ਭਾਜਪਾ ਆਗੂਆਂ ਵੱਲੋਂ ਹਜਰਤ ਮੁਹੰਮਦ ਸਾਹਿਬ ਲਈ ਕੀਤੀ ਗਈ ਅਪਮਾਨਜ਼ਨਕ ਬਿਆਨਬਾਜੀ ਅਸਹਿ ਅਤੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ : ਮਾਨ

ਫ਼ਤਹਿਗੜ੍ਹ ਸਾਹਿਬ, 07 ਜੂਨ ( ) “ਭਾਜਪਾ ਦੀ ਇਕ ਮਹਿਲਾ ਆਗੂ ਅਤੇ ਇਕ ਹੋਰ ਬੁਲਾਰੇ ਵੱਲੋ ਜੋ ਹਜਰਤ ਮੁਹੰਮਦ ਸਾਹਿਬ ਸੰਬੰਧੀ ਅਪਮਾਨਜ਼ਨਕ ਸ਼ਬਦਾਂ ਦੀ ਵਰਤੋ ਕਰਦੇ ਹੋਏ ਮੁਸਲਿਮ ਕੌਮ ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਦੇ ਮਨਾਂ-ਆਤਮਾਵਾ ਨੂੰ ਠੇਸ ਪਹੁੰਚਾਉਣ ਦੀ ਦੁੱਖਦਾਇਕ ਕਾਰਵਾਈ ਕੀਤੀ ਗਈ ਹੈ, ਉਹ ਸਮੁੱਚੀ ਮਨੁੱਖਤਾ ਲਈ ਜਿਥੇ ਅਸਹਿ ਹੈ, ਉਥੇ ਉਹ ਇੰਡੀਆਂ ਦੇ ਮਾਹੌਲ ਨੂੰ ਹੁਕਮਰਾਨਾਂ ਵੱਲੋਂ ਵਿਸਫੋਟਕ ਬਣਾਉਣ ਵਾਲੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਹੁਕਮਰਾਨਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਜੋ ਇਸਲਾਮਿਕ ਮਸਜਿਦਾਂ ਵਿਚ ਸਿਵਲਿੰਗ ਹੋਣ ਦਾ ਪ੍ਰਚਾਰ ਕਰਕੇ ਉਥੇ ਹਿੰਦੂ ਮੰਦਰ ਬਣਾਉਣ ਦੇ ਮਨਸੂਬਿਆਂ ਉਤੇ ਅਮਲ ਕਰਨ ਦੀ ਸੋਚ ਹੋ ਰਹੀ ਹੈ, ਇਹ ਕਾਰਵਾਈ ਇਥੋ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਵੱਡਾ ਖ਼ਤਰਾ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀ ਕਰੇਗਾ ਅਤੇ ਨਾ ਹੀ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਰਹਿਬਰਾਂ ਸੰਬੰਧੀ ਫਿਰਕੂਆਂ ਵੱਲੋਂ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਕੇ ਤੋਹੀਨ ਕਰਨ ਦੀਆਂ ਕਾਰਵਾਈਆ ਬਰਦਾਸਤ ਕੀਤੀਆ ਜਾਣਗੀਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੇ ਆਗੂਆਂ ਵੱਲੋਂ ਜਾਣਬੁੱਝ ਕੇ ਇਥੋ ਦੇ ਮਾਹੌਲ ਨੂੰ ਨਫ਼ਰਤ ਭਰਿਆ ਬਣਾਉਣ ਅਤੇ ਵੱਖ-ਵੱਖ ਕੌਮਾਂ ਵਿਚ ਸਾਜ਼ਸੀ ਢੰਗਾਂ ਰਾਹੀ ਫਸਾਦ ਕਰਵਾਉਣ ਦੀਆਂ ਸਾਜਿ਼ਸਾਂ ਨੂੰ ਅਤਿ ਸ਼ਰਮਨਾਕ ਅਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ 1992 ਵਿਚ ਭਾਜਪਾ ਆਗੂ ਐਲ.ਕੇ. ਅਡਵਾਨੀ ਨੇ ਬਾਬਰੀ ਮਸਜਿਦ ਗਿਰਾਉਣ ਵਿਚ ਭੂਮਿਕਾ ਨਿਭਾਈ । ਫਿਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੰਗੋਈ ਨੂੰ ਸੈਟਰ ਹੁਕਮਰਾਨਾਂ ਦੇ ਪ੍ਰਭਾਵ ਹੇਠ ਆ ਕੇ ਉਸਨੂੰ ਹਿੰਦੂ ਮੰਦਰ ਐਲਾਨਣ ਵਿਚ ਹਿੱਸਾ ਪਾਇਆ । ਜਿਸਦਾ ਨਤੀਜਾ ਸ੍ਰੀ ਮੋਦੀ ਵੱਲੋ ਇਸ ਹਿੰਦੂ ਮੰਦਰ ਦਾ ਨੀਹ ਪੱਥਰ ਰੱਖਿਆ ਗਿਆ । ਇਸ ਤੋ ਇਲਾਵਾ ਕਈ ਹੋਰ ਮੁਸਲਿਮ ਮਸਜਿਦਾਂ ਅਤੇ ਇਤਿਹਾਸਿਕ ਯਾਦਗਰਾਂ ਨੂੰ ਗਿਰਾਉਣ ਦਾ ਖਤਰਾ ਬਣਿਆ ਹੋਇਆ ਹੈ । ਇਨ੍ਹਾਂ ਫਿਰਕੂ ਲੋਕਾਂ ਵੱਲੋ ਮਥੂਰਾ, ਅਜਮੇਰ, ਦਿੱਲੀ ਦੇ ਕੁਤਬਮਿਨਾਰ, ਤਾਜਮਹਿਲ, ਆਗਰਾ ਅਤੇ ਬਨਾਰਸ ਦੀਆਂ ਮਸਜਿਦਾਂ ਨੂੰ ਨਿਸ਼ਾਨਾਂ ਬਣਾਇਆ ਹੋਇਆ ਹੈ ।

ਇਨ੍ਹਾਂ ਫਿਰਕੂਆਂ ਨੇ 1984 ਵਿਚ ਬਲਿਊ ਸਟਾਰ ਦੇ ਹਮਲੇ ਰਾਹੀ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ, ਉਸ ਸਮੇਂ ਕੇਵਲ ਹਿੰਦੂ ਫ਼ੌਜ ਹੀ ਨਹੀ ਬਲਕਿ ਰੂਸ ਤੇ ਬਰਤਾਨੀਆ ਦੀਆਂ ਫ਼ੌਜਾਂ ਨੇ ਵੀ ਸਟੇਟਲੈਸ ਸਿੱਖ ਕੌਮ ਉਤੇ ਜ਼ਬਰ ਜੁਲਮ ਕਰਕੇ ਯਾਦਗਰਾਂ ਤਬਾਹ ਕੀਤੀਆ, ਸਿੱਖ ਕੌਮ ਦੀ ਨਸ਼ਲਕੁਸੀ ਤੇ ਨਸਲੀ ਸਫਾਈ ਕੀਤੀ ਗਈ । 05 ਅਗਸਤ 2019 ਨੂੰ ਵਜ਼ੀਰ-ਏ-ਆਜਮ ਸ੍ਰੀ ਮੋਦੀ ਨੇ ਕਸ਼ਮੀਰ ਵਿਚ ਮੁਸਲਿਮ ਕੌਮ ਦੀ ਖੁਦਮੁਖਤਿਆਰੀ ਨੂੰ ਖਤਮ ਕਰਨ ਹਿੱਤ ਵਿਧਾਨ ਦੇ ਆਰਟੀਕਲ 370 ਅਤੇ ਧਾਰਾ 35ਏ ਰੱਦ ਕਰ ਦਿੱਤੀਆ । ਉਥੋ ਦੀ ਅਸੈਬਲੀ ਨੂੰ ਭੰਗ ਕਰਕੇ ਉਥੋ ਦੀ ਜਮਹੂਰੀਅਤ ਲੀਹਾਂ ਨੂੰ ਕੁੱਚਲ ਦਿੱਤਾ । ਇਥੋ ਤੱਕ ਕਸ਼ਮੀਰ ਵਿਚ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕੀਤਾ ਗਿਆ । ਜਿਸ ਅਨੁਸਾਰ ਕਿਸੇ ਵੀ ਕਸ਼ਮੀਰੀ ਨੂੰ ਫ਼ੌਜ, ਅਰਧ ਸੈਨਿਕ ਬਲਾਂ ਜਾਂ ਪੁਲਿਸ ਜਦੋ ਚਾਹੇ ਉਠਾਕੇ ਲਿਜਾ ਸਕਦੀ ਹੈ, ਅਗਵਾਹ ਕਰ ਸਕਦੀ ਹੈ, ਜ਼ਬਰ-ਜਨਾਹ ਕਰ ਸਕਦੀ ਹੈ, ਤਸੱਦਦ ਕਰਕੇ ਲੱਤ-ਬਾਹ ਤੋੜ ਸਕਦੀ ਹੈ ਅਤੇ ਸਰੀਰਕ ਤੌਰ ਤੇ ਖਤਮ ਵੀ ਕਰ ਸਕਦੀ ਹੈ । ਕਸ਼ਮੀਰ ਦੇ ਹਰਮਨਪਿਆਰੇ ਆਗੂ ਜਨਾਬ ਯਾਸੀਨ ਮਲਿਕ ਨੂੰ ਜ਼ਬਰੀ ਝੂਠੇ ਦੋਸ਼ਾਂ ਵਿਚ ਸਲਾਖਾ ਪਿੱਛੇ ਡੱਕ ਦਿੱਤਾ ਗਿਆ ਹੈ । ਮੱਧਪ੍ਰਦੇਸ਼, ਯੂਪੀ, ਹਰਿਆਣਾ ਆਦਿ ਜਿਥੇ ਮੁਸਲਿਮ ਵਸੋ ਹੈ, ਉਨ੍ਹਾਂ ਦੇ ਕਾਰੋਬਾਰਾਂ ਅਤੇ ਘਰਾਂ ਨੂੰ ਜ਼ਬਰੀ ਬੁਲਡੋਜਰਾਂ ਰਾਹੀ ਢਾਹੁਣ ਦੇ ਗੈਰ ਕਾਨੂੰਨੀ ਅਮਲ ਕੀਤੇ ਜਾ ਰਹੇ ਹਨ । ਸੀ.ਏ.ਏ, ਐਨ.ਆਰ.ਐਸ, ਐਨ.ਪੀ.ਆਰ. ਵਰਗੇ ਕਾਨੂੰਨ ਘੱਟ ਗਿਣਤੀਆਂ ਉਤੇ ਹੁਕਮਰਾਨਾਂ ਵੱਲੋ ਜ਼ਬਰੀ ਲਾਗੂ ਕੀਤੇ ਜਾ ਰਹੇ ਹਨ । ਬਰਮਾ ਦੇ ਘੱਟ ਗਿਣਤੀ ਮੁਸਲਿਮ ਰੋਹਿੰਗਿਆ ਉਤੇ ਜ਼ਬਰ ਹੋ ਰਿਹਾ ਹੈ । ਉਨ੍ਹਾਂ ਵਿਚੋ ਬਹੁਤ ਸਾਰੇ ਜ਼ਬਰ ਤੋ ਡਰਕੇ ਦੂਸਰੇ ਮੁਲਕਾਂ ਨੂੰ ਚਲੇ ਗਏ ਹਨ । ਜਿਨ੍ਹਾਂ ਨੂੰ ਸਿਆਸੀ ਸ਼ਰਨ ਨਹੀ ਮਿਲੀ, ਸਾਡੀ ਪਾਰਟੀ ਦੀ ਇਹ ਇੱਛਾ ਹੈ ਕਿ ਆਰਟੀਕਲ 14.1 ਰਾਹੀ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਹੋਣੀ ਚਾਹੀਦੀ ਹੈ । ਜਿਸ ਰਾਹੀ ਹਰ ਨਾਗਰਿਕ ਨੂੰ ਆਪਣੀ ਜਿ਼ੰਦਗੀ ਬਸਰ ਕਰਨ, ਆਪੋ-ਆਪਣੇ ਖੇਤਰ ਵਿਚ ਬਿਨ੍ਹਾਂ ਕਿਸੇ ਡਰ-ਭੈ ਤੋ ਅੱਗੇ ਵੱਧਣ ਦੇ ਹੱਕ ਪ੍ਰਾਪਤ ਹਨ, ਉਹ ਕੁੱਚਲ ਦਿੱਤੇ ਗਏ ਹਨ । ਅਜਿਹਾ ਅਮਲ ਕਰਕੇ ਹੁਕਮਰਾਨ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦੀ ਘੋਰ ਉਲੰਘਣਾ ਕਰਦੇ ਆ ਰਹੇ ਹਨ । ਜਿਸਦੀ ਬਦੌਲਤ ਜ਼ਬਰ ਜੁਲਮਾਂ ਤੋ ਤੰਗ ਹੋਏ ਨਾਗਰਿਕਾਂ ਨੂੰ ਦੂਸਰੇ ਮੁਲਕਾਂ ਵਿਚ ਸ਼ਰਨ ਲੈਣ ਵਿਚ ਵੱਡੀ ਮੁਸਕਿਲ ਪੇਸ਼ ਆਉਦੀ ਹੈ । ਇਨ੍ਹਾਂ ਜਾਲਮ ਹੁਕਮਰਾਨਾਂ ਵਿਰੁੱਧ ਹਿਊਮਨਰਾਈਟਸ ਕਮਿਸਨ ਆਫ਼ ਯੂ.ਐਨ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ ਵੱਲੋ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਾ ਹੋਣਾ ਅਫ਼ਸੋਸਨਾਕ ਹੈ । ਘੱਟ ਗਿਣਤੀਆਂ ਵਿਚ ਨਫ਼ਰਤ ਫੈਲਾਕੇ ਜਾਂ ਉਨ੍ਹਾਂ ਦੀ ਧਾਰਮਿਕ ਆਜਾਦੀ ਨੂੰ ਕੁੱਚਲਕੇ ਅਣਮਨੁੱਖੀ ਮਾਹੌਲ ਪੈਦਾ ਕਰਨ ਵਾਲੀ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਧੀਨ ਕਾਰਵਾਈ ਹੋਣੀ ਚਾਹੀਦੀ ਹੈ । ਜਿਨ੍ਹਾਂ ਬੀਜੇਪੀ-ਆਰ.ਐਸ.ਐਸ. ਦੇ ਆਗੂਆਂ ਨੇ ਸਮੁੱਚੀ ਦੁਨੀਆਂ ਦੇ ਕਰੋੜਾਂ ਮੁਸਲਮਾਨਾਂ ਦੀਆਂ ਭਾਵਨਾਵਾ ਨੂੰ ਡੂੰਘੀ ਠੇਸ ਪਹੁੰਚਾਈ ਹੈ, ਬੀਜੇਪੀ ਆਗੂ ਜੇ.ਪੀ. ਨੱਢਾ ਅਤੇ ਆਰ.ਐਸ.ਐਸ ਮੁੱਖੀ ਮੋਹਨ ਭਗਵਤ ਉਤੇ ਯੂ.ਏ.ਪੀ.ਏ, ਐਨ.ਐਸ.ਏ. ਅਤੇ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲੀ ਧਾਰਾ 295ਏ ਅਧੀਨ ਕੇਸ ਦਰਜ ਕਰਕੇ ਕਾਨੂੰਨੀ ਤੁਰੰਤ ਸੁਰੂ ਹੋਵੇ ।

Leave a Reply

Your email address will not be published. Required fields are marked *