾਂ ਨੇ ਸਾਡੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌਜੀ ਹਮਲਾ ਕਰਨ ਦੀ ਗੁਸਤਾਖੀ ਕੀਤੀ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ । 04 ਜੂਨ 1984 ਨੂੰ ਜਦੋਂ ਇੰਡੀਆ, ਰੂਸ, ਬਰਤਾਨੀਆ ਦੀਆਂ ਫ਼ੌਜਾਂ ਨੇ ਇਹ ਕੁਕਰਮ ਕੀਤਾ ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾ ਚੁੱਕੀ ਹੈ ਅਤੇ ਉਨ੍ਹਾਂ ਅਤੇ ਹੋਰ ਸਿੰਘਾਂ ਦੀ ਸ਼ਹਾਦਤ ਤੋ ਬਾਅਦ ਸਿੱਖ ਕੌਮ ਦੀ ਆਜਾਦੀ ਦੀ ਇਹ ਜੰਗ ਨਿਰੰਤਰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੜੀ ਜਾ ਰਹੀ ਹੈ । ਜਿਸ ਵਿਚ ਸਿੱਖ ਨੌਜ਼ਵਾਨੀ ਦਾ ਬਹੁਤ ਵੱਡਾ ਯੋਗਦਾਨ ਹੈ । ਜੋ ਸਿੱਖ ਨੌਜਵਾਨੀ ਸੰਤ ਭਿੰਡਰਾਂਵਾਲਿਆ ਨਾਲ ਆਪਣੀਆ ਫੋਟੋਆਂ ਖਿਚਵਾਕੇ ਸੋਸਲ ਮੀਡੀਏ ਉਤੇ ਪਾ ਕੇ ਫਖਰ ਮਹਿਸੂਸ ਕਰਦੇ ਹਨ ਇਸ ਨਾਲ ਜਿਥੇ ਕੌਮ ਨੂੰ ਵੱਡੀ ਤਾਕਤ ਪ੍ਰਾਪਤ ਹੁੰਦੀ ਹੈ, ਉਥੇ ਆਉਣ ਵਾਲੇ ਸਮੇ ਵਿਚ ਜਦੋ ਵੀ ਸਾਡੀ ਸਿੱਖ ਨੌਜਵਾਨੀ ਪੰਜਾਬ, ਇੰਡੀਆ ਦੇ ਦੂਸਰੇ ਹਿੱਸਿਆ ਜਾਂ ਬਾਹਰਲੇ ਮੁਲਕਾਂ ਵਿਚ ਵਿਚਰੇਗੀ ਤਾਂ ਇਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨਾਲ ਫੋਟੋਆ ਸਹਿਤ ਉਨ੍ਹਾਂ ਦੀਆਂ ਯਾਦਗਰਾਂ ਉਨ੍ਹਾਂ ਦੇ ਆਪਣੇ ਜੀਵਨ ਵਿਚ ਵੀ ਕੰਮ ਆਉਣਗੀਆ ਅਤੇ ਕੌਮ ਨੂੰ ਵੀ ਇਸ ਨਾਲ ਨਿਰੰਤਰ ਵੱਡਾ ਬਲ ਮਿਲਦਾ ਰਹੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਨੌਜ਼ਵਾਨੀ ਵੱਲੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮ ਪੱਖੀ ਵੱਡਮੁੱਲੀ ਆਜਾਦੀ ਦੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਨੌਜਵਾਨੀ ਵੱਲੋ ਪੂਰਨ ਸਰਧਾ ਤੇ ਸਤਿਕਾਰ ਸਹਿਤ ਸੰਤਾਂ ਦੇ ਫਲੈਕਸਾਂ, ਬੋਰਡਾਂ ਅਤੇ ਪੋਸਟਰਾਂ ਨਾਲ ਫੋਟੋਆ ਖਿਚਾਉਣ ਦੀਆਂ ਕਾਇਮ ਕੀਤੀਆ ਜਾ ਰਹੀਆ ਯਾਦਗਰਾਂ ਉਤੇ ਪੂਰਨ ਸੰਤੁਸਟੀ ਪ੍ਰਗਟ ਕਰਦੇ ਹੋਏ ਅਤੇ ਆਉਣ ਵਾਲੇ ਕੱਲ੍ਹ 12 ਫਰਵਰੀ ਨੂੰ ਸਮੁੱਚੀ ਸਿੱਖ ਅਤੇ ਪੰਜਾਬੀ ਨੌਜਵਾਨੀ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 76ਵੇਂ ਜਨਮ ਦਿਹਾੜੇ ਉਤੇ ਹੁੰਮ ਹੁੰਮਾਕੇ ਸਮੂਲੀਅਤ ਕਰਨ ਅਤੇ ਇਸ ਦਿਹਾੜੇ ਦੀ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *