ਸਿੱਖ ਗੁਰੂ ਸਾਹਿਬਾਨ ਅਤੇ ਡਾਕਟਰ ਅੰਬੇਦਕਰ ਦੀ ਮਨੁੱਖਤਾ ਪੱਖੀ ਸੋਚ ਅਧੀਨ ਇਥੇ ਭਾਰਤ ਦੀ ਜਗ੍ਹਾ ਬੇਗਮਪੁਰਾ ਕਾਇਮ ਕਰਨ ਲਈ ਉੱਦਮ ਕਰਾਂਗੇ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ ( ) “ਜੋ ਆਮ ਆਦਮੀ ਪਾਰਟੀ ਦਾ ਚੋਣ ਮਨੋਰਥ ਪੱਤਰ ਹੈ, ਉਸ ਵਿਚ ਰਾਮ ਰਾਜ ਦੇ ਬਚਨ ਆਉਦੇ ਹਨ । ਬੀਜੇਪੀ ਨੇ ਜੋ ਸਤਿਕਾਰਯੋਗ ਇੰਡੀਆਂ ਦੇ ਨਾਮ ਉਤੇ ‘ਭਾਰਤ’ ਨਾਮ ਰੱਖਣ ਦਾ ਅਮਲ ਕੀਤਾ ਹੈ, ਉਸ ਸੰਬੰਧੀ ਇਤਿਹਾਸ ਵਰਣਨ ਕਰਦਾ ਹੈ ਕਿ ਭਾਰਤ ਤੇ ਸ੍ਰੀ ਰਾਮ ਜੀ ਜੋ ਕਸੱਤਰੀ ਉਹ ਧਰਮੀ ਬਣੇ ਸੀ ਅਤੇ ਮੰਨੂਸਮ੍ਰਿਤੀ ਦੀ ਸੋਚ ਕਸੱਤਰੀ ਰਾਜ ਭਾਗ ਦੀ ਹੀ ਗੱਲ ਕਰਦੀ ਹੈ ਜੋ ਸੂਦਰ ਅਤੇ ਮਲੇਸ ਹਨ, ਉਨ੍ਹਾਂ ਨੂੰ ਰਾਜ ਭਾਗ ਦੇਣ ਉਤੇ ਇੰਝ ਪੇਸ਼ ਕਰਦੀ ਹੈ ਜਿਵੇ ਇਕ ਗਊ ਦਲਦਲ ਵਿਚ ਫਸ ਜਾਵੇ ਅਤੇ ਇਨ੍ਹਾਂ ਨੂੰ ਰਾਜ ਭਾਗ ਦੇ ਕੇ ਮੁਲਕ ਖਤਮ ਹੋ ਜਾਵੇਗਾ । ਉਸਦੇ ਉਲਟ ਭਗਤ ਰਵੀਦਾਸ ਜੀ ਜੋ ਹੋਏ ਹਨ, ਉਨ੍ਹਾਂ ਦੀ ਬਾਣੀ ਸਰਬਸਾਂਝੇ ਬੇਗਮਪੁਰੇ ਦੀ ਗੱਲ ਕਰਦੀ ਹੈ । ਜਿਸ ਨੂੰ ਸਮੁੱਚੀ ਮਨੁੱਖਤਾ ਲਈ ਇਕ ਸਵਰਗ ਵੱਲ ਲੈਕੇ ਜਾਂਦੀ ਹੈ । ਸਾਡੀ ਸਿੱਖ ਕੌਮ ਦੀ ‘ਮਾਨਸਿ ਕੀ ਜਾਤ ਸਭੈ ਏਕੋ ਪਹਿਚਾਨਬੋ’ ਜੀ ਦੀ ਅਹਿਮ ਸੋਚ ਨੂੰ ਹੀ ਪ੍ਰਗਟ ਕਰਦੀ ਹੈ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਲੀਮੈਂਟ ਹਲਕੇ ਤੋਂ ਪਾਰਟੀ ਵੱਲੋ ਖੜਾਏ ਜਾਣ ਵਾਲੇ ਸ. ਰਾਜ ਜਤਿੰਦਰ ਸਿੰਘ ਬਿੱਟੂ ਅਤੇ ਸਮੁੱਚੇ ਪਾਰਟੀ ਮੈਬਰਾਂ ਨਾਲ ਇਸ ਮਹਾਨ ਅਸਥਾਂਨ ਉਤੇ ਨਤਮਸਤਕ ਹੁੰਦੇ ਹੋਏ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਲਈ ਆਗਾਜ ਕਰਨ ਹਿੱਤ ਸਮੂਹਿਕ ਤੌਰ ਤੇ ਅਰਦਾਸ ਕਰਨ ਉਪਰੰਤ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਸਤਿਕਾਰਯੋਗ ਪੱਤਰਕਾਰ ਸਾਹਿਬਾਨ ਨਾਲ ਵਿਚਾਰ ਸਾਂਝੇ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਕੇਵਲ ਫਤਿਹਗੜ੍ਹ ਸਾਹਿਬ ਪਾਰਲੀਮੈਟ ਹਲਕੇ ਵਿਚ ਹੀ ਨਹੀ ਬਲਕਿ ਸਮੁੱਚੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ, 2 ਹਰਿਆਣਾ ਦੀਆਂ ਕਰਨਾਲ ਅਤੇ ਕੁਰੂਕਸੇਤਰ ਪਾਰਲੀਮੈਟ ਹਲਕੇ, 1 ਚੰਡੀਗੜ੍ਹ ਅਤੇ 1 ਜੰਮੂ ਕਸਮੀਰ ਦੇ ਸ੍ਰੀਨਗਰ ਹਲਕੇ ਤੋਂ ਆਪਣੇ ਪਾਰਟੀ ਉਮੀਦਵਾਰ ਖੜ੍ਹੇ ਕਰਦੇ ਹੋਏ ਇਸ ਸੋਚ ਤੇ ਸਿਧਾਤ ਨੂੰ ਲੈਕੇ ਹੀ ਚੋਣ ਲੜ ਰਹੇ ਹਾਂ ਕਿ ਇਥੇ ਬਿਨ੍ਹਾਂ ਕਿਸੇ ਭੇਦਭਾਵ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਵਖਰੇਵਿਆ ਤੋ ਬਿਨ੍ਹਾਂ ਬਰਾਬਰਤਾ ਦੇ ਆਧਾਰ ਤੇ ਅੱਜ ਪ੍ਰਣ ਕਰਦੇ ਹਾਂ ਕਿ ਇਸ ਦੇਸ ਦਾ ਨਾਮ ਭਾਰਤ ਦੇ ਥਾਂ ਤੇ ‘ਬੇਗਮਪੁਰਾ’ ਰੱਖਣ ਲਈ ਇਹ ਉਮੀਦਵਾਰ ਜਿੱਤਕੇ ਪਾਰਲੀਮੈਟ ਵਿਚ ਇਸ ਲਈ ਆਵਾਜ ਉਠਾਉਣਗੇ ਤਾਂ ਕਿ ਬਰਾਬਰਤਾ ਤੇ ਇਨਸਾਫ ਨੂੰ ਮੁੱਖ ਰੱਖਦੇ ਹੋਏ ਇਸ ਵਿਧਾਨ ਦੇ ਰਚਣਹਾਰੇ ਡਾ. ਬੀ.ਆਰ.ਅੰਬੇਦਕਰ ਦੀ ਸੋਚ ਨੂੰ ਪੂਰਨ ਰੂਪ ਵਿਚ ਇਸ ਬੇਗਮਪੁਰਾ ਦੇ ਮੁਲਕ ਵਿਚ ਸਹੀ ਮਾਇਨਿਆ ਵਿਚ ਲਾਗੂ ਕੀਤਾ ਜਾ ਸਕੇ ਅਤੇ ਇਥੋ ਦੇ ਬੇਗਮਪੁਰਾ ਦੇ ਨਿਵਾਸੀ ਬਰਾਬਰਤਾ ਦੀ ਸੋਚ ਨਾਲ ਹਰ ਖੇਤਰ ਵਿਚ ਅੱਗੇ ਵੱਧ ਸਕਣ । ਇਹ ਸਾਡੇ ਉਮੀਦਵਾਰਾਂ ਅਤੇ ਜਿੱਤਕੇ ਬਣਨ ਜਾ ਰਹੇ ਐਮ.ਪੀਜ ਅਤੇ ਪਾਰਟੀ ਦਾ ਇਹ ਮੁੱਖ ਮਿਸਨ ਹੋਵੇਗਾ । ਇਸ ਲਈ ਅਸੀ ਕੇਵਲ ਪਾਰਲੀਮੈਟ ਹਲਕੇ ਫਤਹਿਗੜ੍ਹ ਸਾਹਿਬ ਦੇ ਹੀ ਨਹੀ ਪੰਜਾਬ ਦੇ 13 ਲੋਕ ਸਭਾ ਹਲਕਿਆ ਉਤੇ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰ, ਚੰਡੀਗੜ੍ਹ, ਜੰਮੂ-ਕਸਮੀਰ ਤੇ ਹਰਿਆਣਾ ਵਿਖੇ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨਾਲ ਸੰਬੰਧਤ ਵੋਟਰਾਂ ਤੇ ਨਿਵਾਸੀਆ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਇਹ ਅਪੀਲ ਕਰਨੀ ਚਾਹਵਾਂਗੇ ਕਿ ਉਹ ਅਮਲੀ ਰੂਪ ਵਿਚ ਬੇਗਮਪੁਰਾ ਦੀ ਸੋਚ ਨੂੰ ਲਾਗੂ ਕਰਨ ਲਈ ਆਪੋ ਆਪਣੀਆ ਵੋਟਾਂ ਦੇ ਨਾਲ-ਨਾਲ ਆਪਣੇ ਦਸਵੰਧ ਤੇ ਹੋਰ ਸਾਧਨਾਂ ਦੀ ਵਰਤੋ ਕਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਮਦਦ ਕਰਕੇ ਜਿਤਾਉਣ ।