ਭਾਈ ਅੰਮ੍ਰਿਤਪਾਲ ਸਿੰਘ ਦੇ ਆਨੰਦਕਾਰਜ ਹੋਣ ਉਤੇ ਹਾਰਦਿਕ ਮੁਬਾਰਕਬਾਦ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 11 ਫਰਵਰੀ ( ) “ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਜੋ ਬੀਤੇ ਦਿਨੀਂ ਜੱਲੂਪੁਰ ਖੇੜਾ (ਰਈਆ) ਵਿਖੇ ਬੀਬੀ ਕਿਰਨਦੀਪ ਕੌਰ ਸਪੁੱਤਰੀ ਸ. ਪਿਆਰਾ ਸਿੰਘ ਨਿਵਾਸੀ ਕੁਲਾਰ ਨਾਲ ਪੂਰਨ ਗੁਰ ਮਰਿਯਾਦਾ ਅਤੇ ਸਾਦੇ ਢੰਗ ਅਨੁਸਾਰ ਅਤਿ ਖੇੜਿਆ ਤੇ ਖੁਸ਼ੀ ਭਰੇ ਮਾਹੌਲ ਵਿਚ ਆਨੰਦ ਕਾਰਜ ਦੀ ਰਸਮ ਪੂਰਨ ਹੋਈ ਹੈ, ਇਸ ਮੌਕੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੀਬਾ ਕਿਰਨਦੀਪ ਕੌਰ ਦੇ ਦੋਵਾਂ ਗੁਰਸਿੱਖ ਪਰਿਵਾਰਾਂ ਦੇ ਨਾਲ-ਨਾਲ ਸਮੁੱਚੀ ਸਿੱਖ ਕੌਮ ਨੂੰ ਵੀ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਇਸ ਨਵੀ ਗੁਰਸਿੱਖ ਬਣੀ ਜੋੜੀ ਦੇ ਅੰਗ-ਸੰਗ ਰਹਿੰਦੇ ਹੋਏ ਦਿਨ ਦੋਗੁਣੀ ਰਾਤ ਚੌਗੁਣੀ ਤਰੱਕੀ ਦੀ ਬਖਸਿ਼ਸ਼ ਕਰਨ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਵਿਆਹਤਾ ਜੀਵਨ ਦੀਆਂ ਜਿ਼ੰਮੇਵਾਰੀਆ ਨੂੰ ਪੂਰਨ ਕਰਨ ਦੇ ਨਾਲ-ਨਾਲ ਖ਼ਾਲਸਾ ਪੰਥ ਪ੍ਰਤੀ ਕੀਤੀਆ ਜਾ ਰਹੀਆ ਨਿਰਸਵਾਰਥ ਵੱਡਮੁੱਲੀਆਂ ਜਿੰਮੇਵਾਰੀਆ ਨੂੰ ਵੀ ਬਾਖੂਬੀ ਪੂਰਨ ਕਰਦੇ ਰਹਿਣ ਅਤੇ ਨੌਜ਼ਵਾਨੀ ਨੂੰ ਨਸਿ਼ਆਂ ਤੋਂ ਰਹਿਤ ਕਰਦੇ ਹੋਏ ਅੰਮ੍ਰਿਤ ਦੀ ਦਾਤ ਨਾਲ ਜੋੜਕੇ ਗੁਰਸਿੱਖੀ ਜੀਵਨ ਬਤੀਤ ਕਰਨ ਵਿਚ ਆਪਣਾ ਨਿੱਘਾ ਯੋਗਦਾਨ ਪਾਉਦੇ ਰਹਿਣ ।”

ਇਹ ਮੁਬਾਰਕਬਾਦ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੀ ਧਰਮ ਸੁਪਤਨੀ ਬੀਬਾ ਕਿਰਨਦੀਪ ਕੌਰ ਦੇ ਦੋਵਾਂ ਗੁਰਸਿੱਖ ਪਰਿਵਾਰਾਂ, ਸੰਬੰਧੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਇਸ ਹੋਏ ਆਨੰਦ ਕਾਰਜ ਦੇ ਖੁਸ਼ੀ ਦੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਿੱਤੀ । ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਪਹਿਲੇ ਹੀ ਵੱਡੀ ਕੌਮੀ ਜਿ਼ੰਮੇਵਾਰੀ ਨੂੰ ਅਤਿ ਸੰਜ਼ੀਦਗੀ, ਦ੍ਰਿੜਤਾ ਅਤੇ ਇਮਾਨਦਾਰੀ ਨਾਲ ਬਾਖੂਬੀ ਨਿਰੰਤਰ ਪੂਰਨ ਕਰਦੇ ਆ ਰਹੇ ਹਨ, ਹੁਣ ਜਦੋਂ ਉਨ੍ਹਾਂ ਉਤੇ ਕੌਮ ਦੀ ਜਿੰਮੇਵਾਰੀ ਦੇ ਨਾਲ-ਨਾਲ ਬੇਸ਼ੱਕ ਪਰਿਵਾਰਿਕ ਜਿ਼ੰਮੇਵਾਰੀ ਵੀ ਬਣ ਗਈ ਹੈ, ਪਰ ਉਸ ਅਕਾਲ ਪੁਰਖ ਦੀ ਉਨ੍ਹਾਂ ਉਤੇ ਜੋ ਵੱਡੀ ਮੇਹਰ, ਕਿਰਪਾ ਹੈ, ਉਹ ਜਿਥੇ ਕੌਮ ਦੀ ਜਿੰਮੇਵਾਰੀ ਨੂੰ ਉਸੇ ਤਰ੍ਹਾਂ ਬਾਖੂਬੀ ਨਿਭਾਉਣ ਦੀ ਸਮਰੱਥਾਂ ਰੱਖਦੇ ਹਨ, ਉਥੇ ਉਹ ਆਪਣੇ ਪਰਿਵਾਰਿਕ ਜੀਵਨ ਦੇ ਸੰਤੁਲਨ ਨੂੰ ਵੀ ਇਸੇ ਤਰ੍ਹਾਂ ਬਾਖੂਬੀ ਨਿਭਾਉਣਗੇ ਅਤੇ ਆਪਣੀਆ ਪੰਥਕ, ਕੌਮੀ, ਸਮਾਜਿਕ ਜਿੰਮੇਵਾਰੀਆ ਨੂੰ ਪੂਰੀਆਂ ਕਰਦੇ ਰਹਿਣਗੇ । ਗੁਰੂ ਸਾਹਿਬ ਉਨ੍ਹਾਂ ਉਤੇ ਅਤੇ ਉਨ੍ਹਾਂ ਦੇ ਪਰਿਵਾਰ ਉਤੇ ਇਸੇ ਤਰ੍ਹਾਂ ਮੇਹਰ ਭਰੀਆ ਨਜ਼ਰਾਂ ਰੱਖਣ ਤਾਂ ਕਿ ਚੱਲ ਰਹੇ ਕੌਮੀ ਸੰਘਰਸ਼ ਅਤੇ ਇਨਸਾਫ਼ ਪ੍ਰਾਪਤੀ ਦੇ ਮਿਸਨ ਨੂੰ ਸਮੂਹਿਕ ਸਮਝਦਾਰੀ ਅਤੇ ਏਕਤਾ ਨਾਲ ਕੌਮ ਪ੍ਰਾਪਤ ਕਰ ਸਕੇ ।

Leave a Reply

Your email address will not be published. Required fields are marked *