ਸਤ੍ਹਾ ਦੀ ਵੱਡੀ ਭੁੱਖ ਕਾਰਨ ਹੀ ਭਾਜਪਾ-ਆਰ.ਐਸ.ਐਸ ਅਤੇ ਸ੍ਰੀ ਮੋਦੀ ‘ਹਿੰਦੂਤਵ ਰਾਸ਼ਟਰ’ ਨੂੰ ਕਾਇਮ ਕਰਨ ਦੀ ਫਿਰਕੂ ਗੱਲ ਕਰ ਰਹੇ ਹਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 11 ਅਗਸਤ ( ) “ਭਾਜਪਾ-ਆਰ.ਐਸ.ਐਸ, ਕਾਂਗਰਸ ਅਤੇ ਇਨ੍ਹਾਂ ਦੋਵਾਂ ਫਿਰਕੂ ਜਮਾਤਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਜੋ ‘ਪਾੜੋ ਅਤੇ ਰਾਜ ਕਰੋ’ ਦੀ ਮਨੁੱਖਤਾ ਵਿਰੋਧੀ ਨੀਤੀ ਉਤੇ ਨਿਰੰਤਰ ਅਮਲ ਕਰਦੇ ਹੋਏ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਵਿਚ ਨਫ਼ਰਤ ਪੈਦਾ ਕਰਕੇ ਸਤ੍ਹਾ ਉਤੇ ਕਾਬਜ ਹਨ ਜਾਂ ਕਾਬਜ ਹੋਣ ਲਈ ਤਰਲੋ ਮੱਛੀ ਹੋ ਰਹੇ ਹਨ । ਉਨ੍ਹਾਂ ਦੀ ਇਸ ਮੁਲਕ ਦੇ ਨਿਵਾਸੀਆ ਨੂੰ ਦਰਪੇਸ਼ ਆ ਰਹੀਆ ਗੰਭੀਰ ਮੁਸਕਿਲਾਂ ਨੂੰ ਹੱਲ ਕਰਨ, ਜਾਂ ਦੇਸ਼ ਦਾ ਚਹੁਤਰਫਾ ਵਿਕਾਸ ਕਰਨ ਨਾਲ ਕੋਈ ਰਤੀਭਰ ਵੀ ਵਾਸਤਾ ਨਹੀ । ਪਰ ਇਹ ਦੋਵੇ ਜਮਾਤਾਂ ਅਤੇ ਇਨ੍ਹਾਂ ਨਾਲ ਚੱਲਣ ਵਾਲੀਆ ਧਿਰਾਂ ਦਾ ਲੁਕਵਾ ਮਕਸਦ ਸਤ੍ਹਾ ਉਤੇ ਕਾਬਜ ਹੋਣ ਜਾਂ ਚੱਲਦੇ ਕਬਜੇ ਨੂੰ ਕਾਇਮ ਰੱਖਣ ਤੱਕ ਹੀ ਸੀਮਤ ਹੈ । ਇਸ ਲਈ ਇੰਡੀਆ ਸੰਗਠਨ ਜਾਂ ਐਨ.ਡੀ.ਏ. ਸੰਗਠਨ ਦੋਵਾਂ ਧਿਰਾਂ ਜਾਂ ਗਰੁੱਪਾਂ ਵੱਲੋ ਆਉਣ ਵਾਲੇ ਸਮੇ ਵਿਚ ਇਥੋ ਦੇ ਨਿਜਾਮੀ ਪ੍ਰਬੰਧ ਨੂੰ ਗੁਣਾਤਮਿਕ ਬਣਾਉਣ, ਸਾਫ਼-ਸੁਥਰਾ ਇਨਸਾਫ਼ ਪਸ਼ੰਦ ਬਰਾਬਰਤਾ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਵਿਚ ਅਤੇ ਸਦਾ ਲਈ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਕੋਈ ਦਿਲਚਸਪੀ ਨਹੀ । ਬਲਕਿ ਦੋਵੇ ਧਿਰਾਂ ਸਤ੍ਹਾ ਦੀਆਂ ਹੀ ਭੁੱਖੀਆਂ ਹਨ । ਇਹੀ ਕਾਰਨ ਹੈ ਕਿ ਬੀਤੇ ਸਮੇ ਦੇ ਕਾਂਗਰਸ ਦੇ ਰਾਜ ਭਾਗ ਸਮੇ ਅਤੇ ਬੀਜੇਪੀ-ਆਰ.ਐਸ.ਐਸ. ਦੇ ਚੱਲਦੇ ਆ ਰਹੇ ਨਿਜਾਮ ਸਮੇ ਵੀ ਇਥੋ ਦੇ ਨਿਵਾਸੀਆ ਵਿਸੇਸ ਤੌਰ ਤੇ ਘੱਟ ਗਿਣਤੀ ਕੌਮਾਂ ਦੀ ਸਥਿਤੀ ਵਿਚ ਕੋਈ ਰਤੀਭਰ ਵੀ ਸੁਧਾਰ ਨਹੀ ਹੋਇਆ । ਬਲਕਿ ਉਸੇ ਤਰ੍ਹਾਂ ਜਿਊ ਦੀ ਤਿਊ ਉਨ੍ਹਾਂ ਦੀ ਸਥਿਤੀ ਦੁਭਰ, ਮੁਸਕਿਲਾਂ ਅਤੇ ਔਕੜਾਂ ਨਾਲ ਅੱਜ ਵੀ ਬਣੀ ਹੋਈ ਹੈ । ਇਸ ਲਈ ਸ੍ਰੀ ਮੋਦੀ ਵੱਲੋ ਝਾ ਉਸਦੇ ਵਜੀਰਾਂ ਵੱਲੋ ਇਹ ਕਹਿਣਾ ਕਿ ਸਤ੍ਹਾ ਦੇ ਭੁੱਖੇ ਲੋਕ ਇਸ ਮੁਲਕ ਦੇ ਮਾਹੌਲ ਨੂੰ ਵਿਗਾੜ ਰਹੇ ਹਨ ਅਤੇ ਅਸੀ ਮੁਲਕ ਦੇ ਵਿਕਾਸ ਦੇ ਸੁਪਨੇ ਪੂਰੇ ਕਰਨ ਜਾ ਰਹੇ ਹਾਂ, ਕੇਵਲ ਤੇ ਕੇਵਲ ਮੁਲਕ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲੀਆ ‘ਮਿੱਠੇ ਵਿਚ ਜਹਿਰ ਮਿਲਾਕੇ’ ਦੇਣ ਵਾਲੀਆ ਮੁਕਾਰਤਾ ਭਰੀਆ ਕਾਰਵਾਈਆ ਤੇ ਅਮਲ ਹਨ । ਜਿਨ੍ਹਾਂ ਉਤੇ ਮੁਲਕ ਨਿਵਾਸੀਆ ਨੂੰ ਕਤਈ ਵਿਸਵਾਸ ਨਹੀ ਕਰਨਾ ਚਾਹੀਦਾ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਬੀਜੇਪੀ-ਆਰ.ਐਸ.ਐਸ. ਅਤੇ ਮੁਲਕ ਵਿਚ ਹਰ ਪਾਸੇ ਉਪੱਧਰ ਅਤੇ ਨਫਰਤ ਫੈਲਾਉਣ ਵਾਲੇ ਸੰਗਠਨਾਂ ਦੀ ਅਗਵਾਈ ਕਰਨ ਵਾਲੀ ਉਪਰੋਕਤ ਹੁਕਮਰਾਨਾਂ ਵੱਲੋ ਦੂਸਰਿਆ ਨੂੰ ਸਤ੍ਹਾ ਦੇ ਭੁੱਖੇ ਗਰਦਾਨਕੇ ਅਤੇ ਆਪਣੇ ਆਪ ਨੂੰ ਲੋਕ ਹਿਤੈਸੀ ਗਰਦਾਨਣ ਦੀਆਂ ਗੁੰਮਰਾਹਕੁੰਨ ਕਾਰਵਾਈਆ ਤੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਨ੍ਹਾਂ ਮਨੁੱਖਤਾ ਦੀਆਂ ਦੁਸਮਣ ਜਮਾਤਾਂ ਤੋ ਮੁਲਕ ਨਿਵਾਸੀਆ ਨੂੰ ਹਰ ਪੱਖੋ ਦੂਰ ਰਹਿਕੇ ਤੀਜੇ ਫਰੰਟ ਨੂੰ ਮਜਬੂਤ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹੁਕਮਰਾਨਾਂ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕਰਨ ਵਾਲੇ ਸਾਨੂੰ ਸਿੱਖਿਆ ਦੇ ਰਹੇ ਹਨ । ਸ੍ਰੀ ਮੋਦੀ ਤੇ ਉਨ੍ਹਾਂ ਦੀ ਬੀਜੇਪੀ-ਆਰ.ਐਸ.ਐਸ ਜਮਾਤ ਇਹ ਕਿਉਂ ਭੁੱਲ ਜਾਂਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਬਾਬਰੀ ਮਸਜਿਦ ਉਤੇ ਹਮਲਾ ਕਰਨ ਸਮੇ ਇਨ੍ਹਾਂ ਦੀ ਬੀਜੇਪੀ-ਆਰ.ਐਸ.ਐਸ ਅਤੇ ਫਿਰਕੂ ਜਮਾਤਾਂ ਕਾਂਗਰਸ ਨਾਲ ਇਕ-ਮਿਕ ਸਨ । ਜਿਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਨ੍ਹਾਂ ਦੇ ਆਗੂ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਮਰਹੂਮ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਹਮਲੇ ਉਪਰੰਤ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਸਨਮਾਨਿਆ ਤੇ ਪ੍ਰਸ਼ੰਸ਼ਾਂ ਕੀਤੀ ਸੀ ਅਤੇ ਦੂਸਰੇ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਇਸ ਸੱਚ ਉਪਰੰਤ ਸ੍ਰੀ ਮੋਦੀ ਜਾਂ ਉਨ੍ਹਾਂ ਦੀ ਬੀਜੇਪੀ-ਆਰ.ਐਸ.ਐਸ ਜਮਾਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਬਾਬਰੀ ਮਸਜਿਦ, ਸਿੱਖਾਂ ਜਾਂ ਮੁਸਲਮਾਨਾਂ ਉਤੇ ਹੋਣ ਵਾਲੇ ਸਾਜਸੀ ਹਮਲਿਆ ਬਾਰੇ ਕੁਝ ਬੋਲ ਸਕਦੀ ਹੈ? ਕੀ ਇਹ ਦੋਵੇ ਜਮਾਤਾਂ ਸਿੱਖ, ਮੁਸਲਿਮ, ਇਸਾਈ, ਰੰਘਰੇਟਿਆ ਤੇ ਕਬੀਲਿਆ ਦੇ ਹੁਣ ਤੱਕ ਹੋਏ ਕਤਲੇਆਮ ਲਈ ਦੋਸ਼ੀ ਨਹੀ ਹਨ ?

ਉਨ੍ਹਾਂ ਕਿਹਾ ਕਿ ਜੋ ਸ੍ਰੀ ਮੋਦੀ ਤੇ ਉਨ੍ਹਾਂ ਦੀ ਬੀਜੇਪੀ-ਆਰ.ਐਸ.ਐਸ ਵਾਲੇ ਇਹ ਕਹਿ ਰਹੇ ਹਨ ਕਿ ਅਸੀ ਤਾਂ ਵਿਕਾਸ ਕਰ ਰਹੇ ਹਾਂ, ਮੁਲਕ ਨੂੰ ਉਚਾਈਆ ਤੇ ਲਿਆਉਣਾ ਚਾਹੁੰਦੇ ਹਾਂ । ਕੀ ਬੀਜੇਪੀ-ਆਰ.ਐਸ.ਐਸ ਅਤੇ ਸ੍ਰੀ ਮੋਦੀ ਦਾ ਵਿਕਾਸ ਇਹੋ ਹੀ ਹੈ ਕਿ ਜੋ ਵੱਡੇ ਕਰੋੜਾਂ ਅਰਬਾਂ ਦੇ ਲਾਭਾ ਵਿਚ ਚੱਲਣ ਵਾਲੇ ਸਰਕਾਰੀ ਵਿਭਾਗ, ਹਵਾਈ ਅੱਡੇ, ਬੰਦਰਗਾਹਾਂ, ਰੇਲਵੇ, ਸੰਚਾਰ ਵਿਭਾਗ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਇਥੋ ਤੱਕ ਜੋ ਫ਼ੌਜ ਹਰ ਪੱਖੋ ਨਿਰਪੱਖ ਹੁੰਦੀ ਹੈ, ਉਸ ਸੰਬੰਧੀ ਸਾਜੋ ਸਮਾਨ ਹਥਿਆਰਾਂ ਦੀ ਖਰੀਦੋ ਫਰੋਖਤ ਕਰਨ ਲਈ ਆਪਣੇ ਅਡਾਨੀ, ਅੰਬਾਨੀ ਵਰਗੇ ਧਨਾਂਢ ਦੋਸਤਾਂ ਨੂੰ ਦੇ ਕੇ, ਸਰਕਾਰੀ ਮੁਲਾਜਮਾਂ ਨੂੰ ਇਨ੍ਹਾਂ ਵਿਭਾਗਾਂ ਵਿਚੋ ਬੇਰੁਜਗਾਰ ਕਰਕੇ ਕੀ ਇਹ ਮੁਲਕ ਦਾ ਵਿਕਾਸ ਕਰ ਰਹੇ ਹਨ ? ਫਿਰ ਇਹ ਹਰ ਸੂਬੇ ਵਿਚ ਹਿੰਦੂਰਾਸਟਰ ਦੀ ਖਤਰਨਾਕ ਭਾਂਬੜ ਬਾਲਕੇ ਬਹੁਗਿਣਤੀ ਹਿੰਦੂ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਚ ਨਫਰਤ ਪੈਦਾ ਕਰਕੇ ਸਾੜ ਫੂਕ ਅਗਜਨੀ, ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ, ਕਾਨੂੰਨ ਦੇ ਰਾਜ ਨੂੰ ਖਤਮ ਕਰਕੇ ਜੰਗਲ ਦੇ ਰਾਜ ਵਾਲੀਆ ਕਾਰਵਾਈਆ ਵਾਲੀਆ ਨੀਤੀਆ ਕੀ ਇਨ੍ਹਾਂ ਦਾ ਇਹੋ ਹੀ ਵਿਕਾਸ ਹੈ ? ਫਿਰ ਮੁਸਲਿਮ, ਇਸਾਈਆ ਦੀਆਂ ਮਸਜਿਦਾਂ, ਗਿਰਜਾਘਰਾਂ ਨੂੰ ਅੱਗਾਂ ਲਗਾਉਣੀਆਂ, ਉਨ੍ਹਾਂ ਨੂੰ ਜ਼ਬਰੀ ਫੜਕੇ ਮਾਰ ਦੇਣਾ, ਕੋਈ ਕਾਨੂੰਨੀ ਸੁਣਵਾਈ ਨਾ ਹੋਣਾ, ਸਮੁੱਚੇ ਮੁਲਕ ਵਿਚ ਉਪੱਧਰ ਫੈਲਾਉਣ ਨੂੰ ਉਤਸਾਹਿਤ ਕਰਨਾ ਇਹ ਹਨ ਇਨ੍ਹਾਂ ਦੇ ਵਿਕਾਸ ਦੇ ਨਮੂਨੇ । ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਮੌਜੂਦਾ ਚੀਫ ਜਸਟਿਸ ਡੀ.ਵਾਈ. ਚੰਦਰਚੂੜ੍ਹ ਜੋ ਬਹੁਤ ਲੰਮੇ ਸਮੇ ਬਾਅਦ ਮੁਲਕ ਨਿਵਾਸੀਆ ਨੂੰ ਇਸ ਮੁੱਖ ਅਹੁਦੇ ਤੇ ਇਕ ਨੇਕ ਨੀਤੀ ਵਾਲੀ ਕਾਨੂੰਨ ਦੀ ਰੱਖਿਆ ਕਰਨ ਵਾਲੀ ਸਖਸੀਅਤ ਪ੍ਰਾਪਤ ਹੋਈ ਹੈ ਅਤੇ ਉਹ ਸਮੁੱਚੇ ਮੁਲਕ ਵਿਚ ਸਹੀ ਮਾਇਨਿਆ ਵਿਚ ਕਾਨੂੰਨ ਦਾ ਰਾਜ ਕਾਇਮ ਕਰਨਾ ਚਾਹੁੰਦੇ ਹਨ । ਉਨ੍ਹਾਂ ਦੀਆਂ ਸਹੀ ਦਿਸ਼ਾ ਵੱਲ ਨੀਤੀਆ ਨੂੰ ਜੋ ਮੋਦੀ ਹਕੂਮਤ ਅਤੇ ਉਨ੍ਹਾਂ ਦੇ ਹਿੰਦੂਤਵ ਮੁਤੱਸਵੀ ਆਗੂ ਬੇਅਸਰ ਕਰਨ ਲਈ ਯਤਨਸ਼ੀਲ ਹਨ । ਕੀ ਅਜਿਹੇ ਹੁਕਮਰਾਨ ਇਥੇ ਇਨਸਾਫ਼ ਅਤੇ ਸੱਚ ਦਾ ਬੋਲਬਾਲਾ ਕਿਸ ਤਰ੍ਹਾਂ ਕਰ ਸਕਣਗੇ ? ਫਿਰ ਰੋਜਾਨਾ ਹਰ ਗਰੀਬ, ਅਮੀਰ ਦੀ ਰਸੋਈ ਵਿਚ ਵਰਤੋ ਆਉਣ ਵਾਲੀਆ 3 ਟਾਈਮ ਦੀਆਂ ਵਸਤਾਂ ਆਟਾ, ਦਾਲ, ਚੀਨੀ, ਘੀ, ਟਮਾਟਰ, ਪਿਆਜ ਅਤੇ ਹੋਰ ਸਬਜੀਆ ਦੇ ਨਾਲ-ਨਾਲ ਜੋ ਰਸੋਈ ਗੈਸ ਦਾ ਸਿਲੰਡਰ ਇਸ ਸਮੇ 1200 ਰੁਪਏ ਨੂੰ ਪਹੁੰਚ ਚੁੱਕਿਆ ਹੈ, ਕੀ ਇਹ ਮੋਦੀ ਤੇ ਉਨ੍ਹਾਂ ਦੇ ਸਾਥੀਆ ਦਾ ਵਿਕਾਸ ਹੈ ? ਫਿਰ ਮਨ ਕੀ ਬਾਤ ਵਿਚ ਗੁੰਮਰਾਹਕੁੰਨ ਸ਼ਬਦਾਂ ਰਾਹੀ ਇਥੋ ਦੇ ਨਿਵਾਸੀਆ ਨੂੰ ਸ੍ਰੀ ਮੋਦੀ ਵੱਲੋ ਲੁਭਾਏ ਜਾਣ ਵਾਲੀਆ ਕਹਾਣੀਆ ਬਣਾਕੇ ਆਪਣੇ ਹੀ ਬੰਦਿਆ ਤੇ ਵਜੀਰਾਂ ਕੋਲੋ ਵਾਹ-ਵਾਹ ਕਰਵਾਉਣ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਨ੍ਹਾਂ ਵੱਲੋ ਵਿਕਾਸ ਤੇ ਇਨਸਾਫ਼ ਵਾਲੇ ਨਿਜਾਮ ਨੂੰ ਕਾਇਮ ਕਰਨ ਦੀ ਨਾ ਤਾਂ ਕੋਈ ਸਮਰੱਥਾਂ ਹੈ ਅਤੇ ਨਾ ਹੀ ਮੁਲਕ ਨਿਵਾਸੀਆ ਨੂੰ ਇਨ੍ਹਾਂ ਤੋ ਕੋਈ ਉਮੀਦ ਰੱਖਣੀ ਚਾਹੀਦੀ ਹੈ । ਮਨੀਪੁਰ, ਹਰਿਆਣੇ ਦੇ ਨੂਹ, ਗੁਜਰਾਤ ਦੇ ਗੋਧਰਾ ਕਾਂਡ, ਕਸਮੀਰ ਵਿਚ 43 ਸਿੱਖਾਂ ਦਾ ਕਤਲੇਆਮ ਅਤੇ ਰੋਜਾਨਾ ਹੀ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਵਿਚ ਘੱਟ ਗਿਣਤੀ ਮੁਸਲਿਮ ਅਤੇ ਇਸਾਈਆ ਦੇ ਦਿਨ ਦਿਹਾੜੇ ਹੋ ਰਹੇ ਕਤਲ, ਇਨ੍ਹਾਂ ਦੇ ਰਾਜ ਭਾਗ ਦੀਆਂ ਮਨੁੱਖਤਾ ਵਿਰੋਧੀ ਕਮੀਆ ਨੂੰ ਅਤੇ ਦਿਸ਼ਾਹੀਣ ਨੀਤੀਆ ਨੂੰ ਪ੍ਰਤੱਖ ਕਰਦੇ ਹਨ ਕਿ ਇਹ ਇਥੇ ਉਪੱਧਰ ਫੈਲਾਕੇ ਤਾਨਾਸਾਹੀ ਸੋਚ ਅਧੀਨ ਕੇਵਲ ਤੇ ਕੇਵਲ ਹਿੰਦੂਰਾਸਟਰ ਕਾਇਮ ਕਰਨ ਦੇ ਚਾਹਵਾਨ ਹਨ । ਇਥੋ ਤੱਕ ਮੁੱਖ ਚੋਣ ਕਮਿਸਨਰ ਤੇ ਚੋਣ ਕਮਿਸਨਰ ਇੰਡੀਆ ਦੀ ਜੋ ਚੋਣ ਨਿਰਪੱਖਤਾ ਤੇ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ, ਉਸਨੂੰ ਪੱਖਪਾਤੀ ਕਰਨ ਲਈ ਹੀ ਹੁਕਮਰਾਨਾਂ ਨੇ ਮੁੱਖ ਜੱਜ ਸੁਪਰੀਮ ਕੋਰਟ ਸ੍ਰੀ ਚੰਦਰਚੂੜ੍ਹ ਵੱਲੋ ਇਸ ਗੰਭੀਰ ਵਿਸੇ ਤੇ ਕੀਤੇ ਜਾਣ ਵਾਲੇ ਅਮਲਾਂ ਨੂੰ ਬੇਅਸਰ ਕਰਨ ਲਈ ਜ਼ਬਰੀ ਬਿਲ ਲਿਆਕੇ ਇਹ ਚੋਣ ਆਪਣੇ ਪੱਖ ਦੇ ਰਾਜ ਸਭਾ ਤੇ ਲੋਕ ਸਭਾ ਮੈਬਰਾਂ ਤੋ ਕਰਵਾਉਣ ਦਾ ਢੌਗ ਰਚਿਆ ਹੈ ਜਿਸਨੂੰ ਜਮਹੂਰੀਅਤ ਪੱਖੀ ਕਤਈ ਨਹੀ ਕਿਹਾ ਜਾ ਸਕਦਾ । ਇਸ ਲਈ ਮੁਲਕ ਨਿਵਾਸੀਆ ਲਈ ਇਹ ਅੱਛਾ ਹੋਵੇਗਾ ਕਿ ਉਪਰੋਕਤ ਬੀਜੇਪੀ-ਆਰ.ਐਸ.ਐਸ, ਫਿਰਕੂ ਜਮਾਤਾਂ ਦੇ ਆਧਾਰ ਬਣਿਆ ਗਰੁੱਪ ਐਨ.ਡੀ.ਏ ਅਤੇ ਇਸੇ ਸੋਚ ਉਤੇ ਬੀਤੇ ਸਮੇ ਵਿਚ ਕਤਲੇਆਮ ਅਤੇ ਵਿਤਕਰੇ ਕਰਨ ਵਾਲੀ ਕਾਂਗਰਸ ਤੇ ਉਨ੍ਹਾਂ ਦੇ ਸਾਥੀਆ ਦੇ ਇੰਡੀਆ ਗਰੁੱਪ ਤੋ ਦੂਰ ਰਹਿਕੇ ਮੁਲਕ ਨਿਵਾਸੀ ਤੀਜੇ ਫਰੰਟ ਵਾਲੇ ਉਨ੍ਹਾਂ ਆਗੂਆ ਤੇ ਲੋਕਾਂ ਨੂੰ ਅੱਗੇ ਲਿਆਉਣ ਜੋ ਸਹੀ ਮਾਇਨਿਆ ਵਿਚ ਇਥੇ ਸਭ ਧਰਮਾਂ, ਕੌਮਾਂ, ਫਿਰਕਿਆ, ਕਬੀਲਿਆ ਦੀ ਸਾਂਝ ਤੇ ਅਧਾਰਿਤ ਇਕ ਗੁਲਦਸਤੇ ਦੇ ਰੂਪ ਵਿਚ ਜਮਹੂਰੀਅਤ ਅਤੇ ਅਮਨਮਈ ਰਾਜ ਭਾਗ ਕਾਇਮ ਕਰ ਸਕਣ । ਤਦ ਹੀ ਇਥੋ ਦੇ ਨਿਵਾਸੀਆ ਦਾ ਚਹੁਪੱਖੀ ਵਿਕਾਸ ਹੋ ਸਕੇਗਾ ਅਤੇ ਇਥੇ ਅਮਨ ਚੈਨ ਤੇ ਜਮਹੂਰੀਅਤ ਕਾਇਮ ਹੋ ਸਕੇਗੀ ।

Leave a Reply

Your email address will not be published. Required fields are marked *