ਸ੍ਰੀ ਕੇਜਰੀਵਾਲ ਜੋ ਵਿਦਿਆਰਥੀਆਂ ਤੋਂ ਕੱਟੜਵਾਦੀ ਸੋਚ ਅਧੀਨ ਤਿਰੰਗੇ ਝੰਡੇ ਦੀ ਗੱਲ ਕਰਦੇ ਹਨ, ਇਨ੍ਹਾਂ ਤਾਨਾਸਾਹੀ ਹੁਕਮਾਂ ਨੂੰ ਸਿੱਖ ਵਿਦਿਆਰਥੀ ਕਿਵੇਂ ਪ੍ਰਵਾਨ ਕਰਨਗੇ ? : ਮਾਨ

ਫ਼ਤਹਿਗੜ੍ਹ ਸਾਹਿਬ, 04 ਅਗਸਤ ( ) “ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੰਨਵੀਨਰ ਜੋ ਆਰ.ਐਸ.ਐਸ. ਦੀਆਂ ਕੱਟੜਵਾਦੀ ਨੀਤੀਆਂ ਨੂੰ ਲਾਗੂ ਕਰਨ ਲਈ ਪੱਬਾ ਭਾਰ ਹੋਏ ਪਏ ਹਨ, ਉਹ ਅਖ਼ਬਾਰਾਂ ਵਿਚ ਤਿਰੰਗੇ ਝੰਡੇ ਅਤੇ ਵਿਦਿਆਰਥੀਆਂ ਨੂੰ ਰਲਗਡ ਕਰਕੇ ਤਾਨਾਸਾਹੀ ਸੋਚ ਅਧੀਨ ਸਭ ਵਿਦਿਆਰਥੀਆਂ ਉਤੇ ਉਸ ਝੰਡੇ ਨੂੰ ਥੋਪਣਾ ਚਾਹੁੰਦੇ ਹਨ, ਜਿਸ ਝੰਡੇ ਵਿਚ ਸਿੱਖ ਕੌਮ ਦਾ ਨਾ ਤਾਂ ਕੋਈ ਰੰਗ ਹੈ ਅਤੇ ਨਾ ਹੀ ਖੰਡਾ-ਕਿਰਪਾਨ ਦੇ ਨਿਸ਼ਾਨ ਹਨ । ਭਲਾ ਇਹ ਤਾਨਾਸਾਹੀ ਸੋਚ ਅਧੀਨ ਵੱਖ-ਵੱਖ ਕੌਮਾਂ, ਧਰਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਉਤੇ ਜ਼ਬਰੀ ਕਿਵੇਂ ਥੋਪਿਆ ਜਾ ਸਕਦਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਵੱਲੋ ਕੱਟੜਵਾਦੀ ਤਾਨਾਸਾਹੀ ਸੋਚ ਅਧੀਨ ਦਿੱਲੀ ਦੇ ਵਿਦਿਆਰਥੀਆਂ ਨੂੰ 15 ਅਗਸਤ ਨੂੰ ਸਭ ਤੋ ਵੱਡਾ ਤਿਰੰਗਾ ਝੰਡਾ ਬਣਾਉਣ ਦੇ ਦਿੱਤੇ ਗਏ ਇਸਤਿਹਾਰਾਂ ਨੂੰ ਤਾਨਾਸਾਹੀ ਸੋਚ ਅਤੇ ਹੁਕਮਰਾਨਾਂ ਦੇ ਜ਼ਬਰ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਇੰਡੀਆਂ ਦੇ ਵਿਧਾਨ ਨੂੰ ਬਣਾਉਣ ਵਾਲੀ ਵਿਧਾਨਿਕ ਕਮੇਟੀ ਜਿਸ ਵਿਚ ਸਿੱਖ ਕੌਮ ਦੇ ਦੋ ਨੁਮਾਇੰਦੇ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਸਨ । ਜਿਨ੍ਹਾਂ ਨੇ ਇਸ ਵਿਧਾਨ ਉਤੇ ਇਸ ਕਰਕੇ ਦਸਤਖਤ ਨਹੀ ਕੀਤੇ ਕਿ ਇਸ ਵਿਧਾਨ ਵਿਚ ਸਿੱਖ ਕੌਮ ਨੂੰ ਧਾਰਾ 25 ਅਧੀਨ ਹਿੰਦੂਆਂ ਦਾ ਹਿੱਸਾ ਦਰਸਾਇਆ ਗਿਆ ਹੈ । ਜਦੋਕਿ ਸਿੱਖ ਇਕ ਵੱਖਰੀ ਪਹਿਚਾਣ ਵਾਲੀ ਅਣਖੀਲੀ ਕੌਮ ਹੈ । ਦੂਸਰਾ ਇਨ੍ਹਾਂ ਨੇ ਆਜਾਦੀ ਪ੍ਰਾਪਤੀ ਦੇ ਸੰਘਰਸ਼ ਸਮੇਂ 1947 ਤੋਂ ਪਹਿਲੇ ਸਿੱਖ ਕੌਮ ਨਾਲ ਇਕ ਬਚਨ ਕੀਤਾ ਸੀ ਕਿ ਆਜਾਦੀ ਉਪਰੰਤ ਸਿੱਖ ਕੌਮ ਨੂੰ ਉਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਕੌਮ ਪੂਰਨ ਆਜਾਦੀ ਨਾਲ ਆਪਣੀਆ ਧਰਮੀ ਅਤੇ ਕੌਮੀ ਰਹੁ-ਰੀਤੀਆ ਨੂੰ ਆਜਾਦੀ ਨਾਲ ਪੂਰਨ ਕਰਦੀ ਹੋਈ ਬਿਨ੍ਹਾਂ ਕਿਸੇ ਡਰ-ਭੈ ਆਦਿ ਤੋਂ ਆਜਾਦੀ ਦਾ ਨਿੱਘ ਮਾਣ ਸਕਣਗੇ । ਇਹ ਵਾਅਦਾ ਨਹਿਰੂ, ਗਾਂਧੀ, ਪਟੇਲ ਨੇ ਸਿੱਖ ਕੌਮ ਨਾਲ ਕੀਤਾ ਸੀ, ਜਿਸ ਤੋਂ ਇਹ ਹਿੰਦੂ ਆਗੂ ਬਾਅਦ ਵਿਚ ਮੁਨਕਰ ਹੋ ਗਏ । ਉਸ ਸਮੇਂ ਤੋਂ ਹੀ ਇਹ ਸਿੱਖ ਕੌਮ ਨਾਲ ਜ਼ਬਰ-ਜੁਲਮ ਕਰਦੇ ਆ ਰਹੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕੌਮ ਦੋਵੇ ਸਮੇਂ ਆਪਣੀ ਅਰਦਾਸ ਵਿਚ ਚੌਕੀਆ, ਝੰਡੇ, ਬੂੰਗਿਆਂ ਦੀ ਨਿਰਾਲੀ ਪਹਿਚਾਣ ਦੀ ਪ੍ਰਤੀਕ ਦੇ ਅਟੱਲ ਰਹਿਣ ਦੀ ਗੱਲ ਕਰਦੇ ਹਨ । ਫਿਰ ਸਿੱਖ ਵਿਦਿਆਰਥੀ ਜਾਂ ਸਿੱਖ ਕੌਮ ਉਸ ਤਿਰੰਗੇ ਝੰਡੇ ਨੂੰ ਕਿਵੇ ਪ੍ਰਵਾਨ ਕਰ ਸਕਦੇ ਹਨ ਜਿਸ ਵਿਚ ਸਿੱਖ ਕੌਮ ਦੀ ਅਣਖ਼ ਗੈਰਤ ਅਤੇ ਆਜਾਦੀ ਦਾ ਕੋਈ ਪ੍ਰਤੀਕ ਚਿੰਨ੍ਹ ਹੀ ਨਹੀਂ ? ਸਾਡੇ ਉਤੇ ਇਹ ਮੁਤੱਸਵੀ ਹੁਕਮਰਾਨ ਆਪਣੇ ਝੰਡਿਆ, ਬੋਲੀ, ਭਾਸ਼ਾ, ਪਹਿਰਾਵੇ ਆਦਿ ਨੂੰ ਜ਼ਬਰੀ ਨਹੀ ਥੋਪ ਸਕਦੇ ਅਤੇ ਨਾ ਹੀ ਸਿੱਖ ਕੌਮ ਅਜਿਹੇ ਤਾਨਾਸਾਹੀ ਹੁਕਮਾਂ ਨੂੰ ਕਦੀ ਪ੍ਰਵਾਨ ਕਰੇਗੀ । 

ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੁੰਦੇ ਆ ਰਹੇ ਹਨ ਕਿ ਸਾਡੇ ਰੰਘਰੇਟੇ ਸਿੱਖ ਜੋ ਬਹੁਤ ਹੀ ਬਦਤਰ ਹਾਲਾਤਾਂ ਵਿਚ ਜਿੰਦਗੀ ਬਸਰ ਕਰ ਰਹੇ ਹਨ । ਜਿਨ੍ਹਾਂ ਕੋਲ ਆਪਣੇ ਰਹਿਣ ਲਈ ਇਕ ਕਮਰਾ ਹੁੰਦਾ ਹੈ, ਜਿਸ ਵਿਚ ਕੋਈ ਵੱਖਰਾਂ ਬਾਥਰੂਮ ਵੀ ਨਹੀ ਹੁੰਦਾ, ਇਸੇ ਕਮਰੇ ਵਿਚ ਇਹ ਪਰਿਵਾਰ ਆਪਣੇ ਧੀ-ਪੁੱਤਰ, ਜਵਾਈ ਇਕੱਠੇ ਹੀ ਜਿੰਦਗੀ ਬਸਰ ਕਰਨ ਲਈ ਮਜਬੂਰ ਹੁੰਦੇ ਹਨ । ਬਰਸਾਤਾਂ ਅਤੇ ਸਰਦੀਆਂ ਦੇ ਦਿਨਾਂ ਵਿਚ ਇਨ੍ਹਾਂ ਦੇ ਡੰਗਰ-ਵੱਛੇ ਵੀ ਉਸ ਕਮਰੇ ਵਿਚ ਹੀ ਬੰਨ੍ਹਣ ਲਈ ਮਜਬੂਰ ਹੋਣਾ ਪੈਦਾ ਹੈ । ਇਹ ਹੁਕਮਰਾਨ ਆਪਣੇ ਇਨ੍ਹਾਂ ਨਿਵਾਸੀਆ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ ਤਾਂ ਕੋਈ ਅਮਲ ਨਹੀ ਕਰਦੇ, ਲੇਕਿਨ ਜੋ ਮੁਤੱਸਵੀ ਸੋਚ ਅਧੀਨ ਨਫ਼ਰਤ ਵਧਾਉਦੇ ਹੋਏ ਕੱਟੜਵਾਦੀ ਗੱਲਾਂ ਕਰਦੇ ਹਨ, ਕੀ ਉਨ੍ਹਾਂ ਨੂੰ ਉਪਰੋਕਤ ਨਰਕ ਦੀ ਜਿ਼ੰਦਗੀ ਜਿਊਂਣ ਵਾਲੇ ਆਪਣੇ ਮੁਲਕ ਦੇ ਨਿਵਾਸੀਆ ਦੇ ਜੀਵਨ ਸੰਬੰਧੀ ਕੋਈ ਚਿੰਤਾ ਹੈ ਅਤੇ ਇਸ ਦਿਸ਼ਾ ਵੱਲ ਅਮਲ ਕਰਨ ਲਈ ਹੁਕਮਰਾਨਾਂ ਨੇ ਕਦੀ ਆਪਣੀ ਕੈਬਨਿਟ, ਪਾਰਲੀਮੈਟ ਅਤੇ ਹੋਰ ਜਮਹੂਰੀਅਤ ਸੰਸਥਾਵਾਂ ਦੀ ਫਲੋਅਰ ਉਤੇ ਵਿਚਾਰ-ਵਟਾਂਦਰਾ ਕਰਨ ਦੀ ਕੋਸਿ਼ਸ਼ ਕੀਤੀ ਹੈ ? ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਅਖੀਰ ਵਿਚ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਅਪੀਲ ਕੀਤੀ ਕਿ ਉਹ ਆਪਣੇ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੀ ਗਈ ਅਣਖੀਲੀ ਤੇ ਨਿਵੇਕਲੀ ਪਹਿਚਾਣ ਨੂੰ ਕਾਇਮ ਰੱਖਣ ਲਈ 15 ਅਗਸਤ ਵਾਲੇ ਦਿਨ ਆਪੋ-ਆਪਣੇ ਘਰਾਂ ਅਤੇ ਕਾਰੋਬਾਰਾਂ ਉਤੇ ਖ਼ਾਲਸਾਈ ਕੇਸਰੀ ਨਿਸ਼ਾਨ ਦੇ ਝੰਡੇ ਝੁਲਾਕੇ ਆਪਣੀ ਆਜਾਦ ਹਸਤੀ ਨੂੰ ਕਾਇਮ ਰੱਖਣ ਦਾ ਉਦਮ ਕਰਨ । ਤਾਂ ਕਿ ਸਾਨੂੰ ਕੋਈ ਵੀ ਮੁਤੱਸਵੀ ਤਾਕਤ ਜਾਂ ਹੁਕਮਰਾਨ ‘ਤਿਰੰਗੇ ਝੰਡਿਆ’ ਨੂੰ ਲਹਿਰਾਉਣ ਦੇ ਕੱਟੜਵਾਦੀ ਅਮਲਾਂ ਵਿਚ ਉਲਝਾਕੇ ਸਾਡੀ ਵੱਖਰੀ ਸੋਚ, ਨਿਵੇਕਲੀ ਪਹਿਚਾਣ ਅਤੇ ਸਾਡੀ ਆਜਾਦੀ ਦੇ ਮਕਸਦ ਨੂੰ ਕੱਟੜਵਾਦੀ ਸੋਚ ਅਧੀਨ ਜ਼ਜਬ ਕਰਨ ਦੇ ਅਮਲ ਨਾ ਕਰ ਸਕਣ ।

Leave a Reply

Your email address will not be published. Required fields are marked *