ਗੁਰੂਘਰਾਂ ਦੇ ਪ੍ਰਬੰਧ ਵਿਚ ਸਰਕਾਰੀ ਦਖਲ ਦੇਣ ਲਈ ਬਣਾਏ ਜਾ ਰਹੇ ਕਾਨੂੰਨ ਦਾ ਵਿਰੋਧ ਕਰਨ ਸਾਡਾ ਇਖਲਾਕੀ ਤੇ ਧਾਰਮਿਕ ਹੱਕ : ਸ. ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 20 ਜੂਨ ( ) “ਜਦੋਂ ਸਿੱਖ ਕੌਮ ਨਾਲ ਸੰਬੰਧਤ ਪੰਜਾਬ, ਇੰਡੀਆ ਅਤੇ ਬਾਹਰਲੇ ਮੁਲਕਾਂ ਦੀਆਂ ਸਭ ਸੰਸਥਾਵਾਂ, ਸੰਗਠਨਾਂ, ਜਥੇਬੰਦੀਆਂ ਵੱਲੋ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਦਾ ਇਸ ਗੱਲੋ ਵਿਰੋਧ ਕੀਤਾ ਜਾ ਰਿਹਾ ਹੈ ਕਿ ਗੁਰੂਘਰਾਂ ਦੇ ਪ੍ਰਬੰਧ ਅਤੇ ਗੁਰੂ ਮਰਿਯਾਦਾਵਾ, ਕਾਨੂੰਨਾਂ, ਨਿਯਮਾਂ ਨੂੰ ਲਾਗੂ ਕਰਨ ਵਿਚ ਪੰਜਾਬ ਸਰਕਾਰ ਜਾਂ ਸੈਂਟਰ ਦੀਆਂ ਸਰਕਾਰਾਂ ਕਿਸੇ ਤਰ੍ਹਾਂ ਦਾ ਦਖਲ ਦੇਣ ਦਾ ਹੱਕ ਨਹੀ ਰੱਖਦੀਆ, ਨਾ ਸਿੱਖਾਂ ਦੇ ਅੰਦਰੂਨੀ ਮਸਲਿਆ ਵਿਚ ਕਿਸੇ ਮੰਦਭਾਵਨਾ ਅਧੀਨ ਕੋਈ ਅਮਲ ਕਰਨ ਦਾ ਕਾਨੂੰਨੀ ਜਾਂ ਇਖਲਾਕੀ ਹੱਕ ਰੱਖਦੀਆ ਹਨ । ਫਿਰ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋ ਸਿੱਖ ਕੌਮ ਦੀਆਂ ਭਾਵਨਾਵਾ ਦੇ ਵਿਰੁੱਧ ਜਾ ਕੇ ਗੁਰੂਘਰਾਂ ਦੇ ਨਿਯਮਾਂ ਤੇ ਅਸੂਲਾਂ ਨਾਲ ਖਿਲਵਾੜ ਕਰਦੇ ਹੋਏ ਗੁਰਦੁਆਰਾ ਐਕਟ ਵਿਚ ਤਬਦੀਲੀ ਕਰਨ ਸੰਬੰਧੀ ਦਖਲ ਦਿੰਦੇ ਹੋਏ ਅਮਲ ਕਰਨ ਦੀਆਂ ਕਾਰਵਾਈਆ ਸਿੱਖ ਕੌਮ ਨੇ ਨਾ ਪਹਿਲਾ ਕਦੇ ਸਹਿਣ ਕੀਤੀਆ ਹਨ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕੀਤੀਆ ਜਾਣਗੀਆ । ਜਿਸਦੇ ਨਤੀਜੇ ਅਜਿਹੀਆ ਸਰਕਾਰਾਂ ਲਈ ਹੋਰ ਵੀ ਖਤਰਨਾਕ ਸਾਬਤ ਹੋ ਸਕਦੇ ਹਨ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਮੈਬਰਾਂ ਨਾਲ ਪੰਜਾਬ ਅਸੈਬਲੀ ਜਿਥੇ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਗੁਰੂਘਰਾਂ ਦੇ ਪ੍ਰਬੰਧ ਵਿਚ ਦਖਲ ਦੇਣ ਸੰਬੰਧੀ ਜ਼ਬਰੀ ਕਾਨੂੰਨ ਬਣਾਉਣ ਲਈ ਅਮਲ ਕਰਦੀ ਦਿਖਾਈ ਦੇ ਰਹੀ ਸੀ ਉਸਦਾ ਆਪਣੇ ਡੈਪੂਟੇਸਨ ਨਾਲ ਜੋਰਦਾਰ ਵਿਰੋਧ ਕਰਦੇ ਹੋਏ ਅਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਕੀਤੇ ਗਏ ਰੋਸ ਸਮੇ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਨੇ ਕਦੀ ਵੀ ਅਜਿਹੀਆ ਦਖਲ ਅੰਦਾਜੀਆ ਨੂੰ ਬਰਦਾਸਤ ਨਹੀ ਕੀਤਾ । ਬੇਸੱਕ ਐਸ.ਜੀ.ਪੀ.ਸੀ ਦੇ ਮੌਜੂਦਾ ਪ੍ਰਬੰਧ ਵਿਚ ਬਹੁਤ ਵੱਡੀਆ ਖਾਮੀਆ ਅਤੇ ਦੋਸ਼ ਸਾਹਮਣੇ ਆ ਚੁੱਕੇ ਹਨ ਅਤੇ ਕਾਬਜ ਧੜਾ ਜੋ ਗੈਰ ਜਮਹੂਰੀਅਤ ਤਰੀਕੇ ਕਾਬਜ ਹੈ ਅਤੇ ਜਿਨ੍ਹਾਂ ਨੇ ਸੈਟਰ ਸਰਕਾਰ ਨਾਲ ਮਿਲਕੇ ਬੀਤੇ 12 ਸਾਲਾਂ ਤੋ ਸਾਡੀ ਐਸ.ਜੀ.ਪੀ.ਸੀ ਦੀ ਜਮਹੂਰੀਅਤ ਦਾ ਕਤਲ ਕੀਤਾ ਹੋਇਆ ਹੈ, ਉਨ੍ਹਾਂ ਨੂੰ ਅਤੇ ਇਸ ਦੋਸਪੂਰਨ ਪ੍ਰਬੰਧ ਨੂੰ ਬਦਲਣ ਲਈ ਸਮੁੱਚੀ ਸਿੱਖ ਕੌਮ ਸੰਜੀਦਗੀ ਨਾਲ ਯਤਨਸ਼ੀਲ ਹੈ । ਇਹੀ ਵਜਹ ਹੈ ਕਿ ਸਮੁੱਚੀ ਸਿੱਖ ਕੌਮ ਆਪਣੀ ਸਿੱਖ ਪਾਰਲੀਮੈਟ ਦੀ ਜਲਦੀ ਤੋ ਜਲਦੀ ਚੋਣ ਕਰਵਾਉਣ ਦੀ ਮੰਗ ਕਰ ਰਹੀ ਹੈ । ਪਰ ਇਸਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਸੰਬੰਧਤ ਸਰਕਾਰਾਂ ਦੇ ਅਮਲ ਬਹੁਤ ਧੀਮੇ ਅਤੇ ਸਾਜਿਸ ਵਾਲੇ ਜਾਪਦੇ ਹਨ । ਜਿਸ ਨਾਲ ਸਿੱਖ ਕੋਮ ਵਿਚ ਬਹੁਤ ਵੱਡਾ ਰੋਸ ਉਤਪੰਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਜਿੰਨੀ ਜਲਦੀ ਹੋ ਸਕੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਐਸ.ਜੀ.ਪੀ.ਸੀ ਚੋਣਾਂ ਦੀ ਤਰੀਕ ਦਾ ਐਲਾਨ ਵੀ ਕਰਨ ਅਤੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਅਮਲੀ ਰੂਪ ਦੇਣ ।

ਇਸ ਸਮੇ ਰੋਸ ਕਰਦੇ ਹੋਏ ਜਿਨ੍ਹਾਂ ਪਾਰਟੀ ਮੈਬਰਾਂ ਨੇ ਸਮੂਲੀਅਤ ਕੀਤੀ ਉਨ੍ਹਾਂ ਵਿਚ ਸ. ਅਮਰਜੀਤ ਸਿੰਘ ਸਿਊਕ, ਸ. ਜਗਦੀਪ ਸਿੰਘ ਕਨਸਾਲਾ, ਲਖਵੀਰ ਸਿੰਘ ਕੋਟਲਾ, ਸੁਖਚੈਨ ਸਿੰਘ ਪਲਹੇੜੀ ਆਦਿ ਵੱਡੀ ਗਿਣਤੀ ਵਿਚ ਵਰਕਰਾਂ ਨੇ ਇਸ ਰੋਸ ਵਿਖਾਵੇ ਵਿਚ ਸਮੂਲੀਅਤ ਕੀਤੀ । ਜੋ ਚੰਡੀਗੜ੍ਹ ਦੀ ਯੂ.ਟੀ. ਐਡਮਨਿਸਟ੍ਰੇਸਨ ਤੇ ਪੁਲਿਸ ਨੇ ਜਮਹੂਰੀਅਤ ਨਾਲ ਰੋਸ ਵਿਖਾਵਾ ਕਰ ਰਹੇ ਸਾਡੇ ਵਰਕਰਾਂ ਜਗਦੀਪ ਸਿੰਘ ਕਨਸਾਲਾ ਅਤੇ ਸੁਖਚੈਨ ਸਿੰਘ ਪਲਹੇੜੀ ਨੂੰ ਸੈਕਟਰ 3 ਦੇ ਥਾਣਾ ਵਿਚ ਗ੍ਰਿਫਤਾਰ ਕਰਕੇ ਰੱਖਿਆ ਹੈ ਇਹ ਗੈਰ ਕਾਨੂੰਨੀ ਤੇ ਜਮਹੂਰੀਅਤ ਵਿਰੋਧੀ ਅਮਲ ਹਨ। ਜਿਸਦੀ ਸ. ਇਮਾਨ ਸਿੰਘ ਮਾਨ ਤੇ ਪਾਰਟੀ ਆਗੂਆ ਨੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਗ੍ਰਿਫਤਾਰ ਕੀਤੇ ਗਏ ਦੋਵਾਂ ਆਗੂਆ ਦੀ ਫੌਰੀ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਕੀਤੀ ।

Leave a Reply

Your email address will not be published. Required fields are marked *