ਰਾਸਟਰਪਤੀ ਦ੍ਰੋਪਦੀ ਮੁਰਮੂ ਨੇ ਜੀ-20 ਦੇ ਸੱਦੇ ਪੱਤਰ ਉਤੇ ਇੰਡੀਆ ਦੀ ਥਾਂ ਭਾਰਤ ਵਰਤਣਾ ਸੁਰੂ ਕੀਤਾ ਹੈ ।

ਬੀਜੇਪੀ-ਆਰ.ਐਸ.ਐਸ. ਨੇ ਸਪੈਸਲ ਪਾਰਲੀਮੈਟ 18 ਸਤੰਬਰ ਨੂੰ ਸੱਦਿਆ ਹੈ ਜਿਸ ਵਿਚ ਆਮ ਚਰਚਾਂ ਹੈ ਕਿ ਸੰਵਿਧਾਨ ਵਿਚ ਭਾਰਤ ਜਿਸਨੂੰ ਇੰਡੀਆ ਵੀ ਕਹਿੰਦੇ ਹਾਂ ਹੁਣ ਤਬਦੀਲ ਕਰਕੇ ਇਕੱਲਾ ਭਾਰਤ ਅਖਵਾਇਆ ਜਾਵੇਗਾ। ਸਵਾਲ ਇਹ ਉੱਠਦਾ ਹੈ ਕਿ ਸਿੱਖ ਕੌਮ ਇਸਨੂੰ ਕਿਸ ਨਜਰੀਏ ਨਾਲ ਸਮਝੇ ? 

ਵੇਦ ਇਤਿਹਾਸ 1500 ਤੋਂ 500 BCE  ਦੇ ਦੌਰਾਨ ਮੰਨਿਆ ਜਾਂਦਾ ਹੈ । ਜਿਸ ਵਿਚ ਸਭ ਤੋਂ ਪੁਰਾਤਨ ਰਿਗਵੇਦ ਵਿਚ ਦੱਸਿਆ ਜਾਂਦਾ ਹੈ ਕਿ ਬ੍ਰਾਹਮਣ ਰੱਬ ਦੇ ਮੂੰਹ ਤੋਂ ਬਣੇ ਹਨ, ਜਿਸ ਕਰਕੇ ਉਹ ਮਾਨਸਿ ਲਈ ਪੜ੍ਹਾਈ ਅਤੇ ਰੱਬ ਨੂੰ ਪੂਜਾ ਕਰਨ ਦੇ ਅਧਿਕਾਰੀ ਹਨ । ਕਸੱਤਰੀ ਰੱਬ ਦੀਆਂ ਬਾਂਹਵਾ ਤੋ ਬਣੇ ਹਨ, ਜਿਸ ਕਰਕੇ ਰਾਜ ਅਤੇ ਜੰਗ ਉਨ੍ਹਾਂ ਦਾ ਖੇਤਰ ਹੋਵੇਗਾ। ਵੈਸ ਰੱਬ ਦੇ ਪੱਟਾਂ ਤੋਂ ਬਣਾਏ ਗਏ ਹਨ, ਜਿਸ ਕਰਕੇ ਉਹ ਵਪਾਰ ਦੇ ਖੇਤਰ ਵਿਚ ਕੰਮ ਕਰਨਗੇ । ਸ਼ੂਦਰ ਰੱਬ ਦੇ ਪੈਰਾਂ ਤੋਂ ਬਣੇ ਹਨ, ਜਿਸ ਕਰਕੇ ਮਜ਼ਦੂਰੀ ਅਤੇ ਗੁਲਾਮੀ ਉਨ੍ਹਾਂ ਦਾ ਖੇਤਰ ਹੋਵੇਗਾ (ਰਿਗਵੇਦ 10.90)। ਇਹ ਵਰਣ ਦੀ ਵੰਡ ਜਾਤ-ਪਾਤ ਦਾ ਪਹਿਲਾ ਲਿਖਿਤ ਪ੍ਰਗਟਾਵਾ ਹੈ, ਜੋ ਕਿ ਉਸ ਸਮੇਂ ਦੇ ਵੈਦਿਕ ਸਮਾਜ ਵਿਚ ਵੱਸਦੇ ਹੋਏ, ਵੇਦ ਨੂੰ ਲਿਖਣ ਵਾਲੇ ਸ਼ਾਸ਼ਤਰੀਆਂ ਨੇ ਸਿਆਣਿਆ ।  

ਵੇਦਾਂ ਦੀ ਬਣਤਰ ਦੇ ਅਖੀਰਲੇ ਸਮੇ ਵਿਚ ਉਪਨੀਸੱਦ, ਜੋ ਕਿ ਵੇਦਾਂ ਦੇ ਅਰਥਾਂਤ ਭੇਟ ਕਰਦੇ ਹਨ, ਜਿਨ੍ਹਾਂ ਰਾਹੀ ਵਰਣ ਤੇ ਜਾਤ ਹੋਰ ਗਹਿਰਾਈ ਵਿਚ ਸਮਾਜ ਵਿਚ ਵੱਸਣ ਲੱਗ ਪਿਆ। ਉਪਨੀਸੱਦ ਦੇ ਲਹਿੰਦੇ ਸਮੇ ਵਿਚ ਮਹਾਭਾਰਤ ਲਿਖੇ ਗਏ । ਮਹਾਭਾਰਤ ਵਿਚ ਜਾਤ-ਪਾਤ ਅਧੀਨ ਰਾਜ ਕਸੱਤਰੀ ਕੁਰੂ ਘਰਾਣੇ ਦੇ ਮਹਾਰਾਜੇ ਭਾਰਤ ਦੇ ਛੋਹਲੇ ਗਾਏ ਜਾਂਦੇ ਹਨ । ਜਿਨ੍ਹਾਂ ਦੇ ਨਾਮ ਦੇ ਉਤੇ ਇਸ ਦੇਸ਼ ਦਾ ਨਾਮ ਰੱਖਣ ਦੀ ਸੋਚ ਬਣ ਗਈ ਹੈ । ਜੋ ਸਮਾਜਿਕ ਜਾਤ-ਪਾਤ ਦੇ ਰਿਸਤੇ ਸਨ, ਉਨ੍ਹਾਂ ਨੂੰ ਸਿਆਣਦਿਆ ਰਿਸੀ ਮੰਨੂ ਦੀ ਮਾਨਵ ਧਰਮ ਸਮ੍ਰਿਤੀ ਲਿਖੀ ਗਈ (ਜਿਸਨੂੰ ਮੰਨੂਸਮ੍ਰਿਤੀ ਆਖਦੇ ਹਨ) । ਮੰਨੂਸਮ੍ਰਿਤੀ ਨੇ ਜਾਤ-ਪਾਤ ਨੂੰ ਇਕ ਗੁਲਾਮੀ ਅਤੇ ਗੈਰ ਮਨੁੱਖਤਾ ਦਾ ਰੂਪ ਦਿੱਤਾ । ਮੰਨੂਸਮ੍ਰਿਤੀ ਦੇ ਹੁਕਮ ਅਧੀਨ ਸੂਦਰ ਦੀ ਗੁਲਾਮੀ ਉਸਦੇ ਨਾਮ ਵਿਚ ਵਸਾਈ (ਮੰਨੂਸਮ੍ਰਿਤੀ I-31), ਸੂਦਰ ਨੂੰ ਰੋਟੀ-ਪਾਣੀ ਦੀ ਸਾਂਝ ਤੋ ਵਾਂਝਾ ਕੀਤਾ (ਮੰਨੂਸਮ੍ਰਿਤੀ II 2), ਪੜ੍ਹਾਈ ਤੋਂ ਵਾਂਝਾ ਕੀਤਾ (ਮੰਨੂਸਮ੍ਰਿਤੀ III 156, IV-78 to 81, IV 99), ਸੂਦਰ ਨੂੰ ਰਾਜ ਤੋਂ ਇਨਕਾਰ ਕੀਤਾ (ਮੰਨੂਸਮ੍ਰਿਤੀ IV 61, VIII 21), ਸੂਦਰਾਂ ਨੂੰ ਉੱਚ ਜਾਤੀ ਦੀ ਗੁਲਾਮੀ ਬਿਨ੍ਹਾਂ ਕਿਸੇ ਦਿਹਾੜੀ ਦਿੱਤੇ ਤੋਂ ਉਸਦਾ ਬੋਝ ਬਣਾਇਆ (ਮੰਨੂਸਮ੍ਰਿਤੀ VIII-50, 56, 59, 413, 417, X 129), ਕਾਨੂੰਨੀ ਤਸੀਹੇ ਦਾ ਸਿਕਾਰ ਜਿਸ ਤਰ੍ਹਾਂ ਜੀਭ ਕੱਟਣੀ, ਮੂੰਹ ਵਿਚ 10 ਉਗਲ ਲੰਬਾ ਬੱਲਦਾ ਕਿੱਲ ਠੋਕਣਾ, ਮੂੰਹ ਅਤੇ ਕੰਨ ਵਿਚ ਉਬਲਦਾ ਤੇਲ ਪਾਉਣਾ, ਗੁਪਤ ਅੰਗ ਕੱਟਣੇ ਦੀਆਂ ਸਜ਼ਾਵਾਂ ਲਿਖੀਆ (ਮੰਨੂਸਮ੍ਰਿਤੀ VIII-270, 271, 272, 374).)। 

ਮੰਨੂ ਦਾ ਕਾਨੂੰਨ ਲਗਾਤਾਰ ਮਨੁੱਖਤਾ ਨੂੰ ਇਕ ਗੈਰ-ਮਨੁੱਖੀ ਸਿਕੰਜੇ ਵਿਚ ਫਸਾਕੇ, ਮੰਨੂ ਅਧੀਨ ਨੀਵੀਆਂ ਜਾਤੀਆ ਅਤੇ ਗੈਰ ਹਿੰਦੂ ਦੇ ਉਤੇ ਅੱਤਿਆਚਾਰ ਹੋਣਾ ਅੱਜ ਤੱਕ ਚੱਲਦਾ ਆ ਰਿਹਾ ਹੈ । ਬੋਧ ਧਰਮ, ਜੈਨ ਧਰਮ ਨੇ ਇਸ ਨੂੰ ਤਬਦੀਲ ਕਰਨ ਦਾ ਯਤਨ ਕੀਤਾ, ਇਸਲਾਮ ਨੇ ਆਪਣੇ ਵਿਚ ਰਲਾਕੇ ਰੱਬ ਦੇ ਸਾਹਮਣੇ ਬਰਾਬਰਤਾ ਦੇਣ ਦਾ ਯਤਨ ਕੀਤਾ, ਅੰਗਰੇਜ਼ਾਂ ਨੇ ਇਸ ਨੂੰ ਰੋਮਨ ਅਤੇ ਆਪਣੇ ਕਾਮਨ ਲਾਅ ਅਧੀਨ ਸਧਾਰਣ ਦਾ ਯਤਨ ਕੀਤਾ । ਇਥੇ ਗੁਰੂ ਗ੍ਰੰਥ ਸਾਹਿਬ ਅਧੀਨ ਗੁਰੂ ਕੀ ਸਿੱਖੀ ਨੇ ਇਸ ਨਾਲ ਸਿੱਧੀ ਟੱਕਰ ਲਈ, ਜਦੋ ਗੁਰੂ ਗ੍ਰੰਥ ਸਾਹਿਬ ਦੀ ਬਣਤਰ-ਬਾਣੀ ਵਿਚ ਭਗਤ ਰਵੀਦਾਸ, ਭਗਤ ਕਬੀਰ, ਭਗਤ ਫਰੀਦ ਜੀ ਦੀ ਬਾਣੀ ਤੋਂ ਸੁਰੂਆਤ ਹੋਈ । ਗੁਰੂ ਨਾਨਕ ਸਾਹਿਬ ਨੇ ਜਾਤ-ਪਾਤ ਦਾ ਜਨੇਊ ਪਹਿਨਣ ਤੋ ਮਨ੍ਹਾ ਕੀਤਾ, ਮਾਨਸਿ ਕੀ ਜਾਤਿ ਸਭੈ ਏਕੇ ਪਹਿਚਾਨਬੋ ਦਾ ਹੁਕਮ ਕੀਤਾ ਅਤੇ ਜਦੋਂ ਨਦੀ ਕਾਲੀ ਬੇਈ ਵਿਚੋ ਨਿਕਲੇ, ਤਾਂ ਕਿਹਾ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ ਜਿਸਨੂੰ ਉਚਾਰਨ ਨਾਲ ਮਨੁੱਖਤਾ ਨੂੰ ਇਕ ਪੱਧਰ ਤੇ ਖੜ੍ਹਾ ਕੀਤਾ। ਇਸ ਅਧੀਨ ਗੁਰੂ ਗ੍ਰੰਥ ਸਾਹਿਬ ਦਾ ਬਚਨ ਅੰਗ 1136 ਕਹਿੰਦੇ ਹਨ :-

ਭੈਰਉ ਮਹਲਾ 5

ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ

ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥

ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥

ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥

ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥—1136

ਅਤੇ ਦਸਮ ਗ੍ਰੰਥ ਸ੍ਵੈਯਾ ਵਿਚ ਪ੍ਰਗਟਾਇਆ :-

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥ ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥

ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥

ਸੋ ਸਿੱਖਾਂ ਨੂੰ ਭਾਰਤ ਦੇ ਪਿਛੋਕੜ ਤੋਂ ਸਖ਼ਤ ਮਨ੍ਹਾ ਕੀਤਾ ਗਿਆ ਹੈ । ਫਿਰ ਸਿੱਖ ਕਿਸ ਵਿਚ ਵਿਸਵਾਸ ਕਰਨ ? ਇਸਦਾ ਜੁਆਬ ਭਗਤ ਰਵੀਦਾਸ ਮਹਾਰਾਜ ਸਾਨੂੰ ਬੇਗਮਪੁਰਾ ਦੇ ਨਾਮ ਤੇ ਵੱਸਣ ਲਈ ਉਚਾਰਦੇ ਹਨ :- 

 ਬੇਗਮਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ

ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ

॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ, ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ

ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ

ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਅੰਗ ੩੪੫ }

ਭਗਤ ਰਵੀਦਾਸ ਮਹਾਰਾਜ ਦੀ ਬਾਣੀ ਨੂੰ ਦੁਨਿਆਵੀ ਰੂਪ ਦੇਣ ਲਈ ਦਸਮ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸਾ ਪੰਥ ਸਥਾਪਿਤ ਕੀਤਾ । ਜਿਸ ਅਧੀਨ ਉਨ੍ਹਾਂ ਨੇ ਆਨੰਦਪੁਰ ਸਾਹਿਬ ਵਿਖੇ ਰਾਜ ਦੇ ਜੰਗ ਸੁਰੂ ਕੀਤੇ। ਜਾਤ-ਪਾਤ ਨੂੰ ਉੱਠਣ ਨਹੀ ਦਿੱਤਾ, ਇਸ ਹੱਦ ਤੱਕ ਕੀ ਪਹਾੜੀ ਰਾਜਿਆ ਨੂੰ ਵੱਖਰਾ ਲੰਗਰ ਇਨਕਾਰ ਕਰਕੇ ਮੁਗਲ ਹਕੂਮਤ ਅਤੇ ਪਹਾੜੀ ਰਾਜਿਆ ਦੀਆਂ ਫ਼ੌਜਾਂ ਨਾਲ ਸਿੱਧੀ ਟੱਕਰ ਲਈ, ਜਿਸ ਵਿਚ ਸਰਬੰਸ ਦਾਨ ਕੀਤਾ । 

ਗੁਰੂ ਗੋਬਿੰਦ ਸਿੰਘ ਖ਼ਾਲਸਾ ਦੀ ਫ਼ੌਜ ਖ਼ਾਲਸਾ ਰਾਜ, ਬੇਗਮਪੁਰਾ ਦੇ ਨਿਸ਼ਾਨੇ ਅਧੀਨ ਸਿੱਖ ਕੌਮ ਨੂੰ ਮਾਰਗ ਦਿੰਦਿਆ ਖ਼ਾਲਿਸਤਾਨ ਦੀ ਸੋਚ ਸਾਨੂੰ, ਬੜੇ ਮਹਿੰਗੇ ਇਤਿਹਾਸ ਬਖਸਕੇ ਗਏ ।

ਗੁਰੂ ਗੋਬਿੰਦ ਸਿੰਘ ਖ਼ਾਲਸਾ ਦੀ ਫ਼ੌਜ ਖ਼ਾਲਸਾ ਰਾਜ, ਬੇਗਮਪੁਰਾ ਦੇ ਨਿਸ਼ਾਨੇ ਅਧੀਨ ਸਿੱਖ ਕੌਮ ਨੂੰ ਮਾਰਗ ਦਿੰਦਿਆ ਖ਼ਾਲਿਸਤਾਨ ਦੀ ਸੋਚ ਸਾਨੂੰ, ਬੜੇ ਮਹਿੰਗੇ ਇਤਿਹਾਸ ਬਖਸਕੇ ਗਏ ।

ਦੇਸ਼ ਦੀ ਨਵੀ ਪਾਰਲੀਮੈਟ ਨੂੰ ਅਦੀਨਮ ਸੰਪਰਦਾ, ਜੋ ਕਿ ਉੱਚ ਜਾਤੀ ਦੇ ਕਸੱਤਰੀ ਸਾਧਾਂ ਮੰਨੂਸਮ੍ਰਿਤੀ ਅਧੀਨ ਰਾਜ ਦੇ ਧਾਰਨੀ ਹੁੰਦਿਆ, ਫਿਰ ਇਸ ਦੇਸ਼ ਨੂੰ ਉਸ ਕਸੱਤਰੀ ਮਹਾਰਾਜ ਭਾਰਤ ਦੇ ਰਾਜ ਦੀ ਜਾਤ-ਪਾਤ ਦੀ ਵੰਡ ਵੱਲ ਲੈਕੇ ਜਾ ਰਿਹਾ ਹੈ। ਇਹ ਮੰਨੂਵਾਦੀ ਸੋਚ, ਸ਼ੂਦਰ ਦਾ ਰਾਜ ਬਰਦਾਸਤ ਨਹੀ ਕਰਦਾ, ਜਿਸ ਕਰਕੇ ਸਤਿਕਾਰਯੋਗ ਰਾਸਟਰਪਤੀ ਬੀਬੀ ਦ੍ਰੋਪਦੀ ਮੁਰਮੂ ਨੂੰ ਨਵੇ ਪਾਰਲੀਮੈਟ ਦੀ ਸਥਾਪਨਾ ਤੇ ਕੋਈ ਹਿੱਸਾ ਪੱਤੀ ਨਹੀ ਬਖਸਦਾ ।

ਰਾਏਸੀਨਾ ਦੀ ਧਰਤੀ ਦੇ ਉਤੇ ਨਵੀ ਪਾਰਲੀਮੈਟ ਬਣਾਈ ਹੈ । ਇਹ ਧਰਤੀ ਬਾਬਾ ਲੱਖੀ ਸ਼ਾਹ ਬਣਜਾਰਾ ਦੇ ਨਾਮ ਬੋਲਦੀ ਹੈ । ਬਾਬਾ ਲੱਖੀ ਸ਼ਾਹ ਬਣਜਾਰਾ ਨੌਵੇ ਪਿਤਾ ਨਾਲ ਸੰਬੰਧਤ ਹਨ ਅਤੇ ਬਾਬਾ ਲੱਖੀ ਸ਼ਾਹ ਬਣਜਾਰਾ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਸਨ । ਬਾਬੂ ਕਾਂਸੀ ਰਾਮ ਨੇ ਹੁਸਿਆਰਪੁਰ ਦੀ ਸੀਟ ਜਿੱਤਣ ਉਤੇ ਬਚਨ ਕੀਤੇ ਸਨ ਕਿ ਗੁਰੂ ਗ੍ਰੰਥ ਸਾਹਿਬ ਇੰਡੀਆ ਦੇ ਸੰਵਿਧਾਨ ਹੋਣੇ ਚਾਹੀਦੇ ਹਨ । ਇਸ ਸੋਚ ਨਾਲ ਅਸੀ ਜੁੜਦੇ ਹੋਏ ਸੁਝਾਅ ਦਿੰਦੇ ਹਾਂ ਕਿ ਇਸ ਦੇਸ਼ ਦਾ ਨਾਮ ਬੇਗਮਪੁਰਾ ਜਾਂ ਖ਼ਾਲਿਸਤਾਨ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *