ਟ੍ਰਿਬਿਊਨ ਦੇ ਪੱਤਰਕਾਰ ਸੰਦੀਪ ਦਿਸਕਤ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਨੂੰ ‘ਅੱਤਵਾਦੀ’ ਲਿਖਣਾ ਸਿੱਖਾਂ ਨੂੰ ਬਦਨਾਮ ਕਰਨ ਦੀ ਨਿੰਦਣਯੋਗ ਕਾਰਵਾਈ : ਮਾਨ

ਫ਼ਤਹਿਗੜ੍ਹ ਸਾਹਿਬ, 21 ਸਤੰਬਰ ( ) “ਜਦੋਂ ਸਿੱਖਾਂ ਨੇ ਇੰਡੀਆ ਦੀ ਆਜਾਦੀ ਪ੍ਰਾਪਤੀ ਤੋ ਲੈਕੇ ਅੱਜ ਤੱਕ ਇੰਡੀਆ ਦੇ ਹਰ ਖੇਤਰ ਵਿਚ ਮੋਹਰੀ ਹੋ ਕੇ ਵੱਡੀਆ ਕੁਰਬਾਨੀਆ ਤੇ ਸ਼ਹਾਦਤਾਂ ਦਿੰਦੇ ਹੋਏ ਜਿੰਮੇਵਾਰੀਆ ਨਿਭਾਈਆ, ਹਰ ਸੰਕਟ ਦੀ ਘੜੀ ਵਿਚ ਮਨੁੱਖਤਾ ਲਈ ਉੱਦਮ ਕੀਤੇ, ਫਿਰ ਟ੍ਰਿਬਿਊਨ ਦੇ ਪੱਤਰਕਾਰ ਸ੍ਰੀ ਸੰਦੀਪ ਦਿਸਕਤ ਵੱਲੋ ਆਪਣੇ ਵੱਲੋ ਕੀਤੀ ਗਈ ਰਿਪੋਰਟਿੰਗ ਵਿਚ ਭਾਈ ਹਰਦੀਪ ਸਿੰਘ ਨਿੱਝਰ ਕੈਨੇਡਾ ਨਿਵਾਸੀ ਨੂੰ ਅੱਤਵਾਦੀ ਲਫਜ ਰਾਹੀ ਜਲੀਲ ਕਰਨ ਦੇ ਅਮਲ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ ਦੀ ਲੜੀ ਦਾ ਨਿੰਦਣਯੋਗ ਹਿੱਸਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਟ੍ਰਿਬਿਊਨ ਗਰੁੱਪ ਤੇ ਉਨ੍ਹਾਂ ਦੇ ਅਜਿਹੇ ਪੱਤਰਕਾਰ ਦੇ ਸਿੱਖ ਵਿਰੋਧੀ ਅਮਲਾਂ ਦਾ ਸਖਤ ਨੋਟਿਸ ਲੈਦਾ ਹੋਇਆ ਸਖਤ ਸਬਦਾਂ ਵਿਚ ਨਿੰਦਾ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਟ੍ਰਿਬਿਊਨ ਦੇ ਆਖਰੀ ਪੰਨੇ ਉਤੇ G7 joint statement skips reference to Nijjar’s killing ਅਤੇ ਅਜੇ ਬੈਨਰਜੀ ਵੱਲੋ India upset over Canada not honouring pact on terror ਦੇ ਸਿਰਲੇਖ ਹੇਠ ਦਿੱਤੀਆ ਰਿਪੋਰਟਾਂ ਵਿਚ ਸਿੱਖਾਂ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਅਤੇ ਹੁਕਮਰਾਨਾਂ ਵੱਲੋ ਸਿੱਖਾਂ ਉਤੇ ਕੀਤੇ ਜਾ ਰਹੇ ਅਣਮਨੁੱਖੀ ਜ਼ਬਰ ਦਾ ਪੱਖ ਪੂਰਨ ਦੀਆਂ ਕਾਰਵਾਈਆ ਨੂੰ ਅਤਿ ਵਿਤਕਰੇ ਭਰੀਆ ਤੇ ਸ਼ਰਮਨਾਕ ਕਰਾਰ ਦਿੰਦੇ ਹੋਏ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸ੍ਰੀ ਸੰਦੀਪ ਦਿਸਕਤ ਅਤੇ ਦਾ ਟ੍ਰਿਬਿਊਨ ਦੇ ਟਰੱਸਟੀਆ, ਮੁੱਖ ਸੰਪਾਦਕ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਅਸੀ ਲੰਮੇ ਸਮੇ ਤੋ ਦਾ ਟ੍ਰਿਬਿਊਨ ਵੱਲੋ ਅਪਣਾਈ ਜਾ ਰਹੀ ਸਿੱਖ ਵਿਰੋਧੀ ਸੋਚ ਤੇ ਅਮਲਾਂ ਨੂੰ ਖ਼ਤਮ ਕਰਕੇ, ਸਿੱਖ ਕੌਮ ਨੂੰ ਵੀ ਬਰਾਬਰਤਾ ਦੇ ਆਧਾਰ ਤੇ ਸਤਿਕਾਰ ਸਹਿਤ ਵਿਚਰਣ ਦੀ ਗੱਲ ਕਰਦੇ ਆ ਰਹੇ ਹਾਂ । ਪਰ ਟ੍ਰਿਬਿਊਨ ਗਰੁੱਪ ਵੱਲੋ ਸਾਡੀ ਬਾਦਲੀਲ ਗੱਲਬਾਤ ਨੂੰ ਵਜਨ ਨਾ ਦੇਕੇ ਸਮੇ-ਸਮੇ ਤੇ ਸਿੱਖ ਕੌਮ ਵਿਰੁੱਧ ਲਿਖਣ ਦਾ ਮਾਰੂ ਸਿਲਸਿਲਾ ਅਜੇ ਵੀ ਜਾਰੀ ਹੈ । ਅਸੀ ਪੁੱਛਣਾ ਚਾਹਵਾਂਗੇ ਕਿ ਦਾ ਟ੍ਰਿਬਿਊਨ ਗਰੁੱਪ ਅਤੇ ਉਨ੍ਹਾਂ ਦੇ ਪੱਤਰਕਾਰਾਂ ਨੂੰ ਇਨਸਾਨੀਅਤ ਪੱਖੀ ਸੋਚ ਰੱਖਣ ਵਾਲੀ ਸਿੱਖ ਕੌਮ ਤੋ ਕੀ ਤਕਲੀਫ ਹੈ ? ਜੋ ਅਕਸਰ ਹੀ ਸਿੱਖਾਂ ਨੂੰ ਨਫਰਤ ਭਰੇ ਨਾਮ ਦੇਕੇ ਅਤੇ ਸਿੱਖਾਂ ਦੇ ਨਾਮ ਪ੍ਰਕਾਸਿਤ ਕਰਦੇ ਹੋਏ ਸਰਦਾਰ ਜਾਂ ਸਿੰਘ ਕੱਟ ਦੇਣ ਦੇ ਜਲਾਲਤ ਭਰੇ ਕਰਮ ਕਰਦੇ ਆ ਰਹੇ ਹਨ । ਸ. ਮਾਨ ਨੇ ਬਹੁਗਿਣਤੀ ਹਿੰਦੂਤਵ ਉਨ੍ਹਾਂ ਲੇਖਕਾਂ ਦਾ ਵਿਰੋਧ ਕੀਤਾ ਜੋ ਸਿੱਖ ਕੌਮ ਦੀ ਨਿਵੇਕਲੀ ਅਣਖੀਲੀ ਵੱਖਰੀ ਪਹਿਚਾਣ, ਉਨ੍ਹਾਂ ਦੀ ਅਣਖ ਗੈਰਤ, ਮਾਣ-ਸਨਮਾਨ ਨੂੰ ਨਜਰ ਅੰਦਾਜ ਕਰਕੇ ਜਾਣਬੁੱਝ ਕੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਪੀੜ੍ਹਾ ਦਿੰਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਕਦੀ ਵੀ ਊਚ ਨੀਚ, ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਭਰੀ ਸੋਚ ਨੂੰ ਪਣਪਨ ਨਹੀ ਦਿੱਤਾ । ਬਲਕਿ ਸਮੁੱਚੀ ਮਨੁੱਖਤਾ, ਅਮਨ ਚੈਨ ਅਤੇ ਜਮਹੂਰੀਅਤ ਲੀਹਾਂ ਦੀ ਪੈਰਵੀ ਕੀਤੀ ਹੈ । ਜੇਕਰ ਫਿਰ ਵੀ ਹੁਕਮਰਾਨ ਜਾਂ ਸੰਦੀਪ ਦਿਸਕਤ ਅਤੇ ਅਜੇ ਬੈਨਰਜੀ ਵਰਗੇ ਮੁਤੱਸਵੀ ਲੇਖਕ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਨਫਰਤ ਪੈਦਾ ਕਰਦੇ ਹਨ, ਤਾਂ ਇਥੋ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਅਜਿਹੇ ਲੋਕ ਹੀ ਜਿੰਮੇਵਾਰ ਹੋਣਗੇ ਨਾ ਕਿ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ । ਇਸ ਲਈ ਬਿਹਤਰ ਹੋਵੇਗਾ ਕਿ ਉਹ ਆਪਣੇ ਇਸ ਮਨੁੱਖਤਾ ਵਿਰੋਧੀ ਅਮਲਾਂ ਤੋ ਜਿੰਨੀ ਜਲਦੀ ਹੋ ਸਕੇ ਤੋਬਾ ਕਰ ਲੈਣ ।

Leave a Reply

Your email address will not be published. Required fields are marked *