ਸਮੁੱਚੇ ਖਾਲਸਾ ਪੰਥ ਨੂੰ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਦੀ ਹਾਰਦਿਕ ਮੁਬਾਰਕਬਾਦ : ਮਾਨ
ਤਖ਼ਤ ਸ੍ਰੀ ਦਮਦਮਾ ਸਾਹਿਬ ਮੀਰੀ-ਪੀਰੀ ਕਾਨਫਰੰਸ ਵਿਖੇ ਸਿੱਖ ਕੌਮ ਹੁੰਮ-ਹੁੰਮਾਕੇ ਪਹੁੰਚੇ
ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ ( ) “13 ਅਪ੍ਰੈਲ ਨੂੰ ਖਾਲਸੇ ਦਾ ਜਨਮ ਦਿਹਾੜਾ ਹੈ, ਇਸ ਮਹਾਨ ਮੌਕੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਸੰਸਾਰ ਵਿਚ ਵਿਚਰ ਰਹੀ ਸਿੱਖ ਕੌਮ ਅਤੇ ਮਨੁੱਖਤਾ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦਾ ਹੈ, ਉਥੇ ਇਹ ਵੀ ਸੰਜ਼ੀਦਗੀ ਭਰੀ ਅਪੀਲ ਕਰਨੀ ਆਪਣਾ ਫਰਜ ਸਮਝਦਾ ਹੈ ਕਿ ਜਦੋ ਇੰਡੀਅਨ ਹੁਕਮਰਾਨ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਮੁਸਲਿਮ, ਸਿੱਖ, ਇਸਾਈ, ਦਲਿਤ, ਆਦਿਵਾਸੀ, ਕਬੀਲਿਆ ਨਾਲ ਹਰ ਖੇਤਰ ਵਿਚ ਮੰਨੂਸਮ੍ਰਿਤੀ ਦੀ ਸੋਚ ਅਧੀਨ ਬੇਇਨਸਾਫ਼ੀਆ ਤੇ ਜ਼ਬਰ ਕਰਦਾ ਆ ਰਿਹਾ ਹੈ । ਜਿਸ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਅਤੇ ਇਸਦਾ ਅੰਤ ਕਰਨ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਹਾਨ ਦਿਹਾੜੇ ਉਤੇ ਖੰਡੇ ਬਾਟੇ ਤੋ ਤਿਆਰ ਅੰਮ੍ਰਿਤ ਸਿੱਖ ਕੌਮ ਨੂੰ ਪ੍ਰਦਾਨ ਕਰਕੇ ਸਿੰਘ ਸ਼ੇਰ ਬਣਾਇਆ, ਅੱਜ ਵੀ ਉਸ ਸਮੇ ਦੇ ਜ਼ਬਰ ਦੇ ਬਰਾਬਰ ਹੁਕਮਰਾਨ ਆਪਣੇ ਹੀ ਨਿਵਾਸੀਆ ਨਾਲ ਜ਼ਬਰ ਕਰ ਰਹੇ ਹਨ ਅਤੇ ਇਸਦਾ ਜਮਹੂਰੀਅਤ ਢੰਗ ਨਾਲ ਅੰਤ ਕਰਨ ਲਈ ਸਮੁੱਚੀ ਮਨੁੱਖਤਾ ਨੂੰ ਖੰਡੇ ਬਾਟੇ ਤੋ ਤਿਆਰ ਹੋਏ ਅੰਮ੍ਰਿਤ ਨੂੰ ਪ੍ਰਵਾਨ ਕਰਕੇ ਸਿੰਘ ਸਜਣ ਦੀ ਅੱਜ ਸਖਤ ਲੌੜ ਹੈ, ਉਥੇ ਪੰਥ ਵੱਲੋ ਸੱਦੇ ਜਾਣ ਵਾਲੇ ਵੱਡੇ ਮਹਾਨ ਇਕੱਠਾਂ ਉਤੇ ਪਹੁੰਚਕੇ ਆਪਣੇ ਗੁਰੂਘਰਾਂ ਨੂੰ ਨਤਮਸਤਕ ਹੋਣ ਦੇ ਨਾਲ-ਨਾਲ ਗੁਰੂ ਸਾਹਿਬਾਨ ਵੱਲੋ ਦਰਸਾਏ ਸੱਚ-ਹੱਕ ਅਤੇ ਮਨੁੱਖਤਾ ਪੱਖੀ ਮਾਰਗ ਉਤੇ ਚੱਲਣ ਦਾ ਵੀ ਸਾਨੂੰ ਸਮੂਹਿਕ ਤੌਰ ਤੇ ਪ੍ਰਣ ਕਰਨਾ ਬਣਦਾ ਹੈ । ਹੁਣ ਜਦੋ ਸਿੱਖ ਕੌਮ ਪੰਜਾ ਸਾਹਿਬ ਵਿਖੇ ਅਤੇ ਦਮਦਮਾ ਸਾਹਿਬ ਵਿਖੇ ਇਸ ਮਹਾਨ ਦਿਹਾੜੇ ਨੂੰ ਮਨਾਅ ਰਹੀ ਹੈ, ਜਿਥੇ ਅਸੀ ਮੁਬਾਰਕਬਾਦ ਭੇਜਦੇ ਹਾਂ, ਉਥੇ ਸਿੱਖ ਕੌਮ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਮੀਰੀ-ਪੀਰੀ ਕਾਨਫਰੰਸ ਵਿਚ ਪਹੁੰਚਣ ਦੀ ਵੀ ਖੁੱਲ੍ਹੀ ਅਪੀਲ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖ਼ਾਲਸੇ ਦੇ ਜਨਮ ਦਿਹਾੜੇ ਉਤੇ ਸਮੁੱਚੇ ਖਾਲਸਾ ਪੰਥ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਮੀਰੀ-ਪੀਰੀ ਕਾਨਫਰੰਸ ਵਿਚ ਸਿੱਖ ਕੌਮ ਨੂੰ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।