ਸ. ਬਲਕਾਰ ਸਿੰਘ ਭੁੱਲਰ ਨੂੰ ਪੀ.ਏ.ਸੀ. ਮੈਬਰ ਨਿਯੁਕਤ ਕੀਤਾ ਜਾਂਦਾ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 26 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਕ ਹੋਏ ਸਰਬਸੰਮਤੀ ਦੇ ਫੈਸਲੇ ਅਨੁਸਾਰ ਸ. ਬਲਕਾਰ ਸਿੰਘ ਭੁੱਲਰ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬਤੌਰ ਪੀ.ਏ.ਸੀ. ਮੈਂਬਰ ਨਿਯੁਕਤ ਕਰਨ ਦੇ ਆਦੇਸ਼ ਦਫਤਰ ਨੂੰ ਦਿੱਤੇ ਹਨ । ਜਿਸ ਅਨੁਸਾਰ ਸ. ਬਲਕਾਰ ਸਿੰਘ ਭੁੱਲਰ ਨੂੰ ਪਾਰਟੀ ਵੱਲੋ ਬਤੌਰ ਪੀ.ਏ.ਸੀ. ਮੈਂਬਰ ਦੀ ਸੂਚੀ ਵਿਚ ਸਾਮਿਲ ਕਰਦੇ ਹੋਏ ਇਹ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਸ. ਭੁੱਲਰ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਕਰਨ ਦੇ ਨਾਲ-ਨਾਲ ਪੀ.ਏ.ਸੀ ਕਮੇਟੀ ਦੀਆਂ ਹੋਣ ਵਾਲੀਆ ਮਹੱਤਵਪੂਰਨ ਮੀਟਿੰਗਾਂ ਵਿਚ ਸਾਮਿਲ ਹੋ ਕੇ ਹੋਣ ਵਾਲੇ ਫੈਸਲਿਆ ਵਿਚ ਆਪਣੀ ਰਾਏ ਅਨੁਸਾਰ ਯੋਗਦਾਨ ਪਾਉਦੇ ਰਹਿਣਗੇ ।”

ਇਹ ਜਾਣਕਾਰੀ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦਫਤਰ ਤੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਸੰਬੰਧਤ ਨਵਾਂ ਅਹੁਦਾ ਪ੍ਰਾਪਤ ਸ. ਬਲਕਾਰ ਸਿੰਘ ਭੁੱਲਰ ਨੂੰ ਆਪਣੀ ਅਗਲੀ ਪਾਰਟੀ ਜਿੰਮੇਵਾਰੀ ਸੰਬੰਧੀ ਦਿੱਤੀ ।

Leave a Reply

Your email address will not be published. Required fields are marked *