ਬਾਦਲ ਅਕਾਲੀ ਦਲ ਅਤੇ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀ ਜੇਕਰ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਸੰਜ਼ੀਦਾ ਉਦਮ ਕਰ ਸਕਣ ਤਾਂ ਇਸਦੇ ਨਤੀਜੇ ਕੌਮ ਪੱਖੀ ਹੋਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 08 ਅਕਤੂਬਰ ( ) “ਇਸ ਵਿਚ ਕੋਈ ਸ਼ੱਕ ਸੁਬਾ ਜਾਂ ਹੁਕਮਰਾਨਾਂ ਦੀ ਮੰਦਭਾਵਨਾ ਬਾਰੇ ਦੋ ਰਾਵਾ ਨਹੀ ਕਿ ਹੁਕਮਰਾਨ ਸਿੱਖ ਕੌਮ ਦੇ ਗੁਰੂਘਰਾਂ ਦੇ ਪ੍ਰਬੰਧ ਨੂੰ ਸਵਾਰਥੀ ਸੋਚ ਅਧੀਨ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਮਸੰਦ ਬਿਰਤੀ ਵਾਲੇ ਸਿੱਖਾਂ ਰਾਹੀ ਕੰਟਰੋਲ ਰੱਖਣਾ ਚਾਹੁੰਦੇ ਹਨ ਅਤੇ ਵੱਖ-ਵੱਖ ਸੂਬਿਆਂ ਵਿਚ ਸਥਿਤ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆ ਨੂੰ ਹਰਿਆਣੇ ਦੀ ਤਰ੍ਹਾਂ ਸਿੱਖੀ ਦੀ ਧੂਰੇ ਪੰਜਾਬ ਦੇ ਮੂਲ ਨਾਲੋ ਤੋੜਕੇ ਵੱਖਰੇਵੇ ਖੜ੍ਹੇ ਕਰਕੇ ਆਪਣੇ ਸਿਆਸੀ ਤੇ ਹਕੂਮਤੀ ਸਵਾਰਥਾਂ ਦੀ ਪੂਰਤੀ ਕਰਦੇ ਆਏ ਹਨ ਅਤੇ ਲੋੜਦੇ ਹਨ । ਜੇਕਰ ਹਰਿਆਣਾ ਕਮੇਟੀ ਅੱਜ ਕਾਨੂੰਨੀ ਤੌਰ ਤੇ ਵੱਖ ਕਰ ਦਿੱਤੀ ਗਈ ਹੈ, ਇਸਨੂੰ ਪੂਰਨ ਕਰਨ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ, ਬਾਦਲ ਦਲੀਏ ਅਤੇ ਐਸ.ਜੀ.ਪੀ.ਸੀ. ਦੇ ਅਧਿਕਾਰੀ ਜਿ਼ੰਮੇਵਾਰ ਹਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਦੀ ਸਿੱਖ ਕੌਮ ਦੀ ਸਿਰਮੌਰ ਸੰਸਥਾਂ ਐਸ.ਜੀ.ਪੀ.ਸੀ. ਸੰਬੰਧੀ ਮੰਦਭਾਵਨਾ ਭਰੀ ਨੀਤੀ, ਬਾਦਲ ਪਰਿਵਾਰ, ਬਾਦਲ ਦਲੀਆ ਅਤੇ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਦੀ ਸਵਾਰਥੀ ਸੋਚ ਦੀ ਬਦੌਲਤ ਆਲ ਇੰਡੀਆ ਗੁਰਦੁਆਰਾ ਐਕਟ ਹੋਦ ਵਿਚ ਨਾ ਆਉਣ ਅਤੇ ਹਰਿਆਣਾ ਐਸ.ਜੀ.ਪੀ.ਸੀ. ਨੂੰ ਵੱਖ ਕਰਨ ਦੇ ਕੌਮ ਵਿਰੋਧੀ ਅਮਲਾਂ ਲਈ ਬਾਦਲ ਦਲੀਆ ਨੂੰ ਸਿੱਧੇ ਤੌਰ ਤੇ ਜਿ਼ੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜੇਕਰ ਇਨ੍ਹਾਂ ਨੇ ਸੰਜ਼ੀਦਗੀ ਨਾਲ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਬਣਾਉਣ ਲਈ ਜਿ਼ੰਮੇਵਾਰੀ ਸਮੇ ਤੇ ਨਿਭਾਈ ਹੁੰਦੀ ਤਾਂ ਅੱਜ ਨਾ ਤਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮਰਾਨ ਵੱਖ ਕਰ ਸਕਦੇ ਅਤੇ ਨਾ ਹੀ ਸਿੱਖ ਕੌਮ ਨੂੰ ਵੰਡਣ ਵਿਚ ਹੁਕਮਰਾਨ ਕਾਮਯਾਬ ਹੋ ਸਕਦਾ ਸੀ । ਜਦੋਕਿ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਬਣਾਉਣ ਦੀ ਮੰਗ 1954 ਤੋਂ ਹੁੰਦੀ ਆ ਰਹੀ ਹੈ । 1999 ਵਿਚ ਜਦੋ ਸ੍ਰੀ ਵਾਜਪਾਈ ਦੀ ਬੀਜੇਪੀ ਦੀ ਸੈਟਰ ਵਿਚ ਸਰਕਾਰ ਸੀ ਅਤੇ ਬਾਦਲ ਦਲੀਏ ਉਨ੍ਹਾਂ ਦੇ ਭਾਈਵਾਲ ਸਨ ਉਸ ਸਮੇ ਸ੍ਰੀ ਵਾਜਪਾਈ ਨੇ ਇਹ ਖਰੜਾ ਬਾਦਲ ਦਲੀਆ ਅਤੇ ਐਸ.ਜੀ.ਪੀ.ਸੀ. ਨੂੰ ਭੇਜਿਆ ਸੀ ਤਾਂ ਕਿ ਉਹ ਇਸ ਸੰਬੰਧੀ ਆਪਣੇ ਸੁਝਾਅ ਦੇ ਸਕਦੇ ਅਤੇ ਇਹ ਪ੍ਰਕਿਰਿਆ ਕਾਨੂੰਨ ਬਣਨ ਵਿਚ ਅੱਗੇ ਵੱਧਦੀ । ਪਰ ਬਾਦਲ ਦਲੀਏ ਜੋ ਆਪਣੇ ਮਾਲੀ ਅਤੇ ਸਵਾਰਥੀ ਹਿੱਤਾ ਦੇ ਗੁਲਾਮ ਬਣੇ ਹੋਏ ਸਨ, ਉਨ੍ਹਾਂ ਨੇ ਇਸ ਦਿਸ਼ਾ ਵੱਲ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਕੋਈ ਕੰਮ ਜਾਣਬੁੱਝ ਕੇ ਨਹੀ ਕੀਤਾ । ਜੇਕਰ ਹੁਣ ਵੀ ਇਸਦੇ ਖਰੜੇ ਨੂੰ ਆਖਰੀ ਰੂਪ ਦੇ ਕੇ ਸਰਕਾਰ ਨੂੰ ਭੇਜਦੇ ਹੋਏ ਸੈਟਰ ਦੀ ਮੋਦੀ ਹਕੂਮਤ ਨੂੰ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਮਜਬੂਰ ਕਰ ਦੇਣ ਤਾਂ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਕਾਨੂੰਨੀ ਰੂਪ ਮਿਲਣ ਵਿਚ ਜਿਥੇ ਸਹਿਯੋਗ ਮਿਲੇਗਾ, ਉਥੇ ਸੈਟਰ ਦੀਆਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਸਾਡੀ ਕੌਮੀ ਏਕਤਾ ਨੂੰ ਸੱਟ ਮਾਰਨ ਦੇ ਮਨਸੂਬਿਆ ਵਿਚ ਕਾਮਯਾਬ ਵੀ ਨਹੀ ਹੋ ਸਕਣਗੀਆ । ਉਨ੍ਹਾਂ ਸਮੁੱਚੀ ਕੌਮ ਦੇ ਸੂਝਵਾਨਾਂ, ਵਿਦਵਾਨਾਂ, ਕਾਨੂੰਨਦਾਨਾਂ ਅਤੇ ਸਮੁੱਚੀ ਲੀਡਰਸਿ਼ਪ ਨੂੰ ਇਸ ਗੰਭੀਰ ਵਿਸ਼ੇ ਉਤੇ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਹੋਦ ਵਿਚ ਲਿਆਉਣ ਲਈ ਸਮੂਹਿਕ ਤੌਰ ਤੇ ਆਪਣੀਆ ਜਿ਼ੰਮੇਵਾਰੀਆ ਨਿਭਾਉਣ, ਉਥੇ ਲੰਮੇ ਸਮੇ ਤੋ ਧਰਮ ਦੇ ਪ੍ਰਚਾਰ ਵਿਚ ਆਈ ਖੜੌਤ ਨੂੰ ਅੱਗੇ ਵਧਾਉਣ ਲਈ ਅਤੇ ਸਭ ਕੌਮਾਂ, ਧਰਮਾਂ, ਕਬੀਲਿਆ ਨੂੰ ਸਿੱਖ ਧਰਮ ਦੀ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਆਧਾਰ ਬਣਾਕੇ ਸਿੱਖ ਧਰਮ ਤੇ ਸਿੱਖ ਕੌਮ ਪ੍ਰਤੀ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਬਾਦਲੀਲ ਢੰਗ ਨਾਲ ਕਾਟ ਕਰਨ ਦੀ ਇਖਲਾਕੀ ਜਿ਼ੰਮੇਵਾਰੀ ਵੀ ਨਿਭਾਉਣ । ਜੋ ਸੂਝਵਾਨ ਆਪਣੇ ਤੌਰ ਤੇ ਸਿੱਖੀ ਦਾ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ, ਇਨਸਾਨੀਅਤ ਨੂੰ ਗੁਰਸਿੱਖੀ ਵੱਲ ਪ੍ਰੇਰਿਤ ਕਰ ਰਹੇ ਹਨ, ਉਨ੍ਹਾਂ ਨੂੰ ਵੀ ਐਸ.ਜੀ.ਪੀ.ਸੀ. ਅਧਿਕਾਰੀ ਅਤੇ ਸਿਆਸੀ ਆਗੂ ਉਤਸਾਹਿਤ ਕਰਨ ਤਾਂ ਕਿ ਸਮੁੱਚੀ ਕੌਮ ਏਕਤਾ ਦੀ ਲੜੀ ਵਿਚ ਵੀ ਪ੍ਰੋਈ ਜਾ ਸਕੇ ਅਤੇ ਆਪਣੇ ਸਿਆਸੀ ਤੇ ਧਾਰਮਿਕ ਮਿਸਨ ਦੀ ਪ੍ਰਾਪਤੀ ਕਰ ਸਕਣ ।

Leave a Reply

Your email address will not be published. Required fields are marked *