ਜੈਸੰਕਰ ਵਿਦੇਸ਼ ਵਜੀਰ ਹਮਾਸ ਹਮਲੇ ਨੂੰ ਦਹਿਸਤਗਰਦੀ ਕਰਾਰ ਦਿੰਦੇ ਹਨ, ਲੇਕਿਨ ਸਿੱਖਾਂ ਅਤੇ ਮੁਸਲਮਾਨਾਂ ਉਤੇ ਹੋ ਰਹੀ ਸਟੇਟ ਦਹਿਸਤਗਰਦੀ ਉਤੇ ਚੁੱਪੀ ਕਿਉਂ ? : ਮਾਨ

ਫ਼ਤਹਿਗੜ੍ਹ ਸਾਹਿਬ, 04 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੀ ਦਹਿਸਤਗਰਦੀ ਦੇ ਵਿਰੁੱਧ ਹੈ । ਭਾਵੇ ਉਹ ਦਹਿਸਤਗਰਦੀ ਸਟੇਟ ਵੱਲੋ ਹੋਵੇ ਜਾਂ ਕਿਸੇ ਹੋਰ ਤਾਕਤ ਜਾਂ ਸੰਗਠਨ ਵੱਲੋ। ਜੋ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਨੇ ਹਮਾਸ ਵੱਲੋ 07 ਅਕਤੂਬਰ ਨੂੰ ਇਜਰਾਇਲ ਉਤੇ ਕੀਤੇ ਗਏ ਹਮਲੇ ਨੂੰ ਦਹਿਸਤਗਰਦੀ ਕਰਾਰ ਦਿੱਤਾ ਹੈ, ਭਾਵੇ ਉਹ ਠੀਕ ਹੈ । ਪਰ ਜੋ ਇੰਡੀਆ ਦੇ ਹੁਕਮਰਾਨ ਬੀਤੇ ਲੰਮੇ ਸਮੇ ਤੋ ਕਸਮੀਰ ਵਿਚ, ਪੰਜਾਬ ਸੂਬੇ ਵਿਚ, ਮਨੀਪੁਰ, ਤ੍ਰਿਪੁਰਾ, ਯੂਪੀ, ਝਾਰਖੰਡ, ਬਿਹਾਰ, ਛੱਤੀਸਗੜ੍ਹ ਆਦਿ ਪਹਾੜੀ ਸੂਬਿਆਂ ਵਿਚ ਉਥੋ ਦੇ ਰਹਿਣ ਵਾਲੇ ਕਬੀਲਿਆ ਜਾਂ ਵਰਗਾਂ ਉਤੇ ਗੈਰ ਵਿਧਾਨਿਕ ਤੇ ਗੈਰ ਇਨਸਾਨੀਅਤ ਢੰਗ ਨਾਲ ਜ਼ਬਰ ਕਰਕੇ ਆਪਣੀ ਫ਼ੌਜ, ਅਰਧ ਸੈਨਿਕ ਬਲਾਂ, ਪੁਲਿਸ ਅਤੇ ਖੂਫੀਆ ਏਜੰਸੀਆ ਦੀ ਦੁਰਵਰਤੋ ਕਰਕੇ ਮਨੁੱਖਤਾ ਤੇ ਇਨਸਾਨੀਅਤ ਦਾ ਬਿਨ੍ਹਾਂ ਵਜਹ ਕਤਲੇਆਮ ਕਰਵਾਉਦੇ ਆ ਰਹੇ ਹਨ, ਉਸ ਸਟੇਟ ਦਹਿਸਤਗਰਦੀ ਅਤੇ ਦੂਜੀ ਦਹਿਸਤਗਰਦੀ ਵਿਚ ਫਿਰ ਕੀ ਅੰਤਰ ਹੈ ? ਸਟੇਟ ਦਹਿਸਤਗਰਦੀ ਦੇ ਮੁੱਦੇ ਉਤੇ ਇਹ ਹੁਕਮਰਾਨ ਜਿਨ੍ਹਾਂ ਨੇ ਜਮਹੂਰੀਅਤ ਅਤੇ ਅਮਨ ਚੈਨ ਦਾ ਮੁਖੋਟਾ ਪਹਿਨਿਆ ਹੋਇਆ ਹੈ, ਉਹ ਇਨ੍ਹਾਂ ਵਰਗਾਂ ਦਾ ਕਤਲੇਆਮ ਕਰਦੇ ਹੋਏ ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਤੋਂ ਉਹ ਕਿਉਂ ਮੂੰਹ ਮੋੜ ਲੈਦੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਵੱਲੋ ਹਮਾਸ-ਇਜਰਾਇਲ ਜੰਗ ਉਤੇ ਬੋਲਦੇ ਹੋਏ ਜੋ ਹਮਾਸ ਹਮਲੇ ਨੂੰ ਦਹਿਸਤਗਰਦ ਕਰਾਰ ਦਿੱਤਾ ਹੈ ਅਤੇ ਇੰਡੀਆ ਦੀ ਆਪਣੇ ਹੀ ਲੋਕਾਂ ਉਤੇ ਕੀਤੀ ਜਾਣ ਵਾਲੀ ਸਟੇਟ ਦਹਿਸਤਗਰਦੀ ਦੇ ਗੰਭੀਰ ਮੁੱਦੇ ਉਤੇ ਕੋਈ ਗੱਲ ਨਹੀ ਕੀਤੀ ਜਾ ਰਹੀ, ਦੇ ਸੰਬੰਧ ਵਿਚ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਲਈ ਸ੍ਰੀ ਜੈਸੰਕਰ ਨੇ ਆਪਣੇ ਇਟਲੀ ਦੇ ਵਿਦੇਸ਼ੀ ਦੌਰੇ ਦੌਰਾਨ ਆਪਣੇ ਹਮਰੁਤਬਾ ਨਾਲ ਵਿਚਾਰ ਕਰਦੇ ਹੋਏ ਇਜਰਾਇਲ-ਹਮਾਸ ਜੰਗ ਦੇ ਮਾੜੇ ਨਤੀਜਿਆ ਨੂੰ ਤਾਂ ਦਹਿਸਤਗਰਦੀ ਕਿਹਾ ਹੈ, ਲੇਕਿਨ ਰੂਸ-ਯੂਕਰੇਨ ਜੰਗ ਵਿਚ ਮਨੁੱਖਤਾ ਦੇ ਹੋ ਰਹੇ ਘਾਣ ਅਤੇ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਅਤੇ ਪਹਾੜਾਂ ਵਿਚ ਵੱਸਣ ਵਾਲੇ ਕਬੀਲਿਆ, ਰੰਘਰੇਟਿਆ ਆਦਿ ਦਾ ਹੁਕਮਰਾਨਾਂ ਵੱਲੋ ਉਨ੍ਹਾਂ ਨੂੰ ਗੁਲਾਮ ਬਣਾਉਣ ਲਈ ਕੀਤੀ ਜਾ ਰਹੀ ਸਟੇਟ ਦਹਿਸਤਗਰਦੀ ਅਤੇ ਦੂਜੀ ਦਹਿਸਤਗਰਦੀ ਵਿਚ ਕੀ ਅੰਤਰ ਹੈ, ਇਸ ਬਾਰੇ ਸ੍ਰੀ ਜੈਸੰਕਰ ਅਤੇ ਇੰਡੀਆ ਦੇ ਹੁਕਮਰਾਨ ਕੁਝ ਨਹੀ ਬੋਲ ਰਹੇ । ਜਦੋਕਿ ਦੋਵੇ ਤਰ੍ਹਾਂ ਦੀ ਦਹਿਸਤਗਰਦੀ ਇਨਸਾਨੀਅਤ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੇ ਦੁੱਖਦਾਇਕ ਅਮਲ ਹਨ । ਅਜਿਹੇ ਅਮਲ ਭਾਵੇ ਮੁਲਕੀ ਜੰਗਾਂ ਵਿਚ ਹੋਣ ਜਾਂ ਕਿਸੇ ਸਟੇਟ ਵੱਲੋ ਆਪਣੇ ਹੀ ਲੋਕਾਂ ਤੇ ਹੋਣ ਉਹ ‘ਦਹਿਸਤਗਰਦੀ’ ਹੀ ਕਰਾਰ ਦੇਣੀ ਚਾਹੀਦੀ ਹੈ ਅਤੇ ਅਜਿਹੇ ਅਮਲ ਕਰਨ ਵਾਲੀਆ ਤਾਕਤਾਂ ਜਾਂ ਜਿੰਮੇਵਾਰ ਲੋਕਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਬਰਾਬਰ ਦੀਆਂ ਹੀ ਸਜਾਵਾਂ ਹੋਣੀਆ ਚਾਹੀਦੀਆ ਹਨ । 

ਉਨ੍ਹਾਂ ਕਿਹਾ ਕਿ ਜੋ ਇੰਡੀਆ ਦੇ ਹੁਕਮਰਾਨਾਂ ਦੇ ਆਦੇਸ਼ਾਂ ਉਤੇ ਇੰਡੀਆ ਦੇ ਮੌਜੂਦਾ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਖੂਫੀਆ ਏਜੰਸੀਆ, ਰਾਅ, ਆਈ.ਬੀ, ਮਿਲਟਰੀ ਇੰਟੈਲੀਜੈਸ ਵੱਲੋ ਬਾਹਰਲੇ ਮੁਲਕਾਂ ਵਿਚ ਉਨ੍ਹਾਂ ਮੁਲਕਾਂ ਦੇ ਕਾਨੂੰਨਾਂ ਤੇ ਨਿਯਮਾਂ ਦਾ ਪਾਲਣ ਕਰਦੇ ਹੋਏ ਵੱਸਣ ਵਾਲੇ ਸਿੱਖਾਂ ਨੂੰ ਜਿਵੇ ਭਾਈ ਹਰਦੀਪ ਸਿੰਘ ਨਿੱਝਰ, ਭਾਈ ਰਿਪੁਦਮਨ ਸਿੰਘ ਮਲਿਕ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਇੰਡੀਆ ਦੇ ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਦੇ ਮਾਨਸਾ ਜਿ਼ਲ੍ਹੇ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨ੍ਹਾਂ ਹੁਕਮਰਾਨਾਂ ਤੇ ਸੁਰੱਖਿਆ ਸਲਾਹਕਾਰ ਨੇ ਕਤਲ ਕੀਤਾ ਹੈ, ਇਹ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਟੇਟ ਦਹਿਸਤਗਰਦੀ ਪ੍ਰਵਾਨ ਕਰਕੇ ਮੁਜਰਿਮ ਵੀ ਐਲਾਨੇ ਜਾਣੇ ਚਾਹੀਦੇ ਹਨ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਇਨ੍ਹਾਂ ਨੂੰ ਵੀ ਅਵੱਸ ਸਜਾਵਾਂ ਮਿਲਣੀਆ ਚਾਹੀਦੀਆ ਹਨ । ਉਨ੍ਹਾਂ ਕਿਹਾ ਕਿ 2 ਮੁਲਕੀ ਤਾਕਤਾਂ ਅਤੇ ਕਿਸੇ ਇਕ ਸਟੇਟ ਵੱਲੋ ਆਪਣੇ ਲੋਕਾਂ ਉਤੇ ਕੀਤੀ ਜਾਣ ਵਾਲੀ ਦਹਿਸਤਗਰਦੀ ਤੇ ਜੰਗ ਦੌਰਾਨ ਹੋਣ ਵਾਲੀ ਦਹਿਸਤਗਰਦੀ ਵਿਚ ਕੋਈ ਅੰਤਰ ਨਹੀ ਹੈ । ਕਿਉਂਕਿ ਜੇਕਰ ਇਕ ਵੱਡਾ ਤਾਕਤਵਰ ਮੁਲਕ ਕਿਸੇ ਦੂਸਰੇ ਛੋਟੇ ਤੇ ਮਿਲਟਰੀ ਤਾਕਤ ਵੱਲੋ ਕੰਮਜੋਰ ਮੁਲਕ ਉਤੇ ਹਮਲਾ ਕਰਕੇ ਉਥੋ ਦੇ ਨਿਵਾਸੀਆ ਦਾ ਕਤਲੇਆਮ ਕਰਦਾ ਹੈ, ਤਾਂ ਉਹ ਵੀ ਦਹਿਸਤਗਰਦੀ ਹੈ । ਜੇਕਰ ਕਿਸੇ ਮੁਲਕ ਦੇ ਹੁਕਮਰਾਨ ਆਪਣੇ ਹੀ ਨਾਗਰਿਕਾਂ ਉਤੇ ਸਾਜਸੀ ਢੰਗਾਂ ਰਾਹੀ ਆਪਣੀਆ ਖੂਫੀਆ ਏਜੰਸੀਆ ਫ਼ੌਜ ਤੇ ਅਰਧ ਸੈਨਿਕ ਬਲਾਂ ਦੀ ਦੁਰਵਰਤੋ ਕਰਕੇ ਕਤਲੇਆਮ ਕਰਦੇ ਹਨ, ਤਾਂ ਉਹ ਵੀ ਦਹਿਸਤਗਰਦੀ ਹੈ । ਦੋਵੇ ਤਰ੍ਹਾਂ ਦੀ ਦਹਿਸਤਗਰਦੀ ਹਰ ਕੀਮਤ ਤੇ ਖਤਮ ਹੋਣੀ ਚਾਹੀਦੀ ਹੈ । ਕਿਉਂਕਿ ਮਨੁੱਖੀ ਅਧਿਕਾਰ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਕਿਸੇ ਵੀ ਮੁਲਕੀ ਤਾਕਤ ਨੂੰ ਕਿਸੇ ਦੂਜੇ ਮੁਲਕ ਦੇ ਨਿਵਾਸੀਆ ਨੂੰ ਜੰਗ ਰਾਹੀ ਮੌਤ ਦੇ ਮੂੰਹ ਵਿਚ ਧਕੇਲਣ ਜਾਂ ਆਪਣੇ ਹੀ ਮੁਲਕ ਨਿਵਾਸੀਆ ਨੂੰ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਮੌਤ ਦੇ ਮੂੰਹ ਵਿਚ ਧਕੇਲਣ ਦੀ ਇਜਾਜਤ ਬਿਲਕੁਲ ਨਹੀ ਦਿੰਦੇ ।

Leave a Reply

Your email address will not be published. Required fields are marked *