ਫਿਲਮਾਂ ਵਿਚ ਸਿੱਖੀ ਸਤਿਕਾਰਿਤ ਚਿੰਨ੍ਹਾਂ ਦੀ ਕੀਤੀ ਜਾ ਰਹੀ ਤੋਹੀਨ ਨੂੰ ਕੋਈ ਵੀ ਸਿੱਖ ਬਰਦਾਸਤ ਨਹੀਂ ਕਰ ਸਕਦਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 02 ਸਤੰਬਰ ( ) “ਇਸ ਮੁਲਕ ਵਿਚ ਬਣਨ ਵਾਲੀਆ ਫਿਲਮਾਂ ਦੇ ਫਿਲਮਕਾਰ ਅਤੇ ਨਿਰਦੇਸ਼ਕ ਅਕਸਰ ਹੀ ਫਿਲਮਾਂ ਵਿਚ ਜਦੋਂ ਵੀ ਕਿਸੇ ਸਿੱਖੀ ਕਿਰਦਾਰ ਨੂੰ ਦਿਖਾਉਦੇ ਹਨ ਤਾਂ ਹਿੰਦੂਤਵ ਸੋਚ ਦੇ ਗੁਲਾਮ ਬਣਕੇ ਉਸਦੇ ਉੱਚੇ-ਸੁੱਚੇ ਇਖਲਾਕੀ ਅਮਲ ਨੂੰ ਨਜ਼ਰ ਅੰਦਾਜ ਕਰਕੇ ਜਾਂ ਤਾਂ ਮਜਾਕੀਆ ਰੂਪ ਵਿਚ ਪੇਸ ਕੀਤਾ ਜਾਂਦਾ ਹੈ ਜਾਂ ਫਿਰ ਸਿੱਖੀ ਚਿੰਨ੍ਹਾਂ ਕਿਰਪਾਨ, ਕੜਾ, ਕਛਹਿਰਾ, ਕੇਸ, ਕੰਘਾ ਅਤੇ ਦਸਤਾਰ ਆਦਿ ਦਾ ਅਪਮਾਨ ਕਰਨ ਦੀਆਂ ਕਾਰਵਾਈਆ ਕਰਕੇ ਸਿੱਖ ਮਨਾਂ ਤੇ ਆਤਮਾਵਾ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਕੀਤੀਆ ਜਾਂਦੀਆ ਆ ਰਹੀਆ ਹਨ । ਜਦੋ ਵੀ ਅਜਿਹੀ ਦੁੱਖਦਾਇਕ ਘਟਨਾ ਸਾਹਮਣੇ ਆਉਦੀ ਹੈ ਉਸ ਉਪਰੰਤ ਫਿਰ ਫਿਲਮਕਾਰ ਅਤੇ ਨਿਰਦੇਸ਼ਕ ਅਜਿਹੀ ਗੁਸਤਾਖੀ ਨੂੰ ਦੁਹਰਾਕੇ ਮੁਤੱਸਵੀ ਹੁਕਮਰਾਨਾਂ ਨੂੰ ਖੁਸ ਕਰਦੇ ਆ ਰਹੇ ਹਨ । ਜਦੋਕਿ ਸੈਟਰ ਦੀ ਕੋਈ ਵੀ ਸਰਕਾਰ ਹੋਵੇ, ਉਸ ਵੱਲੋ ਫਿਲਮ ਸੈਸਰ ਬੋਰਡ ਦੇ ਮੈਬਰਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਸਿਰਮੌਰ ਸੰਸਥਾਂ ਹੈ, ਉਸ ਵੱਲੋ ਇਕ ਵਿਸੇਸ ਇਤਿਹਾਸ ਦੀ ਜਾਣਕਾਰੀ ਰੱਖਣ ਵਾਲਾ ਨੁਮਾਇੰਦਾ ਹੋਣਾ ਚਾਹੀਦਾ ਹੈ ਜੋ ਸਿੱਖ ਇਤਿਹਾਸ ਤੋ ਉਲਟ ਕਿਸੇ ਵੀ ਫਿਲਮਾਏ ਗਏ ਦ੍ਰਿਸ ਜਾਂ ਡਾਈਲੌਗ ਨੂੰ ਖਤਮ ਕਰਨ ਦਾ ਅਧਿਕਾਰ ਰੱਖਦਾ ਹੋਵੇ । ਜੋ ਵੀ ਡਾਈਰੈਕਟਰ ਜਾਂ ਫਿਲਮਕਾਰ ਅਜਿਹੀ ਗੁਸਤਾਖੀ ਕਰੇ, ਉਸ ਵਿਰੁੱਧ ਤੁਰੰਤ 295ਏ ਧਾਰਾ ਅਧੀਨ ਕੇਸ ਵੀ ਦਰਜ ਹੋਣਾ ਚਾਹੀਦਾ ਹੈ ਅਤੇ ਸਖਤ ਤੋ ਸਖਤ ਸਜ਼ਾਂ ਮਿਲਣ ਦਾ ਸੰਜੀਦਗੀ ਨਾਲ ਅਮਲ ਵੀ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਲੇਖਕ, ਨਿਰਦੇਸ਼ਕ ਜਾਂ ਫਿਲਮਕਾਰ ਸਿੱਖ ਕੌਮ ਦੀਆਂ ਇਨਸਾਨੀਅਤ ਪੱਖੀ ਅਤੇ ਮਨੁੱਖਤਾ ਪੱਖੀ ਸੋਚ ਅਤੇ ਕਿਰਦਾਰ ਨਾਲ ਖਿਲਵਾੜ ਕਰਨ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਨਾ ਕਰ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯਾਰੀਆ-2 ਫਿਲਮ ਵਿਚ ਸਿੱਖ ਕੌਮ ਦੇ ਚਿੰਨ੍ਹ ਕਿਰਪਾਨ ਦੀ ਤੋਹੀਨ ਕਰਨ ਵਾਲੇ ਫਿਲਮਾਏ ਗਏ ਦ੍ਰਿਸ ਨੂੰ ਹੁਕਮਰਾਨਾਂ, ਫਿਲਮਕਾਰਾਂ ਅਤੇ ਨਿਰਦੇਸ਼ਕਾਂ ਦੀ ਸਿੱਖ ਕੌਮ ਵਿਰੋਧੀ ਸਾਜਸੀ ਨੀਤੀ ਤੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਫਿਲਮ ਸੈਸਰ ਬੋਰਡ ਵਿਚ ਇਕ ਤੁਜਰਬੇਕਾਰ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਐਸ.ਜੀ.ਪੀ.ਸੀ ਵੱਲੋ ਭੇਜੇ ਜਾਣ ਵਾਲੇ ਨੁਮਾਇੰਦੇ ਨੂੰ ਸਾਮਿਲ ਕਰਨ ਦੀ ਸੰਜ਼ੀਦਾ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ, ਫਿਲਮਕਾਰਾਂ, ਲੇਖਕਾਂ ਅਤੇ ਨਿਰਦੇਸ਼ਕਾਂ ਨੂੰ ਸਿੱਖ ਕੌਮ ਦੇ ਬੀਤੇ ਸਮੇ ਦੇ ਵੱਡੇ ਫਖ਼ਰਨੂਮਾ ਨਿਭਾਈਆ ਗਈਆ ਉਹ ਜਿੰਮੇਵਾਰੀਆ ਜਿਸ ਵਿਚ ਸਿੱਖਾਂ ਨੇ ਆਪਣੀ ਜਾਨ ਉਤੇ ਖੇਡਕੇ ਵੀ ਹਿੰਦੂ ਧੀਆਂ-ਭੈਣਾਂ, ਬਹੂ-ਬੇਟੀਆ ਦੀਆਂ ਜਾਲਮਾਂ ਤੋ ਬਾਇੱਜਤ ਛੁਡਵਾਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਦੇ ਰਹੇ ਹਨ ਅਤੇ ਜਿੰਨੇ ਵੀ ਬੀਤੇ ਸਮੇ ਦੀਆਂ ਜੰਗਾਂ-ਯੁੱਧ ਹੋਏ ਹਨ, ਉਨ੍ਹਾਂ ਵਿਚ ਨਿਭਾਏ ਗਏ ਬਹਾਦਰੀ ਤੇ ਨਿਡਰਤਾ ਵਾਲੀਆ ਭੂਮਿਕਾਵਾਂ, ਸਰਬੱਤ ਦੇ ਭਲੇ ਅਤੇ ਮਨੁੱਖਤਾ ਪੱਖੀ ਅਮਲਾਂ ਨੂੰ ਅਜਿਹੇ ਨਫਰਤ ਭਰੇ ਸੀਨ ਫਿਲਮਾਉਣ ਤੋ ਪਹਿਲੇ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ । ਕਿਉਂਕਿ ਜਦੋ ਤੋ ਸਿੱਖ ਕੌਮ ਦਾ ਜਨਮ ਹੋਇਆ ਹੈ, ਉਸ ਸਮੇ ਤੋ ਲੈਕੇ ਅੱਜ ਤੱਕ ਸਿੱਖ ਕੌਮ ਨੇ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਅਜਿਹਾ ਕੋਈ ਅਮਲ ਨਹੀ ਕੀਤਾ ਜਿਸ ਨਾਲ ਸਿੱਖ ਕੌਮ ਜਾਂ ਕਿਸੇ ਸਿੱਖ ਨੂੰ ਸੰਸਾਰ ਦੇ ਕਿਸੇ ਕੋਨੇ ਵਿਚ ਵਿਚਰਦੇ ਹੋਏ ਨਮੋਸੀ ਝੱਲਣੀ ਪਵੇ । ਬਲਕਿ ਅਜਿਹੀਆ ਭੂਮਿਕਾਵਾ ਨਿਭਾਈਆ ਹਨ ਜਿਨ੍ਹਾਂ ਉਤੇ ਕੇਵਲ ਸਿੱਖ ਕੌਮ ਹੀ ਨਹੀ ਬਲਕਿ ਦੂਸਰੀਆ ਕੌਮਾਂ ਵੀ ਫਖ਼ਰ ਮਹਿਸੂਸ ਕਰਦੀਆਂ ਹਨ। ਇਸ ਲਈ ਇੰਡੀਆ ਦੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਬਣਨ ਵਾਲੀਆ ਬਾਲੀਬੁੱਡ, ਹਾਲੀਬੁੱਡ ਦੀਆਂ ਫਿਲਮਾਂ ਜਾਂ ਨਾਟਕਾਂ ਵਿਚ ਸਿੱਖ ਕੌਮ ਦੇ ਕਿਸੇ ਵੀ ਕਿਰਦਾਰ ਨੂੰ ਮੰਦਭਾਵਨਾ ਅਧੀਨ ਇਤਿਹਾਸਿਕ ਸੱਚਾਈਆ ਤੋ ਉਲਟ ਪੇਸ ਕਰਨ ਦੀ ਬਿਲਕੁਲ ਇਜਾਜਤ ਨਾ ਦਿੱਤੀ ਜਾਵੇ ਅਤੇ ਸਾਡੇ 5 ਕਕਾਰਾਂ ਅਤੇ ਇਤਿਹਾਸਿਕ ਰਹੁਰੀਤੀਆ ਜਿਨ੍ਹਾਂ ਤੋ ਹੁਕਮਰਾਨ ਅਤੇ ਸਮੁੱਚੀਆਂ ਕੌਮਾਂ ਤੇ ਧਰਮ ਭਰਪੂਰ ਜਾਣਕਾਰੀ ਰੱਖਦੇ ਹਨ, ਉਨ੍ਹਾਂ ਦਾ ਸਤਿਕਾਰ ਕੀਤਾ ਜਾਵੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਜਿਥੇ ਕੋਈ ਵੀ ਨਿਰਦੇਸਕ, ਲੇਖਕ, ਫਿਲਮਕਾਰ ਜਾਂ ਗਾਇਕ ਅਜਿਹਾ ਸੀਨ ਫਿਲਮਾਉਣ ਦੀ ਗੁਸਤਾਖੀ ਨਹੀ ਕਰੇਗਾ ਜਿਸ ਨਾਲ ਸਿੱਖੀ ਕਿਰਦਾਰ ਸੱਕੀ ਹੋਵੇ ਜਾਂ ਜਾਣਬੁੱਝ ਕੇ ਸਿੱਖ ਚਿੰਨ੍ਹਾਂ ਦਾ ਅਪਮਾਨ ਹੋਵੇ । ਬਲਕਿ ਸਹੀ ਰੂਪ ਵਿਚ ਪੇਸ ਕਰਕੇ ਸਿੱਖੀ ਕਿਰਦਾਰ ਦੀਆਂ ਅਛਾਈਆ ਤੇ ਮਨੁੱਖਤਾ ਪੱਖੀ ਗੁਣਾਂ ਨੂੰ ਉਜਾਗਰ ਕਰਨਾ ਇਨ੍ਹਾਂ ਲੇਖਕਾਂ, ਨਿਰਦੇਸ਼ਕਾਂ ਦਾ ਇਨਸਾਨੀ ਫਰਜ ਬਣਦਾ ਹੈ ਨਾ ਕਿ ਗਲਤ ਰੰਗਤ ਦੇਣ ਦਾ ।

Leave a Reply

Your email address will not be published. Required fields are marked *