ਜਦੋਂ ਪੰਜਾਬ ਅਤੇ ਸਿੱਖ ਵਿਰੋਧੀ ਭਾਜਪਾ ਨੇ ਬਾਦਲ ਦਲੀਆ ਨੂੰ ਘਾਹ ਨਾ ਪਾਇਆ ਤਾਂ ਸਿਧਾਂਤ ਤੇ ਪੰਜਾਬ ਸੂਬੇ ਦੇ ਮਸਲੇ ਯਾਦ ਆ ਗਏ : ਮਾਨ
ਫ਼ਤਹਿਗੜ੍ਹ ਸਾਹਿਬ, 29 ਮਾਰਚ ( ) “ਅਕਾਲੀ ਦਲ ਬਾਦਲ ਨੂੰ ਕੌਮੀ, ਸਿੱਖੀ ਅਤੇ ਇਖਲਾਕੀ ਸਿਧਾਤਾਂ ਨੂੰ ਪਿੱਠ ਦਿੱਤਿਆ ਢਾਈ ਦਹਾਕੇ ਤੋ ਵੀ ਉਪਰ ਦਾ ਸਮਾਂ ਹੋ ਚੁੱਕਿਆ ਹੈ । ਕਿਉਂਕਿ ਜਦੋ ਤੋ ਇਨ੍ਹਾਂ ਨੇ ਆਪਣੀ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਬੀਜੇਪੀ-ਆਰ.ਐਸ.ਐਸ ਦੀ ਸਰਨ ਪ੍ਰਾਪਤ ਕਰਦੇ ਹੋਏ ਉਨ੍ਹਾਂ ਨਾਲ ਪਤੀ-ਪਤਨੀ ਤੇ ਨੋਹ-ਮਾਸ ਦਾ ਰਿਸਤਾ ਕਾਇਮ ਰੱਖਿਆ ਹੋਇਆ ਹੈ ਅਤੇ ਬੀਜੇਪੀ-ਆਰ.ਐਸ.ਐਸ. ਦੀ ਇਨ੍ਹਾਂ ਨੂੰ ਸਰਪ੍ਰਸਤੀ ਕਰਦੀ ਹੋਈ ਮਾਲੀ ਤੇ ਸਿਆਸੀ ਫਾਇਦੇ ਦਿੰਦੀ ਰਹੀ ਹੈ । ਉਸ ਪਿੱਛੇ ਬੀਜੇਪੀ-ਆਰ.ਐਸ.ਐਸ ਅਤੇ ਬਾਦਲ ਦਲੀਆ ਦੇ ਆਪਣੇ ਮਾਲੀ ਤੇ ਸਿਆਸੀ, ਸਵਾਰਥ ਹੀ ਸਨ । ਜਿਨ੍ਹਾਂ ਦੀ ਪ੍ਰਾਪਤੀ ਲਈ ਸਿੱਖੀ, ਕੌਮੀ, ਪੰਜਾਬੀ, ਪੰਜਾਬੀਅਤ ਸੰਬੰਧੀ ਸਭ ਸਿਧਾਂਤ ਅਤੇ ਸੋਚ ਨੂੰ ਇਨ੍ਹਾਂ ਨੇ ਤਿਲਾਜਲੀ ਦਿੱਤੀ ਹੋਈ ਸੀ । ਇਹੀ ਵਜਹ ਹੈ ਕਿ ਪੰਜਾਬੀਆਂ ਤੇ ਸਿੱਖਾਂ ਨੇ ਬਾਦਲ ਦਲੀਆ ਨੂੰ ਸਿਆਸਤ ਦੇ ਹਾਸੀਏ ਉਤੇ ਲਿਆਕੇ ਖੜ੍ਹਾ ਕਰ ਦਿੱਤਾ ਹੈ । ਹੁਣ ਜਦੋ ਇਨ੍ਹਾਂ ਦੀ ਇਖਲਾਕੀ, ਕੌਮੀ ਤੇ ਸਮਾਜਿਕ ਨਿੱਘਰਦੀ ਹਾਲਤ ਨੂੰ ਮੁੱਖ ਰੱਖਦੇ ਹੋਏ ਬੀਜੇਪੀ-ਆਰ.ਐਸ.ਐਸ ਵਾਲਿਆ ਨੇ ਆਖਰੀ ਸਮੇ ਉਤੇ ਆ ਕੇ ਕਿਸੇ ਤਰ੍ਹਾਂ ਦਾ ਸਮਝੋਤਾ ਕਰਨ ਤੋ ਨਾਂਹ ਕਰ ਦਿੱਤੀ ਹੈ ਤਾਂ ਹੁਣ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਹਿੱਤ ਇਹ ਬਾਦਲ ਦਲੀਏ ਸਿਧਾਤਾਂ ਅਤੇ ਪੰਜਾਬ ਪੱਖੀ ਸੋਚ ਦਾ ਪ੍ਰਚਾਰ ਕਰਕੇ ਆਪਣੀ ਪੰਜਾਬੀਆਂ ਤੇ ਸਿੱਖ ਕੌਮ ਵਿਚ ਗੁਆਚੀ ਸਾਂਖ ਨੂੰ ਬਹਾਲ ਕਰਨ ਦੀ ਤਾਕ ਵਿਚ ਹਨ ਨਾ ਕਿ ਸਿਧਾਤਿਕ ਤੇ ਪੰਜਾਬ ਪੱਖੀ ਸੋਚ ਉਤੇ ਪਹਿਰਾ ਦੇਣ ਲਈ ਸੁਹਿਰਦ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਉਨ੍ਹਾਂ ਬਾਦਲ ਦਲੀਆ ਜੋ ਢਾਈ ਦਹਾਕੇ ਤੋ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਸਿੱਖ ਧਰਮ, ਸਿਧਾਤਾਂ, ਸੋਚ, ਪੰਜਾਬ ਦੇ ਗੰਭੀਰ ਵੱਡੇ ਮਸਲਿਆ ਨੂੰ ਪਿੱਠ ਦੇ ਕੇ ਸਿਆਸੀ ਅਤੇ ਮਾਲੀ ਫਾਇਦਿਆ ਵਿਚ ਮਸਰੂਫ ਹੋ ਕੇ ਪੰਜਾਬ ਤੇ ਸਿੱਖ ਵਿਰੋਧੀ ਜਮਾਤ ਬੀਜੇਪੀ ਦੇ ਮਗਰ ਲੱਗੇ ਹੋਏ ਸਨ, ਪੰਜਾਬੀਆਂ ਤੇ ਸਿੱਖ ਕੌਮ ਦਾ ਕਦੀ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਕਰਨ ਵਾਲਿਆ ਤੋ ਪਾਰਲੀਮੈਟ ਦੀਆਂ ਆਉਣ ਵਾਲੀਆ ਚੋਣਾਂ ਵਿਚ ਕਿਸੇ ਤਰ੍ਹਾਂ ਵੀ ਗੁੰਮਰਾਹ ਨਾ ਹੋਣ ਦੀ ਅਪੀਲ ਕਰਦੇ ਹੋਏ ਤੇ ਸੁਚੇਤ ਰਹਿਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇੰਡੀਆ ਸਰਕਾਰ ਨੇ ਅਤੇ ਉਨ੍ਹਾਂ ਦੀਆਂ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੀ ਸਾਂਝੀ ਸਾਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਨੂੰ ਕਤਲ ਕਰਵਾਇਆ ਤਾਂ ਅੱਜ ਤੱਕ ਇਨ੍ਹਾਂ ਬਾਦਲ ਦਲੀਆ ਵੱਲੋ ਇਸ ਗੰਭੀਰ ਵਿਸੇ ਉਤੇ ਕੁਝ ਵੀ ਨਾ ਬੋਲਣਾ ਪ੍ਰਤੱਖ ਕਰਦਾ ਹੈ ਕਿ ਇਹ ਆਗੂ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਲਈ ਕਿੰਨੇ ਕੁ ਸੰਜ਼ੀਦਾ ਹਨ ? ਉਨ੍ਹਾਂ ਕਿਹਾ ਕਿ ਹੁਣੇ ਹੋਏ ਬਜਟ ਸੈਸਨ ਵਿਚ ਮੈਨੂੰ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੋਵੇ ਪਾਰਲੀਮੈਟ ਦੇ ਲਾਅਨ ਵਿਚ ਮਿਲੇ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਜੋ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਅਤੇ ਪੰਜਾਬ ਵਿਚ ਸਿੱਖਾਂ ਨੂੰ ਹੁਕਮਰਾਨਾਂ ਨੇ ਮਾਰਿਆ ਹੈ ਇਸ ਮੁੱਦੇ ਨੂੰ ਆਪਾ ਸਾਂਝੇ ਤੌਰ ਤੇ ਪਾਰਲੀਮੈਟ ਵਿਚ ਉਠਾਈਏ, ਤਾਂ ਉਨ੍ਹਾਂ ਨੇ ਹਾਮੀ ਭਰੀ ਅਤੇ ਮੈਂ ਕਿਹਾ ਤੁਸੀ ਅੰਦਰ ਜਾਓ ਮੈ ਆਉਦਾ ਹੈ । ਜਦੋਂ ਸੈਸਨ ਸੁਰੂ ਹੋਇਆ ਤਾਂ ਮੈਂ ਵੇਖਿਆ ਕਿ ਦੋਵੇ ਐਮ.ਪੀ. ਸਪੀਕਰ ਦੇ ਕਮਰੇ ਵਿਚ ਚਲੇ ਗਏ । ਮੈਂ ਸ. ਅਮਰ ਸਿੰਘ ਐਮ.ਪੀ ਫਤਹਿਗੜ੍ਹ ਸਾਹਿਬ ਨੂੰ ਪੁੱਛਿਆ ਕਿ ਸਪੀਕਰ ਦੇ ਕਮਰੇ ਵਿਚੋ ਬਾਹਰ ਜਾਣ ਨੂੰ ਕੋਈ ਰਸਤਾ ਹੈ ਤਾਂ ਉਨ੍ਹਾਂ ਨੇ ਕਿਹਾ ਹਾਂ ਰਸਤਾ ਹੈ । ਕਹਿਣ ਤੋ ਭਾਵ ਹੈ ਪੰਜਾਬ ਦੇ ਇਸ ਸੰਜੀਦਾ ਮੁੱਦੇ ਉਤੇ ਬੋਲਣ ਦੀ ਬਜਾਇ ਇਹ ਦੋਵੇ ਬਾਦਲ ਦਲੀਏ ਸਿੱਖ ਕੌਮ ਦੀ ਗੱਲ ਕਰਨ ਦੀ ਬਜਾਇ ਸੈਸਨ ਵਿਚੋ ਬਾਹਰ ਚਲੇ ਗਏ । ਫਿਰ ਇਨ੍ਹਾਂ ਨੂੰ ਸਿੱਖ ਕੌਮ ਤੇ ਪੰਜਾਬੀ ਸਿਧਾਤਕ ਜਾਂ ਪੰਜਾਬ ਪੱਖੀ ਕਿਵੇ ਆਖ ਸਕਦੇ ਹਨ ?
ਇਨ੍ਹਾਂ ਨੇ ਆਪਣੇ ਬੀਤੇ ਸਮੇ ਵਿਚ ਪੰਜਾਬੀਆਂ ਤੇ ਸਿੱਖ ਕੌਮ ਦੇ ਹੱਕ ਵਿਚ ਕੋਈ ਵੀ ਸੁਹਿਰਦ ਅਮਲ ਨਹੀ ਕੀਤਾ । ਬਲਕਿ ਆਪਣੀਆ ਤਿਜੋਰੀਆ, ਜਮੀਨਾ-ਜਾਇਦਾਦਾਂ, ਕਾਰੋਬਾਰਾਂ ਨੂੰ ਪ੍ਰਫੁੱਲਿਤ ਕਰਨ ਅਤੇ ਪੰਜਾਬ ਦੀ ਸਿਆਸਤ, ਐਸ.ਜੀ.ਪੀ.ਸੀ ਦੀ ਸੰਸਥਾਂ ਉਤੇ ਗੈਰ ਵਿਧਾਨਿਕ ਢੰਗ ਨਾਲ ਕਬਜੇ ਨੂੰ ਕਾਇਮ ਰੱਖਣ ਲਈ ਹਰ ਅਸੂਲ ਨਿਯਮ ਨੂੰ ਤਿਲਾਜਲੀ ਦੇ ਰੱਖੀ ਸੀ । ਸਿੱਖ ਕੌਮ ਦੇ ਦਰਦ ਨੂੰ ਕਦੀ ਮਹਿਸੂਸ ਨਹੀ ਕੀਤਾ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆ ਦੀ ਸਰਪ੍ਰਸਤੀ ਵੀ ਕਰਦੇ ਰਹੇ ਅਤੇ ਕਾਨੂੰਨ ਦੀ ਮਾਰ ਤੋ ਬਚਾਉਣ ਲਈ ਉਨ੍ਹਾਂ ਨੂੰ ਸਹਿਯੋਗ ਵੀ ਕਰਦੇ ਰਹੇ । ਤਾਂ ਕਿ ਇਨ੍ਹਾਂ ਡੇਰਿਆ ਤੋ ਵੋਟਾਂ ਪ੍ਰਾਪਤ ਕੀਤੀਆ ਜਾ ਸਕਣ । ਜਥੇਦਾਰ ਗੁਰਦੇਵ ਸਿੰਘ ਕਾਊਕੇ ਦੀ ਤਿਵਾੜੀ ਰਿਪੋਰਟ ਨੂੰ ਇਨ੍ਹਾਂ ਨੇ ਖੁੱਦ ਦੱਬਕੇ ਰੱਖਿਆ । ਇਸਦੇ ਨਾਲ ਹੀ ਨੌਜਵਾਨੀ ਉਤੇ ਜ਼ਬਰ ਕਰਨ ਵਾਲੀ ਅਫਸਰਸਾਹੀ ਦੀ ਪਿੱਠ ਪੂਰਦੇ ਰਹੇ । ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਅਤੇ ਸੇਵਾ ਮੁਕਤੀਆ ਦੇ ਢੰਗ ਤਰੀਕਿਆ ਦੀ ਤੋਹੀਨ ਕਰਕੇ ਉਨ੍ਹਾਂ ਨੂੰ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਦੁਰਵਰਤੋ ਕਰਦੇ ਰਹੇ । ਸਭ ਸਿੱਖੀ ਸੋਚ ਤੇ ਸਿਧਾਤਾਂ ਮਲੀਆਮੇਟ ਕਰਨ ਵਿਚ ਮੋਹਰੀ ਰਹੇ । ਜਿਥੋ ਤੱਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਪੰਜਾਬ ਦੇ ਦਰਿਆਵਾ, ਨਦੀਆ ਦੇ ਕੀਮਤੀ ਪਾਣੀਆ ਦੀ ਹੋਈ ਲੁੱਟ ਖਸੁੱਟ ਦਾ ਗੰਭੀਰ ਮਸਲਾ ਹੈ, ਉਸ ਵਿਚ ਇਹ ਬਾਦਲ ਸਰਕਾਰ ਤੇ ਬਾਦਲ ਦਲੀਏ ਹੀ ਜਿੰਮੇਵਾਰ ਹਨ । ਜਿਨ੍ਹਾਂ ਨੇ ਇਨ੍ਹਾਂ ਅਤਿ ਗੰਭੀਰ ਮੁੱਦਿਆ ਉਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਹੱਕ ਵਿਚ ਪਹਿਰਾ ਨਹੀ ਦਿੱਤਾ ਅਤੇ ਨਾ ਹੀ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ, ਸਿੱਖਾਂ ਦੀਆਂ ਮੌਤ ਦੀਆਂ ਸਜਾਵਾਂ ਨੂੰ ਖਤਮ ਕਰਵਾਉਣ ਲਈ ਬਣਦੀ ਕੌਮੀ ਜਿੰਮੇਵਾਰੀ ਨਿਭਾਈ । ਇਥੋ ਤੱਕ 01 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ‘ਅੰਮ੍ਰਿਤਸਰ ਐਲਾਨਨਾਮੇ’ ਨੂੰ ਤਹਿ ਕਰਦੇ ਸਮੇ ਇਹ ਬਾਦਲ ਦਲੀਏ ਕੌਮ ਨੂੰ ਪਿੱਠ ਦੇ ਗਏ ਸਨ । ਇਸੇ ਕਾਰਨ ਪੰਜਾਬੀਆਂ ਤੇ ਸਿੱਖਾਂ ਨੇ ਆਪਣੀ ਵੋਟ ਸ਼ਕਤੀ ਦੇ ਹੱਕ ਦੀ ਵਰਤੋ ਕਰਕੇ ਇਨ੍ਹਾਂ ਨੂੰ ਸਿਆਸਤ ਤੇ ਰਾਜ ਪ੍ਰਬੰਧ ਕਰਨ ਤੋ ਦੂਰ ਧੱਕ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਇਥੋ ਤੱਕ ਕਿ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਦੀ ਕੇਵਲ ਸਰਪ੍ਰਸਤੀ ਹੀ ਨਹੀ ਕਰਦੇ ਰਹੇ ਬਲਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਵਾਲੀ ਪੁਛਾਕ ਤਿਆਰ ਕਰਕੇ ਉਸਦੇ ਡੇਰੇ ਉਤੇ ਪਹੁੰਚਾਈ ਸੀ ਅਤੇ ਗੁਰੂ ਸਾਹਿਬ ਵੱਲੋ ਅਲੌਕਿਕ ਅੰਮ੍ਰਿਤ ਦੀ ਦਾਤ ਦੀ ਸਿੱਖੀ ਪ੍ਰਕਿਰਿਆ ਦੀ ਤੋਹੀਨ ਕਰਨ ਲਈ ਇਸ ਡੇਰੇ ਦੇ ਸਾਧ ਦਾ ਸਾਥ ਦਿੱਤਾ ਸੀ ਅਤੇ ਉਸਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਸਿੱਖ ਕੌਮ ਦੀਆਂ ਭਾਵਨਾਵਾ ਦੇ ਵਿਰੁੱਧ ਬਿਨ੍ਹਾਂ ਪੇਸ ਹੋਏ ਮੁਆਫ ਕਰਵਾਇਆ ਸੀ । ਇਸੇ ਤਰ੍ਹਾਂ 2015 ਵਿਚ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਸੰਬੰਧੀ ਅਮਨਮਈ ਰੋਸ ਕਰ ਰਹੇ ਸਿੱਖਾਂ ਉਤੇ ਆਪਣੇ ਪੁਲਿਸ ਅਫਸਰ ਸੁਮੇਧ ਸੈਣੀ ਦੇ ਆਦੇਸ਼ਾਂ ਉਤੇ ਹਮਲਾ ਕਰਵਾਕੇ 2 ਸਿੱਖ ਕ੍ਰਿਸਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨੂੰ ਸ਼ਹੀਦ ਕਰਵਾ ਦਿੱਤਾ । ਸ. ਪ੍ਰਕਾਸ ਸਿੰਘ ਬਾਦਲ ਤੇ ਬਾਦਲ ਦੀ ਵਿਜਾਰਤ ਸਮੇ ਜਿੰਨੇ ਵੀ ਗੈਰ ਸਮਾਜਿਕ, ਗੈਰ ਕਾਨੂੰਨੀ ਅਮਲ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹੋਏ ਹਨ ਉਨ੍ਹਾਂ ਲਈ ਇਹ ਸਭ ਭਾਗੀ ਹਨ । ਜੋ ਅੱਜ ਸਿਧਾਤ ਤੇ ਪੰਜਾਬ ਦੇ ਮਸਲਿਆ ਦੀ ਗੱਲ ਨੂੰ ਆਧਾਰ ਬਣਾਕੇ ਆਪਣੇ ਆਪ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਦੀ ਨਜਰ ਵਿਚ ਦੁੱਧ ਧੋਤੇ ਸਾਬਤ ਕਰਨ ਦੀ ਤਾਕ ਵਿਚ ਹਨ । ਉਨ੍ਹਾਂ ਕਿਹਾ ਕਿ ਜਦੋ ਬੀਜੇਪੀ ਨੂੰ ਮਹਿਸੂਸ ਹੋਇਆ ਕਿ ਇਨ੍ਹਾਂ ਦੀ ਇਖਲਾਕੀ, ਸਮਾਜਿਕ ਤੇ ਕੌਮੀ ਸਾਖ ਖਤਮ ਹੋਣ ਕਿਨਾਰੇ ਪਹੁੰਚ ਚੁੱਕੀ ਹੈ ਤਾਂ ਬੀਜੇਪੀ ਨੇ ਵੀ ਇਨ੍ਹਾਂ ਨੂੰ ਦੁਰਕਾਰ ਦਿੱਤਾ । ਹੁਣ ਅਜਿਹੀਆ ਗੈਰ ਦਲੀਲ ਬੇਤੁੱਕੀਆ ਗੱਲਾਂ ਕਰਕੇ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕਰ ਰਹੇ ਹਨ । ਜਦੋਕਿ 2024 ਦੀਆਂ ਲੋਕ ਸਭਾ ਚੋਣਾਂ ਅਜਿਹੇ ਗੈਰ ਸਿਧਾਤਿਕ, ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਆਦਿ ਨਾਲ ਸਾਂਝ ਰੱਖਣ ਵਾਲੇ ਸਿਆਸਤਦਾਨਾਂ ਨੂੰ ਹਰ ਕੀਮਤ ਤੇ ਸਬਕ ਸਿਖਾਉਣਗੀਆ ਅਤੇ ਪੰਜਾਬੀਆਂ ਤੇ ਸਿੱਖਾਂ ਨੂੰ ਵੀ ਬੀਤੇ ਸਮੇ ਦੇ ਪੰਜਾਬ ਦੇ ਦੁਖਾਂਤ ਦੇ ਜਿੰਮੇਵਾਰ ਸਿਆਸਤਦਾਨਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋ ਨਿਰਲੇਪ ਰਹਿਕੇ ਪੰਥਪ੍ਰਸਤ ਸਖਸੀਅਤਾਂ ਅਤੇ ਪਾਰਟੀਆਂ ਦਾ ਸਾਥ ਦੇਣ ਦਾ ਪ੍ਰਣ ਕਰਨਾ ਪਵੇਗਾ । ਤਦ ਹੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਰਪੇਸ ਮਸਲਿਆ ਦਾ ਹੱਲ ਹੋ ਸਕੇਗਾ ਅਤੇ ਇਥੇ ਸਦਾ ਲਈ ਅਮਨ ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਹੋਵੇਗਾ ।