23 ਮਾਰਚ ਨੂੰ ਪਾਰਟੀ ਦੀ ਪੀ.ਏ.ਸੀ, ਜਿ਼ਲ੍ਹਾ ਜਥੇਦਾਰ, ਅਗਜੈਕਟਿਵ ਮੈਬਰ ਅਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਸਭ ਉਮੀਦਵਾਰਾਂ ਦੀ ਮੀਟਿੰਗ ਮਾਲਵਾ ਪੈਲਿਸ ਕੁੱਪ ਕਲਾਂ ਹੋਵੇਗੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 22 ਮਾਰਚ ( ) “23 ਮਾਰਚ 2022 ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀ.ਏ.ਸੀ. ਮੈਬਰਾਂ ਦੀ ਇਕ ਅਤਿ ਜ਼ਰੂਰੀ ਮੀਟਿੰਗ ਸਵੇਰੇ 10 ਵਜੇ ਮਾਲਵਾ ਪੈਲਿਸ ਕੁੱਪ ਕਲਾਂ ਮਲੇਰਕੋਟਲਾ-ਲੁਧਿਆਣਾ ਰੋਡ ਵਿਖੇ ਹੋਵੇਗੀ । ਉਪਰੰਤ 12 ਵਜੇ ਜਿ਼ਲ੍ਹਾ ਜਥੇਦਾਰ, ਅਗਜੈਕਟਿਵ ਮੈਬਰ ਅਤੇ ਹੁਣੇ ਹੀ 2022 ਦੀਆਂ ਚੋਣਾਂ ਵਿਚ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਸਮੁੱਚੇ 84 ਉਮੀਦਵਾਰਾਂ ਦੀ ਮੀਟਿੰਗ ਹੋਵੇਗੀ । ਜਿਸ ਵਿਚ ਪਾਰਟੀ ਦੇ ਅਗਲੇਰੇ ਰਾਜਸੀ, ਧਾਰਮਿਕ ਅਤੇ ਜਥੇਬੰਧਕ ਢਾਂਚੇ ਦੇ ਪ੍ਰੋਗਰਾਮਾਂ ਸੰਬੰਧੀ ਵਿਚਾਰਾਂ ਕਰਦੇ ਹੋਏ ਫੈਸਲੇ ਹੋਣਗੇ । ਇਨ੍ਹਾਂ ਦੋਵਾਂ ਮੀਟਿੰਗਾਂ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਕਰਨਗੇ । ਇਸ ਲਈ ਸਮੁੱਚੇ ਪੀ.ਏ.ਸੀ ਮੈਬਰਾਨ, ਵਰਕਿੰਗ ਕਮੇਟੀ ਮੈਬਰਾਨ, ਜਿ਼ਲ੍ਹਾ ਜਥੇਦਾਰ ਸਾਹਿਬਾਨ ਅਤੇ ਚੋਣ ਲੜ੍ਹ ਚੁੱਕੇ ਸਮੁੱਚੇ ਉਮੀਦਵਾਰ ਆਪੋ-ਆਪਣੀਆ ਮੀਟਿੰਗਾਂ ਵਿਚ ਸਮੇਂ ਨਾਲ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਿ ਖੁੱਲ੍ਹੇ ਰੂਪ ਵਿਚ ਵਿਚਾਰਾਂ ਕਰਦੇ ਹੋਏ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਅਗਲੇਰੇ ਫੈਸਲੇ ਕਰ ਸਕੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਪੀ.ਏ.ਸੀ. ਮੈਬਰਾਂ, ਅਗਜੈਕਟਿਵ ਮੈਬਰਾਂ, ਜਿ਼ਲ੍ਹਾ ਜਥੇਦਾਰ ਸਾਹਿਬਾਨ ਅਤੇ ਪੰਜਾਬ ਵਿਚ ਚੋਣ ਲੜ ਚੁੱਕੇ ਸਮੁੱਚੇ 84 ਉਮੀਦਵਾਰਾਂ ਨੂੰ ਇਸ ਅਤਿ ਜ਼ਰੂਰੀ ਮੀਟਿੰਗ ਵਿਚ ਪਹੁੰਚਣ ਦੀ ਜੋਰਦਾਰ ਅਪੀਲ ਕਰਦੇ ਹੋਏ ਦਿੱਤੀ ।

Leave a Reply

Your email address will not be published. Required fields are marked *