ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਏਜੰਸੀਆ ਦੁਆਰਾ ਹੋਏ ਕਤਲ ਦੇ ਸੱਚ ਨੂੰ ਹੁਣ ਇੰਡੀਆ ਸਟੇਟ ਅਤੇ ਟ੍ਰਿਬਿਊਨ ਵਰਗੇ ਅਦਾਰੇ ਝੁਠਲਾ ਨਹੀ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ, 28 ਸਤੰਬਰ ( ) “ਜਦੋਂ ਤੋਂ ਕੈਨੇਡਾ ਦੇ ਵਜ਼ੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਟ ਵਿਚ ਤੱਥਾਂ ਦੇ ਆਧਾਰ ਤੇ ਸਮੁੱਚੇ ਸੰਸਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਸਾਡੇ ਕੈਨੇਡਾ ਦੇ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਨੂੰ ਇੰਡੀਅਨ ਏਜੰਸੀਆ ਨੇ ਡੂੰਘੀ ਸਾਜਿਸ ਤਹਿਤ ਕਤਲ ਕੀਤਾ ਹੈ, ਜਿਸ ਨਾਲ ਇੰਡੀਆ ਦੀ ਸਮੁੱਚੇ ਮੁਲਕਾਂ ਤੇ ਹਕੂਮਤਾਂ ਵਿਚ ਬਹੁਤ ਵੱਡੀ ਬਦਨਾਮੀ ਤੇ ਕਿਰਕਰੀ ਹੋਈ ਹੈ, ਹੁਣ ਉਸ ਉਪਰੰਤ ਇੰਡੀਅਨ ਸਟੇਟ ਅਤੇ ਦਾ ਟ੍ਰਿਬਿਊਨ ਵਰਗੇ ਹਿੰਦੂਤਵ ਅਦਾਰੇ ਪੂਰੀ ਢੀਠਤਾ ਨਾਲ ਇਹ ਕਹਿ ਰਹੇ ਹਨ ਕਿ ਇਹ ਸਭ ਝੂਠ ਹੈ । ਇਸ ਤਰ੍ਹਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਇੰਡੀਆ ਦੀ ਮੋਦੀ ਹਕੂਮਤ ਅਤੇ ਉਸਦਾ ਗੋਦੀ ਮੀਡੀਆ ਹੁਣ ਇਸ ਹੋਏ ਕਤਲ ਨੂੰ ਇਸ ਕਰਕੇ ਨਹੀ ਝੁਠਲਾ ਸਕਦੇ ਕਿਉਂਕਿ ਇਸ ਸੱਚ ਨੂੰ ਉਜਾਗਰ ਕਰਨ ਵਿਚ ਦੁਨੀਆ ਦੇ ਜ਼ਮਹੂਰੀਅਤ ਪਸ਼ੰਦ 5-ਆਈ ਮੁਲਕਾਂ ਜਿਨ੍ਹਾਂ ਵਿਚ ਅਮਰੀਕਾ, ਆਸਟ੍ਰੇਲੀਆ, ਨਿਊਜੀਲੈਡ, ਬਰਤਾਨੀਆ ਅਤੇ ਕੈਨੇਡਾ ਹਨ, ਇਨ੍ਹਾਂ ਨੇ ਆਪਣੇ ਸਾਂਝੇ ਸਮਝੋਤੇ ਤਹਿਤ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਤੱਥਾਂ ਨੂੰ ਆਪੋ ਆਪਣੀਆ ਜਾਂਚ ਏਜੰਸੀਆ ਰਾਹੀ ਇਕੱਤਰ ਕਰਕੇ ਕੈਨੇਡਾ ਨੂੰ ਤੱਥ ਪੇਸ਼ ਕੀਤੇ ਹਨ । ਜਿਸ ਆਧਾਰ ਤੇ ਜਸਟਿਨ ਟਰੂਡੋ ਨੇ ਇਸ ਸੱਚ ਨੂੰ ਉਜਾਗਰ ਕੀਤਾ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇੰਡੀਆ ਦੀ ਖੂਫੀਆ ਏਜੰਸੀ ਰਾਅ, ਵਿਦੇਸ਼ ਵਿਜਾਰਤ ਦੇ ਅਧੀਨ ਨਹੀ ਹੈ । ਜਦੋਕਿ ਯੂਕੇ ਦੀ ਐਮਆਈ-6 ਆਪਣੀ ਵਿਦੇਸ਼ ਵਿਜਾਰਤ ਦੇ ਅਧੀਨ ਕੰਮ ਕਰਦੀ ਹੈ । ਇਹੀ ਵਜਹ ਹੈ ਕਿ ਇੰਡੀਅਨ ਖੂਫੀਆ ਏਜੰਸੀਆ ਜਿਨ੍ਹਾਂ ਉਤੇ ਪਾਰਲੀਮੈਟ, ਵਿਦੇਸ਼ ਵਿਜਾਰਤ ਜਾਂ ਕਾਨੂੰਨ ਕੋਈ ਪੁੱਛਤਾਛ ਨਹੀ ਕਰ ਸਕਦਾ, ਹੁਕਮਰਾਨਾਂ ਦੇ ਗੁਪਤ ਹੁਕਮਾਂ ਉਤੇ ਲੰਮੇ ਸਮੇ ਤੋ ਇਸੇ ਤਰ੍ਹਾਂ ਗੈਰ ਕਾਨੂੰਨੀ ਅਮਲ ਕਰਦੇ ਹੋਏ ਸਿੱਖਾਂ ਦਾ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਇੰਡੀਆ ਵਿਚ ਅਤੇ ਵਿਦੇਸ਼ਾਂ ਵਿਚ ਕਤਲ ਕਰਦੇ ਆ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਸਟੇਟ ਅਤੇ ਦਾ ਟ੍ਰਿਬਿਊਨ ਵਰਗੇ ਮੀਡੀਏ ਨਾਲ ਸੰਬੰਧਤ ਵੱਡੇ ਅਦਾਰੇ ਅਤੇ ਗੋਦੀ ਮੀਡੀਏ ਆਦਿ ਵੱਲੋ ‘ਮੈਂ ਨਾ ਮਾਨੂੰ’ ਦੀ ਰੱਟ ਲਗਾਕੇ ਸੱਚ ਨੂੰ ਮੰਨਣ ਤੋ ਇਨਕਾਰ ਕਰਨ ਦੇ ਕੀਤੇ ਜਾ ਰਹੇ ਡਰਾਮੇ ਦਾ ਹੁਣ ਦੁਨੀਆ ਦੇ ਜਮਹੂਰੀਅਤ ਪਸ਼ੰਦ ਮੁਲਕਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਉਤੇ ਕਿਸੇ ਤਰ੍ਹਾਂ ਦਾ ਵੀ ਅਸਰ ਨਾ ਹੋਣ, ਇਨ੍ਹਾਂ ਵੱਲੋ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਬਾਵਜੂਦ ਵੀ ਸੱਚ ਨੂੰ ਦਬਾਏ ਨਾ ਜਾ ਸਕਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਦੇ ਵਿਦੇਸ਼ ਵਜੀਰ ਜਾਂ ਦਾ ਟ੍ਰਿਬਿਊਨ ਦੇ ਐਡੀਟਰ ਇਹ ਕਿਸੇ ਤਰ੍ਹਾਂ ਵੀ ਨਹੀ ਕਹਿ ਸਕਦੇ ਕਿ ਇੰਡੀਅਨ ਪਾਰਲੀਮੈਟ ਪ੍ਰਭੂਸਤਾ ਵਾਲੀ ਸੰਸਥਾਂ ਹੈ, ਜਿਸਨੂੰ ਕਿ ਹੁਕਮਰਾਨ ਤੇ ਏਜੰਸੀਆ ਹਨ੍ਹੇਰੇ ਵਿਚ ਰੱਖ ਰਹੀਆ ਹਨ। ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇੰਡੀਆ ਦੇ ਹੁਕਮਰਾਨ ਆਪਣੇ ਸਿਆਸੀ ਵਿਰੋਧੀਆਂ ਦੇ ਕਤਲ ਕਰਵਾਉਣ ਲਈ ਗੈਗਸਟਰਾਂ ਨੂੰ ਕਿਰਾਏ ਤੇ ਲੈਕੇ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਅਜਿਹੇ ਗੈਰ ਕਾਨੂੰਨੀ ਜੁਰਮ ਕਰਵਾ ਰਹੀਆ ਹਨ । ਜੋ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਤੱਥ ਹਨ, ਉਹ ਕੈਨੇਡਾ ਸਰਕਾਰ ਨੇ ਆਪਣੀ ਪੁਲਿਸ ਰਾਇਲ ਮਾਓਟੈਨ ਕੈਨੇਡੀਅਨ ਪੁਲਿਸ ਅਤੇ ਕੈਨੇਡਾ ਦੀ ਸੁਰੱਖਿਆ ਖੂਫੀਆ ਸੇਵਾ (ਸੀ.ਐਸ.ਆਈ.ਐਸ) ਰਾਹੀ ਪ੍ਰਾਪਤ ਕੀਤੀ ਹੈ । ਜਿਸਨੂੰ ਕੈਨੇਡਾ ਨੇ ਅਮਰੀਕਾ, ਬਰਤਾਨੀਆ, ਨਿਊਜੀਲੈਡ ਅਤੇ ਆਸਟ੍ਰੇਲੀਆ ਦੀਆਂ ਖੂਫੀਆ ਏਜੰਸੀਆ ਨਾਲ ਸਾਂਝਾ ਕਰਕੇ ਹੀ ਇਸ ਵਿਸੇ ਤੇ ਅੱਗੇ ਵੱਧੇ ਹਨ । 

ਇਸ ਲਈ ਹੁਣ ਇੰਡੀਅਨ ਹਿੰਦੂ ਸਟੇਟ ਕੈਨੇਡਾ ਦੇ ਸਿੱਖ ਨਾਗਰਿਕ ਦੇ ਕੀਤੇ ਗਏ ਕਤਲ ਤੋ ਨਾਂਹ ਕਰਕੇ ਵੀ ਕੋਈ ਪ੍ਰਾਪਤੀ ਨਹੀ ਕਰ ਸਕਣਗੇ । ਕਿਉਂਕਿ ਅਪਰਾਧ ਕਰਨ ਵਾਲਾ ਕਦੀ ਵੀ ਆਪਣੇ ਕੀਤੇ ਕੁਕਰਮ ਨੂੰ ਨਹੀ ਮੰਨਦਾ । ਇਸੇ ਦਾਗੀ ਇਖਲਾਕ ਦੀ ਇੰਡੀਆ ਇਕ ਪ੍ਰਤੱਖ ਉਦਾਹਰਣ ਹੈ । ਜਦੋਂ ਸਿੱਖ ਧਰਮ ਦਾ ਜਨਮ ਇੰਡੀਆ ਵਿਚ ਹੋਇਆ ਹੈ ਜਿਸ ਵਿਚ ਸਿੱਖ ਬਹੁਗਿਣਤੀ ਹਿੰਦੂ ਰਾਜ ਦਾ ਸੰਤਾਪ ਭੋਗ ਰਹੇ ਹਨ । ਇਥੇ ਕੇਵਲ ਇਕ ਸਿੱਖ ਦੇ ਹੀ ਕਤਲ ਦੀ ਗੱਲ ਨਹੀ, ਇਹ ਤਾਂ ਇਕ ਆਦਮਖੋਰ ਬਣਕੇ ਆਪਣੇ ਹੀ ਨਿਵਾਸੀਆ ਤੇ ਨਾਗਰਿਕਾਂ ਨੂੰ ਖਾ ਰਿਹਾ ਹੈ । ਇਹ ਇਕ ਬਹੁਤ ਹੀ ਗੰਭੀਰ ਅਪਰਾਧ ਹੈ ਜਿਸ ਅਧੀਨ ਸਾਡੇ ਸਿੱਖਾਂ ਦੀ ਨਸਲਕੁਸੀ ਅਤੇ ਬਰਬਾਦੀ ਕੀਤੀ ਜਾ ਰਹੀ ਹੈ । ਇਹ ਸਿਲਸਿਲਾ 1984 ਤੋਂ ਚੱਲਦਾ ਆ ਰਿਹਾ ਹੈ ਜਿਸ ਅਧੀਨ ਆਪ੍ਰੇਸਨ ਬਲਿਊ ਸਟਾਰ ਕਰਕੇ ਇਨ੍ਹਾਂ ਨੇ ਸਾਡੇ 25 ਹਜਾਰ ਦੇ ਕਰੀਬ ਨਿਰਦੋਸ਼ ਨਿਹੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਆਏ ਸਰਧਾਲੂਆਂ ਦਾ ਅਣਮਨੁੱਖੀ ਢੰਗ ਨਾਲ ਕਤਲੇਆਮ ਕੀਤਾ । ਕੌਮੀ ਮਨੁੱਖੀ ਅਧਿਕਾਰ ਕਮਿਸਨ ਦਿੱਲੀ ਨੇ ਇਨ੍ਹਾਂ ਹੋਏ ਅਣਮਨੁੱਖੀ ਕਤਲਾਂ ਦੀ ਜਾਂਚ ਦੇ ਹੁਕਮ ਕੀਤੇ ਸਨ, ਪਰ ਬਹੁਤ ਬਦਕਿਸਮਤੀ ਹੈ ਕਿ ਅਜੇ ਤੱਕ ਉਨ੍ਹਾਂ ਰਿਪੋਰਟਾਂ ਨੂੰ ਨਸ਼ਰ ਤੇ ਖੁਲਾਸਾ ਹੀ ਨਹੀ ਕੀਤਾ ਗਿਆ, ਜਿਸ ਅਧੀਨ ਵੱਡੀ ਗਿਣਤੀ ਵਿਚ ਸਿੱਖਾਂ ਦਾ ਸਿ਼ਕਾਰ ਖੇਡਿਆ ਗਿਆ । ਜੋ ਪੁਲਿਸ ਤੇ ਹੁਕਮਰਾਨਾਂ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਵੱਡੀ ਗਿਣਤੀ ਵਿਚ ਮਾਰ ਮੁਕਾਇਆ, ਜਿਨ੍ਹਾਂ ਦੀਆਂ ਲਾਸਾਂ ਨਦੀਆਂ, ਦਰਿਆਵਾਂ ਵਿਚ ਰੋੜ੍ਹੀਆ ਗਈਆ ਅਤੇ ਜਿਨ੍ਹਾਂ ਦੇ ਸੰਸਕਾਰ ਦੁਰਗਿਆਨਾ ਮੰਦਰ ਵਿਖੇ ਫੋਰਸਾਂ ਲਗਾਕੇ ਕੀਤੇ ਗਏ, ਉਨ੍ਹਾਂ ਦੀ ਤੱਥਾਂ ਸਹਿਤ ਰਿਪੋਰਟ ਤਿਆਰ ਕਰਨ ਵਾਲੇ ਸ. ਜਸਵੰਤ ਸਿੰਘ ਖਾਲੜਾ ਨੂੰ ਵੀ ਉਸ ਸਮੇ ਦੇ ਡਾਈਰੈਕਟਰ ਜਰਨਲ ਪੰਜਾਬ ਕੇ.ਪੀ.ਐਸ. ਗਿੱਲ ਵੱਲੋ ਅਣਮਨੁੱਖੀ ਢੰਗਾਂ ਰਾਹੀ ਕਤਲ ਕਰਵਾ ਦਿੱਤਾ ਗਿਆ । ਅਸੀ ਅਖੀਰ ਵਿਚ ਇਹ ਕਹਿ ਸਕਦੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਇਕ ਕੌਮਾਂਤਰੀ ਅਪਰਾਧ ਹੈ । ਜਿਸ ਨੂੰ ਵਿਦੇਸ਼ ਵਜੀਰ ਸ੍ਰੀ ਜੈਸੰਕਰ ਅਤੇ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਰਾਜੇਸ ਰਾਮਾਚੰਦਰਨ ਮੰਨਣ ਤੋ ਇਨਕਾਰ ਕਰ ਰਹੇ ਹਨ ।

ਇਹ ਹੋਰ ਵੀ ਦੁੱਖ ਤੇ ਅਫ਼ੋਸਸ ਵਾਲੇ ਅਮਲ ਹਨ ਕਿ ਇੰਡੀਅਨ ਸਟੇਟ ਵੱਲੋ ਸੱਚ ਤੋ ਮੁਨਕਰ ਹੋ ਕੇ ਝੂਠ ਦਾ ਰੌਲਾ ਪਾਉਣ ਦੀ ਗੱਲ ਨੂੰ ਇਥੋ ਦਾ ਮੀਡੀਆ ਅਤੇ ਪੀਲੀ ਪੱਤਰਕਾਰੀ ਜ਼ਾਬਰ ਸਟੇਟ ਦਾ ਸਾਥ ਦੇ ਕੇ ਸੱਚ ਨੂੰ ਦਬਾਉਣ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ । ਜੋ ਕਿ ਇਕ ਬਹੁਤ ਹੀ ਗੈਰ ਸਮਾਜਿਕ ਤੇ ਅਣਮਨੁੱਖੀ ਪਿਰਤ ਪਾਈ ਜਾ ਰਹੀ ਹੈ । ਇਹ ਸੱਚ ਉਦੋ ਹੋਰ ਪ੍ਰਪੱਕ ਹੋ ਜਾਂਦਾ ਹੈ ਜਦੋ ਸ੍ਰੀ ਰਾਜਨਾਥ ਸਿੰਘ ਜੋ 2014 ਤੋ ਲੈਕੇ 2019 ਤੱਕ ਇੰਡੀਆ ਦੇ ਗ੍ਰਹਿ ਵਜੀਰ ਰਹੇ ਹਨ, ਉਨ੍ਹਾਂ ਨੇ ਇੰਡੀਅਨ ਪਾਰਲੀਮੈਟ ਵਿਚ ਸਿੱਖਾਂ ਤੇ ਹੋਏ ਕਤਲੇਆਮ, ਜ਼ਬਰ ਜੁਲਮ, ਨਸਲਕੁਸੀ, ਨਸਲੀ ਸਫਾਈ ਸੰਬੰਧੀ ਪ੍ਰਵਾਨ ਕੀਤਾ ਸੀ । ਉਨ੍ਹਾਂ ਕਿਹਾ ਕਿ ਜਦੋ ਮੈਂ ਪਾਰਲੀਮੈਟ ਵਿਚ ਹਾਜਰ ਸੀ, ਤਾਂ ਇੰਡੀਆ ਦੇ ਵਜੀਰ ਏ ਆਜਮ ਨਰਿੰਦਰ ਮੋਦੀ ਨੇ ਹਾਊਂਸ ਨੂੰ ਸੁਬੋਧਿਤ ਹੁੰਦੇ ਹੋਏ ਇਹ ਪ੍ਰਵਾਨ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸੈਟਰ ਸਰਕਾਰ ਨੇ ਹਮਲਾ ਕੀਤਾ ਸੀ । ਜਿਸ ਨੂੰ ਕਿ ਪਹਿਲਾ ਤਾਂ ਕੇਵਲ ਸਿੱਖ ਹੀ ਕਹਿ ਰਹੇ ਸਨ, ਲੇਕਿਨ ਪਾਰਲੀਮੈਂਟ ਹਾਊਂਸ ਵਿਚ ਇਸ ਗੱਲ ਨੂੰ ਵਜੀਰ ਏ ਆਜਮ ਨੇ ਵੀ ਪ੍ਰਵਾਨ ਕੀਤਾ ਕਿ ਜਿਵੇ 1966 ਵਿਚ ਉਸ ਸਮੇ ਦੀ ਵਜੀਰ ਏ ਆਜਮ ਮਰਹੂਮ ਇੰਦਰਾ ਗਾਂਧੀ ਨੇ ਮਿਜੋਰਮ ਦੇ ਆਮ ਨਾਗਰਿਕਾਂ ਉਤੇ ਏਅਰਫੋਰਸ ਰਾਹੀ ਹਮਲਾ ਕਰਕੇ ਕਤਲੇਆਮ ਕੀਤਾ ਸੀ, ਉਸੇ ਗੱਲ ਨੂੰ ਫਿਰ ਹੁਕਮਰਾਨਾਂ ਨੇ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਹਮਲਾ ਕੀਤਾ ।

ਇਸ ਲਈ ਕੈਨੇਡਾ ਦੇ ਵਜ਼ੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਵੱਲੋ 19 ਸਤੰਬਰ 2023 ਨੂੰ ਜੋ ਇਹ ਕਿਹਾ ਗਿਆ ਹੈ ਕਿ ਕੈਨੇਡੀਅਨ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦਾ ਹਿੰਦੂ ਇੰਡੀਅਨ ਸਟੇਟ ਨੇ ਕਤਲ ਕਰਵਾਇਆ ਹੈ । ਇਹ ਆਪਣੇ ਆਪ ਵਿਚ ਇਕ ਸੰਸਾਰਿਕ ਪੱਧਰ ਦੀ ਸੱਚਾਈ ਉਜਾਗਰ ਹੋਈ ਹੈ । ਭਾਈ ਨਿੱਝਰ ਦੇ ਕਤਲ ਤੋ ਬਾਅਦ ਇੰਡੀਆ ਦੀਆਂ ਖੂਫੀਆ ਏਜੰਸੀਆ, ਅਮਰੀਕਾ ਦਾ ਜਸਟਿਸ ਵਿਭਾਗ, ਫੈਡਰਲ ਬਿਊਰੋ ਆਫ ਇਨਵੈਸਟੀਗੇਸਨ ਵੱਲੋ ਇਕ ਵਿਸੇਸ ਅਡਵਾਈਜਰੀ ਪੰਜਾਬੀ ਗੁਰਮੁੱਖੀ ਵਿਚ ਸਿੱਖਾਂ ਲਈ ਜਾਰੀ ਕੀਤੀ ਗਈ ਹੈ ਜੋ ਬਾਹਰਲੇ ਮੁਲਕਾਂ ਵਿਚ ਸਿੱਖ ਨਾਗਰਿਕ ਹਨ ਅਤੇ ਜਿਨ੍ਹਾਂ ਨੂੰ ਇੰਡੀਅਨ ਸਟੇਟ ਅਤੇ ਉਨ੍ਹਾਂ ਦੀਆਂ ਖੂਫੀਆ ਏਜੰਸੀਆ ਵੱਲੋ ਜਾਨ ਦਾ ਖਤਰਾ ਹੈ ।

Leave a Reply

Your email address will not be published. Required fields are marked *