ਕਿਸੇ ਦੂਸਰੇ ਦੀ ਕਣਕ ਨੂੰ ਅੱਗ ਲਗਾ ਦੇਣੀ, ਗੈਰ-ਇਨਸਾਨੀਅਤ ਮੰਦਭਾਵਨਾ ਭਰੀ ਕਾਰਵਾਈ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ ( ) “ਜੋ ਪੰਜਾਬ ਵਿਚ ਕਈ ਸਥਾਨਾਂ ਉਤੇ 40-40, 50-50 ਕਿੱਲਿਆ ਵਿਚ ਕਣਕ ਦੀ ਫ਼ਸਲ ਨੂੰ ਲੱਗੀ ਅੱਗ ਦੇ ਕਾਰਨ ਵੱਡੇ ਨੁਕਸਾਨ ਹੋ ਰਹੇ ਹਨ, ਉਸ ਲਈ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਗੈਰ-ਤੁਜਰਬੇਕਾਰ 92 ਸੀਟਾਂ ਉਤੇ ਵੱਡੀ ਗਿਣਤੀ ਨਾਲ ਈ.ਵੀ.ਐਮ. ਮਸ਼ੀਨਾਂ ਦੀ ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨਾਂ ਵੱਲੋਂ ਦੁਰਵਰਤੋਂ ਕਰਕੇ ਆਪਣੀ ਬੀ-ਟੀਮ ਦਾ ਪੰਜਾਬ ਉਤੇ ਕਬਜਾ ਕਰਵਾਇਆ ਗਿਆ ਹੈ, ਉਹ ਜਿ਼ੰਮੇਵਾਰ ਹਨ । ਦੂਸਰਾ ਮੰਦਭਾਵਨਾ ਜਾਂ ਨਫਰਤ ਅਧੀਨ ਕਿਸੇ ਦੀ ਕਣਕ ਨੂੰ ਅੱਗ ਲਗਵਾ ਦੇਣੀ ਵੀ ਗੈਰ-ਇਨਸਾਨੀਅਤ ਨਿੰਦਣਯੋਗ ਕਾਰਵਾਈਆ ਹਨ । ਕਿਉਂਕਿ ਕਿਸੇ ਮਿਹਨਤਕਸ ਦੀ ਫ਼ਸਲ ਨੂੰ ਸਾੜਨ ਦੇ ਨਾਲ-ਨਾਲ ਕਈਆ ਦੇ ਮੂੰਹ ਵਿਚ ਜਾਣ ਵਾਲੀ ਖੁਰਾਕ ਨੂੰ ਖੋਹਣ ਵਾਲੇ ਗੈਰ-ਇਨਸਾਨੀਅਤ ਅਮਲ ਹਨ । ਜਦੋਕਿ ਸਾਨੂੰ ਗੁਰੂ ਸਾਹਿਬਾਨ ਨੇ ਲੰਗਰ ਪ੍ਰਥਾ ਅਤੇ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਰਾਹੀ ਲੋੜਵੰਦਾਂ, ਬੇਸਹਾਰਿਆ ਦੀ ਆਪਣੇ ਸਾਧਨਾਂ ਰਾਹੀ ਨਿਰਸਵਾਰਥ ਸੇਵਾ ਕਰਨ ਦੀ ਹਦਾਇਤ ਵੀ ਦਿੱਤੀ ਹੋਈ ਹੈ । ਕਿੰਨਾਂ ਵੀ ਵੱਡਾ ਦੁਸ਼ਮਣ ਕਿਉਂ ਨਾ ਹੋਵੇ, ਸਾਡਾ ਸਿੱਖੀ ਤੇ ਪੰਜਾਬੀ ਇਖਲਾਕ ਇਸ ਤਰ੍ਹਾਂ ਕਿਸੇ ਦੀ ਫ਼ਸਲ ਨੂੰ ਅੱਗ ਲਗਾ ਦੇਣ ਦੀ ਇਜਾਜਤ ਨਹੀ ਦਿੰਦਾ ਅਤੇ ਨਾ ਹੀ ਬੀਤੇ ਸਮੇਂ ਵਿਚ ਸਾਡੇ ਇਤਿਹਾਸ ਵਿਚ ਅਜਿਹਾ ਗੈਰ-ਸਮਾਜਿਕ ਅਮਲ ਕਦੀ ਹੋਇਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਪੰਜਾਬ ਦੇ ਕਈ ਸਥਾਨਾਂ ਉਤੇ, ਸਾਡੇ ਤਲਾਣੀਆ ਦੇ ਪਿੰਡ ਵਿਖੇ ਵੀ 50 ਕਿੱਲੇ ਕਣਕ ਦੀ ਖੜ੍ਹੀ ਫ਼ਸਲ ਨੂੰ ਲੱਗੀਆ ਅੱਗਾਂ ਦੀ ਬਦੌਲਤ ਨੁਕਸਾਨ ਹੋ ਜਾਣ ਉਤੇ ਮੰਦਭਾਵਨਾ ਭਰੇ ਵਿਚਾਰ ਰੱਖਣ ਵਾਲਿਆਂ ਨੂੰ ਅਜਿਹੇ ਅਮਲਾਂ ਤੋਂ ਤੋਬਾ ਕਰਨ ਅਤੇ ਪੰਜਾਬ ਦੀ ਨਵੀ ਬਣੀ 92 ਗੈਰ-ਤੁਜਰਬੇਕਾਰ ਵਿਧਾਨਕਾਰਾਂ ਦੀ ਬਣੀ ਸਰਕਾਰ ਨੂੰ ਆਪਣੀ ਜਿ਼ੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਉਤੇ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਬੀਤੀ ਰਾਤ ਤਲਾਣੀਆ ਵਿਖੇ ਮਾਵੀ ਫਾਰਮ ਵਿਖੇ ਕਣਕ ਨੂੰ ਲੱਗੀ ਅੱਗ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਪਾਰਟੀ ਵੱਲੋ ਉਚੇਚੇ ਤੌਰ ਤੇ ਟੀਮ ਭੇਜੀ ਗਈ । ਜਿਸਨੇ ਡਿਪਟੀ ਕਮਿਸਨਰ, ਐਸ.ਐਸ.ਪੀ. ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਹੋਏ ਵੱਡੇ ਨੁਕਸਾਨ ਲਈ ਸਰਕਾਰ ਵੱਲੋਂ ਤੁਰੰਤ ਮਾਲੀ ਮਦਦ ਜਾਰੀ ਕਰਨ ਦੀ ਜੋਰਦਾਰ ਅਪੀਲ ਕੀਤੀ । ਸ. ਮਾਨ ਨੇ ਪੰਜਾਬ ਦੀ ਨਵੀ ਸਰਕਾਰ ਦੇ ਬਣੇ ਵਿਧਾਨਕਾਰਾਂ ਸੰਬੰਧੀ ਕਿਹਾ ਕਿ ਸਮਾਜਿਕ ਅਤੇ ਸੂਬੇ ਦੀਆਂ ਗੰਭੀਰ ਮੁਸ਼ਕਿਲਾਂ ਦੀ ਸਮਝ ਨਾ ਹੋਣ ਦੀ ਬਦੌਲਤ ਉਨ੍ਹਾਂ ਦਾ ਆਪੋ-ਆਪਣੇ ਹਲਕਿਆ, ਇਲਾਕਿਆ ਉਤੇ ਕੋਈ ਕੰਟਰੋਲ ਨਹੀਂ ਅਤੇ ਨਾ ਹੀ ਅਜਿਹੇ ਗੈਰ-ਤੁਜਰਬੇਕਾਰ ਲੋਕ ਅਜਿਹੀ ਜਿ਼ੰਮੇਵਾਰੀ ਨਿਭਾਉਣ ਦੇ ਸਮਰੱਥ ਹੋ ਸਕਦੇ ਹਨ । ਕਿਉਂਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਿਕਾਇਤ ਕਰਨੀ ਹੋਵੇ ਜਾਂ ਆਪਣੇ ਹਲਕੇ ਜਾਂ ਇਲਾਕੇ ਵਿਚ ਕੁਝ ਅਮਲ ਕਰਨਾ ਹੋਵੇ ਤਾਂ ਦਿੱਲੀ ਸ੍ਰੀ ਕੇਜਰੀਵਾਲ ਕੋਲ ਜਾਣਾ ਪੈਦਾ ਹੈ, ਉਸਦੇ ਹੁਕਮ ਲੈਕੇ ਅਮਲ ਕਰਨਾ ਪੈਦਾ ਹੈ । ਜਿਨ੍ਹਾਂ ਲੋਕਾਂ ਦੇ ਹੱਥ ਵਿਚ ਸਿਆਸੀ ਤਾਕਤ ਆ ਗਈ ਹੈ, ਉਨ੍ਹਾਂ ਨੂੰ ਬੀਜੇਪੀ-ਆਰ.ਐਸ.ਐਸ. ਨੇ ਇਹ ਤਾਕਤ ਦੇ ਕੇ ਵੱਡੀ ਗੁਸਤਾਖੀ ਕੀਤੀ ਹੈ ਜੋ ਆਉਣ ਵਾਲੇ ਸਮੇਂ ਵਿਚ ਇਹ ਰਲਕੇ ਪੰਜਾਬ ਵਿਚ ਵੱਡੇ ਪੱਧਰ ਤੇ ਅਰਾਜਕਤਾ ਫੈਲਾਉਣਗੇ ਫਿਰ ਕਸ਼ਮੀਰ ਦੀ ਤਰ੍ਹਾਂ ਪੰਜਾਬ ਨੂੰ ਵੀ ਯੂ.ਟੀ. ਬਣਾਉਣ ਦੀ ਸਾਜਿਸ ਰਚਣਗੇ । ਕਿਉਂਕਿ ਕਸ਼ਮੀਰ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਹੈ ਅਤੇ ਪੰਜਾਬ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ। ਘੱਟ ਗਿਣਤੀਆਂ ਨਾਲ ਮੁਤੱਸਵੀ ਹੁਕਮਰਾਨਾਂ ਦਾ ਵੈਰ ਹੈ, ਇਹੀ ਵਜਹ ਹੈ ਕਿ ਈ.ਵੀ.ਐਮ. ਦੀ ਖੇਡ ਰਾਹੀ ਹੁਕਮਰਾਨਾਂ ਨੇ ਪੰਜਾਬ ਵਿਚ ਸਿੱਖਾਂ ਨੂੰ ਸਿਆਸਤ ਦੇ ਹਾਸੀਏ ਤੇ ਲਿਆਕੇ ਖੜ੍ਹਾ ਕਰ ਦਿੱਤਾ ਹੈ । ਇਸੇ ਸੋਚ ਅਧੀਨ ਹੀ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਦੀਆਂ ਚੋਣਾਂ ਨਹੀ ਕਰਵਾ ਰਹੇ । ਤਾਂ ਕਿ ਸਹੀ ਸੋਚ ਵਾਲੇ ਸਿੱਖ ਸਮੇਂ ਸਿਰ ਆਪਣੀ ਸਿੱਖ ਪਾਰਲੀਮੈਂਟ ਦੇ ਮੈਬਰ ਨਾ ਬਣ ਜਾਣ ਅਤੇ ਸਿੱਖ ਕੌਮ ਤੇ ਮੁਸਲਿਮ ਕੌਮ ਦੀ ਆਵਾਜ ਨੂੰ ਕੌਮਾਂਤਰੀ ਪੱਧਰ ਤੇ ਬੁਲੰਦ ਨਾ ਕਰ ਸਕਣ ।