ਅਮਰੀਕਾ ਦੀ ਡਾਈਰੈਕਟਰ ਆਫ਼ ਨੈਸ਼ਨਲ ਇੰਨਟੈਲੀਜੈਸ ਮਿਸਟਰ ਤੁਲਸੀ ਗਬਾਰਡ ਨੂੰ ਰਾਜਨਾਥ ਸਿੰਘ ਵੱਲੋਂ ਪੰਜਾਬ ਤੇ ਸਿੱਖਾਂ ਪ੍ਰਤੀ ਗੁੰਮਰਾਹ ਕੀਤਾ ਜਾ ਰਿਹਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 18 ਮਾਰਚ ( ) “ਅਮਰੀਕਾ ਦੇ ਖੂਫੀਆ ਏਜੰਸੀ ਦੇ ਡਾਈਰੈਕਟਰ ਮਿਸਟਰ ਤੁਲਸੀ ਗਬਾਰਡ ਬੀਤੇ ਦਿਨੀ ਦਿੱਲੀ ਵਿਖੇ ਪਹੁੰਚੇ ਹਨ । ਜਿਨ੍ਹਾਂ ਨਾਲ ਇੰਡੀਆ ਦੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਨੇ ਮੁਲਾਕਾਤ ਕਰਦੇ ਹੋਏ ਪੰਜਾਬ ਸੂਬੇ ਵਿਚ ਵੱਸਦੀ ਬਹੁਗਿਣਤੀ ਸਿੱਖ ਕੌਮ ਅਤੇ ਵਿਦੇਸ਼ਾਂ ਵਿਚ ਇਨਸਾਨੀਅਤ ਤੇ ਜਮਹੂਰੀਅਤ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੀ ਹੋਈ ਵਿਚਰ ਰਹੀ ਸਿੱਖ ਕੌਮ ਸੰਬੰਧੀ ਅਤੇ ਪੰਜਾਬ ਸੂਬੇ ਸੰਬੰਧੀ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਅਮਰੀਕਾ ਵਰਗੇ ਵੱਡੇ ਜਮਹੂਰੀਅਤ ਪਸੰਦ ਮੁਲਕ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕੀਤੀ ਜਾ ਰਹੀ ਹੈ । ਜਦੋਕਿ ਅਮਰੀਕਾ ਦੇ ਰਹਿ ਚੁੱਕ ਪ੍ਰੈਜੀਡੈਟ ਮਿਸਟਰ ਜੋ ਬਾਈਡਨ ਦੀ ਸਰਕਾਰ ਸਮੇ ਜੋ ਇੰਡੀਆ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਅਤੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਵੱਲੋ ਸਰਕਾਰ ਦੁਆਰਾ ਬਣਾਈ ਸਾਜਿਸ ਜਿਸ ਵਿਚ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋਂ ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਕੀਤੀ ਗਈ ਸੀ । ਜੋ ਕਿ ਅਮਰੀਕਾ ਦੀ ਖੂਫੀਆ ਏਜੰਸੀਆ ਐਫ.ਬੀ.ਆਈ ਨੇ ਸਫਲ ਨਹੀ ਹੋਣ ਦਿੱਤੀ । ਉਸ ਸੰਬੰਧੀ ਅਮਰੀਕਾ ਦੀ ਹਕੂਮਤ ਨੇ ਖੂਫੀਆ ਏਜੰਸੀਆ ਦੇ ਅਫਸਰ ਮਿਸਟਰ ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਜੋ ਇੰਡੀਅਨ ਹੁਕਮਰਾਨਾਂ ਦੀਆਂ ਹਦਾਇਤਾਂ ਤੇ ਕੰਮ ਕਰ ਰਹੇ ਸਨ ਉਨ੍ਹਾਂ ਦੇ ਨਾਮ ਸਾਹਮਣੇ ਆਏ ਸਨ ਅਤੇ ਅਮਰੀਕਾ ਨੇ ਉਪਰੋਕਤ ਇੰਡੀਆ ਦੇ ਹੁਕਮਰਾਨਾਂ ਨੂੰ ਇਸ ਕਤਲ ਸਾਜਿਸ ਵਿਚ ਨਾਮ ਨਸਰ ਕੀਤੇ ਸਨ । ਜਿਸਦੀ ਜਾਂਚ ਅਜੇ ਵੀ ਚੱਲ ਰਹੀ ਹੈ । ਇਸ ਤੋ ਇਲਾਵਾ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਉਪਰੋਕਤ ਹੁਕਮਰਾਨਾਂ ਤੇ ਖੂਫੀਆ ਏਜੰਸੀਆ ਵੱਲੋਂ ਗੈਰ ਇਨਸਾਨੀ ਤੇ ਗੈਰ ਕਾਨੂੰਨੀ ਤਰੀਕੇ ਕਤਲ ਕਰ ਦਿੱਤੇ ਗਏ ਹਨ । ਜਿਨ੍ਹਾਂ ਦੀ ਫਾਈਵ ਆਈ ਮੁਲਕਾਂ ਵੱਲੋ ਵੀ ਵਿਰੋਧਤਾ ਕਰਦੇ ਹੋਏ ਇਸ ਉਤੇ ਸਖਤ ਨੋਟਿਸ ਲਿਆ ਗਿਆ ਹੈ । ਫਿਰ ਇਹ ਇੰਡੀਅਨ ਹੁਕਮਰਾਨ ਪੰਜਾਬੀਆਂ ਅਤੇ ਸਿੱਖ ਕੌਮ ਸੰਬੰਧੀ ਅਮਰੀਕਨ ਡੈਲੀਗੇਟਸ ਤੇ ਹੋਰ ਬਾਹਰਲੇ ਮੁਲਕਾਂ ਦੇ ਡੈਲੀਗੇਟਸ ਦੀ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਨਹੀ ਕਰ ਸਕਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਉਨ੍ਹਾਂ ਹੁਕਮਰਾਨਾਂ ਜੋ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਅਤੇ ਜਮਹੂਰੀਅਤ ਢੰਗ ਨਾਲ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਦੀਆਂ ਸਾਜਿਸਾਂ ਵਿਚ ਸਾਮਿਲ ਹਨ ਅਤੇ ਜਿਨ੍ਹਾਂ ਦੇ ਨਾਮ ਬਤੌਰ ਕਾਤਲ ਕੌਮਾਂਤਰੀ ਪੱਧਰ ਤੇ ਆ ਚੁੱਕੇ ਹਨ ਉਨ੍ਹਾਂ ਵੱਲੋ ਅਮਰੀਕਾ ਦੀ ਖੂਫੀਆ ਏਜੰਸੀਆ ਦੇ ਡਾਈਰੈਕਟਰ ਤੁਲਸੀ ਗਬਾਰਡ ਨੂੰ ਗਲਤ ਜਾਣਕਾਰੀ ਦੇ ਕੇ ਸਿੱਖਾਂ ਵਿਰੁੱਧ ਕੌਮਾਂਤਰੀ ਪੱਧਰ ਤੇ ਅਕਸ ਖਰਾਬ ਕਰਨ ਦੀਆਂ ਸਿੱਖ ਵਿਰੋਧੀ ਨੀਤੀਆ ਅਤੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਮਰੀਕਾ ਦੀ ਮੌਜੂਦਾ ਸ੍ਰੀ ਟਰੰਪ ਸਰਕਾਰ ਅਤੇ ਫਾਈਵ ਆਈ ਮੁਲਕਾਂ ਨੂੰ ਉਪਰੋਕਤ ਸਿੱਖਾਂ ਦੇ ਕੀਤੇ ਗਏ ਕਤਲਾਂ ਦੇ ਕਾਤਲਾਂ ਨੂੰ ਸਾਹਮਣੇ ਲਿਆਕੇ ਕੌਮਾਂਤਰੀ ਕਾਨੂੰਨਾਂ ਤੇ ਕੌਮਾਂਤਰੀ ਅਦਾਲਤਾਂ ਵਿਚ ਬਣਦੀਆ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਇੰਡੀਅਨ ਹੁਕਮਰਾਨ ਜੋ ਮੁਲਕ ਦੀ ਆਜਾਦੀ ਦੇ ਸਮੇ ਤੋ ਹੀ ਪੰਜਾਬੀਆਂ ਤੇ ਸਿੱਖ ਕੌਮ ਨਾਲ ਮੰਦਭਾਵਨਾ ਭਰੀ ਸੋਚ ਰੱਖਦੇ ਹਨ, ਉਸ ਸਮੇ ਤੋ ਹੀ ਸਾਡੇ ਨਾਲ ਵਿਧਾਨਿਕ, ਸਮਾਜਿਕ, ਭੂਗੋਲਿਕ, ਧਾਰਮਿਕ ਤੌਰ ਤੇ ਗੈਰ ਕਾਨੂੰਨੀ ਤੇ ਗੈਰ ਜਮਹੂਰੀਅਤ ਢੰਗ ਨਾਲ ਹੀ ਵਰਤਾਰਾ ਨਹੀ ਕਰਦੇ ਆ ਰਹੇ, ਬਲਕਿ ਸਿੱਖਾਂ ਤੇ ਪੰਜਾਬੀਆਂ ਨੂੰ ਬਿਨ੍ਹਾਂ ਵਜਹ ਝੂਠੀਆ ਗੱਲਾਂ ਤੇ ਅਧਾਰਿਤ ਆਪਣੇ ਮੀਡੀਏ ਰਾਹੀ ਬਦਨਾਮ ਕਰਕੇ ਉਨ੍ਹਾਂ ਉਤੇ ਜ਼ਬਰ ਢਾਹੁਣ ਅਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਦੀਆਂ ਸਾਜਿਸਾਂ ਤੇ ਅਮਲ ਕਰਦੇ ਆ ਰਹੇ ਹਨ । ਜਦੋਕਿ ਸਿੱਖ ਕੌਮ ਆਪਣੇ ਜਨਮ ਤੋ ਹੀ ਸਮੁੱਚੀ ਮਨੁੱਖਤਾ ਦੀ ਬਿਹਤਰੀ ਨੂੰ ਮੁੱਖ ਰੱਖਕੇ, ਆਪਣੇ ਸਰਬੱਤ ਦੇ ਭਲੇ ਦੇ ਮਿਸਨ ਅਧੀਨ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਖੇਤਰ ਵਿਚ ਬਿਹਤਰੀ ਕਰਨ ਅਤੇ ਸਮੁੱਚੀ ਮਨੁੱਖਤਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਵਿਸਵਾਸ ਰੱਖਦੇ ਹੋਏ ਨਿਰੰਤਰ ਅਮਲ ਕਰਦੇ ਆ ਰਹੇ ਹਨ । ਜੋ ਸ੍ਰੀ ਰਾਜਨਾਥ ਸਿੰਘ ਅਤੇ ਹੁਕਮਰਾਨਾਂ ਵੱਲੋ ਦਿੱਲੀ ਵਿਖੇ ਬਾਹਰਲੇ ਡੈਲੀਗੇਟਸ ਨਾਲ ਹੋਣ ਵਾਲੀਆ ਮੁਲਾਕਾਤਾਂ ਸਮੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਸੰਬੰਧੀ ਨਫਰਤ ਭਰੀਆ ਗੱਲਾਂ ਰੱਖਕੇ ਸਾਡੇ ਸੱਚੇ-ਸੁੱਚੇ ਅਕਸ ਨੂੰ ਅਕਸਰ ਹੀ ਧੂੰਦਲਾ ਕਰਨ ਅਤੇ ਸਿੱਖ ਕੌਮ ਦੀਆਂ ਮਨੁੱਖਤਾ ਪੱਖੀ ਅੱਛਾਈਆ ਉਤੇ ਪਰਦਾ ਪਾਉਣ ਦੇ ਅਮਲ ਹੀ ਕਰਦੇ ਆ ਰਹੇ ਹਨ । ਇਥੇ ਹੀ ਬਸ ਨਹੀ ਸਰਹੱਦੀ ਸੂਬੇ ਪੰਜਾਬ ਦੇ ਨਿਵਾਸੀਆ ਨੂੰ ਮਾਲੀ ਤੌਰ ਤੇ ਕੰਮਜੋਰ ਕਰਨ ਹਿੱਤ ਨਾ ਤਾਂ ਕੋਈ ਇੰਡਸਟਰੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕਿਸਾਨਾਂ ਦੀਆਂ ਫਸਲਾਂ ਅਤੇ ਛੋਟੇ ਵਪਾਰੀਆ ਦੇ ਉਦਪਾਦਾਂ ਨੂੰ ਵੇਚਣ ਲਈ ਸਾਡੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੀ ਇਜਾਜਤ ਦਿੱਤੀ ਜਾ ਰਹੀ ਹੈ । ਜਦੋਕਿ ਵਰਲਡ ਟਰੇਡ ਆਰਗੇਨਾਈਜੇਸਨ ਵੱਲੋ ਅਜਿਹੇ ਕੌਮਾਂਤਰੀ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਸਭ ਮੁਲਕਾਂ ਨੂੰ ਆਪਣੀਆ ਸਰਹੱਦਾਂ ਰਾਹੀ ਆਪਣੀਆ ਉਤਪਾਦ ਵਸਤਾਂ ਇਕ ਦੂਸਰੇ ਨੂੰ ਬਰਾਮਦ ਤੇ ਦਰਾਮਦ ਕਰਨ ਦੇ ਕੌਮਾਂਤਰੀ ਸੁਝਾਅ ਅਕਸਰ ਹੀ ਦਿੱਤੇ ਜਾਂਦੇ ਹਨ । ਫਿਰ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ, ਉਨ੍ਹਾਂ ਦੇ ਕਿਸੇ ਦੋਸ ਨੂੰ ਸਾਬਤ ਕਰਨ ਲਈ ਅਦਾਲਤਾਂ ਵਿਚ ਪੇਸ ਕਰਕੇ ਕਾਨੂੰਨੀ ਪ੍ਰਕਿਰਿਆ ਕਰਨ ਦੀ ਬਜਾਏ ਝੂਠੇ ਪੁਲਿਸ ਮੁਕਾਬਲਿਆ ਵਿਚ ਨਿਰੰਤਰ ਮਾਰਿਆ ਜਾ ਰਿਹਾ ਹੈ । ਅਮਰੀਕਾ ਦਾ ਕਾਨੂੰਨ ਹੈ ਕਿ ਜਦੋ ਤੱਕ ਕੋਈ ਵੀ ਇਨਸਾਨ ਜੁਰਮ ਦੇ ਅਧੀਨ ਨਹੀ ਆਉਦਾ, ਉਨਾ ਚਿਰ ਕੋਈ ਵੀ ਸਰਕਾਰ ਜਾਂ ਪੁਲਿਸ ਉਸ ਨਾਲ ਦੁਰਵਿਹਾਰ ਨਹੀ ਕਰ ਸਕਦੀ । ਜੋ ਬਾਹਰੋ ਨਿਊਜੀਲੈਡ ਅਤੇ ਅਮਰੀਕਾ ਤੋ ਸਖਸੀਅਤਾਂ ਆਈਆ ਹਨ, ਉਨ੍ਹਾਂ ਅੱਗੇ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਗੈਰ ਦਲੀਲ ਢੰਗ ਨਾਲ ਸਿਕਾਇਤਾਂ ਹੀ ਕੀਤੀਆ ਜਾ ਰਹੀਆ ਹਨ ਤਾਂ ਕਿ ਸਿੱਖਾਂ ਨੂੰ ਦਬਾਅ ਕੇ ਰੱਖਿਆ ਜਾ ਸਕੇ । ਇਹ ਤਾਂ ਉਲਟਾ ਚੋਰ ਕੋਤਵਾਲ ਨੂੰ ਡਾਟੇ ਵਾਲੀ ਕਹਾਵਤ ਦੇ ਅਮਲ ਹੋ ਰਹੇ ਹਨ । ਜਦੋਕਿ ਸਿੱਖਾਂ ਦੀ ਖਾਲਿਸਤਾਨ ਦੀ ਲਹਿਰ ਬਿਲਕੁਲ ਅਮਨਮਈ ਤੇ ਜਮਹੂਰੀਅਤ ਨਿਯਮਾਂ ਅਨੁਸਾਰ ਹੈ । ਇਥੋ ਤੱਕ ਸਾਨੂੰ ਪਾਰਲੀਮੈਟ ਵਿਚ ਵੀ ਬੋਲਣ ਦੀ ਆਜਾਦੀ ਨਹੀ ਦਿੱਤੀ ਜਾਂਦੀ । ਜੋ ਕਿ ਸਾਡਾ ਵਿਧਾਨਿਕ ਹੱਕ ਹੈ । ਮੈਂ ਕਦੇ ਵੀ ਪਾਰਲੀਮੈਟ ਦੇ ਸੈਸਨ ਵਿਚ ਗੈਰ ਹਾਜਰ ਨਹੀ ਰਿਹਾ, ਬਲਕਿ ਹਰ ਮੁੱਦੇ ਉਤੇ ਆਪਣੇ ਸੀਮਤ ਸਮੇ ਵਿਚ ਵਿਚਾਰ ਰੱਖੇ ਹਨ । ਪਰ ਸਾਨੂੰ ਹੁਕਮਰਾਨ ਬਣਦਾ ਸਮਾਂ ਦੇਣ ਤੋ ਇਨਕਾਰੀ ਹਨ । ਜੋ ਰੋਲੇ ਰੱਪੇ ਰਾਹੀ ਸਾਡੀ ਗੱਲ ਨੂੰ ਖੂਹ ਖਾਤੇ ਵਿਚ ਪਾਉਣ ਦੀਆਂ ਸਾਜਿਸਾ ਉਤੇ ਅਮਲ ਕਰਦੇ ਰਹਿੰਦੇ ਹਨ । ਸਾਡੇ ਗੁਰੂਘਰਾਂ, ਮੰਦਰਾਂ, ਮਸਜਿਦਾਂ ਉਤੇ ਸਾਜਸੀ ਢੰਗਾਂ ਨਾਲ ਗੋਲਾਬਾਰੀ ਕਰਵਾਕੇ ਜਾਂ ਬੰਬ ਵਿਸਫੋਟ ਕਰਵਾਕੇ ਸਿੱਖਾਂ ਦੇ ਨਾਮ ਮੜਕੇ ਸਾਨੂੰ ਬਦਨਾਮ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਜਦੋਕਿ ਅਸੀ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜੁਲਮ ਅਤੇ ਵਧੀਕੀਆ ਤੋ ਨਿਜਾਤ ਪਾਉਣ ਲਈ ਆਪਣੀ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਦੀ ਆਜਾਦੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ ਕਰ ਰਹੇ ਹਾਂ ਜੋ ਕਿ ਸਾਡਾ ਇੰਡੀਆ ਦੇ ਵਿਧਾਨ ਅਨੁਸਾਰ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਾਡਾ ਹੱਕ ਹੈ । ਉਸ ਨੂੰ ਵੀ ਜ਼ਬਰੀ ਫ਼ੌਜਾਂ, ਫੋਰਸਾਂ, ਪੁਲਿਸ ਰਾਹੀ ਕੁੱਚਲਣ ਦੇ ਗੈਰ ਜਮਹੂਰੀਅਤ ਅਮਲ ਨਿਰੰਤਰ ਕੀਤੇ ਜਾਂਦੇ ਆ ਰਹੇ ਹਨ । ਇਸ ਲਈ ਸਾਡੀ ਅਮਰੀਕਾ ਅਤੇ ਫਾਈਵ ਆਈ ਮੁਲਕਾਂ ਨੂੰ ਇਹ ਸੰਜੀਦਗੀ ਭਰੀ ਅਪੀਲ ਹੈ ਕਿ ਜਦੋ ਵੀ ਇਨ੍ਹਾਂ ਬਾਹਰਲੇ ਮੁਲਕਾਂ ਦੇ ਡੈਲੀਗੇਟਸ ਜਾਂ ਵੱਡੀਆ ਸਖਸੀਅਤਾਂ ਦਿੱਲੀ ਵਿਖੇ ਪਹੁੰਚਣ ਜਾਂ ਸਾਡੇ ਹੁਕਮਰਾਨ ਉਨ੍ਹਾਂ ਮੁਲਕਾਂ ਵਿਚ ਜਾਣ ਤਾਂ ਇਨ੍ਹਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਕੀਤੇ ਜਾਣ ਵਾਲੇ ਤੱਥਾਂ ਤੋ ਅਧਾਰਿਤ ਨਫਰਤ ਭਰੇ ਵਿਚਾਰਾਂ ਅਤੇ ਅਮਲਾਂ ਤੋ ਨਿਰਲੇਪ ਰਹਿਕੇ ਪੰਜਾਬੀਆਂ ਤੇ ਸਿੱਖ ਕੌਮ ਜੋ ਸਰਬੱਤ ਦੇ ਭਲੇ ਦੀ ਹਾਮੀ ਹੈ, ਨੂੰ ਆਜਾਦ ਕਰਵਾਉਣ ਵਿਚ ਉਸੇ ਤਰ੍ਹਾਂ ਭੂਮਿਕਾ ਨਿਭਾਉਣ ਜਿਵੇ ਕੋਸੋਵੋ ਮੁਲਕ ਨੂੰ ਬਿਨ੍ਹਾਂ ਕਿਸੇ ਖੂਨ-ਖਰਾਬੇ ਤੋ ਆਜਾਦ ਕਰਵਾਇਆ ਗਿਆ ਸੀ । ਮੁਸਲਿਮ ਪਾਕਿਸਤਾਨ, ਕਾਮਰੇਡ ਚੀਨ ਤੇ ਹਿੰਦੂ ਇੰਡੀਆ ਦੀ ਤ੍ਰਿਕੋਣ ਵਿਚਕਾਰ ਜਿਥੇ ਬੀਤੇ ਇਤਿਹਾਸ ਵਿਚ ਲੰਮਾਂ ਸਮਾਂ ਮਹਾਰਾਜਾ ਰਣਜੀਤ ਸਿੰਘ ਦਾ ਦੁਨੀਆ ਵਿਚ ਹਰਮਨ ਪਿਆਰਾ ਰਾਜਭਾਗ ਰਿਹਾ ਹੈ, ਉਥੇ ਸਾਡੀ ਆਜਾਦੀ ਦੀ ਸੋਚ ਤੇ ਅਧਾਰਿਤ ਸਾਡਾ ਆਪਣਾ ਆਜਾਦ ਮੁਲਕ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ । ਤਾਂ ਕਿ ਸਿੱਖ ਕੌਮ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜੁਲਮ ਤੇ ਭਾਰੀ ਵਿਤਕਰਿਆ ਤੋ ਨਿਜਾਤ ਦਿਵਾਕੇ ਸਮੁੱਚੀ ਮਨੁੱਖਤਾ ਲਈ ਹੋਰ ਵਧੇਰੇ ਉਦਮ ਕਰ ਸਕੇ ।