ਸੈਂਟਰ ਸਰਕਾਰ ਵੱਲੋਂ ਕਿਸਾਨੀ ਫ਼ਸਲਾਂ ਉਤੇ ਦਿੱਤੀ ਐਮ.ਐਸ.ਪੀ. ਬਿਹਤਰ, ਪਰ ਸੂਰਜਮੁੱਖੀ ਫ਼ਸਲ ਦੀ ਕੇਵਲ 4800 ਰੁ. ਪ੍ਰਤੀ ਕੁਇੰਟਲ ਦੇ ਕੇ ਵੱਡੀ ਬੇਇਨਸਾਫ਼ੀ ਕੀਤੀ ਗਈ : ਮਾਨ

ਫ਼ਤਹਿਗੜ੍ਹ ਸਾਹਿਬ, 10 ਜੂਨ ( ) “ਸੈਂਟਰ ਸਰਕਾਰ ਨੇ ਜੋ ਕਿਸਾਨੀ ਫ਼ਸਲਾਂ ਅਤੇ ਪੈਦਾਵਾਰ ਉਤੇ ਐਮ.ਐਸ.ਪੀ. ਦਿੱਤੀ ਹੈ, ਉਹ ਬਿਹਤਰ ਹੈ । ਪਰ ਸੂਰਜਮੁੱਖੀ ਦੀ ਫ਼ਸਲ ਦੀ ਕੇਵਲ 4800 ਰੁਪਏ ਪ੍ਰਤੀ ਕੁਇੰਟਲ ਐਮ.ਐਸ.ਪੀ. ਦੇ ਕੇ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਹੈ । ਜਦੋਕਿ ਕਿਸਾਨਾਂ ਦੀ ਮੰਗ ਹੈ ਕਿ ਇਹ ਐਮ.ਐਸ.ਪੀ ਘੱਟੋ ਘੱਟ 6400 ਰੁਪਏ ਪ੍ਰਤੀ ਕੁਇੰਟਲ ਐਲਾਨੀ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਸਰਕਾਰ ਵੱਲੋ ਐਲਾਨੀ ਗਈ ਐਮ.ਐਸ.ਪੀ ਪਾਲਸੀ ਵਿਚ ਕਿਸਾਨਾਂ ਵੱਲੋ ਸੂਰਜਮੁੱਖੀ ਦੀ ਪੈਦਾ ਕੀਤੀ ਜਾਣ ਵਾਲੀ ਫ਼ਸਲ ਉਤੇ ਉਨ੍ਹਾਂ ਦੀ ਲਾਗਤ ਅਤੇ ਲਾਭ ਤੋ ਬਹੁਤ ਘੱਟ ਐਮ.ਐਸ.ਪੀ. 4800 ਰੁਪਏ ਦੇਣ ਦੀ ਕਾਰਵਾਈ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਕਿਸਾਨੀ ਮੰਗ ਅਨੁਸਾਰ ਸੂਰਜਮੁੱਖੀ ਫਸਲ ਦੀ ਐਮ.ਐਸ.ਪੀ 6400 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ । ਜਿਸਦੀ ਸਮੁੱਚੀ ਮਾਲੀ ਹਾਲਤ ਖੇਤੀ ਪੈਦਾਵਾਰ ਅਤੇ ਕਿਸਾਨ ਦੀ ਮਾਲੀ ਹਾਲਤ ਉਤੇ ਨਿਰਭਰ ਕਰਦੀ ਹੈ । ਜੇਕਰ ਕਿਸਾਨ ਵੱਲੋ ਪੈਦਾ ਕੀਤੀਆ ਜਾਣ ਵਾਲੀਆ ਆਪਣੀਆ ਫਸਲਾਂ ਦੀ ਲਾਗਤ ਕੀਮਤ ਤੋ ਜਿਆਦਾ ਸਹੀ ਲਾਭ ਨਾ ਪ੍ਰਾਪਤ ਹੋਣ ਵਾਲੀ ਕੀਮਤ ਦਿੱਤੀ ਜਾਵੇਗੀ ਤਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਸਥਿਤੀ ਡਾਵਾਡੋਲ ਕਰਨ ਲਈ ਸੈਟਰ ਦੀ ਐਮ.ਐਸ.ਪੀ ਪਾਲਸੀ ਜਿੰਮੇਵਾਰ ਹੋਵੇਗੀ । ਕਿਉਂਕਿ ਜੇਕਰ ਕਿਸਾਨ ਮਾਲੀ ਤੌਰ ਤੇ ਮਜਬੂਤ ਹੋਵੇਗਾ, ਤਦ ਹੀ ਮਜਦੂਰ, ਵਪਾਰੀ, ਕਾਰਖਾਨੇਦਾਰ, ਛੋਟੇ ਦੁਕਾਨਦਾਰ, ਕਾਰੋਬਾਰੀ ਲੋਕ ਸਭ ਮਾਲੀ ਤੌਰ ਤੇ ਮਜਬੂਤ ਹੋ ਸਕਣਗੇ । ਇਸ ਲਈ ਸਰਕਾਰ ਦੀ ਐਮ.ਐਸ.ਪੀ ਨੀਤੀ ਸਪੱਸਟ ਅਤੇ ਕਿਸਾਨ ਲਾਭਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਸੂਬਾ, ਪੰਜਾਬੀ ਤੇ ਸਿੱਖ ਕੌਮ ਮਾਲੀ ਤੌਰ ਤੇ ਮਜਬੂਤ ਹੋ ਸਕਣ ।

ਦੂਸਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇ ਸਮੇ ਤੋ ਜੋਰਦਾਰ ਢੰਗ ਨਾਲ ਇਹ ਮੰਗ ਕਰਦਾ ਆ ਰਿਹਾ ਹੈ ਕਿ ਕਿਸਾਨ ਦੀ ਮਾਲੀ ਹਾਲਤ ਨੂੰ ਬਿਹਤਰ ਕਰਨ ਲਈ ਸੈਟਰ ਦੇ ਹੁਕਮਰਾਨ ਫੌਰੀ ਸੰਜੀਦਗੀ ਨਾਲ ਅਮਲ ਕਰਦੇ ਹੋਏ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਫਸਲੀ ਪੈਦਾਵਾਰ ਅਤੇ ਵੱਡੇ ਉਦਯੋਗਪਤੀਆਂ ਵੱਲੋ ਪੈਦਾ ਕੀਤੀਆ ਜਾਣ ਵਾਲੀਆ ਵਸਤਾਂ ਦੀ ਸਹੀ ਢੰਗ ਨਾਲ ਖਰੀਦੋ ਫਰੋਖਤ ਕੌਮਾਂਤਰੀ ਮੰਡੀ ਵਿਚ ਹੋ ਸਕੇ ਅਤੇ ਵਪਾਰੀਆਂ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਸਹੀ ਕੀਮਤ ਮਿਲ ਸਕੇ । ਕਿਉਂਕਿ ਯੂਕਰੇਨ ਅਤੇ ਰੂਸ ਦੀ ਜੰਗ ਦੀ ਬਦੌਲਤ ਜੋ ਯੂਕਰੇਨ ਦਾ ਵੱਡਾ ਡੈਮ ਤੋੜ ਦਿੱਤਾ ਗਿਆ ਹੈ, ਉਸ ਨਾਲ ਸੰਸਾਰ ਪੱਧਰ ਤੇ ਕਣਕ ਦੀ ਵੱਡੀ ਘਾਟ ਖੜ੍ਹੀ ਹੋ ਗਈ ਹੈ । ਕਿਉਕਿ ਇਹ ਦੋਵੇ ਮੁਲਕ ਕਣਕ ਦੀ ਵੱਡੀ ਪੈਦਾਵਾਰ ਕਰਦੇ ਹਨ । ਇਸ ਲਈ ਪੰਜਾਬ ਦੇ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਸਾਂਭਕੇ ਰੱਖਣ ਅਤੇ ਆਉਣ ਵਾਲੇ ਸਮੇ ਵਿਚ ਕਣਕ ਦੀ ਕੀਮਤ ਵੱਧ ਜਾਵੇਗੀ । ਹੁਣ ਪਾਕਿਸਤਾਨ ਰੂਸ ਤੋ ਕਣਕ ਮੰਗਵਾ ਰਿਹਾ ਹੈ । ਜੇਕਰ ਇਹ ਸਰਹੱਦਾਂ ਵਪਾਰ ਲਈ ਖੋਲ੍ਹ ਦਿੱਤੀਆ ਜਾਣ ਤਾਂ ਕਿਸਾਨੀ ਫਸਲਾਂ ਤੇ ਉਦਯੋਗਪਤੀਆਂ ਦੀ ਪੈਦਾਵਾਰ ਨੂੰ ਪਾਕਿਸਤਾਨ, ਅਫਗਾਨੀਸਤਾਨ, ਇਰਾਕ, ਇਰਾਨ, ਮੱਧ ਏਸੀਆ, ਰੂਸ, ਸਾਊਦੀ ਅਰਬੀਆ ਆਦਿ ਮੁਲਕਾਂ ਵਿਚ ਭੇਜਕੇ ਕਿਸਾਨ ਅਤੇ ਉਦਯੋਗਪਤੀ ਮਾਲੀ ਤੌਰ ਤੇ ਮਜਬੂਤ ਹੋ ਜਾਣਗੇ । ਇਸ ਲਈ ਪਹਿਲ ਦੇ ਆਧਾਰ ਤੇ ਮੋਦੀ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਸਰਹੱਦਾਂ ਵਪਾਰ ਲਈ ਖੋਲਣ ਦੇ ਫੌਰੀ ਹੁਕਮ ਕਰਨ । 

Leave a Reply

Your email address will not be published. Required fields are marked *